1. Home
  2. ਖਬਰਾਂ

Good News: Punjab ਵਿੱਚ ਮੱਛੀ ਦੀ ਖਪਤ ਨੂੰ ਉਤਸਾਹਿਤ ਕਰਨ ਲਈ Mobile Fish Cart ਦੀ ਸ਼ੁਰੂਆਤ

ਪਸ਼ੂ ਪਾਲਣ ਮੇਲੇ ਦੌਰਾਨ Guru Angad Dev Veterinary and Animal Sciences University, Ludhiana ਨੇ ਨੌਜਵਾਨਾਂ ਅਤੇ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਮੋਬਾਈਲ ਮੱਛੀ ਕਾਰਟ (Mobile Fish Cart) ਲਾਂਚ ਕੀਤੀ ਹੈ। ਇਸ ਮੋਬਾਈਲ ਫਿਸ਼ ਕਾਰਟ ਦੀਆਂ ਵਿਸ਼ੇਸ਼ਤਾਵਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਇੱਥੇ ਜਾਣੋ...

Gurpreet Kaur Virk
Gurpreet Kaur Virk
ਮੱਛੀ ਪਾਲਣ ਨੂੰ ਹੁਲਾਰਾ

ਮੱਛੀ ਪਾਲਣ ਨੂੰ ਹੁਲਾਰਾ

Fish Consumption: ਪੰਜਾਬ ਵਿੱਚ ਪ੍ਰਤੀ ਵਿਅਕਤੀ ਮੱਛੀ ਦੀ ਖਪਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਧਾਉਣ ਲਈ, ਕਾਲਜ ਆਫ਼ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਮੇਲੇ ਦੌਰਾਨ ਨੌਜਵਾਨਾਂ ਅਤੇ ਚਾਹਵਾਨਾਂ ਲਈ ਉੱਦਮੀ ਨਜ਼ਰੀਏ ਦੇ ਨਾਲ ਮੋਬਾਈਲ ਫਿਸ਼ ਕਾਰਟ ਲੋਕ ਅਰਪਣ ਕੀਤੀ ਗਈ।

ਮੱਛੀ ਪਾਲਣ ਉਤਪਾਦਾਂ ਦੇ ਪੌਸ਼ਟਿਕ ਲਾਭਾਂ ਦੀ ਵਕਾਲਤ ਕਰਨ ਦੇ ਨਾਲ-ਨਾਲ ਇਹ ਕਾਰਟ ਸਬਜ਼ੀਆਂ, ਦੁੱਧ ਅਤੇ ਦੁੱਧ ਦੇ ਉਤਪਾਦਾਂ ਵਾਂਗ ਖਪਤਕਾਰਾਂ ਦੇ ਦਰਵਾਜ਼ੇ 'ਤੇ ਤਾਜ਼ਾ ਤੇ ਸਾਫ ਸੁਥਰੀ ਮੱਛੀ ਸਪਲਾਈ ਕਰੇਗਾ।

ਮੋਬਾਈਲ ਕਾਰਟ ਵਿੱਚ 300 ਲੀਟਰ ਦੀ ਸਮਰੱਥਾ ਵਾਲਾ ਚਾਰਜਯੋਗ ਗਲਾਈਕੋਲ ਡੀਪ ਫ੍ਰੀਜ਼ਰ ਹੈ, ਜਿਸ ਨੂੰ 6 ਘੰਟਿਆਂ ਦੇ ਅੰਦਰ ਚਾਰਜ ਕੀਤਾ ਜਾ ਸਕਦਾ ਹੈ ਅਤੇ 20 ਘੰਟਿਆਂ ਤੱਕ - 20 ਡਿਗਰੀ ਸੈਲਸੀਅਸ ਨੂੰ ਬਣਾਈ ਰੱਖੇਗਾ। ਡਾ. ਮੀਰਾ ਡੀ. ਆਂਸਲ, ਡੀਨ, ਕਾਲਜ ਆਫ਼ ਫਿਸ਼ਰੀਜ਼ ਨੇ ਦੱਸਿਆ ਕਿ ਮਾਰਕੀਟਿੰਗ ਸਮੇਂ ਦੌਰਾਨ ਮੱਛੀ ਪਾਲਣ ਉਤਪਾਦਾਂ ਦੀ ਤਾਜ਼ਗੀ ਅਤੇ ਗੁਣਵੱਤਾ ਨੂੰ ਬਣਾਈ ਰੱਖਣ ਲਈ ਕਾਰਟ ਨੂੰ ਅਨੁਕੂਲਿਤ ਕੀਤਾ ਗਿਆ ਹੈ।

ਇਹ ਇੱਕ ਸਮੇਂ ਵਿੱਚ 100 ਕਿਲੋ ਮੱਛੀ ਉਤਪਾਦ ਲੈ ਜਾ ਸਕਦਾ ਹੈ ਅਤੇ ਮੱਛੀ ਪ੍ਰੇਮੀਆਂ ਨੂੰ ਰਸੋਈ ਵਿੱਚ ਪਕਾਉਣ ਲਈ ਤਿਆਰ ਤਾਜ਼ਾ ਮੱਛੀ ਉਤਪਾਦਾਂ ਦੀ ਸਪਲਾਈ ਕਰੇਗਾ। ਇਸ ਪ੍ਰੋਟੋਟਾਈਪ ਮਾਡਲ ਦੀ ਕੀਮਤ ਕਰੀਬ 2.75 ਲੱਖ ਰੁਪਏ ਹੈ। ਅਜਿਹੀ ਸਹੂਲਤ ਦਾ ਸ਼ਹਿਰੀ ਖਪਤਕਾਰਾਂ ਦੁਆਰਾ ਸਵਾਗਤ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਮੱਛੀ ਖਰੀਦਣ ਲਈ ਦੂਰ-ਦੁਰਾਡੇ ਦੇ ਮੱਛੀ ਬਾਜ਼ਾਰਾਂ ਅਤੇ ਸੁਪਰ ਮਾਰਕੀਟਾਂ ਦਾ ਦੌਰਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ, ਇਹ ਖਰੀਦਦਾਰ ਨੂੰ ਬਿਨਾਂ ਕਿਸੇ ਸਫਾਈ ਦੀਆਂ ਮੁਸ਼ਕਿਲਾਂ ਦੇ ਮੱਛੀ ਪਕਾਉਣ ਵਿਚ ਵੀ ਮਦਦ ਕਰੇਗਾ। ਕਾਰਟ ਨੂੰ ਜਨਤਕ ਮੰਗ ਦੇ ਅਨੁਸਾਰ ਹੋਰ ਮੀਟ ਉਤਪਾਦਾਂ ਦੀ ਮਾਰਕੀਟਿੰਗ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਇਹ ਸਵੈ-ਰੁਜ਼ਗਾਰ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਉੱਦਮਤਾ ਦਾ ਵਿਕਾਸ ਕਰੇਗਾ।

ਇਹ ਵੀ ਪੜੋ: Pashu Palan Mela 2024: ਪੰਜਾਬ ਦੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ Progressive Farmers ਨੂੰ ਮਿਲੇ CM Award

ਡਾ. ਵਨੀਤ ਇੰਦਰ ਕੌਰ, ਮੁਖੀ, ਫਿਸ਼ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਨੇ ਕਿਹਾ ਕਿ ਮੱਛੀ ਆਸਾਨੀ ਨਾਲ ਪਚਣ ਵਾਲੇ ਪ੍ਰੋਟੀਨ ਦਾ ਇੱਕ ਭਰਪੂਰ ਸਰੋਤ ਹੈ ਜਿਸ ਵਿੱਚ ਸਾਰੇ ਜ਼ਰੂਰੀ ਅਮੀਨੋ ਐਸਿਡ, ਸਿਹਤਮੰਦ ਚਰਬੀ , ਖਣਿਜ ਅਤੇ ਵਿਟਾਮਿਨ ਹੁੰਦੇ ਹਨ। ਗਰਭਵਤੀ ਔਰਤਾਂ, ਵਧ ਰਹੇ ਬੱਚਿਆਂ, ਦਿਲ ਦੀ ਸਿਹਤ, ਯਾਦਦਾਸ਼ਤ, ਦ੍ਰਿਸ਼ਟੀ ਲਈ ਇਹ ਹਰ ਉਮਰ ਸਮੂਹ ਵਾਲੇ ਲੋਕਾਂ ਲਈ ਮੁਫੀਦ ਹੈ।

ਡਾ ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਹ ਸਹੂਲਤ ਸ਼ਹਿਰੀ ਆਬਾਦੀ ਵਿੱਚ ਮੱਛੀ ਦੀ ਖਪਤ ਨੂੰ ਹੁਲਾਰਾ ਦੇਵੇਗੀ ਅਤੇ ਮੀਟ ਅਤੇ ਮੱਛੀ ਉਤਪਾਦਾਂ ਦੀ ਘਰੇਲੂ ਮੰਡੀ ਨੂੰ ਮਜ਼ਬੂਤ ਕਰਨ ਦੇ ਨਾਲ ਦੁੱਧ ਅਤੇ ਹੋਰ ਮੀਟ ਉਤਪਾਦਾਂ ਦੇ ਮੰਡੀਕਰਨ ਲਈ ਵੀ ਵਰਤੀ ਜਾ ਸਕਦੀ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਪਹਿਲਕਦਮੀ ਲਈ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਮੱਛੀ ਦੀ ਖਪਤ ਦੇਸ਼ ਦੀ ਔਸਤ 6.8 ਕਿਲੋਗ੍ਰਾਮ ਅਤੇ ਵਿਸ਼ਵ ਸਿਹਤ ਸੰਸਥਾ ਦੀ ਸਿਫ਼ਾਰਸ਼ 12 ਕਿਲੋਗ੍ਰਾਮ ਦੇ ਮੁਕਾਬਲੇ ਬਹੁਤ ਘੱਟ ਭਾਵ ਸਿਰਫ 400 ਗ੍ਰਾਮ ਹੈ। ਉਨ੍ਹਾਂ ਕਿਹਾ ਕਿ ਮੱਛੀ ਉਤਪਾਦਾਂ ਦੇ ਸਿਹਤ ਲਾਭਾਂ ਨੂੰ ਜਾਗਰੂਕਤਾ ਅਤੇ ਸਾਫ਼-ਸੁਥਰੇ ਤਾਜ਼ੇ ਸੁਵਿਧਾਜਨਕ ਉਤਪਾਦਾਂ ਦੀ ਉਪਲਬਧਤਾ ਰਾਹੀਂ ਉਤਸਾਹਿਤ ਕਰਨ ਦੀ ਲੋੜ ਹੈ, ਜਿਸ ਨਾਲ ਨਾ ਸਿਰਫ਼ ਪ੍ਰਤੀ ਵਿਅਕਤੀ ਮੱਛੀ ਦੀ ਖਪਤ ਵਿੱਚ ਵਾਧਾ ਹੋਵੇਗਾ, ਸਗੋਂ ਇੱਕ ਮਜ਼ਬੂਤ ਘਰੇਲੂ ਮੰਡੀ ਦੇ ਨਾਲ ਰਾਜ ਦੇ ਜਲ-ਖੇਤੀ ਉਦਯੋਗ ਨੂੰ ਵੀ ਸਮਰਥਨ ਮਿਲੇਗਾ।

Summary in English: Good News: Launch of Mobile Fish Cart to promote fish consumption in Punjab

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters