ਸਰਕਾਰ ਦੁੱਧ ਯੂਨੀਅਨ ਅਤੇ ਦੁੱਧ ਉਤਪਾਦਨ ਕੰਪਨੀਆਂ ਨਾਲ ਜੁੜੇ ਡੇੜ ਕਰੋੜ ਡੇਅਰੀ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇਵੇਗੀ। ਇਨ੍ਹਾਂ ਕਿਸਾਨਾਂ ਨੂੰ ਦੋ ਮਹੀਨਿਆਂ (ਯਾਨੀ 1 ਜੂਨ ਤੋਂ 31 ਜੁਲਾਈ ਤੱਕ) ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨ ਕਰੈਡਿਟ ਕਾਰਡ ਵੰਡੇ ਜਾਣਗੇ। ਸਰਕਾਰ ਦੀ ਇਹ ਪਹਿਲਕਦਮੀ ਨਾਲ ਕਿਸਾਨਾਂ ਦੇ ਹੱਥਾਂ ਵਿੱਚ ਪੰਜ ਲੱਖ ਕਰੋੜ ਰੁਪਏ ਆਉਣਗੇ । ਡੇਅਰੀ ਕਿਸਾਨਾਂ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਕਿਸਾਨ ਕਰੈਡਿਟ ਕਾਰਡ ਦਿੱਤੇ ਜਾਣਗੇ।
ਕੇਂਦਰੀ ਪਸ਼ੂ ਪਾਲਣ ਮੰਤਰਾਲੇ ਨੇ ਵਿੱਤ ਮੰਤਰਾਲੇ ਨਾਲ ਮਿਲ ਕੇ ਸਾਰੀਆਂ ਮਿਲਕ ਫੈਡਰੇਸ਼ਨਾਂ ਅਤੇ ਮਿਲਕ ਯੂਨੀਅਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਦੇ ਅਰਜ਼ੀ ਫਾਰਮੈਟ ਨੂੰ ਸੂਚਿਤ ਕੀਤਾ ਹੈ। ਇਹ ਮੁਹਿੰਮ ਮਿਸ਼ਨ ਢੰਗ ਦੇ ਤਹਿਤ ਚਲਾਈ ਜਾਵੇਗੀ।
ਪਹਿਲੇ ਪੜਾਅ ਵਿੱਚ, ਡੇਅਰੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੰਡੇ ਜਾਣਗੇ। ਇਹ ਕਾਰਡ ਇਨ੍ਹਾਂ ਸੁਸਾਇਟੀਆਂ ਅਤੇ ਦੁੱਧ ਯੂਨੀਅਨਾਂ ਨਾਲ ਜੁੜੇ ਕਿਸਾਨਾਂ ਨੂੰ ਵੰਡਿਆ ਜਾਵੇਗਾ, ਜਿਨ੍ਹਾਂ ਕੋਲ ਇਹ ਕਾਰਡ ਨਹੀਂ ਹਨ। ਜਿਨ੍ਹਾਂ ਕਿਸਾਨਾਂ ਦੇ ਕੋਲ ਜ਼ਮੀਨਾਂ ਦੀ ਮਾਲਕੀ ਦੇ ਅਧਾਰ 'ਤੇ ਕਿਸਾਨ ਕਰੈਡਿਟ ਕਾਰਡ ਹੇਗਾ ਹੈ,ਉਹਨਾਂ ਦੀ ਕ੍ਰੈਡਿਟ ਸੀਮਾ ਵਧ ਸਕਦੀ ਹੈ | ਹਾਲਾਂਕਿ, ਵਿਆਜ ਛੂਟ ਸਿਰਫ ਤਿੰਨ ਲੱਖ ਰੁਪਏ ਤੱਕ ਦੇ ਕਰੈਡਿਟ 'ਤੇ ਉਪਲਬਧ ਹੋਵੇਗੀ |
ਕਿਸਾਨ ਕਰੈਡਿਟ ਕਾਰਡ ਦੇ ਅਧੀਨ ਹੋਰ 2.5 ਕਰੋੜ ਕਿਸਾਨਾਂ ਨੂੰ ਲਿਆਂਦਾ ਜਾਵੇਗਾ
ਬਿਨਾਂ ਗਿਰਵੀ ਦੇ ਕਿਸਾਨ ਕ੍ਰੈਡਿਟ ਕਾਰਡ ਦੀ ਕ੍ਰੈਡਿਟ ਲਿਮਟ 1.6 ਲੱਖ ਰੁਪਏ ਹੈ। ਪਰ ਜਿਹੜੇ ਕਿਸਾਨ ਆਪਣਾ ਦੁੱਧ ਸਿੱਧੇ ਦੁੱਧ ਯੂਨੀਅਨਾਂ ਨੂੰ ਵੇਚਦੇ ਹਨ, ਉਨ੍ਹਾਂ ਦੀ ਉਧਾਰ ਦੀ ਹੱਦ ਤਿੰਨ ਲੱਖ ਰੁਪਏ ਤੱਕ ਵਧਾਈ ਜਾ ਸਕਦੀ ਹੈ। ਕਿਸਾਨਾਂ ਦੀ ਕਰਜ਼ਾ ਸੀਮਾ ਵਧਾਉਣ ਦਾ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੈ-ਨਿਰਭਰ ਪੈਕੇਜ ਦਾ ਹਿੱਸਾ ਹੈ। ਵਿੱਤ ਮੰਤਰਾਲੇ ਨੇ 15 ਮਈ ਨੂੰ ਐਲਾਨ ਕੀਤਾ ਕਿ 2.5 ਕਰੋੜ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਸਕੀਮ ਅਧੀਨ ਲਿਆਂਦਾ ਜਾਵੇਗਾ। ਇਸ ਨਾਲ ਕਿਸਾਨਾਂ ਦੇ ਹੱਥ ਵਿੱਚ ਵਾਧੂ ਪੰਜ ਲੱਖ ਕਰੋੜ ਰੁਪਏ ਆਉਣਗੇ।
ਆਰਥਿਕਤਾ ਵਿੱਚ ਆਈ ਮੰਦੀ ਨੂੰ ਦੂਰ ਕਰਨ ਲਈ ਸਰਕਾਰ ਨੇ ਪਿੱਛਲੇ ਦੀਨਾ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿੱਚ, ਖੇਤੀਬਾੜੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਅਤੇ ਐਮਐਸਐਮਈ ਸਮੇਤ ਅਰਥਚਾਰੇ ਦੇ ਬਹੁਤ ਸਾਰੇ ਸੈਕਟਰਾਂ ਲਈ ਸਸਤੇ ਕਰਜ਼ਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਐਮਐਸਐਮਈ ਸੈਕਟਰ ਲਈ, ਸਰਕਾਰ ਨੇ ਤਿੰਨ ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਖੇਤਰ ਵਿੱਚ ਘੱਟੋ ਘੱਟ 11 ਕਰੋੜ ਲੋਕ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ।
Summary in English: Good news for dairy farmers, 1.5 crore people will get Kisan Credit Card