ਕਿਸਾਨ ਹੁਣ ਹੌਲੀ-ਹੌਲੀ ਆਪਣੇ ਖੇਤਾਂ ਵਿੱਚ ਡਰੋਨ ਦੀ ਵਰਤੋਂ ਕਰ ਰਹੇ ਹਨ। ਅਜਿਹੇ 'ਚ ਇਫਕੋ ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਫੀਲਡ ਡੈਮੋ ਦੇ ਰਿਹਾ ਹੈ ਤਾਂ ਜੋ ਕੋਈ ਵੀ ਕਿਸਾਨ ਇਸ ਤਕਨੀਕ ਤੋਂ ਅਛੂਤਾ ਨਾ ਰਹੇ।
ਇੱਕ ਪਾਸੇ ਜਿੱਥੇ ਰੋਜ਼ਾਨਾ 1 ਲੱਖ ਤੋਂ ਵੱਧ ਨੈਨੋ ਯੂਰੀਆ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਈ ਕਿਸਾਨ ਅਜੇ ਵੀ ਨੈਨੋ ਯੂਰੀਆ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ। ਜਿਸਦੇ ਚਲਦਿਆਂ ਇਫਕੋ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਹਿਮ ਕਦਮ ਚੁਕਿਆ ਹੈ। ਇਫਕੋ ਵੱਲੋਂ ਖੇਤਾਂ ਵਿੱਚ ਡਰੋਨ ਤਕਨੀਕ ਦਾ ਲਾਈਵ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸਾਨ ਜ਼ਮੀਨੀ ਪੱਧਰ 'ਤੇ ਨੈਨੋ ਯੂਰੀਆ ਦੀ ਵਰਤੋਂ ਸਿੱਖ ਸਕਣ।
ਗੰਨੇ ਦੀ ਫ਼ਸਲ 'ਤੇ ਡਰੋਨ ਸਪਰੇਅ
ਦੱਸ ਦਈਏ ਕਿ ਇਫਕੋ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਆਪਣਾ ਲਾਈਵ ਫੀਲਡ ਪ੍ਰਦਰਸ਼ਨ ਕੀਤਾ ਸੀ। ਇਸ ਵਿੱਚ ਇਫਕੋ ਵੱਲੋਂ ਕਿਸਾਨਾਂ ਨੂੰ ਡਰੋਨ ਤਕਨੀਕ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਬਾਰੇ ਦੱਸਿਆ ਗਿਆ।
ਇਸੇ ਲੜੀ ਵਿੱਚ ਤ੍ਰਿਵੇਣੀ ਇੰਜਨੀਅਰਿੰਗ ਐਂਡ ਇੰਡਸਟਰੀਜ਼ ਦੇ ਸਹਿਯੋਗ ਨਾਲ ਪਿੰਡ ਲਿਸੋਦਾ ਵਿੱਚ ਡਰੋਨ ਦੀ ਵਰਤੋਂ ਕਰਕੇ ਗੰਨੇ ਦੀ ਫ਼ਸਲ ਉੱਤੇ ਕੀਟਨਾਸ਼ਕ ਰਸਾਇਣਾਂ ਦੇ ਛਿੜਕਾਅ ਦਾ ਲਾਈਵ ਡੈਮੋ ਪੇਸ਼ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਗੁੜਗਾਓਂ ਦੀ ਐਗਰੀਬੋਟ ਡਰੋਨ ਅਲਥਾਰਾ ਗਲੋਬਲ ਕੰਪਨੀ ਨੇ ਮੌਜੂਦ ਕਿਸਾਨਾਂ, ਮਿੱਲਾਂ ਅਤੇ ਗੰਨਾ ਵਿਭਾਗ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਡੈਮੋ ਦਿੱਤਾ।
ਸਿਰਫ 100 ਰੁਪਏ ਵਿੱਚ ਪ੍ਰਤੀ ਏਕੜ ਸਪਰੇਅ ਕਰੋ
ਜ਼ਿਲ੍ਹਾ ਗੰਨਾ ਅਫ਼ਸਰ ਮੁਤਾਬਿਕ ਡਰੋਨ ਸਪਰੇਅ ਕਰਨ 'ਤੇ ਕਿਸਾਨਾਂ ਨੂੰ ਸਿਰਫ਼ 100 ਰੁਪਏ ਪ੍ਰਤੀ ਏਕੜ ਦਾ ਖਰਚਾ ਆਉਂਦਾ ਹੈ ਅਤੇ ਹੋਰ ਮਜ਼ਦੂਰੀ ਦੀ ਲੋੜ ਨਹੀਂ ਪੈਂਦੀ।
ਯਾਨੀ ਡਰੋਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇੱਕ ਪਾਸੇ ਸਪਰੇਅ ਕਰਨ ਵਿੱਚ ਲੱਗੀ ਲੇਬਰ ਦੀ ਬੱਚਤ ਹੁੰਦੀ ਹੈ। ਦੂਜੇ ਪਾਸੇ ਵਰਤੋਂ ਲਈ ਲੋੜੀਂਦੇ ਕੀਟਨਾਸ਼ਕ ਦੀ ਵੀ ਬੱਚਤ ਹੁੰਦੀ ਹੈ।
ਕੁਝ ਮੀਡੀਆ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਗੰਨਾ ਅਫਸਰ ਡਾ.ਆਰ.ਡੀ.ਦਿਵੇਦੀ ਨੇ ਕਿਹਾ ਕਿ "ਡਰੋਨ ਵਿੱਚ 10 ਲੀਟਰ ਪਾਣੀ ਦੀ ਸਮਰੱਥਾ ਹੈ, ਅਤੇ ਲੋੜ ਅਨੁਸਾਰ ਕੀਟਨਾਸ਼ਕ ਜਾਂ ਨੈਨੋ ਯੂਰੀਆ ਦੀ ਮਿਲਾਵਟ ਕੀਤੀ ਜਾ ਸਕਦੀ ਹੈ। ਦੂਜੇ ਪਾਸੇ, ਇੱਕ ਏਕੜ ਖੇਤ ਵਿੱਚ 10 ਲੀਟਰ ਘੋਲ ਦਾ ਛਿੜਕਾਵ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਸਿਰਫ 7 ਤੋਂ 10 ਮਿੰਟ ਲੱਗਦੇ ਹਨ।"
ਉਹਨਾਂ ਨੇ ਅੱਗੇ ਕਿਹਾ ਕਿ "ਖੜ੍ਹੀ ਗੰਨੇ ਦੀ ਫਸਲ 'ਤੇ ਵੀ ਡਰੋਨ ਸਪਰੇਅ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਜਦੋਂ ਕਿ ਰਵਾਇਤੀ ਤੌਰ 'ਤੇ ਨੈਪਸੈਕ ਸਪ੍ਰੇਅਰ ਜਾਂ ਟਰੈਕਟਰ ਡਰਾਈਵ ਸਪ੍ਰੇਅਰ ਨਾਲ ਇਹ ਆਸਾਨੀ ਨਾਲ ਸੰਭਵ ਨਹੀਂ ਹੈ।"
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਿਰਫ 500 ਮਿਲੀਲੀਟਰ ਨੈਨੋ ਯੂਰੀਆ ਇੱਕ ਬੈਗ ਯੂਰੀਆ ਦੇ ਬਰਾਬਰ ਹੁੰਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਜਨਸਥ ਨਰਿੰਦਰ ਸਿੰਘ, ਦਿਗਵਿਜੇ ਸਿੰਘ ਪਿੰਡ ਅੰਤਵਾੜਾ, ਫੇਰੂ ਸਿੰਘ, ਰਿਸ਼ੀਪਾਲ ਸਿੰਘ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਭਾਰਤ ਵਿੱਚ ਪਹਿਲੀ ਮੇਡ ਇਨ ਇੰਡੀਆ ਡਕ ਪਲੇਗ ਵੈਕਸੀਨ ਲਾਂਚ! IVRI ਵੱਲੋਂ ਕੀਤਾ ਗਿਆ ਵਿਕਸਤ
Summary in English: How to spray fertilizers and pesticides on sugarcane crop with drone! IFFCO gave live demo