1. Home
  2. ਖਬਰਾਂ

LPG ਸਿਲੰਡਰ ਲਈ ਇਸ ਮਹੀਨੇ ਕਰਨੇ ਪੈਣਗੇ ਘੱਟ ਕੀਮਤ ਦਾ ਭੁਗਤਾਨ, ਜਾਣੋ ਨਵੇਂ ਰੇਟ

ਇਸ ਮਹੀਨੇ, ਖਪਤਕਾਰਾਂ ਨੂੰ ਐਲਪੀਜੀ ਸਿਲੰਡਰ ਲਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ | ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ 14.2 ਕਿਲੋਗ੍ਰਾਮ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਕੁਝ ਸ਼ਹਿਰਾਂ ਵਿੱਚ ਇਸ ਦੀਆਂ ਕੀਮਤਾਂ ਘੱਟ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ (HPCL, BPCL, IOC) ਨੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ | ਦਿੱਲੀ ਵਿਚ 14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਹੈ। ਦੂਜੇ ਸ਼ਹਿਰਾਂ ਵਿਚ ਵੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ |

KJ Staff
KJ Staff

ਇਸ ਮਹੀਨੇ, ਖਪਤਕਾਰਾਂ ਨੂੰ ਐਲਪੀਜੀ ਸਿਲੰਡਰ ਲਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ | ਗੈਰ ਸਬਸਿਡੀ ਵਾਲੇ ਰਸੋਈ ਗੈਸ
ਸਿਲੰਡਰ 14.2 ਕਿਲੋਗ੍ਰਾਮ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਕੁਝ ਸ਼ਹਿਰਾਂ ਵਿੱਚ ਇਸ ਦੀਆਂ ਕੀਮਤਾਂ ਘੱਟ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ (HPCL, BPCL, IOC) ਨੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ | ਦਿੱਲੀ ਵਿਚ 14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਹੈ। ਦੂਜੇ ਸ਼ਹਿਰਾਂ ਵਿਚ ਵੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ |

ਕੀ ਹੈ ਕੀਮਤ

14.2 ਕਿਲੋ ਗੈਰ ਸਬਸਿਡੀ ਵਾਲਾ ਸਿਲੰਡਰ ਦੀ ਕੀਮਤ ਦਿੱਲੀ ਵਿਚ 594 ਰੁਪਏ 'ਤੇ ਸਥਿਰ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇਥੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ ਹੈ। ਹਾਲਾਂਕਿ, ਚੇਨਈ ਵਿਚ ਇਸ ਦੀ ਕੀਮਤ ਵਿਚ 50 ਪੈਸੇ ਪ੍ਰਤੀ ਸਿਲੰਡਰ ਦੀ ਕਮੀ ਆਈ ਹੈ ਅਤੇ ਇਹ ਹੁਣ 610 ਰੁਪਏ 'ਤੇ ਆ ਗਿਆ ਹੈ | ਕੋਲਕਾਤਾ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਪੈਸੇ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

19 ਕਿਲੋਗ੍ਰਾਮ ਸਿਲੰਡਰ ਦੀ ਕੀਮਤ

19 ਕਿਲੋਗ੍ਰਾਮ ਦੇ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਘੱਟ ਗਈਆਂ ਹਨ | IOC ਦੀ ਵੈੱਬਸਾਈਟ 'ਤੇ ਦਿੱਤੀ ਕੀਮਤ ਦੇ ਅਨੁਸਾਰ, ਇੱਕ 19 ਕਿਲੋ ਐਲਪੀਜੀ ਸਿਲੰਡਰ ਦਿੱਲੀ ਵਿੱਚ 2 ਰੁਪਏ ਸਸਤਾ ਹੋ ਗਿਆ ਹੈ | ਦਿੱਲੀ ਵਿੱਚ 19 ਕਿਲੋ ਐਲਪੀਜੀ ਐਲਪੀਜੀ ਸਿਲੰਡਰ ਦੀ ਕੀਮਤ 2 ਰੁਪਏ ਘੱਟ ਕੇ 1133 ਰੁਪਏ ਹੋ ਗਈ ਹੈ। ਕੋਲਕਾਤਾ ਵਿਚ, 19 ਕਿੱਲੋ ਐਲਪੀਜੀ ਸਿਲੰਡਰ ਦੀ ਕੀਮਤ 1198.50 ਰੁਪਏ ਤੋਂ ਘੱਟ ਕੇ 1196.50 ਰੁਪਏ 'ਤੇ ਆ ਗਈ ਹੈ | ਮੁੰਬਈ ਵਿਚ ਇਸ ਦੀ ਕੀਮਤ 1091 ਰੁਪਏ ਤੋਂ ਘਟਾ ਕੇ 1089 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ | ਜਦਕਿ ਚੇਨਈ ਵਿਚ 19 ਕਿੱਲੋ ਐਲ.ਪੀ.ਜੀ ਸਿਲੰਡਰ ਦੀ ਕੀਮਤ 1253 ਰੁਪਏ ਤੋਂ ਘਟਾ ਕੇ 1250 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ।

Summary in English: In this month you have to pay lesser amount for domestic cylinder.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters