1. Home
  2. ਖਬਰਾਂ

ਇਕ ਦਿਨ ਵਿੱਚ 76.61 ਕਿਲੋ ਦੁੱਧ ਦਾ ਉਤਪਾਦਨ ਕਰਕੇ ਐਚਐਫ ਗਾਂ ਨੇ ਬਣਾਇਆ ਰਾਸ਼ਟਰੀ ਰਿਕਾਰਡ, ਪੜੋ ਪੂਰੀ ਖਬਰ

ਕਰਨਾਲ ਦੇ ਡੇਅਰੀ ਕਿਸਾਨ ਬਲਦੇਵ ਸਿੰਘ ਦੀ ਹੋਲੀਸਟੀਨ ਫਰੀਸ਼ੀਅਨ ਕਰਾਸ ਨਸਲ ਦੀ ਗਾਂ ਨੇ 24 ਘੰਟਿਆਂ ਵਿੱਚ 76.61 ਕਿਲੋ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। ਰਿਕਾਰਡ ਦੁੱਧ ਤਿਆਰ ਕਰਨ ਵਾਲੀ ਇਸ ਐਚਐਫ ਕਰਾਸ ਗਾਂ ਦੀ ਪ੍ਰਾਪਤੀ ਲਈ ਐਨਡੀਆਰਆਈ NDRI ਦੇ ਡਾਇਰੈਕਟਰ ਡਾ: ਐਮਐਸ ਚੌਹਾਨ ਨੇ ਗਾਂ ਦੇ ਮਾਲਕ, ਕਿਸਾਨ ਬਲਦੇਵ ਸਿੰਘ ਨੂੰ ਸਨਮਾਨਿਤ ਕੀਤਾ ਹੈ। ਡੇਅਰੀ ਫਾਰਮਰ ਬਲਦੇਵ ਸਿੰਘ ਦੇ ਅਨੁਸਾਰ, ਕਰਾਸ ਨਸਲ ਦੀ ਐਚ.ਐਫ. ਗਾਂ ਦਾ ਹੁਣ ਤੱਕ ਦੁੱਧ ਦਾ ਸਭ ਤੋਂ ਵੱਧ ਰਿਕਾਰਡ ਹੈ | ਦੱਸ ਦੇਈਏ ਕਿ ਉਹਨਾਂ ਦੀ ਗਾਂ ਦੇ ਦੁੱਧ ਦੇ ਉਤਪਾਦਨ ਦਾ ਮੁਲਾਂਕਣ ਕਰਨਾਲ ਦੇ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਯੂਟ (NDRI)) ਦੀ ਇਕ ਮੁਲਾਂਕਣ ਕਮੇਟੀ ਦੁਆਰਾ ਕੀਤਾ ਗਿਆ ਸੀ | ਗਾਂ ਦੇ ਮਾਲਕ ਬਲਦੇਵ ਸਿੰਘ ਦੇ ਅਨੁਸਾਰ, ਇਸੇ ਗਾਂ ਨੇ ਪੰਜਾਬ ਦੇ ਲੁਧਿਆਣਾ ਵਿਚ ਆਯੋਜਿਤ 10 ਵੇ ਪੀਡੀਐਫਏ ਇੰਟਰਨੈਸ਼ਨਲ ਡੇਅਰੀ ਅਤੇ ਐਗਰੀ ਐਕਸਪੋ -2015 ਅਤੇ ਐਨ.ਡੀ .ਆਰ.ਆਈ, ਕਰਨਾਲ ਵਿਖੇ ਰਾਸ਼ਟਰੀ ਡੇਅਰੀ ਮੇਲੇ ਵਿਚ ਚੋਟੀ ਦਾ ਪੁਰਸਕਾਰ ਵੀ ਜਿੱਤਿਆ ਸੀ |

KJ Staff

ਐਨਡੀਆਰਆਈ ਤੋਂ ਮਿਲੀ ਡੇਅਰੀ ਪਸ਼ੂਆਂ ਦੇ ਪ੍ਰਬੰਧਨ ਦੀ ਸਿਖਲਾਈ

ਐਨਡੀਆਰਆਈ-ਕਰਨਾਲ ਦੇ ਡਾਇਰੈਕਟਰ ਡਾ ਐਮ ਐਸ ਚੌਹਾਨ, ਅਨੁਸਾਰ ਬਲਦੇਵ ਸਿੰਘ ਅਤੇ ਉਸਦੇ ਭਰਾ ਅਮਨਦੀਪ ਸਿੰਘ ਨੇ ਕ੍ਰਮਵਾਰ 2010 ਅਤੇ 2011 ਵਿੱਚ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਯੂਟ, ਕਰਨਾਲ ਤੋਂ ਡੇਅਰੀ ਪਸ਼ੂਆਂ ਦੇ ਪ੍ਰਬੰਧਨ ਦੀ ਸਿਖਲਾਈ ਪੂਰੀ ਕੀਤੀ ਸੀ ਅਤੇ ਉਹਨਾਂ ਨੇ ਵਿਗਿਆਨਕ ਪ੍ਰਜਨਨ ਅਤੇ ਪ੍ਰਬੰਧਨ ਦੇ ਬਾਰੇ ਵਿਚ ਸਿਖਿਆ। ਐਨਡੀਆਰਆਈ ਦੀ ਇਹ ਸਿਖਲਾਈ ਅਤੇ ਨਿਰੰਤਰ ਤਕਨੀਕੀ ਜਾਣਕਾਰੀ ਨੇ ਉਹਨਾਂ ਨੂੰ ਡੇਅਰੀ ਸਥਾਪਤ ਕਰਨ ਲਈ ਪ੍ਰੇਰਿਆ |

ਕਿਸਾਨ ਬਲਦੇਵ ਸਿੰਘ ਨੌਜਵਾਨਾਂ ਲਈ ਰੋਲ ਮਾਡਲ

ਸਨਮਾਨ ਸਮਾਰੋਹ ਵਿਚ ਡਾ: ਚੌਹਾਨ ਨੇ ਸਮੂਹ ਡੇਅਰੀ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਨੂੰ ਉੱਦਮਤਾ ਅਤੇ ਹੁਨਰ ਵਿਕਾਸ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਕੇ.ਵੀ.ਕੇ., ਐਨ.ਡੀ.ਆਰ.ਆਈ., ਕਰਨਾਲ ਨਿਯਮਤ ਤੌਰ 'ਤੇ ਡੇਅਰੀ ਵਿਕਾਸ ਸਿਖਲਾਈ ਵਿਚ ਲੱਗੇ ਹੋਏ ਹਨ | ਜਿਥੇ ਇਸੀ ਤਰਾਂ ਦਾ ਸਿਖਲਾਈ ਆਯੋਜਿਤ ਕੀਤਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਬਲਦੇਵ ਸਿੰਘ ਹੋਰ ਨੌਜਵਾਨਾਂ ਲਈ ਰੋਲ ਮਾਡਲ ਹੋ ਸਕਦੇ ਹਨ। ਇਸ ਤੋਂ ਇਲਾਵਾ ਐਨਡੀਆਰਆਈ NDRI ਦੇ ਡਾਇਰੈਕਟਰ ਡਾ: ਚੌਹਾਨ ਨੇ ਕਿਹਾ ਕਿ ਡੇਅਰੀ ਫਾਰਮਿੰਗ ਤੋਂ ਕਿਸਾਨ ਚੰਗੀ ਆਮਦਨ ਪ੍ਰਾਪਤ ਕਰ ਸਕਦੇ ਹਨ। ਐਨਡੀਆਰਆਈ ਵਿੱਚ, ਡੇਅਰੀ ਫਾਰਮਿੰਗ ਲਈ ਚਾਹਵਾਨ ਕਿਸਾਨਾਂ ਅਤੇ ਨੌਜਵਾਨਾਂ ਦਾ ਸਵਾਗਤ ਹੈ | ਉਹ ਇੱਥੇ ਡੇਅਰੀ ਫਾਰਮਿੰਗ ਦੀ ਨਿਯਮਤ ਸਿਖਲਾਈ ਲਈ ਆ ਸਕਦੇ ਹਨ |

Summary in English: HF Cow creates national record by producing 76.61 kg milk in one day, read full news

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters