1. Home
  2. ਖਬਰਾਂ

ਬਜਟ 2022 :ਗਡਵਾਸੂ ਦੇ ਵੀਸੀ ਨੇ ਕਿਹਾ; ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਨੂੰ ਮਿਲੇਗਾ ਹੁਲਾਰਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਤਰਫ ਤੋਂ ਪੇਸ਼ ਕਿੱਤਾ ਗਿਆ ਬਜਟ ਪਸ਼ੂ ਪਾਲਣ , ਡੇਅਰੀ ਅਤੇ ਮੱਛੀ ਪਾਲਣ ਨੂੰ ਸਿਖਰ ਅਤੇ ਨਵੇਂ ਆਯਾਮਾਂ 'ਤੇ ਲੈਕੇ ਜਾਵੇਗਾ । ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬਜਟ ਸ਼ਲਾਘਾਯੋਗ ਹੈ

Pavneet Singh
Pavneet Singh
Gadvasu's VC

Gadvasu's VC

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਤਰਫ ਤੋਂ ਪੇਸ਼ ਕਿੱਤਾ ਗਿਆ ਬਜਟ ਪਸ਼ੂ ਪਾਲਣ , ਡੇਅਰੀ ਅਤੇ ਮੱਛੀ ਪਾਲਣ ਨੂੰ ਸਿਖਰ ਅਤੇ ਨਵੇਂ ਆਯਾਮਾਂ 'ਤੇ ਲੈਕੇ ਜਾਵੇਗਾ । ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬਜਟ ਸ਼ਲਾਘਾਯੋਗ ਹੈ । ਇਸ ਤੋਂ ਵਧੀਆ ਬਜਟ ਨਹੀਂ ਹੋ ਸਕਦਾ ।

ਜਿਹਦਾ ਅਸੀਂ ਚਾਹੁੰਦੇ ਸੀ , ਉਹਦਾ ਹੀ ਬਜਟ ਹੈ । ਬਜਟ ਵਿਚ ਕਿਸਾਨਾਂ ਦੀ ਆਮਦਨ ਅਤੇ ਰੋਜਗਾਰ ਦੇ ਮੌਕੇ ਵਧਾਉਣ, ਪਸ਼ੂ ਪਾਲਣ ਦੇ ਖੇਤਰ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੀਆਂ ਤਕਨੀਕਾਂ ਵਿਕਸਤ ਕਰਨ ਦੇ ਨਾਲ-ਨਾਲ ਜਨਤਕ ਸਿਹਤ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਇਸ ਵਾਰ ਪਸ਼ੂਪਾਲਣ ਦੇ ਬਜਟ ਨੂੰ 40% ਬਜਟ ਵਧਾਇਆ ਗਿਆ ਹੈ । ਪਸ਼ੂ ਪਾਲਣ ਦੀਆ ਯੋਜਨਾ ਦੇ ਲਈ ਫੰਡ ਵਧਾਇਆ ਜਾਵੇਗਾ । ਇਸ ਦਾ ਸਿੱਧਾ ਲਾਭ ਪਸ਼ੂ ਪਾਲਣ ਵਾਲਿਆਂ ਨੂੰ ਹੋਵੇਗਾ । ਇਸ ਤੋਂ ਅਜੇਹੀ ਤਕਨੀਕਾਂ ਅਤੇ ਯੋਜਨਾਵਾਂ ਨੂੰ ਬੜਾਵਾ ਮਿਲੇਗਾ ਜਿਸ ਤੋਂ ਪਸ਼ੂ ਪਾਲਕ ਨੂੰ ਘਰ ਤੇ ਹੀ ਇਲਾਜ ਦੀ ਸਹੂਲਤ ਮਿਲੇਗੀ । ਇਸ ਦੇ ਤਹਿਤ ਮੋਬਾਈਲ ਵੇਟਰਨਰੀ ਐਂਬੂਲੇਂਸ ਸਰਵਿਸ ਨੂੰ ਬੜਾਵਾ ਦਿੱਤਾ ਜਾਵੇਗਾ । ਇਸ ਤੋਂ ਪਸ਼ੂਆਂ ਦੇ ਇਲਾਜ ਦੇ ਲਈ ਪਸ਼ੂ ਪਾਲਣ ਵਾਲਿਆਂ ਨੂੰ ਹਸਪਤਾਲ ਨਾ ਜਾਣਾ ਪਵੇ । ਉਨ੍ਹਾਂ ਨੂੰ ਘਰ ਤੇ ਹੀ ਇਲਾਜ ਮਿਲ ਸਕਦਾ ਹੈ । ਉਥੇ ਹੀ ਆਧੁਨਿਕ ਡੇਅਰੀ ਫਾਰਮ ਤਿਆਰ ਕੀਤੇ ਜਾ ਸਕਦੇ ਹਨ । ਨੈਸ਼ਨਲ ਪ੍ਰੋਗਰਾਮ ਡੇਅਰੀ ਡੇਵਲਮੈਂਟ ਦੇ ਬਜਟ ਨੂੰ ਵੀ 20% ਵਧਾਇਆ ਗਿਆ ਹੈ । ਇਸ ਤੋਂ ਕਲੀਨ ਮਿਲਕ ਪ੍ਰੋਡਕਸ਼ਨ ਵਧਾਉਣ ਤੇ ਜ਼ੋਰ ਦਿੱਤਾ ਜਾਵੇਗਾ । ਅਜੇਹੀ ਤਕਨੀਕੀ ਨੂੰ ਬੜਾਵਾ ਦਿੱਤਾ ਜਾਵੇਗਾ । ਜਿਸ ਤੋਂ ਖਪਤਕਾਰਾਂ ਤਕ ਵਧੀਆ ਗੁਣਵਤਾ ਵਾਲਾ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟ ਪਹੁੰਚ ਸਕਣ ।

ਪਸ਼ੂਆਂ ਦੀਆਂ ਨਸਲਾਂ ਸੁਧਾਰਨ ਤੇ ਕੰਮ ਹੋਵੇਗਾ

ਰਾਸ਼ਟਰ ਗੋਕੁਲ ਮਿਸ਼ਨ ਦੇ ਬਜਟ ਵਿਚ 20% ਦਾ ਵਾਧਾ ਹੋਵੇਗਾ । ਬਜਟ ਵਧਣ ਤੋਂ ਦੁੱਧ ਦੇਣ ਵਾਲੇ ਪਸ਼ੂਆਂ ਦੀ ਨਸਲ ਸੁਧਾਰ ਤੇ ਕੰਮ ਹੋ ਸਕੇਗਾ । ਸੀਮਨ ਲੈਬ ਅਤੇ ਜਾਨਵਰਾਂ ਦੀ ਪਛਾਣ 'ਤੇ ਕੰਮ ਹੋ ਸਕੇਗਾ । ਫੀਡ ਪਾਊਡਰ ਨੂੰ ਬੜਾਵਾ ਮਿਲੇਗਾ । ਨਵਾਂ ਸਟਾਰਟਅਪ ਸ਼ੁਰੂ ਹੋਵੇਗਾ । ਇਸ ਤੋਂ ਬੇਰੋਜਗਾਰ ਨੌਜਵਾਨਾਂ ਦੇ ਲਈ ਨਵੇਂ ਮੌਕੇ ਪੈਦਾ ਹੋਣਗੇ। ਪਸ਼ੂਆਂ ਦੀ ਸਿਹਤ ਅਤੇ ਬਿਮਾਰੀਆਂ ਦਾ ਬਜਟ ਵੀ ਪਿਛਲੀ ਵਾਰ ਨਾਲੋਂ ਇਸ ਵਾਰ 60% ਤੋਂ ਵੱਧ ਹੈ।ਪਸ਼ੂ ਪਾਲਣ ਵਾਲਿਆਂ ਨੂੰ ਲਾਈਵਸਟਾਕ ਡਿਜੀਜ ਦੇ ਕਾਰਨ ਨੁਕਸਾਨ ਵੀ ਹੁੰਦਾ ਹੈ ।ਬਜਟ ਵਧਣ ਤੋਂ ਪਸ਼ੂਆਂ ਵਿਚ ਰੋਗਾਂ ਨੂੰ ਰੋਕਣ ਦੇ ਲਈ ਟੀਕਾਕਰਣ ਕਿੱਤਾ ਜਾਵੇਗਾ। ਡਿਜੀਜ ਫੋਰਕਾਸਟਿੰਗਕਿੱਤੀ ਜਾਵੇਗੀ ਕਿ ਕਿਸ ਥਾਂ ਤੇ ਕਿਹੜੀ ਬਿਮਾਰੀ ਫੈਲਣ ਵਾਲੀ ਹੈ । ਇਸ ਤੋਂ ਪਹਿਲਾਂ ਹੀ ਸੁਰੱਖਿਆ ਦੇ ਪ੍ਰਬੰਧ ਕਿੱਤੇ ਜਾਣਗੇ ।

ਇਹ ਵੀ ਪੜ੍ਹੋ : ਆਂਵਲੇ ਦੀਆਂ ਬਿਮਾਰੀਆਂ ਅਤੇ ਸਟੋਰੇਜ: ਆਂਵਲੇ ਨੂੰ ਕਿਵੇਂ ਸਟੋਰ ਕਰਨਾ ਹੈ ਅਤੇ ਜਾਣੋ ਇਸ ਵਿੱਚ ਲੱਗਣ ਵਾਲੇ ਰੋਗ

Summary in English: Gadvasu's VC said; Animal husbandry, dairy and fisheries will get a boost

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters