1. Home
  2. ਖਬਰਾਂ

ਪੰਜਾਬ ਲਈ ਖੁਸ਼ਖਬਰੀ! ਹੁਣ ਸਰਕਾਰੀ ਰਾਸ਼ਨ ਡਿਪੂਆਂ ਤੇ ਵੀ ਮਿਲਣਗੇ ਗੈਸ ਸਿਲੰਡਰ

ਪੰਜਾਬ ਦੇ ਲੋਕਾਂ ਲਈ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਘਰੇਲੂ ਗੈਸ ਸਿਲੰਡਰ ਗੈਸ ਏਜੇਂਸੀ ਤੋਂ ਨਹੀਂ ਲੈਣੇ ਪੈਣਗੇ| ਲੋਕਾਂ ਨੂੰ ਹੁਣ ਗੈਸ ਸਿਲੰਡਰ ਲੈਣ ਲਈ ਆਪਣੇ ਘਰਾਂ ਤੋਂ ਦੂਰ ਨਹੀਂ ਜਾਣਾ ਪਏਗਾ, ਲੋਕੀ ਹੁਣ ਆਪਣੇ ਘਰਾਂ ਦੇ ਨੇੜੇ ਸਰਕਾਰੀ ਰਾਸ਼ਨ ਡਿੱਪੂਆਂ ਤੋਂ ਗੈਸ ਸਿਲੰਡਰ ਪ੍ਰਾਪਤ ਕਰ ਸਕਦੇ ਹਨ | ਇਸ ਸਬੰਧੀ ਸਰਕਾਰ ਨੇ ਮੰਜੂਰੀ ਦੇ ਦਿਤੀ ਹੈ | ਫ਼ੂਡ ਸਪਲਾਈ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਡਿੱਪੂ ਹੋਲਡਰਾਂ ਨੂੰ ਜਾਣਕਾਰੀ ਦਿੱਤੀ |

KJ Staff
KJ Staff
Gas cylinders

Gas cylinders

ਪੰਜਾਬ ਦੇ ਲੋਕਾਂ ਲਈ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਘਰੇਲੂ ਗੈਸ ਸਿਲੰਡਰ ਗੈਸ ਏਜੇਂਸੀ ਤੋਂ ਨਹੀਂ ਲੈਣੇ ਪੈਣਗੇ| ਲੋਕਾਂ ਨੂੰ ਹੁਣ ਗੈਸ ਸਿਲੰਡਰ ਲੈਣ ਲਈ ਆਪਣੇ ਘਰਾਂ ਤੋਂ ਦੂਰ ਨਹੀਂ ਜਾਣਾ ਪਏਗਾ, ਲੋਕੀ ਹੁਣ ਆਪਣੇ ਘਰਾਂ ਦੇ ਨੇੜੇ ਸਰਕਾਰੀ ਰਾਸ਼ਨ ਡਿੱਪੂਆਂ ਤੋਂ ਗੈਸ ਸਿਲੰਡਰ ਪ੍ਰਾਪਤ ਕਰ ਸਕਦੇ ਹਨ ਇਸ ਸਬੰਧੀ ਸਰਕਾਰ ਨੇ ਮੰਜੂਰੀ ਦੇ ਦਿਤੀ ਹੈ। ਫ਼ੂਡ ਸਪਲਾਈ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਡਿੱਪੂ ਹੋਲਡਰਾਂ ਨੂੰ ਜਾਣਕਾਰੀ ਦਿੱਤੀ

ਮੀਟਿੰਗ ਵਿਚ ਗੈਸ ਏਜੇਂਸੀ ਦੇ ਮਾਲਿਕ ਵੀ ਸ਼ਾਮਿਲ ਸਨ। ਡਿੱਪੂ ਹੋਲ੍ਡਰ ਦੇ ਚੇਅਰਮੈਨ ਸੇਠ ਸ਼ਾਮ ਲਾਲ ਪੰਜੋਲਾ ਅਤੇ ਜ਼ਿਲ੍ਹੇ ਦੇ ਪ੍ਰਧਾਨ ਤਰਸੇਮ ਚੰਦ ਸ਼ਰਮਾ ਨੇ ਕਿਹਾ ਹੈ ਕਿ ਸਰਕਾਰ ਵਲੋਂ ਦਿਤੀ ਗਈ ਡਿੱਪੂ ਹੋਲ੍ਡਰ ਦੀ ਜ਼ਿਮੇਦਾਰੀ ਉਹ ਆਪ ਨਿਭਾਉਣਗੇ | ਉਨ੍ਹਾਂ ਨੇ ਕਿਹਾ ਡਿੱਪੂ ਹੋਲ੍ਡਰ ਵਿਚ ਹਰ ਤਰ੍ਹਾਂ ਦੇ ਸਿਲੰਡਰ ਰੱਖਣ ਲਈ ਤਿਆਰ ਹਨ ਇਸ ਸਬੰਦੀ ਸਾਰੇ ਡਿੱਪੂ ਹੋਲ੍ਡਰ ਆਪਣੇ ਆਪਣੇ ਇਲਾਕਿਆਂ ਦੇ ਗੈਸ ਏਜੰਸੀ ਨਾਲ ਸੰਪਰਕ ਕਰਨ ਅਤੇ ਓਹਨਾ ਦੇ ਤਾਲਮੇਲ ਨਾਲ ਹੀ ਇਹ ਵੇਚੇ ਜਾਣਗੇ

ਇਸ ਮੀਟਿੰਗ ਵਿਚ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ , ਸੈਕਟਰੀ ਫ਼ੂਡ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਸਰਾਓ ਸਾਹਬ ਸਮੇਤ ਸਮੁਚੇ ਫ਼ੂਡ ਸਪਲਾਈ ਵਿਭਾਗਾਂ ਦਾ ਸੇਠ ਸ਼ਾਮ ਲਾਲ ਪੰਜੋਲਾ ਧੰਨਵਾਦ ਕਰਦੇ ਹਨ

ਇਸ ਮੀਟਿੰਗ ਵਿਚ ਫ਼ੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਮਰਿੰਦਰ ਸਿੰਘ ਅਤੇ ਪੂਜਾ ਬੰਸਲ ਪੈਟਰੋਲੀਅਮ ਇੰਸਪੈਕਟਰ ਤੋਂ ਇਲਾਵਾ ਇੰਡਿਯਨ ਆਇਲ ਕਾਰਪੋਰੇਸ਼ਨ ਦੇ ਅਫਸਰ ਹਾਜ਼ਰ ਸਨ

ਇਹ ਵੀ ਪੜ੍ਹੋ :  PNB ਗਾਹਕਾਂ ਨੂੰ ਦੇ ਰਿਹਾ ਹੈ ਪੂਰੇ 25 ਲੱਖ ਰੁਪਏ ਕੈਸ਼, ਜੇਕਰ ਤੁਹਾਨੂੰ ਵੀ ਜ਼ਰੂਰਤ ਹੈ ਤਾਂ ਤੁਰੰਤ ਕਰੋ ਅਪਲਾਈ

Summary in English: Good news for Punjab! Gas cylinders will now be available at government ration depots

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters