ਕੋਰੋਨਾ ਸੰਕਟ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਨੇ ਵਿੱਤੀ ਰੁਕਾਵਟਾਂ ਕਾਰਨ ਆਪਣੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦੀਤਾ ਹੈ ਜਾਂ ਫਿਰ ਉਨ੍ਹਾਂ ਦੀ ਤਨਖਾਹ 60 ਤੋਂ 70 ਪ੍ਰਤੀਸ਼ਤ ਤੱਕ ਘਟਾ ਦਿੱਤੀ ਹੈ | ਅਜਿਹੀ ਸਥਿਤੀ ਵਿੱਚ ਇੱਕ ਆਮ ਵਿਅਕਤੀ ਕਰੇ ਵੀ ਤੇ ਆਖਿਰ ਕਰੇ ਕਿ | ਲੋਕਾਂ ਦੀ ਇਸ ਸਥਿਤੀ ਦੇ ਮੱਦੇਨਜ਼ਰ, ਅੱਜ ਅਸੀਂ ਤੁਹਾਨੂੰ ਇਸ ਲੇਖ ਵਿਚ ਕੁਝ ਅਜਿਹੇ ਤਰੀਕੇ ਦੱਸਾਂਗੇ, ਜਿਸ ਦੁਆਰਾ ਤੁਸੀਂ ਇਸ ਮੁਸ਼ਕਲ ਸਮੇਂ ਵਿਚ ਪੈਸੇ ਦਾ ਪ੍ਰਬੰਧ ਕਰ ਸਕੋਗੇ | ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ .....
PF ਖਾਤੇ ਵਿਚੋਂ ਕਢ ਸਕਦੇ ਹੋ ਪੈਸੇ
ਜੇ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਸੀਂ ਆਪਣੇ ਪੀਐਫ ਯਾਨੀ ਪ੍ਰੋਵੀਡੈਂਟ ਫੰਡ ਅਕਾਉਂਟ ਜਾਂ ਪੀਐਫਏ (Provident Fund Account or PFA) ਤੋਂ ਪੈਸੇ ਕਢ ਸਕਦੇ ਹੋ | ਹਾਲਾਂਕਿ, ਤੁਸੀਂ ਇਸ ਪੀਐਫ ਖਾਤੇ ਵਿਚੋਂ ਵੱਧ ਤੋਂ ਵੱਧ 75% ਰਕਮ ਹੀ ਕਢ ਸਕੋਗੇ |
ਗੋਲਡ ਲੋਨ ਲੈ ਸਕਦੇ ਹੋ
ਜੇ ਤੁਹਾਨੂੰ ਵਧੇਰੇ ਪੈਸੇ ਦੀ ਜ਼ਰੂਰਤ ਹੈ ਤਾਂ ਤੁਸੀਂ ਬੈਂਕ ਤੋਂ ਗੋਲਡ ਲੋਨ ਲੈ ਸਕਦੇ ਹੋ | ਇਸ ਵਿੱਚ, ਤੁਸੀਂ ਘਰ ਵਿੱਚ ਪਏ ਸੋਨੇ ਨੂੰ ਬੈੰਕ ਵਿਚ ਗਿਰਵੀ ਰੱਖ ਕੇ ਇਹ ਕਰਜ਼ਾ ਪ੍ਰਾਪਤ ਕਰ ਸਕਦੇ ਹੋ | ਜਦ ਤੁਹਾਡੀ ਆਰਥਿਕ ਸਥਿਤੀ ਸਹੀ ਹੋ ਜਾਵੇ , ਤਾਂ ਤੁਸੀਂ ਲੋਨ ਵਾਪਸ ਕਰਕੇ ਆਪਣਾ ਸੋਨਾ ਵਾਪਸ ਲੈ ਸਕਦੇ ਹੋ |
ਮੁਦਰਾ ਲੋਨ ਸਕੀਮ ਨਾਲ ਸ਼ੁਰੂ ਕਰੋ ਆਪਣਾ ਕਾਰੋਬਾਰ
ਜੇ ਤੁਸੀਂ ਇੱਕ ਛੋਟਾ ਜਾਂ ਵੱਡਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਸਦੇ ਲਈ ਮੁਦਰਾ ਲੋਨ ਸਕੀਮ ਦਾ ਲਾਭ ਲੈ ਸਕਦੇ ਹੋ | ਇਸਦੇ ਤਹਿਤ ਤੁਸੀਂ 10 ਹਜ਼ਾਰ ਤੋਂ 10 ਲੱਖ ਰੁਪਏ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਨੂੰ ਮੁੜ ਅਦਾ ਕਰਨ ਦੀ ਸਮੇਂ ਸੀਮਾ ਵੀ 5 ਸਾਲ ਤੱਕ ਵਧਾਈ ਜਾ ਸਕਦੀ ਹੈ |
Summary in English: If earning is stopped then arrange money by Special Money Scheme.