1. Home
  2. ਖਬਰਾਂ

IBPS Job 2022: ਬਿਨਾਂ ਪ੍ਰੀਖਿਆ ਦੇ ਹੋਵੇਗੀ ਸਿੱਧੀ ਭਰਤੀ! ਮਿਲੇਗੀ 25 ਲੱਖ ਤੱਕ ਦੀ ਤਨਖਾਹ

ਜੇਕਰ ਤੁੱਸੀ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਲਈ ਇੱਕ ਵੱਡੀ ਖ਼ਬਰ ਹੈ।

KJ Staff
KJ Staff
IBPS Job 2022

IBPS Job 2022

ਜੇਕਰ ਤੁੱਸੀ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਲਈ ਇੱਕ ਵੱਡੀ ਖ਼ਬਰ ਹੈ। ਜੀ ਹਾਂ, ਨੌਜਵਾਨਾਂ ਲਈ IBPS ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਜਾਣੋ ਯੋਗਤਾ, ਤਨਖਾਹ ਬਾਰੇ...

ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਬੋਰਡ ਵੱਲੋ IBPS ਦੀ ਕਈ ਸੀਟਾਂ ਲਈ ਅਰਜ਼ੀਆਂ ਮੰਗੀਆਂ ਹਨ। IBPS ਨੇ ਆਪਣੇ ਇੱਕ ਨੋਟੀਫਿਕੇਸ਼ਨ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

IBPS 'ਚ ਨੌਕਰੀ ਕਰਨ ਲਈ ਜ਼ਰੂਰੀ ਜਾਣਕਾਰੀ

-ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ IBPS ਦੀ ਅਧਿਕਾਰਤ ਵੈੱਬਸਾਈਟ ibps.in 'ਤੇ ਜਾ ਕੇ ਇਸ ਪੋਸਟ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

-ਨੋਟੀਫਿਕੇਸ਼ਨ ਦੇ ਅਨੁਸਾਰ, IBPS ਲਈ ਔਨਲਾਈਨ ਅਰਜ਼ੀ 24 ਮਾਰਚ 2022 ਤੋਂ ਸ਼ੁਰੂ ਹੋਈ ਹੈ ਅਤੇ ਇਸਦੀ ਆਖਰੀ ਮਿਤੀ 13 ਅਪ੍ਰੈਲ 2022 ਤੱਕ ਹੈ।

-IBPS ਨੇ ਆਪਣੇ ਨੋਟਿਸ ਵਿੱਚ ਦੱਸਿਆ ਹੈ ਕਿ ਇਸ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਨਹੀਂ ਕੀਤੀ ਜਾਵੇਗੀ, ਸਗੋਂ ਉਨ੍ਹਾਂ ਦੀ ਚੋਣ ਇੰਟਰਵਿਊ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਹੋਵੇਗੀ।

-ਇਸ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 3 ਸਾਲਾਂ ਲਈ ਠੇਕੇ 'ਤੇ ਰੱਖਿਆ ਜਾਵੇਗਾ।

-ਚੁਣੇ ਗਏ ਉਮੀਦਵਾਰਾਂ ਨੂੰ 25 ਲੱਖ ਰੁਪਏ ਸਾਲਾਨਾ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

IBPS ਨੌਕਰੀ 2022 ਲਈ ਅਰਜ਼ੀ ਕਿਵੇਂ ਦੇਣੀ ਹੈ

-ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੂੰ IBPS ਨੌਕਰੀ 2022 ਲਈ ਔਨਲਾਈਨ ਮੋਡ ਰਾਹੀਂ ਅਰਜ਼ੀ ਦੇਣੀ ਪਵੇਗੀ।

-ਅਪਲਾਈ ਕਰਨ ਲਈ, ਤੁਹਾਨੂੰ ਪਹਿਲਾਂ IBPS ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।

-ਇਸ ਤੋਂ ਬਾਅਦ ਤੁਹਾਨੂੰ ਸਾਈਟ ਦੇ ਹੋਮ 'ਤੇ ਜਾਕੇ 'CLICK HERE TO APPLY ONLINE Recruitment of Division Head (Technology Support Services) in IBPS on Contract based' ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

-ਇਸ ਤੋਂ ਬਾਅਦ ਆਨਲਾਈਨ ਐਪਲੀਕੇਸ਼ਨ ਫਾਰਮ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ। ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਨੂੰ ਸਹੀ ਢੰਗ ਨਾਲ ਭਰੋ।

-ਇਸ ਤੋਂ ਬਾਅਦ ਸਬੰਧਤ ਦਸਤਾਵੇਜ਼, ਫੋਟੋ ਅਤੇ ਸਕੈਨ ਕੀਤੇ ਦਸਤਖਤ ਅਪਲੋਡ ਕਰੋ।

-ਇਸ ਤਰ੍ਹਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਧਿਆਨ ਰਹੇ ਕਿ ਅਪਲਾਈ ਕਰਨ ਤੋਂ ਬਾਅਦ ਪ੍ਰਿੰਟਆਊਟ ਲੈ ਲਓ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ! 1600 ਤੋਂ ਵੱਧ ਨੌਕਰੀਆਂ ਲਈ ਮੰਗੀਆਂ ਅਰਜ਼ੀਆਂ

IBPS ਦੇ ਅਹੁਦੇ ਲਈ ਯੋਗਤਾ

-ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ।

-ਇਸ ਤੋਂ ਇਲਾਵਾ ਇਸ ਅਹੁਦੇ ਲਈ ਵੱਧ ਤੋਂ ਵੱਧ ਉਮਰ 61 ਸਾਲ ਰੱਖੀ ਗਈ ਹੈ।

Summary in English: IBPS Job 2022: Direct Recruitment Without Exam! Will get salary up to 25 lakhs

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters