1. Home
  2. ਖਬਰਾਂ

Good News: ਪੰਜਾਬ ਦੇ ਤਿੰਨ ਸਫ਼ਲ ਕਿਸਾਨ ICAR ਵੱਲੋਂ ਸਨਮਾਨਿਤ

ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਨਵੀਂ ਦਿੱਲੀ ਵਿਖੇ 6 ਜੂਨ 2024 ਨੂੰ ਰਾਸ਼ਟਰੀ ਪੱਧਰ ਦਾ ਕਿਸਾਨ ਸਨਮਾਨ ਵੰਡ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੂਰੇ ਭਾਰਤ ਦੇ ਵਿੱਚੋਂ 33 ਕਿਸਾਨਾਂ ਨੂੰ ਪੂਸਾ ਇਨੋਵੇਟਿਵ ਫਾਰਮਰ ਲਈ ਚੁਣਿਆ ਗਿਆ, ਜਿਸ ਵਿੱਚ ਪੰਜਾਬ ਰਾਜ ਦੇ ਤਿੰਨ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Gurpreet Kaur Virk
Gurpreet Kaur Virk
ਰਾਸ਼ਟਰੀ ਪੱਧਰ ਦਾ ਕਿਸਾਨ ਸਨਮਾਨ ਵੰਡ ਸਮਾਰੋਹ

ਰਾਸ਼ਟਰੀ ਪੱਧਰ ਦਾ ਕਿਸਾਨ ਸਨਮਾਨ ਵੰਡ ਸਮਾਰੋਹ

Punjab Farmers: ਭਾਰਤ ਦੀ ਧਰਤੀ ਇੱਥੋਂ ਦੇ ਮਿਹਨਤਕੱਸ਼ ਅਤੇ ਉੱਦਮੀ ਕਿਸਾਨਾਂ ਦੇ ਪਸੀਨੇ ਨਾਲ ਸਿੰਜ ਕੇ ਹਰੀ ਭਰੀ ਹੁੰਦੀ ਹੈ। ਇੱਥੋਂ ਦੇ ਕਿਸਾਨ ਖੇਤੀਬਾੜੀ ਨੂੰ ਆਪਣਾ ਧਰਮ ਮੰਨਦੇ ਹਨ। ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਹੀ ਇਨ੍ਹਾਂ ਕਿਸਾਨਾਂ ਨੇ ਅੱਜ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਇਹੀ ਕਾਰਨ ਹੈ ਕਿ ਅੱਜ ਇਹ ਕਿਸਾਨ ਆਪਣੇ ਜਨੂੰਨ ਦੇ ਦਮ 'ਤੇ ਨਾ ਸਿਰਫ਼ ਆਪਣੀ ਆਮਦਨ ਵਧਾ ਰਹੇ ਹਨ, ਸਗੋਂ ਨੌਜਵਾਨ ਕਿਸਾਨਾਂ ਦੇ ਸਾਹਮਣੇ ਇੱਕ ਚੰਗੀ ਮਿਸਾਲ ਵੀ ਕਾਇਮ ਕਰ ਰਹੇ ਹਨ।

ਇਨ੍ਹਾਂ ਕਿਸਾਨਾਂ ਦੀ ਮਿਹਨਤ ਉਦੋਂ ਰੰਗ ਲਿਆਈ ਜਦੋਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਨਵੀਂ ਦਿੱਲੀ ਵਿਖੇ 6 ਜੂਨ 2024 ਨੂੰ ਰਾਸ਼ਟਰੀ ਪੱਧਰ ਦਾ ਕਿਸਾਨ ਸਨਮਾਨ ਵੰਡ ਸਮਾਰੋਹ ਕਰਵਾਇਆ ਗਿਆ। ਦਰਅਸਲ, ਇਸ ਪ੍ਰੋਗਰਾਮ ਵਿੱਚ ਪੂਰੇ ਭਾਰਤ ਦੇ ਵਿੱਚੋਂ 33 ਕਿਸਾਨਾਂ ਨੂੰ ਪੂਸਾ ਇਨੋਵੇਟਿਵ ਫਾਰਮਰ ਲਈ ਚੁਣਿਆ ਗਿਆ, ਜਿਸ ਵਿੱਚ ਪੰਜਾਬ ਰਾਜ ਦੇ ਤਿੰਨ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਪ੍ਰੋਗਰਾਮ ਵਿੱਚ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਨਵੀਂ ਦਿੱਲੀ ਦੇ ਡਾਰੈਕਟਰ ਡਾਕਟਰ ਏ.ਕੇ. ਸਿੰਘ ਅਤੇ ਇੰਡੀਅਨ ਇੰਸਟੀਚਿਊਟ ਆਫ਼ ਵੀਟ ਐਂਡ ਵਾਰਲੀ ਕਰਨਾਲ ਦੇ ਡਾਇਰੈਕਟਰ ਡਾਕਟਰ ਰਤਨ ਤੇਵਾੜੀ ਅਤੇ ਇਹਨਾਂ ਤੋਂ ਇਲਾਵਾ ਡਾਕਟਰ ਯੂ.ਐਸ. ਗੌਤਮ ਜੋ ਚੀਫ ਗੈਸਟ ਸਨ ਸ੍ਰੀ ਭਾਰਤ ਭੂਸ਼ਣ ਤਿਆਗੀ ਜੀ ਪਦਮ ਸ੍ਰੀ ਅਵਾਰਡੀ ਇਹਨਾਂ ਦੀ ਹਾਜ਼ਰੀ ਵਿੱਚ ਪੂਰੇ ਭਾਰਤ ਦੇ ਵਿੱਚੋਂ 33 ਕਿਸਾਨਾਂ ਨੂੰ ਪੂਸਾ ਇਨੋਵੇਟਿਵ ਫਾਰਮਰ ਲਈ ਚੁਣਿਆ ਗਿਆ, ਜਿਸ ਵਿੱਚ ਪੰਜਾਬ ਰਾਜ ਦੇ ਕਿਸਾਨ ਗੁਰਿੰਦਰ ਪਾਲ ਸਿੰਘ ਜੈਲਦਾਰ ਪਿੰਡ ਭਵਾਨੀਗੜ੍ਹ ਜਿਲਾ ਸੰਗਰੂਰ, ਗੁਰਮੇਲ ਸਿੰਘ ਧਾਲੀਵਾਲ ਪਿੰਡ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਅਤੇ ਰਾਜੇਸ਼ ਸੈਣੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਸਟੇਟ ਵੱਲੋਂ ਚੁਣਿਆ ਗਿਆ।

ਪੰਜਾਬ ਦੇ ਤਿੰਨ ਸਫ਼ਲ ਕਿਸਾਨਾਂ ਦਾ ਸਨਮਾਨ

ਗੁਰਿੰਦਰ ਪਾਲ ਸਿੰਘ ਜੈਲਦਾਰ ਨੂੰ ਆਪਣੀ ਵਧੀਆ ਖੇਤੀਬਾੜੀ ਅਤੇ ਫਸਲਾਂ ਦਾ ਵੱਧ ਝਾੜ ਲੈਣ ਦੇ ਨਾਲ-ਨਾਲ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਨ ਲਈ ਇਹ ਸਨਮਾਨ ਦਿੱਤਾ ਗਿਆ। ਗੁਰਮੇਲ ਸਿੰਘ ਨੇ ਰੱਬੀ ਦੇ ਸੀਜ਼ਨ ਵਿੱਚ ਕਣਕ ਤੋਂ ਆਪਣੇ ਖੇਤ ਵਿੱਚ 28 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੀ ਪ੍ਰਾਪਤੀ ਕੀਤੀ ਅਤੇ ਖਰੀਫ਼ ਵਿੱਚ ਪੂਸਾ 44 ਕਿਸਮ ਤੋਂ 42 ਕੁਇੰਟਲ ਪ੍ਰਤੀ ਏਕੜ ਉਤਪਾਦਕਤਾ ਦਿਖਾਈ। ਰਾਜੇਸ਼ ਸੈਣੀ ਨੇ ਝੋਨੇ ਅਤੇ ਕਣਕ 'ਤੇ ਪੂਸਾ ਡੀ ਕੰਪੋਜ਼ਰ ਦੀ ਵਰਤੋਂ ਨੂੰ ਸਫਲਤਾ ਪੂਰਵਕ ਅਪਣਾਇਆ ਸੀ ਅਤੇ ਦਿਖਾਇਆ ਸੀ ਕਿ ਇਹ ਤਕਨਾਲੋਜੀ ਨਾ ਸਿਰਫ ਰਹਿੰਦ-ਖੂੰਹਦ ਨੂੰ ਤੇਜ਼ੀ ਨਾਲ ਸੜਦੀ ਹੈ ਬਲਕਿ ਰਸਾਇਣਕ ਖਾਦ ਦੀ ਘੱਟ ਵਰਤੋਂ ਦੇ ਨਤੀਜੇ ਵਜੋਂ ਮਿੱਟੀ ਦੀ ਸਥਿਤੀ ਨੂੰ ਵੀ ਸੁਧਾਰਦੀ ਹੈ। ਇਸ ਪੂਸਾ ਡੀ ਕੰਪੋਜ਼ਰ ਦੀ ਵਰਤੋਂ ਕਰਕੇ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਕਰਕੇ ਰਾਜੇਸ਼ ਸੈਣੀ ਨੂੰ ਇਹ ਰਾਸ਼ਟਰੀ ਸਨਮਾਨ ਹਾਸਲ ਹੋਇਆ।

ਕਿਸਾਨਾਂ ਵੱਲੋਂ ਨਵੇਂ-ਨਵੇਂ ਪ੍ਰਯੋਗ

ਇਹਨਾਂ ਸਫ਼ਲ ਕਿਸਾਨਾਂ ਨੂੰ ਇਨੋਵੇਟਿਵ ਫਾਰਮਰ ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ, ਯੰਗ ਫਾਰਮਰ ਐਸੋਸੀਏਸ਼ਨ ਰੱਖੜਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਹਿਸਾਰ ਐਗਰੀਕਲਚਰ ਯੂਨੀਵਰਸਿਟੀ ਹਰਿਆਣਾ, ਆਈ. ਆਈ. ਡਬਲਯੂ. ਆਰ., ਕਰਨਾਲ ਆਈ. ਏ. ਆਰ. ਆਈ. ਅਤੇ ਨਿਊ ਦਿੱਲੀ ਦੇ ਖੇਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਖੇਤੀ ਕਰਦੇ ਹਨ ਅਤੇ ਨਵੇਂ ਨਵੇਂ ਪ੍ਰਯੋਗ ਕਰਦੇ ਰਹਿੰਦੇ ਹਨ। ਇਹ ਕਿਸਾਨ ਹੋਰ ਦੂਜੇ ਕਿਸਾਨਾਂ ਨੂੰ ਵੀ ਜਾਣਕਾਰੀ ਦਿੰਦੇ ਹਨ। ਕਾਮਯਾਬ ਖੇਤੀ ਸੰਬੰਧੀ ਇਹਨਾ ਕਿਸਾਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਇਹਨਾ ਕਿਸਾਨਾਂ ਨੂੰ ਇਸ ਅਵਾਰਡ ਲਈ ਚੁਣਿਆ ਗਿਆ।

ਇਹ ਵੀ ਪੜ੍ਹੋ : ਕੀ ਹੈ ਖੇਤੀ ਮੰਤਰਾਲੇ ਦੀ 100 ਦਿਨਾਂ ਦੀ ਯੋਜਨਾ? ਇੱਥੇ ਜਾਣੋ ਕਿਸਾਨਾਂ ਅਤੇ ਖੇਤੀ ਖੇਤਰ ਦੇ ਵਿਕਾਸ ਲਈ ਕੀ ਹੈ Agriculture Minister Shivraj Singh Chouhan ਦੀ ਤਿਆਰੀ?

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਪੂਰੇ ਭਾਰਤ ਦੇ ਕਿਸਾਨਾਂ ਨੂੰ ਚੁਣਿਆ ਜਾਂਦਾ ਹੈ ਅਤੇ ਸਨਮਾਨਿਤ ਕੀਤਾ ਜਾਂਦਾ ਹੈ। ਹਰ ਸਾਲ ਪੰਜਾਬ ਦੇ ਕੁਝ ਖੁਸ਼ਕਿਸਮਤ ਕਿਸਾਨ ਵੀ ਇਹ ਸਨਮਾਨ ਹਾਸਲ ਕਰਦੇ ਹਨ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਕਿਸਾਨ ਨੂੰ ਤਾਂ ਫ਼ਖ਼ਰ ਹੁੰਦਾ ਹੀ ਹੈ ਸੂਬੇ ਦੇ ਹੋਰ ਦੂਜੇ ਕਿਸਾਨਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਉਹ ਵੀ ਆਪਣੀ ਖੇਤੀ ਵਿੱਚ ਕੁਝ ਵਿਲੱਖਣ ਕਰ ਕੇ ਵਿਖਾਉਣ। ਕ੍ਰਿਸ਼ੀ ਜਾਗਰਣ ਅਦਾਰੇ ਵੱਲੋਂ ਪੰਜਾਬ ਦੇ ਇਨ੍ਹਾਂ ਤਿੰਨਾਂ ਕਿਸਾਨਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਲਈ ਬਹੁਤ ਬਹੁਤ ਵਧਾਈ ਦਿੱਤੀ ਜਾਂਦੀ ਹੈ ਅਤੇ ਇਹ ਆਸ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ ਵੀ ਇਹ ਜੇਤੂ ਕਿਸਾਨ ਹੋਰ ਕਾਮਯਾਬੀ ਹਾਸਲ ਕਰਨ।

ਸਰੋਤ: ਦਿਨੇਸ਼ ਦਮਾਥੀਆ

Summary in English: Good News: Three successful farmers of Punjab honored by ICAR

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters