1. Home
  2. ਖਬਰਾਂ

Good News: ਹੁਸ਼ਿਆਰਪੁਰ ਦੇ Progressive Farmer ਸ. ਸੁਰਜੀਤ ਸਿੰਘ ਚੱਗਰ ਨੂੰ ਆਪਣੀ Innovation ਲਈ ਮਿਲਿਆ Award

ਹੁਣ ਇੱਕ ਖੁਸ਼ਖਬਰੀ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨ ਸ. ਸੁਰਜੀਤ ਸਿੰਘ ਚੱਗਰ ਨੂੰ ਉਨ੍ਹਾਂ ਦੀ ਇਨੋਵੇਸ਼ਨ ਲਈ ਸਨਮਾਨ ਪ੍ਰਾਪਤ ਹੋਇਆ ਹੈ। ਦਰਅਸਲ, ਗਰਾਸਰੂਟ ਇਨੋਵੇਟਰਜ਼ ਆਫ਼ ਪੰਜਾਬ 2.0 (GRIP 2.0) ਪ੍ਰੋਗਰਾਮ ਤਹਿਤ ਸੁਰਜੀਤ ਸਿੰਘ ਚੱਗਰ ਨੂੰ ਸਨਮਾਨਿਤ ਕੀਤਾ ਗਿਆ ਹੈ।

KJ Staff
KJ Staff
ਮਿਹਨਤ ਦਾ ਮੁੱਲ

ਮਿਹਨਤ ਦਾ ਮੁੱਲ

Progressive Farmer: ਪੰਜਾਬ ਦੀ ਧਰਤੀ ਇੱਥੋਂ ਦੇ ਮਿਹਨਤਕੱਸ਼ ਅਤੇ ਉੱਦਮੀ ਕਿਸਾਨਾਂ ਦੇ ਪਸੀਨੇ ਨਾਲ ਸਿੰਜ ਕੇ ਹਰੀ ਭਰੀ ਹੁੰਦੀ ਹੈ। ਇੱਥੋਂ ਦੇ ਕਿਸਾਨ ਖੇਤੀਬਾੜੀ ਨੂੰ ਆਪਣਾ ਧਰਮ ਮੰਨਦੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਅੱਜ ਅਸੀਂ ਇੱਕ ਅਜਿਹੇ ਕਿਸਾਨ ਨਾਲ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਜਿੰਨ੍ਹਾ ਨੂੰ ਹਾਲ ਹੀ ਵਿੱਚ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ।

ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਚਗਰਾਂ ਦੇ ਵਸਨੀਕ ਅਗਾਂਹਵਧੂ ਕਿਸਾਨ ਸ. ਸੁਰਜੀਤ ਸਿੰਘ ਚੱਗਰ ਦੀ, ਜਿੰਨਾ ਨੂੰ ਗਰਾਸਰੂਟ ਇਨੋਵੇਟਰਜ਼ ਆਫ਼ ਪੰਜਾਬ 2.0 (GRIP 2.0) ਪ੍ਰੋਗਰਾਮ ਤਹਿਤ ਸਨਮਾਨਿਤ ਕੀਤਾ ਗਿਆ ਹੈ।

ਦੱਸ ਦੇਈਏ ਕਿ ਸ. ਸੁਰਜੀਤ ਸਿੰਘ ਚੱਗਰ ਨੂੰ ਇਹ ਐਵਾਰਡ ਉਨ੍ਹਾਂ ਦੀ ਇਨੋਵੇਸ਼ਨ 'ਟਰੈਕਟਰ ਆਪਰੇਟਿਡ ਬੰਡ ਮੇਕਰ' ਲਈ ਪੰਜਾਬ ਦੇ ਗਰਾਸਰੂਟ ਇਨੋਵੇਟਰਜ਼ - ਗ੍ਰਿਪ ਪ੍ਰੋਗਰਾਮ ਤਹਿਤ ਪ੍ਰਦਾਨ ਕੀਤਾ ਗਿਆ। ਸ. ਸੁਰਜੀਤ ਸਿੰਘ ਚੱਗਰ ਨੂੰ ਇਹ ਪ੍ਰਸ਼ੰਸਾ ਦਾ ਸਰਟੀਫਿਕੇਟ 5 ਜੂਨ 2024 ਨੂੰ ਦੁਪਹਿਰ 12:00 ਵਜੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ, ਨਾਲੇਜ ਸਿਟੀ, ਸੈਕਟਰ 81, ਮੋਹਾਲੀ (ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਦੇ ਨਾਲ ਲੱਗਦੇ) ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਦਿੱਤਾ ਗਿਆ।

ਸ. ਸੁਰਜੀਤ ਸਿੰਘ ਚੱਗਰ ਬਾਰੇ ਗੱਲ ਕਰੀਏ ਤਾਂ ਇਹ ਕਿਸਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਸ ਇਲਾਕੇ ਦੇ ਰਹਿਣ ਵਾਲੇ ਹਨ, ਜੋ ਪੰਜਾਬ ਦੇ ਉੱਤਰ-ਪੂਰਬ ਦਿਸ਼ਾ ਵਿੱਚ ਨੀਮ ਪਹਾੜੀ ਇਲਾਕਿਆਂ ਵਿੱਚ ਸਥਿਤ ਹੈ। ਇਸ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਹਨ: ਉੱਚੀ-ਨੀਵੀਂ ਅਤੇ ਢਾਲੂ ਜ਼ਮੀਨ ਜਿਸ ਨੂੰ ਕਿ ਚੋਆਂ ਕਈ ਥਾਵਾਂ 'ਤੇ ਕੱਟਦੀਆਂ ਹਨ, ਘੱਟ ਉਪਜਾਊ ਸ਼ਕਤੀ ਵਾਲੀ ਜ਼ਮੀਨ, ਬਰਾਨੀ ਖੇਤ ਅਤੇ ਮੀਂਹ ਕਰਕੇ ਹੋਣ ਵਾਲਾ ਭੂਮੀ ਕਟਾਅ ਆਦਿ।

ਇਸ ਦੇ ਨਾਲ ਹੀ ਇਸ ਇਲਾਕੇ ਵਿੱਚ ਜੰਗਲੀ ਜਾਨਵਰ ਵੀ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਦਰਪੇਸ਼ ਇਲਾਕੇ ਦੇ ਕੁਝ ਅਗਾਂਹਵਧੂ ਕਿਸਾਨ ਝੋਨੇ-ਕਣਕ ਦੇ ਫਸਲੀ ਚੱਕਰ ਨੂੰ ਛੱਡ ਕੇ ਫਸਲੀ ਵਿਭਿੰਨਤਾ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਦੀਆਂ ਉੱਨਤ ਤਕਨੀਕਾਂ ਨੂੰ ਅਪਣਾ ਰਹੇ ਹਨ। ਸ. ਸੁਰਜੀਤ ਸਿੰਘ ਚੱਗਰ ਵੀ ਇੱਕ ਅਜਿਹੇ ਹੀ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਮੱਲ੍ਹਾ ਮਾਰੀਆਂ ਹਨ।

ਇਹ ਵੀ ਪੜ੍ਹੋ :​ EMPOWERING FARMERS: ਕਿਸਾਨਾਂ ਨੂੰ ਸਮਰੱਥ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ, KVK BATHINDA ਨੇ ਦਿੱਤੀ COTTON FARMERS ਨੂੰ ਸਿਖਲਾਈ

ਇਹ ਕਿਸਾਨ ਬਾਸਮਤੀ, ਮੱਕੀ, ਕਣਕ, ਦਾਲਾਂ, ਤੇਲਬੀਜ, ਸਬਜ਼ੀਆਂ ਅਤੇ ਪੋਪਲਰ ਦੀ ਸਫਲ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲ ਦੁਧਾਰੂ ਪਸ਼ੂ ਵੀ ਹਨ। ਇਸ ਉੱਦਮੀ ਕਿਸਾਨ ਨੇ ਹੱਥ ਨਾਲ ਚੱਲਣ ਵਾਲੀ ਮੱਕੀ ਦੀਆਂ ਛੱਲੀਆਂ ਦੀ ਗਹਾਈ ਦੀ ਮਸ਼ੀਨ ਬਣਾਈ ਹੈ। ਇਹ ਹੱਥ ਵਾਲੀ ਮਸ਼ੀਨ ਇੱਕ ਸਟੈਂਡ ਨਾਲ ਜੁੜੀ ਹੋਈ ਹੈ ਜਿਸ ਨਾਲ ਇਸਦੀ ਕੁਸ਼ਲਤਾ ਵੱਧ ਜਾਂਦੀ ਹੈ। ਇਸ ਮਸ਼ੀਨ ਨਾਲ ਛੱਲੀ ਤੋਂ ਮੱਕੀ ਦੇ ਦਾਣੇ ਅਸਾਨੀ ਨਾਲ ਅਲੱਗ ਹੋ ਜਾਂਦੇ ਹਨ। ਇਹ ਮਸ਼ੀਨ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਉਹ ਇਸ ਮਸ਼ੀਨ ਨਾਲ ਕੱਢੇ ਹੋਏ ਦਾਣੇ ਬਿਜਾਈ ਲਈ ਵਰਤੇ ਜਾ ਸਕਦੇ ਹਨ।

ਮੱਕੀ ਤੋਂ ਇਲਾਵਾ ਇਸ ਮਸ਼ੀਨ ਨਾਲ ਸੂਰਜਮੁਖੀ ਅਤੇ ਆਲੂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਵਿੱਚ ਫਾਲੇ ਤੋਂ ਫਾਲੇ ਦਾ ਫਾਸਲਾ ਜਰੂਰਤ ਅਨੁਸਾਰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਸਮੇਂ ਅਤੇ ਲੇਬਰ ਦੀ ਬੱਚਤ ਹੁੰਦੀ ਹੈ। ਸ. ਚੱਗਰ ਨੇ ਇੱਕ ਦੋ-ਮੂੰਹੀ ਖੁਰਪਾ ਬਣਾਇਆ ਹੈ ਜਿਸ ਨਾਲ ਖੁਰਪੇ ਦੇ ਦੋਵੇਂ ਪਾਸਿਆਂ ਤੋਂ ਕੰਮ ਲਿਆ ਜਾ ਸਕਦਾ ਹੈ। ਇਸ ਖੁਰਪੇ ਨਾਲ ਖੜ੍ਹੇ ਹੋ ਕੇ ਅਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ, ਜਿਸ ਨਾਲ ਕਾਮੇ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ।

ਸ. ਸੁਰਜੀਤ ਸਿੰਘ ਚੱਗਰ, ਸੋਮੇ ਬਚਾਊ ਤਕਨੀਕਾਂ ਜਿਵੇਂ ਕਿ ਪਾਣੀ ਦੀ ਯੋਗ ਵਰਤੋਂ ਲਈ ਕੰਪਿਊਟਰ/ਲੇਜ਼ਰ ਕਰਾਹਾ, ਯੂਰੀਆ ਦੀ ਯੋਗ ਵਰਤੋਂ ਲਈ ਪੱਤਾ ਰੰਗ ਚਾਰਟ ਅਤੇ ਭੂਮੀ ਪਰਖ ਰਾਹੀਂ ਖਾਦਾਂ ਦੀ ਸੁਚੱਜੀ ਵਰਤੋਂ ਕਰਦਾ ਹੈ। ਇਹ ਦਾਲਾਂ ਦੀ ਕਾਸ਼ਤ ਕਰਕੇ ਜ਼ਮੀਨ ਦੀ ਸਿਹਤ ਨੂੰ ਵੀ ਸੁਧਾਰਦਾ ਹੈ। ਉਹ ਆਪਣੀਆਂ ਪਰਿਵਾਰਿਕ ਜਰੂਰਤਾਂ ਲਈ ਸਬਜ਼ੀਆਂ ਦੀ ਕਾਸ਼ਤ ਘਰੇਲੂ ਬਗੀਚੀ ਵਿੱਚ ਕਰਦੇ ਹਨ ਅਤੇ ਕੁਝ ਰਕਬੇ 'ਤੇ ਜੈਵਿਕ ਖੇਤੀ ਵੀ ਕਰਦੇ ਹਨ।

Summary in English: Good News: Progressive Farmer Surjit Singh Chaggar of Hoshiarpur received an Award for his Innovation

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters