
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਕਿਸਾਨ ਯੋਜਨਾ ਹੈ। ਇਸ ਦੇ ਕੁੱਲ ਲਾਭਪਾਤਰੀ 10 ਕਰੋੜ ਤੱਕ ਪਹੁੰਚਣ ਵਾਲੇ ਹਨ। ਇਹ ਇਕ ਬਹੁਤ ਮਸ਼ਹੂਰ ਯੋਜਨਾ ਹੈ ਜਿਸ ਵਿਚ ਹਰ ਰਜਿਸਟਰਡ ਕਿਸਾਨ ਨੂੰ ਤਿੰਨ ਕਿਸ਼ਤਾਂ ਵਿਚ 6000 ਰੁਪਏ ਸਾਲਾਨਾ ਦਿੱਤਾ ਜਾ ਰਿਹਾ ਹੈ | ਪਰ, ਕੀ ਤੁਸੀਂ ਜਾਣਦੇ ਹੋ ਕਿ ਇਸ ਯੋਜਨਾ ਵਿਚ ਤਿੰਨ ਹੋਰ ਲਾਭ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ | ਆਓ ਦਸਦੇ ਹੈ ਤੁਹਾਨੂੰ ਉਹ 3 ਫਾਇਦੇ
1 ) ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ
ਜੇ ਕੋਈ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਿਹਾ ਹੈ ਤਾਂ ਉਸਨੂੰ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਲਈ ਕੋਈ ਦਸਤਾਵੇਜ਼ ਮੁਹੱਈਆ ਨਹੀਂ ਕਰਵਾਉਣਾ ਪਵੇਗਾ । ਕਿਉਂਕਿ ਅਜਿਹੇ ਕਿਸਾਨ ਦਾ ਪੂਰਾ ਦਸਤਾਵੇਜ਼ ਭਾਰਤ ਸਰਕਾਰ ਕੋਲ ਹੈ। ਇਸ ਯੋਜਨਾ ਦੇ ਤਹਿਤ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤੋਂ ਪ੍ਰਾਪਤ ਲਾਭਾਂ ਵਿਚ ਸਿੱਧੇ ਹੀ ਯੋਗਦਾਨ ਦੀ ਚੋਣ ਕਰ ਸਕਦੇ ਹਨ| ਇਸ ਤਰੀਕੇ ਨਾਲ, ਉਸਨੂੰ ਸਿੱਧੇ ਆਪਣੀ ਜੇਬ ਵਿਚੋਂ ਪੈਸਾ ਖਰਚ ਨਹੀਂ ਕਰਨਾ ਪਏਗਾ | ਉਸ ਦਾ ਪ੍ਰੀਮੀਅਮ 6000 ਰੁਪਏ ਤੋਂ ਕੱਟਿਆ ਜਾਵੇਗਾ।

2 ) ਕਿਸਾਨ ਕ੍ਰੈਡਿਟ ਕਾਰਡ KCC
ਕਿਸਾਨ ਕਰੈਡਿਟ ਕਾਰਡ ਨੂੰ ਹੁਣ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਜੋੜਿਆ ਗਿਆ ਹੈ। ਇਹ ਇਸ ਲਈ ਕੀਤਾ ਗਿਆ ਹੈ ਤਾਂਕਿ ਕੇਸੀਸੀ ਬਣਾਉਣ ਦੀ ਪ੍ਰਕਿਰਿਆ ਤੇਜ਼ ਹੋ ਸਕੇ | ਮਤਲਬ ਕਿ ਜਿਹਨਾਂ ਨੂੰ ਸਰਕਾਰ 6000 ਰੁਪਏ ਦੇ ਰਹੀ ਹੈ, ਉਸ ਨਾਲ ਕੇ.ਸੀ.ਸੀ ਬਣਾਉਣਾ ਆਸਾਨ ਹੋ ਜਾਵੇਗਾ | ਇਸ ਸਮੇਂ ਤਕਰੀਬਨ 7 ਕਰੋੜ ਕਿਸਾਨਾਂ ਕੋਲ ਕੇਸੀਸੀ ਹੈ, ਜਦੋਂਕਿ ਸਰਕਾਰ ਛੇਤੀ ਤੋਂ ਛੇਤੀ ਇਕ ਕਰੋੜ ਹੋਰ ਲੋਕਾਂ ਨੂੰ ਇਸ ਵਿਚ ਸ਼ਾਮਲ ਕਰਕੇ ਉਹਨਾਂ ਨੂੰ 4 ਫ਼ੀਸਦੀ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰਨਾ ਚਾਹੁੰਦੀ ਹੈ |
(3) ਕਿਸਾਨ ਕਾਰਡ ਬਣਾਉਣ ਦੀ ਹੈ ਯੋਜਨਾ
ਮੋਦੀ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਅੰਕੜਿਆਂ ਦੇ ਅਧਾਰ ਤੇ ਕਿਸਾਨਾਂ ਲਈ ਵਿਲੱਖਣ ਕਿਸਾਨ ਆਈਡੀ (Unique farmer ID) ਬਣਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਅਤੇ ਰਾਜਾਂ ਦੁਆਰਾ ਬਣਾਏ ਜਾ ਰਹੇ ਭੂਮੀ ਰਿਕਾਰਡਾਂ ਦੇ ਡਾਟਾਬੇਸ ਨੂੰ ਜੋੜ ਕੇ ਇਹ ਪਹਿਚਾਣ ਪੱਤਰ ਬਣਾਉਣ ਦੀ ਯੋਜਨਾ ਹੈ। ਇਸ ਤਰਾਂ ਹੋਣ ਤੋਂ ਬਾਅਦ ਖੇਤੀਬਾੜੀ ਨਾਲ ਸਬੰਧਤ ਯੋਜਨਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਸੌਖਾ ਹੋ ਜਾਵੇਗਾ।