Krishi Jagran Punjabi
Menu Close Menu

ਫਾਰਮ ਮਸ਼ੀਨਰੀ ਬੈਂਕ ਸਕੀਮ ਵਿੱਚ ਪਾਓ ਇੱਕ ਕਰੋੜ ਦੀ ਗ੍ਰਾਂਟ, ਜਾਣੋ ਖੇਤੀ ਨਾਲ ਜੁੜੀਆਂ ਹੋਰ ਵੱਡੀਆਂ ਖਬਰਾਂ

Friday, 18 June 2021 03:12 PM
Farm Machinery Bank

Farm Machinery Bank

ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਹੈ। ਇਸਦੇ ਤਹਿਤ ਕਿਸਾਨਾਂ ਲਈ ਫਾਰਮ ਮਸ਼ੀਨਰੀ ਬੈਂਕ ਸਕੀਮ ਚਲਾਈ ਜਾ ਰਹੀ ਹੈ।

ਇਸ ਯੋਜਨਾ ਤਹਿਤ ਕਿਸਾਨਾਂ ਨੂੰ ਖਰੀਦੀ ਗਈ ਮਸ਼ੀਨਰੀ ਦੇ ਮੁੱਲ ’ਤੇ ਸਰਕਾਰ ਵਲੋਂ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਏਗੀ। ਹਾਲਾਂਕਿ, ਗਰਾਂਟ ਦੀ ਰਕਮ ਪਹਿਲਾਂ ਆਓ ਪਹਿਲਾ ਪਾਓ ਦੇ ਅਧਾਰ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਏਗੀ।

Coromandel ਨੇ Launch ਕੀਤੇ 6 ਨਵੇਂ Product

ਕੋਰੋਮੰਡਲ ਨੇ ਕ੍ਰਿਸ਼ੀ ਜਾਗਰਣ ਅਤੇ Gromor Sukhraksha Facebook Live ਦੁਆਰਾ ਵਰਚੁਅਲ ਰੂਪ ਵਿਚ 14 ਜੂਨ ਨੂੰ ਆਪਣੇ 6 ਨਵੇਂ Product Officer, Finio, Makeba, Magnate, Optra-FS ਅਤੇ Insas Launch ਲਾਂਚ ਕੀਤਾ ਜਿਸ ਵਿਚ ਦੇਸ਼ ਦੇ 2 ਹਜ਼ਾਰ Distributors ਅਤੇ ਕੋਰੋਮੰਡਲ ਦੇ 300 Employees ਸ਼ਾਮਲ ਸਨ।

ICAR-IIRR ਨੇ ਜਾਰੀ ਕੀਤੀਆਂ ਚੌਲਾਂ ਦੀਆਂ ਚਾਰ ਨਵੀਂ ਕਿਸਮਾਂ

ਹੈਦਰਾਬਾਦ ਸਥਿਤ ਖੋਜ ਸੰਗਠਨ ICAR-IIRR ਨੇ ਹਾਲ ਹੀ ਵਿੱਚ ਚੌਲਾਂ ਦੀਆਂ ਚਾਰ ਨਵੀਆਂ ਕਿਸਮਾਂ DRR ਧੰਨ 53, DRR ਧੰਨ 54, DRR ਧਨ 55 ਅਤੇ DRR ਧਨ 56 ਜਾਰੀ ਕੀਤੀਆਂ ਹਨ। ਦੱਸ ਦਈਏ ਕਿ ਇਹ ਕਿਸਮ ਆਂਧਰਾ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ, ਕਰਨਾਟਕ, ਤਾਮਿਲਨਾਡੂ, ਝਾਰਖੰਡ, ਉੜੀਸਾ, ਬਿਹਾਰ, ਗੁਜਰਾਤ ਅਤੇ ਮਹਾਰਾਸ਼ਟਰ ਦੇ ਸਿੰਚਾਈ ਅਤੇ ਬੈਕਟਰੀਆ ਝੁਲਸ ਦੇ ਸਥਾਨਕ ਇਲਾਕਿਆਂ ਵਿੱਚ ਕਾਸ਼ਤ ਲਈ ਜਾਰੀ ਕੀਤੀ ਗਈ ਹੈ।

Farmers

Farmers

ਸਰਕਾਰ ਦੇ ਯਤਨਾਂ ਸਦਕਾ ਨਾਲ ਵੱਧ ਰਹੀ ਕਿਸਾਨਾਂ ਦੀ ਆਮਦਨ, ਮਨੀਪੁਰ ਦੇ ਅਨਾਨਾਸ ਦੀ ਕਈ ਸ਼ਹਿਰਾਂ ਵਿੱਚ ਵਧੀ ਮੰਗ

ਮਨੀਪੁਰ ਦੇ ਕਿਸਾਨ ਅਨਾਨਾਸ ਦੀ ਕਾਸ਼ਤ ਤੋਂ ਮੋਟੀ ਕਮਾਈ ਰਹੇ ਹਨ। ਇਥੋਂ ਦੇ ਕਿਸਾਨਾਂ ਲਈ ਅਨਾਨਾਸ ਆਮਦਨੀ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਸਾਲ 2018 ਅਤੇ 2020 ਦੌਰਾਨ ਮਨੀਪੁਰ ਤੋਂ 220 ਮੀਟ੍ਰਿਕ ਟਨ ਅਨਾਨਾਸ ਦੇਸ਼ ਦੇ ਹੋਰ ਰਾਜਾਂ ਵਿੱਚ ਭੇਜਿਆ ਅਤੇ ਇਥੋਂ ਦੇ ਕਿਸਾਨਾਂ ਨੂੰ ਕੁਲ 78 ਲੱਖ ਰੁਪਏ ਪ੍ਰਾਪਤ ਹੋਏ।

ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਬਣਾਏ ਜਾਣਗੇ ਸੀਡ ਹੱਬ

ਉੱਤਰ ਪ੍ਰਦੇਸ਼ ਖੇਤੀਬਾੜੀ ਖੋਜ ਪ੍ਰੀਸ਼ਦ ਦੇ 32ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਆਯੋਜਿਤ ਪ੍ਰੋਗਰਾਮ ਵਿੱਚ ਮੋਟੇ ਅਨਾਜ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਬਾਰੇ ਗੱਲ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ, ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਬੀਜ ਹੱਬ ਸਥਾਪਿਤ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਮੋਟੇ ਅਨਾਜ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਉਪਲਬਧ ਹੋਣਗੇ, ਉਹਦਾ ਹੀ ਬੁੰਦੇਲਖੰਡ ਵਿੱਚ, ਮੋਟੇ ਅਨਾਜ ਦੀ ਕਾਸ਼ਤ ਹੇਠ ਰਕਬੇ ਨੂੰ ਵਧਾਉਣ ਲਈ ਕਿਸਾਨਾਂ ਨੂੰ ਬਿਹਤਰ ਕਿਸਮਾਂ ਦੇ ਬੀਜ ਵੀ ਉਪਲਬਧ ਕਰਵਾਏ ਜਾਣਗੇ।

ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ ਵਧੇਰੇ ਮੁਨਾਫਾ

ਸਾਉਣੀ ਦੀਆਂ ਫਸਲਾਂ ਦੀ ਰੋਪਾਈ -ਬਿਜਾਈ ਦੇ ਸੀਜ਼ਨ ਦੌਰਾਨ ਦੇਸ਼ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਪੰਜਾਬ ਦੇ ਕਿਸਾਨ ਆਧੁਨਿਕ ਢੰਗ ਨਾਲ ਝੋਨੇ ਦੀ ਕਾਸ਼ਤ ਕਰ ਰਹੇ ਹਨ। ਉਹ ਆਪਣੇ ਖੇਤ ਦੇ ਇੱਕ ਹਿੱਸੇ ਵਿੱਚ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਦੂਜੇ ਖੇਤ ਦੇ ਹਿੱਸੇ ਵਿੱਚ ਨਰਸਰੀ ਤੋਂ ਬੂਟੇ ਉਖਾੜ ਕੇ ਰੋਪਾਈ ਕਰ ਰਹੇ ਹਨ। ਇਸ ਤੋਂ ਇਲਾਵਾ, ਕਿਸਾਨ ਲੰਬੇ ਅਰਸੇ ਅਤੇ ਥੋੜ੍ਹੇ ਸਮੇਂ ਵਿੱਚ ਤਿਆਰ ਹੋਣ ਵਾਲੀ ਝੋਨੇ ਦੀ ਵੱਖ ਵੱਖ ਕਿਸਮਾਂ ਨੂੰ ਇਕੋ ਖੇਤ ਵਿੱਚ ਲਗਾ ਰਹੇ ਹਨ. ਦੱਸ ਦੇਈਏ ਕਿ ਇਸ ਢੰਗ ਨਾਲ ਰੋਪਾਈ ਕਰਨ ਨਾਲ ਕਿਸਾਨ ਦੋਹਰਾ ਮੁਨਾਫਾ ਪ੍ਰਾਪਤ ਕਰ ਰਹੇ ਹਨ।

ਮੇਰਾ ਪਾਣੀ-ਮੇਰੀ ਵਿਰਾਸਤ' ਯੋਜਨਾ ਦਾ ਚੁਕੋ ਲਾਭ

ਹਰਿਆਣਾ ਸਰਕਾਰ ਨੇ ਉਨ੍ਹਾਂ ਕਿਸਾਨਾਂ ਨੂੰ 7000 ਰੁਪਏ ਸਲਾਨਾ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਝੋਨੇ ਦੀ ਫ਼ਸਲ ਛੱਡ ਕੇ ਘੱਟ ਪਾਣੀ ਵਾਲੀ ਫਸਲਾਂ ਦੀ ਕਾਸ਼ਤ ਕੀਤੀ ਹੈ। ਜੇ ਤੁਸੀਂ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਸਿਰਫ ਕੁਛ ਦਿਨਾਂ ਦਾ ਮੌਕਾ ਹੈ। ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਪੋਰਟਲ 'ਤੇ ਜਾ ਕੇ 25 ਜੂਨ ਤੱਕ ਰਜਿਸਟਰ ਕਰਵਾ ਕੇ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ।

ਇਹ ਵੀ ਪੜ੍ਹੋ :  ਪੰਜਾਬ ਦੇ ਲੁਧਿਆਣਾ ਵਿੱਚ ਬੱਚਿਆਂ ਦੇ ਸਮੂਹ ਨੇ 750 ਰੁੱਖ ਲਗਾ ਕੇ ਮਾਈਕਰੋ ਆਕਸੀਜਨ ਚੈਂਬਰ ਦਾ ਕੀਤਾ ਨਿਰਮਾਣ

Farm Machinery Bank Agriculture News Central Government
English Summary: Get one crore subsidy from Farm Machinery Bank Yojna, know big news from agri related and others

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.