1. Home
  2. ਖਬਰਾਂ

ਮਸਾਲਿਆਂ ਦੀ ਰਕਮ ਵਿਚ ਹੋਇਆ ਵਾਧਾ ! 30% ਤਕ ਵਧੀ ਕੀਮਤ

ਭਾਰਤੀ ਭੋਜਨ ਸਭਿਆਚਾਰ ਵਿਚ ਗਰਮ ਮਸਾਲੇ (spice) ਦਾ ਵਿਸ਼ੇਸ਼ ਮਹੱਤਵ ਹੈ , ਭਾਰਤ ਵਿਚ ਕਈ ਸਾਲਾਂ ਤੋਂ ਮਸਾਲਿਆਂ ਦੀ ਵਰਤੋਂ ਕਿੱਤੀ ਜਾਂਦੀ ਰਹੀ ਹੈ ਕਈ ਲੋਕ ਮਸਾਲਿਆਂ ਨੂੰ ਵੇਚਣ ਦੀ ਬਜਾਏ ਕੱਚਾ ਮਸਾਲਾ ਘਰ ਲੈ ਆਉਂਦੇ ਹਨ

Pavneet Singh
Pavneet Singh
Spices

Spices

ਭਾਰਤੀ ਭੋਜਨ ਸਭਿਆਚਾਰ ਵਿਚ ਗਰਮ ਮਸਾਲੇ (spice) ਦਾ ਵਿਸ਼ੇਸ਼ ਮਹੱਤਵ ਹੈ , ਭਾਰਤ ਵਿਚ ਕਈ ਸਾਲਾਂ ਤੋਂ ਮਸਾਲਿਆਂ ਦੀ ਵਰਤੋਂ ਕਿੱਤੀ ਜਾਂਦੀ ਰਹੀ ਹੈ ਕਈ ਲੋਕ ਮਸਾਲਿਆਂ ਨੂੰ ਵੇਚਣ ਦੀ ਬਜਾਏ ਕੱਚਾ ਮਸਾਲਾ ਘਰ ਲੈ ਆਉਂਦੇ ਹਨ ਅਤੇ ਉਨ੍ਹਾਂ ਨੂੰ ਸੁਕਾਉਣ ਤੋਂ ਬਾਅਦ ਆਪੇ ਤਰੀਕਿਆਂ ਤੋਂ ਪੀਸਕੇ ਸਟੋਰ ਕਰਦੇ ਹਨ ਆਮਤੌਰ ਤੇ ਗਰਮੀਆਂ ਆਉਂਦੇ ਹੀ ਮਸਾਲੇ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ । ਪਰ ਪਿਛਲੇ ਕੁਝ ਮਹੀਨਿਆਂ ਤੋਂ ਬੇਮੌਸਮੀ ਬਰਸਾਤ (unseasonal rain) ਦੇ ਕਾਰਨ ਪੈਦਾਵਾਰ ਵਿਚ ਭਾਰੀ ਨੁਕਸਾਨ ਦੇਖਿਆ ਜਾ ਰਿਹਾ ਹੈ ਹੁਣ ਸਾਰੇ ਮਸਾਲਿਆਂ ਦੀ ਰਕਮ ਵੱਧ ਚੁਕੀ ਹੈ (Spices price hike) । ਮਹਾਰਾਸ਼ਟਰ ਦੇ ਲਾਲਬਾਗ ਮਸਾਲਾ ਬਜਾਰ ਦੇ ਵਪਾਰੀ(traders) ਨੀਲੇਸ਼ ਸਾਂਵਲਾ ਦੇ ਅਨੁਸਾਰ , ਪਿਛਲੇ ਸਾਲ ਨਵੰਬਰ -ਦਸੰਬਰ ਵਿਚ ਤਿਆਰ ਫ਼ਸਲ ਦੇ ਦੌਰਾਨ ਹੋਈ ਬੇਮੌਸਮੀ ਬਰਸਾਤ ਨੇ ਮਿਰਚਾਂ ਅਤੇ ਹੋਰ ਮਸਾਲਿਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ । ਇਸ ਸਾਲ ਖਰਾਬ ਫ਼ਸਲ ਦੇ ਕਾਰਨ ਮਸਾਲਿਆਂ ਦੀ ਰਕਮ 25 ਤੋਂ 30% ਵੱਧ ਗਈ ਹੈ ।

ਬੇਮੌਸਮੀ ਬਰਸਾਤ ਦਾ ਕੇਹਰ

ਪਿਛਲੇ ਸਾਲ ਨਵੰਬਰ ਅਤੇ ਦਸੰਬਰ ਵਿਚ ਮਹਾਰਾਸ਼ਟਰ ਵਿਚ ਕਈ ਥਾਵਾਂ ਤੇ ਬੇਮੌਸਮੀ ਬਰਸਾਤ ਹੋਈ ਸੀ ਜਿਵੇਂ ਹੀ ਕਿਸਾਨ ਮਸਾਲਿਆਂ ਦੀ ਫ਼ਸਲ ਨੂੰ ਕੱਟਣ ਦੀ ਤਿਆਰੀ ਕਰ ਰਹੇ ਸੀ , ਤੱਦ ਬੇਮੌਸਮੀ ਬਰਸਾਤ ਦੇ ਕਾਰਨ ਫ਼ਸਲਾਂ ਨੂੰ ਵੱਡੇ ਸਕੇਲ ਤੇ ਨੁਕਸਾਨ ਹੋਇਆ ਸੀ । ਵੱਧ ਬਰਸਾਤ ਦੇ ਕਾਰਨ ਕੱਟੀ ਹੋਇ ਮਿਰਚ ਨੂੰ ਨੁਕਸਾਨ ਹੋਇਆ ਸੀ ਲਾਲ ਮਿਰਚ ਦਾ ਅੰਦਰਲਾ ਹਿੱਸਾ ਪਾਣੀ ਨਾਲ ਕਾਲਾ ਹੋ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਦੇ ਕੋਲ ਖਰਾਬ ਫ਼ਸਲਾਂ ਨੂੰ ਸੁੱਟਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ । ਅਜਿਹਾ ਹੀ ਬਾਕੀ ਮਸਾਲਿਆਂ ਨੂੰ ਵੀ ਨੁਕਸਾਨ ਹੋਇਆ । ਮਸਾਲਿਆਂ ਦੀ ਸਪਲਾਈ ਘਟ ਹੋ ਚੁਕੀ ਹੈ ਅਤੇ ਬਾਜ਼ਾਰ ਵਿਚ ਹੋਰ ਮਸਾਲਿਆਂ ਦੀ ਘਾਟ ਕਾਰਨ ਮਸਾਲਿਆਂ ਦੀ ਕੀਮਤਾਂ ਵੱਧ ਗਈਆਂ ਹਨ ।

ਪ੍ਰਮੁੱਖ ਮਸਾਲਿਆਂ ਦੀਆਂ ਕੀਮਤਾਂ

ਪਹਿਲਾਂ ਕਸ਼ਮੀਰੀ ਮਿਰਚ ਦੀ ਰਕਮ 400 ਤੋਂ 500 ਰੁਪਏ ਤਕ ਸੀ ਪਰ ਹੁਣ 600 ਤੋਂ ਲੈਕੇ 700 ਤਕ ਮਿੱਲ ਰਹੀ ਹੈ । ਸੁੱਕੀ ਮਿਰਚ ਦਾ ਭਾਅ ਪਹਿਲਾਂ 200 ਰੁਪਏ ਸੀ ਹੁਣ 400 ਰੁਪਏ ਕਿਲੋ ਮਿੱਲ ਰਹੀ ਹੈ । ਮਲਵਾਣੀ ਮਸਾਲਾ 500 ਤੋਂ 800 ਰੁਪਏ ਹੋ ਚੁਕਿਆ ਹੈ । ਧਨੀਏ ਦਾ ਭਾਅ 550 ਤੋਂ 750 ਰੁਪਏ ਚੁਕਿਆ ਹੈ । ਇਸ ਦੇ ਇਲਾਵਾ ਲੌਂਗ ਦੀ ਕੀਮਤਾਂ ਵਿਚ ਭਾਰੀ ਵਾਧਾ ਵੇਖਿਆ ਜਾ ਰਿਹਾ ਹੈ ਪਹਿਲਾਂ 800 ਤੋਂ 1000 ਰੁਪਏ ਸੀ ਹੁਣ ਵੱਧ ਕੇ 1600 ਰੁਪਏ ਹੋ ਚੁਕਿਆ ਹੈ । ਰਾਈ ਦੀ ਰਕਮ 200 ਤੋਂ ਵੱਧ ਕੇ 350 ਹੋ ਚੁਕੀ ਹੈ ਅਤੇ ਜੀਰਾ 300 ਤੋਂ 400 ਰੁਪਏ ਵਿਚ ਵਿੱਕ ਰਿਹਾ ਹੈ ।

ਬਰਸਾਤ ਤੋਂ ਫ਼ਸਲਾਂ ਨੂੰ ਹੋਇਆ ਭਾਰੀ ਨੁਕਸਾਨ

ਨਵੰਬਰ ਅਤੇ ਦਸੰਬਰ ਵਿਚ ਬੇਮੌਸਮੀ ਬਰਸਾਤ ਨੇ ਮਸਾਲਿਆਂ ਦੀ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਮਸਲਿਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਦੇ ਕਾਰਨ ਨਵੀ ਫ਼ਸਲ ਆਉਣ ਤਕ ਕੀਮਤਾਂ ਘਟਣ ਦੇ ਫਿਲਹਾਲ ਕੋਈ ਸੰਕੇਤ ਨਹੀਂ ਹਨ।

ਇਹ ਵੀ ਪੜ੍ਹੋ : ਤੁਸੀ ਵੀ ਅਪਨਾਓ ਇਹ ਡਾਇਟ ਪਲੈਨ , ਹਮੇਸ਼ਾ ਰਹੋਗੇ ਤੰਦਰੁਸਤ

Summary in English: Increase in the amount of spices! Price up to 30%

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters