1. Home
  2. ਖਬਰਾਂ

ਮੁੰਬਈ 'ਚ ‘Hurun Most Respected Entrepreneurs Awards’ ਦਾ ਆਯੋਜਨ, ਕਈ ਵੱਡੀਆਂ ਹਸਤੀਆਂ ਸ਼ਾਮਲ

Hurun India ਵੱਲੋਂ ਮੁੰਬਈ ਵਿੱਚ ‘Hurun Most Respected Entrepreneurs Awards’ ਦੇ 10ਵੇਂ ਐਡੀਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਹਿੱਸਾ ਲਿਆ।

Gurpreet Kaur Virk
Gurpreet Kaur Virk
ਹੁਰੁਨ ਮੋਸਟ ਰੈਸਪੈਕਟਡ ਐਂਟਰਪ੍ਰੀਨਿਓਰਜ਼ ਅਵਾਰਡ

ਹੁਰੁਨ ਮੋਸਟ ਰੈਸਪੈਕਟਡ ਐਂਟਰਪ੍ਰੀਨਿਓਰਜ਼ ਅਵਾਰਡ

ਪ੍ਰੋਗਰਾਮ ਵਿੱਚ ਸ਼੍ਰੀ ਦੀਪਕ ਸ਼ਾਹ, ਚੇਅਰਮੈਨ, ਐਸ.ਐਮ.ਐਲ. ਲਿਮਟਿਡ, ਨੂੰ ਉਨ੍ਹਾਂ ਦੇ ਸਮਰਪਣ ਅਤੇ ਪ੍ਰਤਿਭਾ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ। ਦੀਪਕ ਸ਼ਾਹ ਜੀ ਆਪਣੇ ਸਾਹਸ, ਜਨੂੰਨ ਅਤੇ ਦ੍ਰਿੜ ਇਰਾਦੇ ਕਾਰਨ ਉੱਦਮਤਾ ਦੇ ਖੇਤਰ ਵਿੱਚ ਇੱਕ ਮਿਸਾਲ ਹਨ। ਇਹ ਪੁਰਸਕਾਰ ਭਾਰਤੀ ਖੇਤੀ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ।

ਦੀਪਕ ਜੀ ਨੂੰ ਭਾਰਤ ਦੇ ਸਲਫਰ ਮੈਨ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਐੱਸ.ਐੱਮ.ਐੱਲ ਗਰੁੱਪ (SML Group) ਨੂੰ ਸਲਫਰ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਕੰਪਨੀ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਲਈ ਨਵੀਆਂ ਤਕਨੀਕਾਂ 'ਤੇ ਅਧਾਰਤ ਬਹੁਤ ਸਾਰੇ ਉਤਪਾਦ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚ ਡਰਾਈਕੈਪ ਤਕਨਾਲੋਜੀ 'ਤੇ ਅਧਾਰਤ ਉਤਪਾਦ, ਜੁਡਵਾ ਜੀ ਐਂਡ ਕਲੋਕੈਪਸ (JUDWAA G & CHLOCAPS) ਪ੍ਰਮੁੱਖ ਹਨ।

ਹੁਰੁਨ ਮੋਸਟ ਰੈਸਪੈਕਟਡ ਐਂਟਰਪ੍ਰੀਨਿਓਰਜ਼ ਅਵਾਰਡ

ਹੁਰੁਨ ਮੋਸਟ ਰੈਸਪੈਕਟਡ ਐਂਟਰਪ੍ਰੀਨਿਓਰਜ਼ ਅਵਾਰਡ

ਹਾਲ ਹੀ ਵਿੱਚ ਉਨ੍ਹਾਂ ਨੇ ਇਮਾਰਾ (IMARA), ਕੀਟਨਾਸ਼ਕ ਦੇ ਨਾਲ ਪੌਸ਼ਟਿਕ ਤੱਤਾਂ ਨੂੰ ਜੋੜਨ ਵਾਲਾ ਉਤਪਾਦ ਵਿਕਸਿਤ ਕੀਤਾ ਹੈ, ਜੋ ਕਿ ਦੁਨੀਆ ਵਿੱਚ ਅਜਿਹਾ ਪਹਿਲਾ ਉਤਪਾਦ ਹੈ।

ਇਹ ਵੀ ਪੜ੍ਹੋ: PMFAI-SML Annual Awards 2023: ਐਗਰੋ-ਕੈਮ ਕੰਪਨੀਆਂ ਆਪਣੇ ਸ਼ਾਨਦਾਰ ਕੰਮ ਲਈ ਸਨਮਾਨਿਤ

ਐੱਸ.ਐੱਮ.ਐੱਲ ਗਰੁੱਪ (SML Group) ਦੀ ਸਥਾਪਨਾ 1960 ਵਿੱਚ ਕੀਤੀ ਗਈ ਸੀ। ਇਹ ਭਾਰਤ ਵਿੱਚ ਬਹੁ-ਸਥਾਨਕ ਨਿਰਮਾਣ ਪਲਾਂਟਾਂ ਵਾਲੀ ਇੱਕ ਪ੍ਰਮੁੱਖ ਫਸਲ ਸੁਰੱਖਿਆ ਕੰਪਨੀ ਹੈ। ਅੱਜ ਐੱਸ.ਐੱਮ.ਐੱਲ ਲਿਮਿਟੇਡ ਸਲਫਰ ਦੇ ਉਤਪਾਦਨ ਵਿੱਚ ਇੱਕ ਵਿਸ਼ਵ ਮੋਹਰੀ ਨਿਰਮਾਤਾ ਬਣ ਗਈ ਹੈ, ਜੋ ਕਿ ਆਪਣੀ ਤਕਨੀਕੀ ਉੱਤਮਤਾ ਲਈ ਜਾਣੀ ਜਾਂਦੀ ਹੈ।

Summary in English: 'Hurun Most Respected Entrepreneurs Awards' organized in Mumbai, many big personalities included

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters