Krishi Jagran Punjabi
Menu Close Menu

ICICI ਹੋਮ ਫਾਈਨੈਂਸ ਔਰਤਾਂ ਨੂੰ 2.67 ਲੱਖ ਰੁਪਏ ਤੱਕ ਦੀ ਵਿਆਜ ਸਬਸਿਡੀ ‘ਤੇ ਦੇ ਰਿਹਾ ਹੈ ਲੋਨ, ਜਾਣੋ ਕਿਵੇਂ ਮਿਲੇਗਾ ਲਾਭ

Sunday, 28 June 2020 06:03 PM

ਕੋਰੋਨਾ ਯੁੱਗ ਵਿਚ, ICICI Home Finance ਆਪਣੇ ਗ੍ਰਾਹਕਾਂ ਨੂੰ ਸਸਤੇ ਹੋਮ ਲੋਨ ਦੇ ਰਿਹਾ ਹੈ | ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਰਜ਼ੇ ਦੀ ਵਿਵਸਥਾ ਨੂੰ ਲਚਕਦਾਰ ਬਣਾਉਣ ਲਈ, ICICI Home Finance ਕੰਪਨੀ ਨੇ ਔਰਤਾਂ ਅਤੇ ਮੱਧ ਵਰਗ ਦੀ ਆਮਦਨੀ ਸਮੂਹ ਲਈ ਇੱਕ ਸਧਾਰਣ ਕਿਫਾਇਤੀ ਲੋਨ ਸਕੀਮ ਸ਼ੁਰੂ ਕੀਤੀ ਹੈ | ਯਾਨੀ ਇਹ ਕਰਜ਼ਾ ਪੇਂਡੂ ਖੇਤਰਾਂ ਵਿੱਚ ਉਪਲਬਧ ਹੋਵੇਗਾ। ਇਹ ਯੋਜਨਾ ਔਰਤਾਂ, ਮੱਧ ਵਰਗ ਦੇ ਆਮਦਨੀ ਗ੍ਰਾਹਕਾਂ ਅਤੇ ਵਿੱਤੀ ਤੌਰ 'ਤੇ ਕਮਜ਼ੋਰ ਲੋਕਾਂ ਲਈ ਬਣਾਈ ਗਈ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਤੋਂ 6 ਲੱਖ ਰੁਪਏ ਤੱਕ ਹੈ | ਇਸ ਲੋਨ ਸਕੀਮ ਵਿਚ, ਵਿਆਜ ਦਰਾਂ 7.98% ਤੋਂ ਸ਼ੁਰੂ ਹੁੰਦੀਆਂ ਹਨ ਅਤੇ ਇਸ ਵਿੱਚ ਵੱਧ ਤੋਂ ਵੱਧ 20 ਸਾਲਾਂ ਲਈ ਲੋਨ ਆਸਾਨੀ ਨਾਲ ਲਿਆ ਜਾ ਸਕਦਾ ਹੈ |

ਆਵਾਸ 'ਤੇ 2.67 ਲੱਖ ਰੁਪਏ ਤੱਕ ਦੀ ਵਿਆਜ ਸਬਸਿਡੀ

ICICI Home Finance ਕੰਪਨੀ ਦਾ ਕਹਿਣਾ ਹੈ ਕਿ ਬਿਨੈਕਾਰਾਂ ਲਈ ਔਰਤਾਂ ਦੇ ਨਾਮ 'ਤੇ ਘਰ ਹੋਣਾ ਲਾਜ਼ਮੀ ਕੀਤਾ ਗਿਆ ਹੈ | ਤਾਂਕਿ ਵੱਧ ਤੋਂ ਵੱਧ ਔਰਤਾਂ ਘਰ ਦੀਆਂ ਮਾਲਿਕ ਬਣ ਸਕੇ | ਇਸ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਲੋਨ ਦਾ ਫਾਰਮੈਟ ਤਿਆਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਬਿਨੈਕਾਰ 31 ਮਾਰਚ 2021 ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪ੍ਰਤੀ ਆਵਾਸ 2.67 ਲੱਖ ਰੁਪਏ ਤੱਕ ਦੀ ਵਿਆਜ ਸਬਸਿਡੀ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹਨ।

ਇੱਕ ਸਧਾਰਣ ਕਿਫਾਇਤੀ ਲੋਨ ਕੀ ਹੈ?

ਇਹ ਕਿਫਾਇਤੀ ਹਾਉਸਿੰਗ ਲੋਨ ਆਪਣੇ ਘਰਾਂ ਦੇ ਸੁਪਨੇ ਪੂਰੇ ਕਰਨ ਦੇ ਚਾਹਵਾਨਾਂ ਲਈ ਗ੍ਰਾਹਕ ਅਨੁਕੂਲ, ਕਿਫਾਇਤੀ ਵਿੱਤੀ ਹੱਲ ਪੇਸ਼ ਕਰਦਾ ਹੈ | ਇਸ ਯੋਜਨਾ ਦਾ ਲਾਭ ਲੈ ਕੇ ਦੇਸ਼ ਭਰ ਦੀਆਂ ਔਰਤਾਂ ਵਧੇਰੇ ਸ਼ਕਤੀਸ਼ਾਲੀ ਬਣ ਸਕਦੀਆਂ ਹਨ।

ਕਿਵੇਂ ਦੇਣੀ ਹੈ ਅਰਜ਼ੀ

ਬਿਨੈਕਾਰ ICICI ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਕੇਵਾਈਸੀ ਦਸਤਾਵੇਜ਼, ਆਮਦਨੀ ਪ੍ਰਮਾਣ ਅਤੇ ਜਾਇਦਾਦ ਦੇ ਦਸਤਾਵੇਜ਼ ਪੇਸ਼ ਕਰਕੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ | ਇਸ ਤੋਂ ਇਲਾਵਾ ICICI ਦੀ ਅਧਿਕਾਰ ਵੈਬਸਾਈਟ https://www.icicihfc.com/ ਤੇ ਵੀ ਲੌਗਇਨ ਕਰਕੇ, ਘਰ ਬੈਠੇ ਵੀ ਆਨਲਾਈਨ ਅਪਲਾਈ ਕਰ ਸਕਦੇ ਹੈ।

Saral-Affordable Housing Loan Subsidy scheme for women Bank loan Subsidy scheme Loan subsidy ICICI Home Finance
English Summary: ICICI Home Finance loans to women on interest subsidy up to Rs 2.67 lakh, know how to get benefits

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.