1. Home
  2. ਖਬਰਾਂ

Garlic Price: ਟਮਾਟਰ-ਪਿਆਜ਼ ਤੋਂ ਬਾਅਦ ਹੁਣ ਲਸਣ ਦੀਆਂ ਕੀਮਤਾਂ 'ਚ ਵਾਧਾ

ਪਿਆਜ਼ ਤੋਂ ਬਾਅਦ ਲਸਣ ਦੇ ਭਾਅ ਨੂੰ ਅੱਗ ਲੱਗੀ ਹੋਈ ਹੈ। ਪ੍ਰਚੂਨ ਬਾਜ਼ਾਰ ਵਿੱਚ ਲਸਣ ਦੀ ਕੀਮਤ 300 ਤੋਂ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇੱਕ ਮਹੀਨੇ ਵਿੱਚ ਲਸਣ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ।

Gurpreet Kaur Virk
Gurpreet Kaur Virk
ਪਿਆਜ਼ ਤੋਂ ਬਾਅਦ ਹੁਣ ਲਸਣ ਦੇ ਭਾਅ ਨੂੰ ਲੱਗੀ ਅੱਗ

ਪਿਆਜ਼ ਤੋਂ ਬਾਅਦ ਹੁਣ ਲਸਣ ਦੇ ਭਾਅ ਨੂੰ ਲੱਗੀ ਅੱਗ

Garlic Price Hike: ਰਸੋਈ ਦੇ ਬਜਟ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਿਆਜ਼-ਟਮਾਟਰ ਦੀਆਂ ਵਧੀਆਂ ਕੀਮਤਾਂ ਕਾਰਨ ਜਨਤਾ ਪਹਿਲਾਂ ਤੋਂ ਹੀ ਚਿੰਤਤ ਸੀ। ਅਜਿਹੇ 'ਚ ਲਸਣ ਦੀਆਂ ਕੀਮਤਾਂ 'ਚ ਵਾਧੇ ਨੇ ਲੋਕਾਂ 'ਤੇ ਮਹਿੰਗਾਈ ਦੀ ਵੱਡੀ ਮਾਰ ਮਾਰੀ ਹੈ, ਜਿਸ ਕਾਰਨ ਰਸੋਈ 'ਚੋਂ ਲਸਣ ਕੁਝ ਸਮੇਂ ਲਈ ਗਾਇਬ ਹੋ ਸਕਦਾ ਹੈ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਲਸਣ ਦੀਆਂ ਕੀਮਤਾਂ 'ਚ ਹਾਲੇ ਹੋਰ ਵਾਧਾ ਹੋ ਸਕਦਾ ਹੈ।

ਲਸਣ ਦੇ ਭਾਅ ਲਗਾਤਾਰ ਵੱਧ ਰਹੇ ਹਨ। ਇਹੀ ਕਾਰਨ ਹੈ ਕਿ ਲਸਣ ਹੁਣ ਆਮ ਆਦਮੀ ਦੀ ਜੇਬ 'ਤੇ ਬੋਝ ਬਣਦਾ ਜਾ ਰਿਹਾ ਹੈ। ਪ੍ਰਚੂਨ ਬਾਜ਼ਾਰ ਵਿੱਚ ਲਸਣ ਦੀ ਕੀਮਤ 300 ਤੋਂ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਾਹਿਰਾਂ ਅਨੁਸਾਰ ਲਸਣ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਦੱਸ ਦੇਈਏ ਕਿ ਖ਼ਰਾਬ ਮੌਸਮ ਕਾਰਨ ਲਸਣ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਇਸ ਨਾਲ ਲਸਣ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ ਅਤੇ ਇਸ ਖਰਾਬ ਫਸਲ ਕਾਰਨ ਸਪਲਾਈ ਘਟ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਹੁਣ ਮੁੰਬਈ ਦੇ ਥੋਕ ਵਿਕਰੇਤਾ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਲਸਣ ਖਰੀਦ ਰਹੇ ਹਨ। ਇਸ ਨਾਲ ਲੌਜਿਸਟਿਕਸ ਖਰਚੇ ਅਤੇ ਹੋਰ ਸਥਾਨਕ ਖਰਚੇ ਵਧੇ ਹਨ। ਇਸ ਨਾਲ ਲਸਣ ਦੀਆਂ ਕੀਮਤਾਂ 'ਤੇ ਅਸਰ ਪਿਆ ਹੈ। ਲਸਣ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।

ਲਸਣ ਦੀ ਨਵੀ ਕੀਮਤ

ਪ੍ਰਚੂਨ ਵਿੱਚ ਲਸਣ ਦੀ ਕੀਮਤ 300 ਤੋਂ 400 ਰੁਪਏ ਤੱਕ ਪਹੁੰਚ ਗਈ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਤੱਕ ਇਹੀ ਲਸਣ ਥੋਕ ਵਿੱਚ 100-150 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।

ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਵੱਲੋਂ ‘Viksit Bharat @ 2047: Voice of Youth’ ਮੁਹਿੰਮ ਵਿੱਚ ਸ਼ਮੂਲੀਅਤ

ਲਸਣ ਦੀਆਂ ਕੀਮਤਾਂ 'ਚ ਵਾਧਾ ਕਿਉਂ?

ਇਸ ਸਾਲ ਖ਼ਰਾਬ ਮੌਸਮ ਕਾਰਨ ਕਈ ਫ਼ਸਲਾਂ ਬਰਬਾਦ ਹੋ ਗਈਆਂ। ਇਸ ਵਿਚ ਲਸਣ ਵੀ ਸ਼ਾਮਿਲ ਹੈ। ਲਸਣ ਦੀ ਫ਼ਸਲ ਤਬਾਹ ਹੋਣ ਕਾਰਨ ਇਸ ਦੀ ਸਪਲਾਈ ਘਟ ਗਈ ਅਤੇ ਮੰਗ ਵਧ ਗਈ। ਇੰਨਾ ਹੀ ਨਹੀਂ ਮੁੰਬਈ ਵਰਗੇ ਵੱਡੇ ਸ਼ਹਿਰਾਂ 'ਚ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਆਦਿ ਸੂਬਿਆਂ ਤੋਂ ਲਸਣ ਦੀ ਖਰੀਦ ਕੀਤੀ ਜਾ ਰਹੀ ਹੈ। ਜਿਸ ਕਾਰਨ ਸੰਚਾਲਨ ਲਾਗਤ ਵਧ ਗਈ ਹੈ। ਜਿਸ ਨੂੰ ਲਸਣ ਦੀਆਂ ਕੀਮਤਾਂ ਵਿੱਚ ਜੋੜ ਕੇ ਹੀ ਵਸੂਲਿਆ ਜਾ ਰਿਹਾ ਹੈ।

ਮੌਸਮ ਦੀ ਮਾਰ

ਮੌਨਸੂਨ ਵਿੱਚ ਘੱਟ ਮੀਂਹ ਕਾਰਨ ਫ਼ਸਲ ਪ੍ਰਭਾਵਿਤ ਹੋਈ ਸੀ। ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਬੇਮੌਸਮੀ ਭਾਰੀ ਮੀਂਹ ਪਿਆ। ਜਿਸ ਕਾਰਨ ਬਾਕੀ ਫਸਲ ਬਰਬਾਦ ਹੋ ਗਈ। ਜਦੋਂ ਤੱਕ ਨਵੀਂ ਫ਼ਸਲ ਮੰਡੀ ਵਿੱਚ ਨਹੀਂ ਆਉਂਦੀ, ਉਦੋਂ ਤੱਕ ਭਾਅ ਹੇਠਾਂ ਆਉਣ ਦੇ ਕੋਈ ਸੰਕੇਤ ਨਹੀਂ ਹਨ।

Summary in English: Garlic Price: After tomato-onion, now the price of garlic has increased

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters