1. Home
  2. ਖਬਰਾਂ

ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਤੂੜੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ

ਦੋਸਤੋ ਕਿਸਾਨ ਕਣਕ ਦੀ ਫ਼ਸਲ ਕਟਣ ਤੋਂ ਬਾਅਦ ਤੂੜੀ ਬਣਾ ਲੈਂਦੇ ਹਨ।ਅਤੇ ਜ਼ਿਆਦਾਤਰ ਕਿਸਾਨ ਇਸ ਨੂੰ ਸੰਭਾਲ ਕੇ ਰੱਖਦੇ ਹਨ ਤਾਂ ਜੋ ਰੇਟ ਵਧਣ ਤੇ ਇਸ ਨੂੰ ਵੇਚਿਆ ਜਾ ਸਕੇ। ਅਜਿਹੇ ਕਿਸਾਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਤੂੜੀ ਦੇ ਰੇਟ ਹੁਣ ਕਾਫੀ ਵਧ ਗਏ ਹਨ।

KJ Staff
KJ Staff
Straw

Straw

ਦੋਸਤੋ ਕਿਸਾਨ ਕਣਕ ਦੀ ਫ਼ਸਲ ਕਟਣ ਤੋਂ ਬਾਅਦ ਤੂੜੀ ਬਣਾ ਲੈਂਦੇ ਹਨ।ਅਤੇ ਜ਼ਿਆਦਾਤਰ ਕਿਸਾਨ ਇਸ ਨੂੰ ਸੰਭਾਲ ਕੇ ਰੱਖਦੇ ਹਨ ਤਾਂ ਜੋ ਰੇਟ ਵਧਣ ਤੇ ਇਸ ਨੂੰ ਵੇਚਿਆ ਜਾ ਸਕੇ। ਅਜਿਹੇ ਕਿਸਾਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਤੂੜੀ ਦੇ ਰੇਟ ਹੁਣ ਕਾਫੀ ਵਧ ਗਏ ਹਨ।

ਇਸ ਵਾਰ ਡਿਮਾਂਡ ਜਿਆਦਾ ਹੋਣ ਕਾਰਨ ਵਪਾਰੀਆਂ ਨੂੰ ਵੀ ਇਸਦੇ ਚੰਗੇ ਰੇਟ ਮਿਲ ਰਹੇ ਹਨ ਅਤੇ ਕਿਸਾਨਾਂ ਦਾ ਮੁਨਾਫ਼ਾ ਵੀ ਵੱਧ ਰਿਹਾ ਹੈ। ਇਸ ਵਾਰ ਤੂੜੀ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਉਣ ਕਾਰਨ ਇਸਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਅਤੇ ਕਿਸਾਨਾਂ ਦੇ ਵਾਰੇ ਨਿਆਰੇ ਹੋਣ ਵਾਲੇ ਹਨ।

ਵਪਾਰੀ ਤੂੜੀ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ,ਰਾਜਸਥਾਨ,ਗੁਜਰਾਤ ਆਦਿ ਦੇ ਕਈ ਇਲਾਕਿਆਂ ਵਿਚ ਵੇਚਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ ਜਿਸ ਕਾਰਨ ਇਸ ਵਾਰ ਕਣਕ ਦੀ ਫਸਲ ਤੋਂ ਤਿਆਰ ਤੂੜੀ ਦੇ ਕਿਸਾਨਾਂ ਨੂੰ ਇਸਦੇ ਸਹੀ ਰੇਟ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਰੋਜਾਨਾ ਦਰਜਨਾਂ ਗੱਡੀਆਂ ਤੂੜੀ ਲੈ ਕੇ ਇਨ੍ਹਾਂ ਰਾਜਾਂ ਵਿਚ ਜਾ ਰਹੀਆਂ ਹਨ। ਹਾਲਾਂਕਿ ਕਣਕ ਦੀ ਫਸਲ ਆਉਣ ਵਿਚ ਫਿਲਹਾਲ 3 ਮਹੀਨੇ ਤੋਂ ਜਿਆਦਾ ਸਮਾਂ ਬਾਕੀ ਹੈ।

Punjab Farmer

Punjab Farmer

ਇਨ੍ਹਾਂ ਇਲਾਕਿਆਂ ਵਿਚ ਥਰੈਸ਼ਿੰਗ ਦਾ ਕੰਮ ਆਮਤੌਰ ‘ਤੇ 15 ਅਪ੍ਰੈਲ ਤੋਂ ਬਾਅਦ ਹੁੰਦਾ ਹੈ ਇਸੇ ਕਾਰਨ ਅੱਜ ਕਲ ਤੂੜੀ ਕਾਫੀ ਚੰਗੀਆਂ ਕੀਮਤਾਂ ਉੱਤੇ ਵਿਕ ਰਹੀ ਹੈ। ਹਰ ਸਾਲ ਪੰਜਾਬ ਦੇ ਅਤੇ ਹਰਿਆਣਾ ਦੇ ਕਈ ਜਿਲ੍ਹਿਆਂ ਤੋਂ ਇਨ੍ਹਾਂ ਰਾਜਾਂ ਵਿਚ ਤੂੜੀ ਜਾਂਦੀ ਹੈ ਅਤੇ ਕਿਸਾਨਾਂ ਦਾ ਮੁਨਾਫ਼ਾ ਵੀ ਵੱਧ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ ਵਿਚ ਤੂੜੀ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਵਿਚ ਤੂੜੀ ਘੱਟੋ ਘੱਟ 600-650 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ।ਜਦੋਂ ਕੇ ਆਉਣ ਵਾਲੇ ਸਮੇ ਵਿਚ ਇਸਦੇ ਹੋਰ ਵਧਣ ਦੀ ਸੰਭਾਵਨਾ ਹੈ। ਜਦੋਂ ਕੇ ਪਰਾਲੀ ਦੀ ਕੀਮਤ 350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ ।

ਮਾਝੇ ਦੇ ਇਲਾਕੇ ਵਿਚ ਮਾਲਵੇ ਦੇ ਮੁਕਾਬਲੇ ਤੂੜੀ ਦੇ ਜ਼ਿਆਦਾ ਹਨ ਕਿਓਂਕਿ ਇਥੋਂ ਪਹਾੜੀ ਇਲਾਕਿਆਂ ਦੇ ਪਸ਼ੂਪਾਲਕ ਤੂੜੀ ਨੂੰ ਜਿਆਦਾ ਕੀਮਤ ਤੇ ਖਰੀਦਦੇ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕਿਸੇ ਪਾਸੋਂ ਤੂੜੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ।

ਇਹ ਵੀ ਪੜ੍ਹੋ :- Bird Flu: ਪੰਜਾਬ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਪੋਲਟਰੀ ਉਤਪਾਦਾਂ 'ਤੇ ਲਗਾਈ 7 ਦਿਨਾਂ ਦੀ ਪਾਬੰਦੀ'

Summary in English: Great news for farmers! Strong rise in straw prices

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters