1. Home
  2. ਖਬਰਾਂ

ਸਰਕਾਰ ਬੀਮਾ ਅਤੇ ਪੈਨਸ਼ਨ ਸਕੀਮ ਨੂੰ ਜੋੜ ਕੇ ਬਣਾ ਸਕਦੀ ਹੈ ਇੱਕ ਵਿਆਪਕ ਯੋਜਨਾ, ਜਾਣੋ ਕਿਵੇਂ ਹੋ ਰਹੀ ਹੈ ਤਿਆਰੀ

ਮੋਦੀ ਸਰਕਾਰ ਦੁਆਰਾ ਬਹੁਤ ਸਾਰੇ ਲੋੜਵੰਦ ਲੋਕਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਕਿਸਾਨ, ਮਜ਼ਦੂਰ, ਗਰੀਬ, ਬਜ਼ੁਰਗ ਸ਼ਾਮਲ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਬੀਮਾ ਅਤੇ ਪੈਨਸ਼ਨ ਸਕੀਮਾਂ ਵੀ ਸ਼ਾਮਲ ਹਨ | ਇਸ ਦੇ ਜ਼ਰੀਏ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚ ਕਿਸਾਨ, ਗਰੀਬ, ਮਜ਼ਦੂਰ, ਬਜ਼ੁਰਗ ਲੋਕ ਸ਼ਾਮਲ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਕੁਝ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਕਾਰ ਛੇਤੀ ਹੀ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਅਤੇ ਘੱਟ ਆਮਦਨੀ ਸਮੂਹ ਦੇ ਲੋਕਾਂ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸਦਾ ਟੀਚਾ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ | ਦੱਸਿਆ ਜਾ ਰਿਹਾ ਹੈ ਕਿ ਭਾਰਤੀ ਪੈਨਸ਼ਨ ਫੰਡ ਅਤੇ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਪੀਐਫ ਆਰਡੀਏ) ਨੇ ਸਰਕਾਰ ਨੂੰ ਇੱਕ ਸੁਝਾਅ ਦਿੱਤਾ ਹੈ। ਪੀਐਫ ਆਰਡੀਏ ਨੇ ਸੁਝਾਅ ਦਿੱਤਾ ਹੈ ਕਿ ਕਰਮਚਾਰੀਆਂ ਅਤੇ ਘੱਟ ਆਮਦਨੀ ਸਮੂਹ ਦੇ ਲੋਕਾਂ ਲਈ ਇਕ ਵਿਆਪਕ ਯੋਜਨਾ ਬਣਾਈ ਜਾਵੇ, ਜੋ ਕਿ ਬੀਮਾ ਅਤੇ ਪੈਨਸ਼ਨ ਦੋਵਾਂ ਨੂੰ ਲਾਭ ਪ੍ਰਦਾਨ ਕਰ ਸਕੇ |

KJ Staff

ਇਨ੍ਹਾਂ ਯੋਜਨਾਵਾਂ ਨੂੰ ਮਿਲਾ ਕੇ ਬਣਾਓ ਯੋਜਨਾ

ਪੀਏਪੀ ਆਰਡੀਏ ਨੇ ਕਿਹਾ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ, ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੂੰ ਮਿਲਾ ਕੇ ਇਕ ਵਿਆਪਕ ਪੈਨਸ਼ਨ ਸਕੀਮ ਬਣਾ ਸਕਦੀ ਹੈ | ਇਸ ਯੋਜਨਾ ਦਾ ਪ੍ਰਬੰਧਨ ਅਜਿਹਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਅਟਲ ਪੈਨਸ਼ਨ ਸਕੀਮ ਦਾ ਕੁਝ ਹਿੱਸਾ ਪੀਐਫਆਰਡੀਏ ਦੇ ਕੋਲ ਆ ਜਾਵੇ ਅਤੇ ਬੀਮੇ ਦਾ ਕੁਝ ਹਿੱਸਾ ਬੀਮਾ ਕੰਪਨੀ ਨੂੰ ਚਲਾ ਜਾਏ | ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਾਰੀਆਂ ਯੋਜਨਾਵਾਂ ਇਕੱਠੀਆਂ ਹੋ ਸਕਦੀਆਂ ਹਨ, ਕਿਉਂਕਿ ਇਨ੍ਹਾਂ ਯੋਜਨਾਵਾਂ ਦੀਆਂ ਦਰਾਂ ਵੈਸੇ ਵੀ ਬਹੁਤ ਘੱਟ ਹਨ | ਅਜਿਹੀ ਸਥਿਤੀ ਵਿਚ, ਇਨ੍ਹਾਂ ਯੋਜਨਾਵਾਂ ਨੂੰ ਮੰਤਰਾਲੇ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਕ ਵਿਆਪਕ ਯੋਜਨਾ ਬਣਾਈ ਜਾ ਸਕਦੀ ਹੈ |

ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ ਨੇ ਆਪਣੇ 5 ਸਾਲ ਪੂਰੇ ਕਰ ਲਏ ਹਨ। ਇਸ ਸਕੀਮ ਦੇ ਤਹਿਤ ਹਿੱਸੇਦਾਰਾਂ ਦੀ ਗਿਣਤੀ ਤਕਰੀਬਨ 2.2 ਕਰੋੜ ਤੋਂ ਉਪਰ ਹੋ ਗਈ ਹੈ। ਇਸਦਾ ਉਦੇਸ਼ ਹੈ ਕਿ ਬੁਢਾਪੇ ਵਿਚ ਆਮਦਨੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ | ਇਹ ਯੋਜਨਾ ਸਿਰਫ 42 ਰੁਪਏ ਦੇ ਮਾਮੂਲੀ ਪ੍ਰੀਮੀਅਮ ਤੋਂ ਸ਼ੁਰੂ ਹੁੰਦੀ ਹੈ |

ਇਸ ਤਰ੍ਹਾਂ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਅਤੇ ਜੀਵਨ ਜੋਤੀ ਬੀਮਾ ਯੋਜਨਾ ਦਾ ਵੀ ਸਾਲਾਨਾ ਪ੍ਰੀਮੀਅਮ 12 ਅਤੇ 330 ਰੁਪਏ ਲਗਦਾ ਹੈ | ਇਹ ਯੋਜਨਾਵਾਂ 2-2 ਲੱਖ ਰੁਪਏ ਦਾ ਇੱਕ ਕਵਰ ਪ੍ਰਦਾਨ ਕਰਦੀਆਂ ਹਨ, ਜਿਸਦਾ ਲਾਭ 18 ਤੋਂ 70 ਸਾਲ ਦੀ ਉਮਰ ਦਾ ਵਿਅਕਤੀ ਪ੍ਰਾਪਤ ਕਰ ਸਕਦਾ ਹੈ |

Summary in English: Government can create a comprehensive scheme by adding insurance and pension scheme, know how to prepare

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters