1. Home
  2. ਖਬਰਾਂ

Hoshiarpur ਜ਼ਿਲ੍ਹੇ ਦੇ ਕੰਢੀ ਇਲਾਕੇੇ ਵਿੱਚ ਸੋਇਆਬੀਨ ਦੀ ਫ਼ਸਲ ਪ੍ਰਤੀ ਵਧਦਾ ਰੁਝਾਨ, Dr. Maninder Singh Bons ਦੇ ਸਾਂਝਾ ਕੀਤਾ ਸੋਇਆਬੀਨ ਦੀ ਕਾਸ਼ਤ ਵਿੱਚ ਵਾਧਾ ਹੋਣ ਦਾ ਮੁੱਖ ਕਾਰਨ

ਕਿਸਾਨਾਂ ਨਾਲ ਰੂਬਰੂ ਹੁੰਦਿਆਂ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), Krishi Vigyan Kendra, ਬਾਹੋਵਾਲ, ਹੁਸ਼ਿਆਰਪੁਰ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਖੁਰਾਕ ਅਤੇ ਸਨਅਤ ਵਿੱਚ ਸੋਇਆਬੀਨ ਦੀ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਖਾਣ ਵਾਲਾ ਤੇਲ, ਸੋਇਆ ਦੁੱਧ ਅਤੇ ਇਸ ਤੋਂ ਬਣਨ ਵਾਲੀਆਂ ਚੀਜ਼ਾਂ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿੱਚ ਅਤੇ ਤਾਜ਼ੀ ਹਰੀ ਸੋਇਆਬੀਨ। ਡਾ. ਬੌਂਸ ਨੇ ਇਹ ਵੀ ਕਿਹਾ ਕਿ ਹੁਸ਼ਿਆਰਪੁਰ ਜਿਲੇ ਦੇ ਕੰਢੀ ਇਲਾਕੇੇ ਵਿੱਚ ਸੋਇਆਬੀਨ ਦੀ ਕਾਸ਼ਤ ਵੱਧ ਰਹੀ ਹੈ, ਜਿਸ ਦਾ ਮੁੱਖ ਕਾਰਨ ਹੈ....

Gurpreet Kaur Virk
Gurpreet Kaur Virk
ਸੋਇਆਬੀਨ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਬਾਬਤ ਸਿਖਲਾਈ ਪ੍ਰੋਗਰਾਮ

ਸੋਇਆਬੀਨ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਬਾਬਤ ਸਿਖਲਾਈ ਪ੍ਰੋਗਰਾਮ

Soybean Cultivation: ਕਿਸਾਨਾਂ ਨੂੰ ਸੋਇਆਬੀਨ ਦੀ ਸਫਲ ਕਾਸ਼ਤ ਬਾਬਤ ਅਤੇ ਖੇਤੀ ਪ੍ਰਦਰਸ਼ਨੀਆਂ ਰਾਂਹੀ ਇਸਦੇ ਪਸਾਰ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 12 ਜੂਨ, 2024 ਨੂੰ ਕੇ.ਵੀ.ਕੇ. ਕੈਂਪਸ ਵਿਖੇ ਸੋਇਆਬੀਨ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਬਾਬਤ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਪ੍ਰਭਜੋਤ ਕੌਰ, ਸਹਾਇਕ ਪੋ੍ਰਫੈਸਰ (ਪੌਦ ਸੁਰੱਖਿਆ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਪਹੁੰਚੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਸੋਇਆਬੀਨ ਦੀਆਂ ਫਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਦੱਸਿਆ।

ਕਿਸਾਨਾਂ ਨਾਲ ਰੂਬਰੂ ਹੁੰਦਿਆਂ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ, ਸੋਇਆਬੀਨ ਦੀ ਸੁਧਰੀ ਕਿਸਮ, ਐਸ. ਐਲ. 958 (ਸ਼ਲ਼ 958) ਦੀ ਕਾਸ਼ਤ ਬਾਬਤ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਖੁਰਾਕ ਅਤੇ ਸਨਅਤ ਵਿੱਚ ਸੋਇਆਬੀਨ ਦੀ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਖਾਣ ਵਾਲਾ ਤੇਲ, ਸੋਇਆ ਦੁੱਧ ਅਤੇ ਇਸ ਤੋਂ ਬਣਨ ਵਾਲੀਆਂ ਚੀਜ਼ਾਂ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿੱਚ ਅਤੇ ਤਾਜ਼ੀ ਹਰੀ ਸੋਇਆਬੀਨ। ਡਾ. ਬੌਂਸ ਨੇ ਇਹ ਵੀ ਕਿਹਾ ਕਿ ਹੁਸ਼ਿਆਰਪੁਰ ਜਿਲੇ ਦੇ ਕੰਢੀ ਇਲਾਕੇੇ ਵਿੱਚ ਸੋਇਆਬੀਨ ਦੀ ਕਾਸ਼ਤ ਵੱਧ ਰਹੀ ਹੈ, ਜਿਸ ਦਾ ਮੁੱਖ ਕਾਰਣ ਹੈ ਕਿ ਸੋਇਆਬੀਨ ਦੀ ਕਾਸ਼ਤ ਦੌਰਾਨ ਬਹੁਤ ਘੱਟ ਪਾਣੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ ਅਤੇ ਜੰਗਲੀ ਜਾਨਵਰ ਵੀ ਇਸ ਦਾ ਨੁਕਸਾਨ ਨਹੀਂ ਕਰਦੇ।

ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਮਾਹਿਰਾਂ- ਸ਼੍ਰੀ.ਗੁਰਪ੍ਰਤਾਪ ਸਿੰਘ, ਸਹਿਯੋਗੀ ਪੋ੍ਰਫੈਸਰ (ਫਸਲ ਵਿਗਿਆਨ), ਡਾ.ਪ੍ਰਭਜੋਤ ਕੌਰ, ਸਹਾਇਕ ਪੋ੍ਰਫੈਸਰ (ਪੌਦ ਸੁਰੱਖਿਆ) ਅਤੇ ਡਾ.ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀ ਇੰਜੀਨਿਅਰਿੰਗ) ਨੇ ਸੋਇਆਬੀਨ ਦੀਆਂ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ, ਖਾਦ ਅਤੇ ਨਦੀਨ ਪ੍ਰਬੰਧਨ, ਸੋਇਆਬੀਨ ਦੇ ਪ੍ਰਮੁੱਖ ਕੀੜੇ- ਵਾਲਾਂ ਵਾਲੀ ਸੁੰਡੀ, ਤੰਬਾਕੂ ਸੁੰਡੀ, ਫ਼ਲੀ ਛੇਦਕ ਸੁੰਡੀ ਅਤੇ ਚਿੱਟੀ ਮੱਖੀ ਦੀ ਪਹਿਚਾਣ ਤੇ ਰੋਕਥਾਮ, ਫਸਲ ਬੀਜਣ ਤੇ ਵਾਢੀ ਦੌਰਾਨ ਮਸ਼ੀਨਰੀ ਦੀ ਵਰਤੋਂ ਅਤੇ ਸੋਇਆਬੀਨ ਦੀ ਪ੍ਰੋਸੈਸਿੰਗ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ : FPO ਦਾ ਨਿਰੀਖਣ, "ਦੀ ਹਰਿਆਵਲ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ, ਖੋਸਾ ਪਾਂਡੋ ਅਤੇ ਦੀ ਰਾਊ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ, ਰਾਉਕੇ ਕਲਾਂ” ਪਹੁੰਚੀ ਟੀਮ

ਸਿਖਲਾਈ ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਨੂੰ ਸੋਇਆਬੀਨ ਦੀਆਂ ਪ੍ਰਦਰਸ਼ਨੀਆਂ ਤਹਿਤ ਬੀਜ, ਨਦੀਨਨਾਸ਼ਕ ਅਤੇ ਖੇਤੀ ਸਾਹਿੱਤ ਵੀ ਉਪਲਬਧ ਕਰਵਾਏ ਗਏ। ਇਸ ਪ੍ਰੋਗਰਾਮ ਦਾ ਸੰਚਾਲਣ ਡਾ.ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਵੱਲੋਂ ਕੀਤਾ ਗਿਆ ਅਤੇ ਉਹਨਾਂ ਨੇ ਅੰਤ ਵਿੱਚ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ।

Summary in English: Increasing trend towards soybean crop in Kandi area of ​​Hoshiarpur district, Dr. Maninder Singh Bons shared the main reason for the increase in soybean cultivation

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters