1. Home
  2. ਖਬਰਾਂ

Holi 2024 Wishes: ਹੋਲੀ ਦੇ ਤਿਉਹਾਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਆਪਣੇ Family-Friends ਨੂੰ ਭੇਜੋ ਇਹ ਪਿਆਰ ਭਰੇ ਸੁਨੇਹੇ

ਇਸ ਸਾਲ ਪੂਰੇ ਭਾਰਤ ਵਿੱਚ 25 ਮਾਰਚ ਨੂੰ ਹੋਲੀ ਧੂਮਧਾਮ ਨਾਲ ਮਨਾਈ ਜਾਵੇਗੀ। ਰੰਗਾਂ ਦੇ ਇਸ ਤਿਉਹਾਰ ਨੂੰ ਮਨਾਉਣ ਅਤੇ ਇਸ ਦਿਨ ਨੂੰ ਹੋਰ ਖਾਸ ਅਤੇ ਯਾਦਗਾਰ ਬਣਾਉਣ ਲਈ, ਅਸੀਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਅਜ਼ੀਜ਼ਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਭਰੇ ਸੁਨੇਹੇ ਭੇਜ ਸਕਦੇ ਹਾਂ।

Gurpreet Kaur Virk
Gurpreet Kaur Virk
Happy Holi 2024

Happy Holi 2024

Holi Messages and Greetings: ਹੋਲੀ ਦਾ ਤਿਉਹਾਰ ਭਾਰਤ ਵਿੱਚ ਮਨਾਏ ਜਾਂਦੇ ਸਾਰੇ ਤਿਉਹਾਰਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਇਹ ਤਿਉਹਾਰ ਹਰ ਸਾਲ ਬਸੰਤ ਰੁੱਤ ਵਿੱਚ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਨਾਲ ਹੀ ਨਹੀਂ ਖੇਡਿਆ ਜਾਂਦਾ ਸਗੋਂ ਇਸ ਦਿਨ ਦੁਸ਼ਮਣ ਵੀ ਆਪੋ-ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇੱਕ ਦੂਜੇ ਨੂੰ ਗਲੇ ਲਗਾ ਲੈਂਦੇ ਹਨ। ਜੇਕਰ ਤੁਸੀਂ ਆਪਣੇ ਦੋਸਤਾਂ, ਅਜ਼ੀਜ਼ਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਭੇਜਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਸੰਦੇਸ਼ ਲੈ ਕੇ ਆਏ ਹਾਂ, ਜਿਸ ਨਾਲ ਤੁਸੀਂ ਹੋਲੀ ਦੀਆਂ ਮੁਬਾਰਕਾਂ ਦੇ ਸਕਦੇ ਹੋ।

ਹੋਲੀ ਦੇ ਮੌਕੇ 'ਤੇ ਭੇਜੋ ਇਹ ਪਿਆਰ ਭਰੇ ਸੁਨੇਹੇ:

1. ਰੰਗਾਂ ਦੀ ਵਰਸ਼ਾ, ਗੁਲਾਲ ਦੀ ਫੁਹਾਰ, ਸੂਰਜ ਦੀਆਂ ਕਿਰਨਾਂ, ਖੁਸ਼ੀਆਂ ਦੀ ਬੌਛਾਰ, ਚੰਦਨ ਦੀ ਖੁਸ਼ਬੂ, ਆਪਣਿਆਂ ਦਾ ਪਿਆਰ, ਮੁਬਾਰਕ ਹੋਏ ਤੁਹਾਨੂੰ ਹੋਲੀ ਦਾ ਤਿਉਹਾਰ!

2. ਮਥੁਰਾ ਦੀ ਖੁਸ਼ਬੂ, ਗੋਕੁਲ ਦਾ ਹਾਰ, ਵ੍ਰਿੰਦਾਵਨ ਦੀ ਖੁਸ਼ਬੂ, ਬਰਸਾਉਣ ਦਾ ਪਿਆਰ, ਤੁਹਾਨੂੰ ਮੁਬਾਰਕ ਹੋਏ ਹੋਲੀ ਦਾ ਤਿਉਹਾਰ!

3. ਪਿਆਰ ਦੇ ਰੰਗ ਨਾਲ ਭਰੋ ਪਿਚਕਾਰੀ, ਸਨੇਹ ਦੇ ਰੰਗ ਨਾਲ ਰੰਗ ਦੋ ਦੁਨੀਆਂ ਸਾਰੀ, ਇਹ ਰੰਗ ਨਾ ਜਾਣੇ ਨਾ ਜਾਤ ਨਾ ਬੋਲੀ, ਸਭ ਨੂੰ ਮੁਬਾਰਕ ਹੋਏ ਹੈਪੀ ਹੋਲੀ

4. ਤਿਉਹਾਰ ਇਹ ਰੰਗ ਦਾ, ਤਿਉਹਾਰ ਇਹ ਭੰਗ ਦਾ, ਮਸਤੀ ਵਿੱਚ ਮਸਤ ਹੋ ਜਾਓ ਅੱਜ, ਹੋਲੀ ਵਿੱਚ ਦੁੱਗਣਾ ਮਜਾ ਹੈ ਯਾਰ ਦੇ ਸੰਗ ਦਾ! ਹੈਪੀ ਹੋਲੀ

5. ਹੋਲੀ ਦੇ ਖੂਬਸੂਰਤ ਰੰਗਾਂ ਦੀ ਤਰ੍ਹਾਂ, ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ, ਸਾਡੇ ਵੱਲੋਂ ਬਹੁਤ-ਬਹੁਤ ਰੰਗਾਂ ਭਰੀ ਉਮੰਗਾਂ ਭਰੀ ਸ਼ੁਭਕਾਮਨਾਵਾਂ। ਹੋਲੀ ਮੁਬਾਰਕ!

6. ਦਿਲਾਂ ਨੂੰ ਮਿਲਾਉਣ ਦਾ ਮੌਸਮ ਹੈ, ਦੂਰੀਆਂ ਨੂੰ ਮਿਟਾਉਣ ਦਾ ਮੌਸਮ ਹੈ, ਹੋਲੀ ਦਾ ਤਿਉਹਾਰ ਹੀ ਅਜਿਹਾ ਹੈ, ਰੰਗਾਂ ਵਿੱਚ ਲੀਨ ਹੋਣ ਦਾ ਮੌਸਮ ਹੈ। ਹੈਪੀ ਹੋਲੀ

ਇਹ ਵੀ ਪੜ੍ਹੋ : Holi Festival: ਘਰ 'ਚ ਆਸਾਨੀ ਨਾਲ ਬਣਾਓ ਇਹ 7 Herbal Gulaal

7. ਰਾਧਾ ਦਾ ਰੰਗ ਤੇ ਕਾਨ੍ਹਾ ਦੀ ਪਿਚਕਾਰੀ, ਪਿਆਰ ਦੇ ਰੰਗ ਨਾਲ ਰੰਗ ਦੋ ਦੁਨੀਆਂ ਸਾਰੀ, ਇਹ ਰੰਗ ਨਾ ਜਾਣੇ ਨਾ ਜਾਤ ਨਾ ਬੋਲੀ, ਮੁਬਾਰਕ ਹੋਏ ਤੁਹਾਨੂੰ ਰੰਗਾਂ ਭਰੀ ਹੋਲੀ

8. ਲਾਲ ਹੋਵੇ ਜਾਂ ਪੀਲਾ, ਹਰਾ ਹੋਵੇ ਜਾਂ ਨੀਲਾ, ਸੁੱਕਾ ਹੋਵੇ ਜਾਂ ਗਿੱਲਾ, ਇੱਕ ਵਾਰ ਰੰਗ ਲੱਗ ਜਾਵੇ ਤਾਂ ਹੋ ਜਾਏ ਰੰਗੀਲਾ, ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ!

9. ਗੁਲਾਲ ਦਾ ਰੰਗ - ਗੁਬਾਰਿਆਂ ਦੀ ਮਾਰ, ਸੂਰਜ ਦੀਆਂ ਕਿਰਨਾਂ - ਖੁਸ਼ੀਆਂ ਦੀ ਬਾਹਰ, ਚੰਨ ਦੀ ਚਾਂਦਨੀ - ਆਪਣਿਆਂ ਦਾ ਪਿਆਰ, ਤੁਹਾਨੂੰ ਮੁਬਾਰਕ ਹੋਵੇ ਰੰਗਾਂ ਦਾ ਤਿਉਹਾਰ। ਹੈਪੀ ਹੋਲੀ

10. ਪਿਚਕਾਰੀ ਦੀ ਧਾਰ, ਗੁਲਾਲ ਦੀ ਬੌਛਾਰ, ਆਪਣਿਆਂ ਦਾ ਪਿਆਰ, ਇਹੀ ਹੈ ਹੋਲੀ ਦਾ ਤਿਉਹਾਰ। ਹੋਲੀ 2024 ਦੀਆਂ ਸ਼ੁੱਭਕਾਮਨਾਵਾਂ!

Summary in English: Holi 2024 Wishes: Send these loving messages to your family-friends to enhance the beauty of Holi festival.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters