ਸਰਕਾਰੀ ਨੌਕਰੀ ਕਰਨ ਵਿਚ ਇੱਛੁਕ ਨੌਜਵਾਨਾਂ ਦੇ ਲਈ ਇਕ ਵਧੀਆ ਮੌਕਾ ਹੈ। ਹੁਣ ਸਰਕਾਰੀ ਨੌਕਰੀ ਕਰਨ ਦਾ ਸੁਪਨਾ ਪੂਰਾ ਹੋਵੇਗਾ। ਹਰਿਆਣਾ ਸਰਕਾਰ ਨੇ ਕਈ ਅਹੁਦਿਆਂ ਤੇ ਭਰਤੀਆਂ ਕੱਢੀਆਂ ਹਨ। ਇਸ ਵਿਚ ਹਰਿਆਣਾ ਬਿਜਲੀ ਪ੍ਰਸਾਰਨ ਨਿਗਮ ਲਿਮਿਟੇਡ (HVPNL) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਿਟੇਡ (DHBVNL) ਸ਼ਾਮਲ ਹਨ।
ਦੱਸ ਦਈਏ ਕਿ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਿਟੇਡ ਨੇ 62 ਅਹੁਦਿਆਂ ਦੇ ਲਈ ਅਰਜੀ ਜਾਰੀ ਕਿੱਤੀ ਹੈ।ਜੋ ਵੀ ਨੌਜਵਾਨ ਇਨ੍ਹਾਂ ਸਰਕਾਰੀ ਨੌਕਰੀ (Government Job)ਵਿਚ ਅਰਜੀ ਦੇਣਾ ਚਾਹੁੰਦਾ ਹੈ , ਤਾਂ ਉਹ ਇਸ ਦੀ ਅਧਿਕਾਰਕ ਵੈਬਸਾਈਟ ਤੇ ਜਾਕੇ ਅਰਜੀ ਕਰ ਸਕਦੇ ਹਨ।
ਅਰਜ਼ੀ ਕਰਨ ਦੀ ਮਿਤੀ (Application Date)
ਹਰਿਆਣਾ ਪਾਵਰ ਯੂਟਿਲਿਟੀਜ਼ ਵਿਭਾਗ (Haryana Power Utilities Department) ਦੀ ਤਰਫ ਤੋਂ 2 ਮਾਰਚ 2022 ਤੋਂ ਭਰਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਰਜ਼ੀ ਕਰਨ ਦੀ ਮਿਤੀ 5 ਮਾਰਚ 2022 ਤੋਂ ਸ਼ੁਰੂ ਹੋ ਚੁਕੀ ਹੈ, ਅਤੇ ਅਰਜ਼ੀ ਕਰਨ ਦੀ ਆਖਰੀ ਮਿਤੀ 31 ਮਾਰਚ 2022 ਹੈ। ਸਰਕਾਰੀ ਨੌਕਰੀ ਵਿਚ ਇੱਛੁਕ ਹੋ ਤਾਂ 31 ਮਾਰਚ 2022 ਤੋਂ ਪਹਿਲਾਂ ਤੁਸੀ ਅਰਜ਼ੀ ਦੇ ਸਕਦੇ ਹੋ।
ਯੋਗਤਾ (Eligibility)
ਇਨ੍ਹਾਂ ਅਹੁਦਿਆਂ ਲਈ ਅਰਜ਼ੀ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60 ਪ੍ਰਤੀਸ਼ਤ ਅੰਕਾਂ ਨਾਲ ਇਲੈਕਟ੍ਰੀਕਲ ਜਾਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਮੀਦਵਾਰ ਲਈ GATE ਪ੍ਰੀਖਿਆ ਪਾਸ ਕਰਨਾ ਵੀ ਲਾਜ਼ਮੀ ਹੋਣਾ ਚਾਹੀਦਾ ਹੈ।
ਉਮਰ ਦੀ ਸੀਮਾ(Age Limit)
ਇਨ੍ਹਾਂ ਅਹੁਦਿਆਂ ਲਈ ਅਰਜ਼ੀ ਕਰਨ ਲਈ ਉਮੀਦਵਾਰ ਦੀ ਉਮਰ 20 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 31 ਮਾਰਚ 2022 ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰਿਆਣਾ ਦੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਵੱਧ ਉਮਰ ਸੀਮਾ ਦਿੱਤੀ ਜਾਵੇਗੀ।
ਕਿਵੇਂ ਕਰੋ ਅਰਜ਼ੀ (How To Apply)
ਖਾਲੀ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਨੂੰ hrpower.org 'ਤੇ ਜਾਣਾ ਪਵੇਗਾ। ਬਿਨੈਕਾਰ ਇਸ ਅਧਿਕਾਰਤ ਲਿੰਕ 'ਤੇ ਜਾ ਕੇ ਆਪਣਾ ਅਰਜ਼ੀ ਫਾਰਮ ਭਰ ਕੇ ਅਰਜ਼ੀ ਦੇ ਸਕਦਾ ਹੈ। ਉਮੀਦਵਾਰਾਂ ਨੂੰ ਐਚਪੀਯੂ ਦੁਆਰਾ ਨਿਰਧਾਰਤ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ। ਉਮੀਦਵਾਰ ਇਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਕਰ ਸਕਦੇ ਹਨ।
ਇਹ ਵੀ ਪੜ੍ਹੋ : Beekeeping: ਮਧੂ ਮੱਖੀ ਪਾਲਣ ਤੋਂ ਕੁਝ ਮਹੀਨਿਆਂ ਵਿਚ ਬਣ ਸਕਦੇ ਹੋ ਲੱਖਪਤੀ ! ਜਾਣੋ ਕਿਵੇਂ
Summary in English: Government Jobs: Bumper Recruitment for Many Posts in Haryana! Apply soon