ਬੈਂਕਾਂ ਵੱਲੋਂ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਕਈ ਕਿਸਮਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਚਲਾਉਣ ਪਿੱਛੇ ਮੁੱਖ ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਹੈ। ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਕੇ, ਮਿਹਲਾ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਹਨ ਜਾਂ ਆਪਣੇ ਪੁਰਾਣੇ ਕਾਰੋਬਾਰ ਨੂੰ ਅੱਗੇ ਵਧਾ ਸਕਦੀਆਂ ਹਨ | ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਵਿਚ ਔਰਤਾਂ ਲਈ ਸ਼ੁਰੂ ਕੀਤੀਆਂ ਗਈਆਂ ਕੁਝ ਵਿਸ਼ੇਸ਼ ਯੋਜਨਾਵਾਂ ਬਾਰੇ ਦੱਸਾਂਗੇ | ਤਾਂ ਆਓ ਜਾਣਦੇ ਹਾਂ ਇਨ੍ਹਾਂ ਸਕੀਮਾਂ ਬਾਰੇ ..
ਅੰਨਪੂਰਣਾ ਸਕੀਮ (Annpurna Scheme)
ਜੇ ਤੁਸੀ ਖਾਣਾ ਪਕਾਉਣ ਦੇ ਬਹੁਤ ਸ਼ੌਕੀਨ ਹੋ ਅਤੇ ਤੁਸੀਂ ਆਪਣਾ ਕਾਰੋਬਾਰ ਕਰਨਾ ਚਾਉਂਦੀ ਹੋ, ਤਾਂ ਤੁਸੀਂ ਫੂਡ ਕੈਟਰਿੰਗ ਕਾਰੋਬਾਰ (Food Catering Business) ਲਈ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ | ਇਸ ਵਿੱਚ ਟਿਫਿਨ ਸੇਵਾ ਜਾਂ ਪੈਕ ਸਨੈਕਸ ਆਦਿ ਕੰਮ ਕਰ ਸਕਦੇ ਹਨ | ਇਸਦੇ ਲਈ, ਤੁਹਾਨੂੰ ਸਟੇਟ ਬੈਂਕ ਆਂਫ ਮੈਸੂਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ |
ਕਿੰਨਾ ਮਿਲਦਾ ਹੈ ਲੋਨ
ਇਸ ਯੋਜਨਾ ਦੇ ਤਹਿਤ ਤੁਸੀਂ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ | ਇਹ ਕਰਜ਼ਾ 36 ਮਹੀਨਿਆਂ ਵਿੱਚ ਵਾਪਿਸ ਕਰਨਾ ਪੈਂਦਾ ਹੈ | ਇਸ ਵਿੱਚ ਵਿਆਜ ਮਾਰਕੀਟ ਰੇਟ ਦੇ ਅਨੁਸਾਰ ਲਿਆ ਜਾਂਦਾ ਹੈ |
ਇਸਤਰੀ ਸ਼ਕਤੀ ਪੈਕੇਜ ਸਕੀਮ (Stri Shakti Package Scheme)
ਇਸ ਯੋਜਨਾ ਦੇ ਤਹਿਤ, ਉਹ ਕੰਪਨੀਆਂ ਕਰਜ਼ੇ ਪ੍ਰਾਪਤ ਕਰ ਸਕਦੀਆਂ ਹਨ ਜਿਸ ਵਿੱਚ 50 ਪ੍ਰਤੀਸ਼ਤ ਤੋਂ ਵੱਧ ਹਿੱਸੇਦਾਰੀ ਔਰਤਾਂ ਦੀ ਹੋਵੇ | ਇਸ ਵਿਚ ਵਿਆਜ ਦਰ ਬਹੁਤ ਘੱਟ ਹੁੰਦਾ ਹੈ।
ਕਿੰਨਾ ਮਿਲਦਾ ਹੈ ਲੋਨ
ਜੇ ਤੁਸੀਂ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈਂਦੇ ਹੋ, ਤਾਂ ਤੁਹਾਨੂੰ ਕੋਈ ਜ਼ਮਾਨਤ ਜਮ੍ਹਾ ਨਹੀਂ ਕਰਨੀ ਪਵੇਗੀ | ਇਸਦੇ ਲਈ ਤੁਸੀ ਐਸਬੀਆਈ ਨਾਲ ਸੰਪਰਕ ਕਰੋ |
ਉਦਯੋਗਿਨੀ ਸਕੀਮ (Udhyogini Scheme)
ਇਸ ਯੋਜਨਾ ਦੇ ਤਹਿਤ, ਔਰਤਾਂ ਛੋਟੇ ਸਤਰ ਦੇ ਕਾਰੋਬਾਰ, ਪ੍ਰਚੂਨ ਕਾਰੋਬਾਰ ਅਤੇ ਖੇਤੀਬਾੜੀ ਦੇ ਕੰਮਾਂ ਲਈ ਇਹ ਕਰਜ਼ੇ ਪ੍ਰਾਪਤ ਕਰ ਸਕਦੀਆਂ ਹਨ | 18 ਤੋਂ 45 ਦੇ ਵਿਚਕਾਰ ਉਮਰ ਹੋਣੀ ਚਾਹੀਦੀ ਹੈ |
ਕਿੰਨਾ ਮਿਲਦਾ ਹੈ ਲੋਨ
ਇਸ ਯੋਜਨਾ ਦੇ ਤਹਿਤ ਤੁਸੀਂ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ | ਇਸਦੇ ਲਈ ਤੁਸੀਂ ਪੰਜਾਬ ਐਂਡ ਸਿੰਧ ਬੈਂਕ ਨਾਲ ਸੰਪਰਕ ਕਰ ਸਕਦੇ ਹੋ |
Summary in English: Govt. Start three new loan schemes for women, know how to get it.