1. Home
  2. ਖਬਰਾਂ

10 ਤੋਂ 15 ਸਾਲਾਂ `ਚ ਪੰਜਾਬ ਦੀਆਂ ਜ਼ਮੀਨਾਂ ਹੋ ਜਾਣਗੀਆਂ ਬੰਜਰ: ਐੱਚ.ਐੱਸ ਫੂਲਕਾ

ਐੱਚ.ਐੱਸ ਫੂਲਕਾ ਨੇ ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ, ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੇ ਖ਼ਤਰੇ ਤੋਂ ਕੀਤਾ ਸੁਚੇਤ

Priya Shukla
Priya Shukla
ਐੱਚ.ਐੱਸ ਫੂਲਕਾ ਨੇ ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ

ਐੱਚ.ਐੱਸ ਫੂਲਕਾ ਨੇ ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ

ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਚੰਡੀਗਰਗ `ਚ ਪ੍ਰੈਸ ਕਾਨਫਰੰਸ ਦੌਰਾਨ ਖੇਤੀਬਾੜੀ ਸੰਬੰਧਿਤ ਕਈ ਅਹਿਮ ਮੁੱਦਿਆਂ `ਤੇ ਚਾਨਣਾ ਪਾਇਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੇ ਖ਼ਤਰੇ ਲਈ ਵੀ ਸੁਚੇਤ ਕੀਤਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਚ.ਐੱਸ ਫੂਲਕਾ ਨੇ ਕਿਹਾ ਕਿ ਪੰਜਾਬ ਦੀਆਂ ਜ਼ਮੀਨਾਂ ਬੰਜਰ ਹੋਣ ਵਲ ਜਾ ਰਹੀਆਂ ਹਨ ਤੇ ਇਸਦੇ ਕਸੂਰਵਾਰ ਪੰਜਾਬ ਵਾਸੀ ਖੁਦ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ `ਚ ਇਸ ਵੇਲੇ ਅਲਾਰਮਿੰਗ ਸਥਿਤੀ ਬਣੀ ਹੋਈ ਹੈ। ਆਉਣ ਵਾਲੇ 10 ਤੋਂ 15 ਸਾਲਾਂ `ਚ ਪੰਜਾਬ ਦੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ।

ਐੱਚ.ਐੱਸ ਫੂਲਕਾ ਨੇ ਕਿਹਾ, '' ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਕਿਸੇ ਨੇ ਨਹੀਂ ਅੱਗੇ ਆਉਣਾ। ਸਾਨੂੰ ਖੁਦ ਹੀ ਆਪਣੀਆਂ ਜ਼ਮੀਨਾਂ ਬਚਾਉਣੀਆਂ ਪੈਣੀਆਂ।'' ਦਿੱਲੀ ਸਰਕਾਰ `ਤੇ ਨਿਸ਼ਾਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਪੰਜਾਬੀਆਂ ਨੂੰ ਆਪਣਾ ਆਪਣਾ ਮੋਹਤਾਜ ਬਣਾ ਕੇ ਰੱਖਣਾ ਚਾਹੁੰਦੀ ਹੈ, ਪਰ ਪੰਜਾਬੀ ਕਿਸੇ ਦੀ ਮੋਹਤਾਜ ਨਹੀਂ ਬਣਨਗੇ।

ਇਹ ਵੀ ਪੜ੍ਹੋ: Rabi Crops: ਹਾੜੀ ਦੇ ਤੇਲ ਬੀਜਾਂ-ਦਾਲਾਂ ਵਿੱਚ ਕੀੜੇ-ਮਕੌੜੇ ਤੇ ਬਿਮਾਰੀਆਂ ਪ੍ਰਬੰਧਨ ਸਬੰਧੀ ਕੈਂਪ

ਝੌਨੇ ਬਾਰੇ ਗੱਲ ਕਰਦਿਆਂ ਐੱਚ.ਐੱਸ ਫੂਲਕਾ ਨੇ ਕਿਹਾ ਕਿ ਸਾਡੇ ਕਿਸਾਨਾਂ ਦਾ ਝੋਨਾ ਬੀਜਣ ਦਾ ਤਰੀਕਾ ਮਾੜਾ ਹੈ। ਉਨ੍ਹਾਂ ਨੇ ਦੱਸਿਆ ਕਿ ਝੌਨੇ ਨੂੰ ਬੀਜਣ ਲਈ ਡਾ. ਅਵਤਾਰ ਸਿੰਘ ਫਗਵਾੜਾ ਨੇ ਏ.ਐੱਸ.ਆਰ ਤਕਨੀਕ ਦੀ ਕਾਢ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਤਕਨੀਕ ਰਾਹੀਂ ਪਾਣੀ ਦੀ, ਪੈਸਿਆਂ ਦੀ, ਤੇ ਮਜ਼ਦੂਰੀ ਦੀ ਬਹੁਤ ਬੱਚਤ ਹੁੰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕੱਦੂ ਦੀ ਤਕਨੀਕ ਛੱਡ ਕੇ ਇਸ ਤਕਨੀਕ ਰਾਹੀਂ ਹੀ ਝੌਨੇ ਦੀ ਬਿਜਾਈ ਕਰਨ ਦੀ ਅਪੀਲ ਕੀਤੀ।

ਅੰਤ `ਚ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਏ.ਐੱਸ.ਆਰ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ ਵੀ ਆਪਣੇ ਖੇਤੀ ਦੇ ਤਜਰਬੇ ਸਾਂਝੇ ਕਰਨ ਲਈ ਕਿਹਾ। ਕਿਸਾਨਾਂ ਨੇ ਵੀ ਵੱਧ ਚੜ੍ਹ ਕੇ ਆਪਣੀ ਖੇਤੀ ਤਕਨੀਕਾਂ `ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੀ ਖੇਤੀ `ਚ ਏ.ਐੱਸ.ਆਰ ਤਕਨੀਕ ਨੂੰ ਅਪਨਾਉਣ ਦੇ ਫਾਇਦੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਦੂ ਦੇ ਮੁਕਾਬਲੇ ਇਸ ਤਕਨੀਕ ਨਾਲ ਜ਼ਿਆਦਾ ਮੁਨਾਫ਼ਾ ਹੋਇਆ ਹੈ ਤੇ ਇਸ `ਚ ਉਨ੍ਹਾਂ ਨੂੰ ਜ਼ਿਆਦਾ ਲਾਗਤ ਵੀ ਲਗਾਉਣ ਦੀ ਲੋੜ ਨਹੀਂ ਪਈ।

Summary in English: In 10 to 15 years the lands of Punjab will become barren: HS Phulka

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters