1. Home
  2. ਖਬਰਾਂ

ਸ਼ੁਰੂ ਕਰੋ ਮਧੂ ਮੱਖੀ ਪਾਲਣ ਅਤੇ ਮਿੱਟੀ ਦੇ ਭਾਂਡਿਆਂ ਦਾ ਕਾਰੋਬਾਰ , ਸਰਕਾਰ ਕਰੇਗੀ ਮਦਦ

ਦੇਸ਼ ਦੇ ਨੌਜਵਾਨਾਂ ਨੂੰ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਆਮਦਨ ਵਧਾਉਣ ਵਿੱਚ ਸਹਾਇਤਾ ਲਈ, ਸਰਕਾਰ ਨੇ 17 ਸਤੰਬਰ ਨੂੰ ਦੋ ਯੋਜਨਾਵਾਂ ਲਈ ਦਿਸ਼ਾ ਨਿਰਦੇਸ਼ ਪੇਸ਼ ਕੀਤੇ। ਦਰਅਸਲ, ਮਾਈਕਰੋ ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ (MSME) ਨੇ ਵੀਰਵਾਰ ਨੂੰ ਮਿੱਟੀ ਦੇ ਭਾਂਡਿਆਂ ਅਤੇ ਮਧੂ ਮੱਖੀ ਪਾਲਣ ਨਾਲ ਜੁੜੇ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਦੀ ਸਹਾਇਤਾ ਲਈ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਂਡੇ ਬਣਾਉਣ ਲਈ ਸਰਕਾਰ ਘੁਮਿਆਰਾਂ ਦੇ ਚਾਕ ਅਤੇ ਮਿੱਟੀ ਤਿਆਰ ਕਰਨ ਵਾਲੇ ਉਪਕਰਣਾਂ ਲਈ ਸਹਾਇਤਾ ਪ੍ਰਦਾਨ ਕਰੇਗੀ। ਇਸਦੇ ਨਾਲ ਹੀ, ਸਰਕਾਰ ਕਾਰੀਗਰਾਂ ਨੂੰ ਮਿੱਟੀ ਦੇ ਭਾਂਡੇ ਜਾਂ ਫਿਰ ਮਿੱਟੀ ਦੀਆਂ ਹੋਰ ਚੀਜ਼ਾਂ ਬਣਾਉਣ ਦੀ ਸਿਖਲਾਈ ਵੀ ਦੇਵੇਗੀ |

KJ Staff

ਕਾਰੀਗਰਾਂ ਦੀ ਆਮਦਨੀ ਵਧੇਗੀ

ਮੰਤਰਾਲੇ ਦੇ ਅਨੁਸਾਰ, ਸਰਕਾਰ ਦੀ ਇਹ ਪਹਿਲ ਮਿੱਟੀ ਦੇ ਭਾਂਡਿਆਂ ਦੇ ਉਤਪਾਦਨ, ਤਕਨੀਕੀ ਜਾਣਕਾਰੀ ਨੂੰ ਵਧਾਉਣ ਅਤੇ ਘੱਟ ਲਾਗਤ 'ਤੇ ਨਵੇਂ ਉਤਪਾਦ ਬਣਾਉਣ ਲਈ ਹੈ | ਸਿਖਲਾਈ ਅਤੇ ਆਧੁਨਿਕ ਸਵੈਚਾਲਿਤ ਉਪਕਰਣਾਂ ਰਾਹੀਂ ਮਿੱਟੀ ਦੇ ਭਾਂਡਿਆਂ ਦੇ ਕਾਰੀਗਰਾਂ ਨੂੰ ਆਮਦਨੀ ਵਧਾਉਣ ਵਿਚ ਸਹਾਇਤਾ ਮਿਲੇਗੀ | ਮੰਤਰਾਲੇ ਦੇ ਅਨੁਸਾਰ ਮਿੱਟੀ ਦੇ ਭਾਂਡੇ ਦੇ ਨਿਰਮਾਣ ਦੀ ਯੋਜਨਾ ਤੋਂ ਕੁਲ 6,075 ਰਵਾਇਤੀ ਅਤੇ ਗੈਰ-ਰਵਾਇਤੀ ਮਿੱਟੀ ਦੇ ਭਾਂਡੇ ਦੇ ਕਾਰੀਗਰ, ਪੇਂਡੂ ਅਤੇ ਪ੍ਰਵਾਸੀ ਮਜ਼ਦੂਰ ਇਸ ਯੋਜਨਾ ਤੋਂ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਸਾਲ 2020-21 ਲਈ ਵਿੱਤੀ ਸਹਾਇਤਾ ਵਜੋਂ 19.5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ, ਮੰਤਰਾਲੇ ਦੀ SFURTI ਸਕੀਮ ਅਧੀਨ ਮਿੱਟੀ ਦੇ ਭਾਂਡੇ ਜਾਂ ਟਾਇਲ ਬਣਾਉਣ ਦੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਸਮੂਹ ਸਥਾਪਤ ਕਰਨ ਲਈ 50 ਕਰੋੜ ਰੁਪਏ ਦੀ ਵਾਧੂ ਰਕਮ ਦੀ ਵਿਵਸਥਾ ਕੀਤੀ ਗਈ ਹੈ |

ਇਸਦੇ ਨਾਲ ਹੀ ਮੱਖੀ ਪਾਲਣ ਲਈ, ਸਰਕਾਰ ਮਧੂ ਮੱਖੀਆਂ ਲਈ ਬਕਸੇ ਅਤੇ ਉਪਕਰਣ ਕਿੱਟਾਂ ਲਈ ਸਹਾਇਤਾ ਪ੍ਰਦਾਨ ਕਰੇਗੀ | "ਇਸ ਯੋਜਨਾ ਦੇ ਤਹਿਤ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀਆਂ ਸਾਰੀਆਂ ਵਸਤਾਂ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਵੰਡੀਆਂ ਜਾਣਗੀਆਂ." ਇਸ ਯੋਜਨਾ ਦੀ ਸ਼ੁਰੂਆਤ ਵਿੱਚ, 2020-21 ਦੇ ਦੌਰਾਨ, ਕੁੱਲ 2050 ਮਧੂ ਮੱਖੀ ਪਾਲਣ ਵਾਲੇ, ਵਪਾਰੀ, ਕਿਸਾਨ, ਬੇਰੁਜ਼ਗਾਰ ਨੌਜਵਾਨ, ਆਦਿਵਾਸੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਇਸ ਲਈ 13 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

Summary in English: Govt will help if you start business of honeybee farming or to make clay utensiles

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters