1. Home
  2. ਖਬਰਾਂ

ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਗਰਮੀ ਤੋਂ ਰਾਹਤ! ਲੋਕਾਂ ਦੇ ਖਿੜੇ ਚਿਹਰੇ!

ਦਿੱਲੀ-ਐੱਨਸੀਆਰ ਸਮੇਤ ਕਈ ਸੂਬਿਆਂ ਵਿੱਚ ਤੇਜ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਹੈ।

Gurpreet Kaur Virk
Gurpreet Kaur Virk
ਗਰਮੀ ਤੋਂ ਰਾਹਤ

ਗਰਮੀ ਤੋਂ ਰਾਹਤ

ਬੁਧਵਾਰ ਦਿੱਲੀ, ਪੰਜਾਬ, ਕਰਨਾਟਕ ਅਤੇ ਚੰਡੀਗੜ੍ਹ ਵਿੱਚ ਮੌਸਮ ਸੁਹਾਵਣਾ ਰਿਹਾ। ਮੌਸਮ ਵਿਭਾਗ ਨੇ ਬਿਹਾਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਕਰਨਾਟਕ ਆਦਿ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

ਦਿੱਲੀ ਸਮੇਤ ਕਈ ਸੂਬਿਆਂ ਵਿੱਚ ਤੇਜ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਮੌਸਮ ਵਿੱਚ ਬਦਲਾਵ ਆਇਆ ਹੈ। ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸਦੇ ਚਲਦਿਆਂ ਲੋਕਾਂ ਨੇ ਹੁਣ ਸੁੱਖ ਦਾ ਸਾਂਹ ਲਿਆ ਹੈ। ਦੱਸ ਦਈਏ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਣ ਲੋਕ ਹਾਲੋ-ਬੇਹਾਲ ਹੋ ਰਹੇ ਸਨ। ਪੰਜਾਬ, ਹਰਿਆਣਾ ਸਣੇ ਸਮੁੱਚਾ ਉੱਤਰੀ ਭਾਰਤ ਗਰਮੀ ਦੀ ਮਾਰ ਝੱਲ ਰਿਹਾ ਸੀ, ਜਿਸ ਤੋਂ ਬਾਅਦ ਮੌਸਮ ਵਿੱਚ ਆਏ ਬਦਲਾਵ ਨੇ ਲੋਕਾਂ ਨੂੰ ਹੁਣ ਭਾਰੀ ਰਾਹਤ ਦਿੱਤੀ ਹੈ।

ਮੌਸਮ ਵਿਭਾਗ ਦਾ ਪੱਖ

ਦੱਸ ਦਈਏ ਕਿ ਉੱਤਰ ਭਾਰਤ ਵਿੱਚ ਹਰ ਪਾਸੇ ਗਰਮੀ ਦੀ ਲਹਿਰ ਦਾ ਪ੍ਰਕੋਪ ਖਤਮ ਹੋ ਗਿਆ ਹੈ, ਇਸ ਲਈ ਤਾਪਮਾਨ ਵੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ-ਪੰਜ ਦਿਨਾਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਹਤ ਦਾ ਇਹ ਦੌਰ ਫਿਲਹਾਲ ਜਾਰੀ ਰਹੇਗਾ।

ਪਹਾੜੀ ਸੂਬਿਆਂ ਵਿੱਚ ਮੌਸਮ

ਪਹਾੜੀ ਸੂਬਿਆਂ ਵਿੱਚ ਵੀ ਮੌਸਮ ਦਾ ਰੂਪ ਬਦਲਿਆ ਹੈ। ਉੱਤਰਾਖੰਡ ਦੇ ਕੇਦਾਰਨਾਥ 'ਚ ਦੁਪਹਿਰ ਨੂੰ ਭਾਰੀ ਮੀਂਹ ਪਿਆ, ਜਦਕਿ ਬਦਰੀਨਾਥ 'ਚ ਹਲਕੀ ਬਾਰਿਸ਼ ਹੋਈ। ਇਸ ਦੇ ਨਾਲ ਹੀ ਗੰਗੋਤਰੀ ਅਤੇ ਯਮੁਨੋਤਰੀ ਧਾਮ 'ਚ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਆਸਪਾਸ ਦੇ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ। ਦੇਹਰਾਦੂਨ ਸਮੇਤ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ 'ਚ ਸ਼ਾਮ ਨੂੰ ਤੇਜ਼ ਹਵਾ ਨਾਲ ਮੀਂਹ ਪਿਆ। ਇਹੀ ਹਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਕਣਕ ਦੀ ਖਰੀਦ ਮੁਕੰਮਲ! 5 ਮਈ ਤੋਂ ਬੰਦ ਹੋਣਗੀਆਂ ਸੂਬੇ ਦੀਆਂ ਮੰਡੀਆਂ!

ਜਿਕਰਯੋਗ ਹੈ ਕਿ ਇਸ ਸਾਲ ਮਾਰਚ ਅਤੇ ਅਪ੍ਰੈਲ ਦੋਨਾਂ ਮਹੀਨਿਆਂ ਵਿੱਚ ਗਰਮੀ ਤਾਂ ਸੀ ਪਰ ਬਾਰਿਸ਼ ਨਹੀਂ ਹੋਈ ਸੀ। ਪਰ, ਹੁਣ ਇੱਕ ਮਜ਼ਬੂਤ ​​ਪੱਛਮੀ ਗੜਬੜ ਨਾ ਸਿਰਫ਼ ਹਿਮਾਲੀਅਨ ਖੇਤਰ ਵਿੱਚ ਜੰਮੂ-ਕਸ਼ਮੀਰ ਵੱਲ ਬਣ ਗਈ ਹੈ, ਸਗੋਂ ਇੱਕ ਘੱਟ ਦਬਾਅ ਰੇਖਾ ਉੱਤਰ-ਪੱਛਮੀ ਰਾਜਸਥਾਨ ਤੋਂ ਉੱਤਰ-ਪੂਰਬੀ ਭਾਰਤ ਤਕ ਵੀ ਫੈਲ ਰਹੀ ਹੈ। ਜਿਸ ਕਾਰਨ ਪ੍ਰੀ-ਮਾਨਸੂਨ ਵਾਲੇ ਹਾਲਾਤ ਬਣ ਗਏ ਹਨ।

Summary in English: Heat relief in these states including Delhi! Happy faces of the people!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters