ਹਰੀ ਕ੍ਰਾਂਤੀ ਜੋ ਕਿ ਇੱਕ ਮੁੰਹਿਮ ਸੀ, ਕਣਕ ਤੇ ਝੋਨੇ ਦੀ ਉਤਪਾਦਨ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਸੀ। ਅੱਜ ਭਾਰਤ `ਚ ਕਣਕ ਉਤਪਾਦਨ ਜਿਸ ਸਿਖਰਾਂ `ਤੇ ਹੈ ਉਸਦਾ ਸਿਹਰਾ ਹਰੀ ਕ੍ਰਾਂਤੀ ਨੂੰ ਹੀ ਜਾਂਦਾ ਹੈ। ਇਸ ਕ੍ਰਾਂਤੀ ਤੇ ਕਣਕ ਦੇ ਉਤਪਾਦਨ 'ਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਲੇਖ ਪੜ੍ਹੋ।
ਕਣਕ ਸਾਡੇ ਦੇਸ਼ ਦੀ ਪ੍ਰਮੁੱਖ ਫ਼ਸਲ ਹੈ। ਕਣਕ ਦੀ ਖੇਤੀ ਲਗਭਗ ਦੇਸ਼ ਦੇ ਹਰ ਇੱਕ ਸੂਬੇ `ਚ ਕੀਤੀ ਜਾਂਦੀ ਹੈ। ਕੁਝ ਦਹਾਕਿਆਂ ਤੋਂ ਕਣਕ ਦੇ ਉਤਪਾਦਨ `ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਦੇ ਸਦਕਾ ਭਾਰਤ ਨੇ ਕਣਕ ਉਤਪਾਦਨ `ਚ ਪੂਰੇ ਵਿਸ਼ਵ `ਚ ਆਪਣਾ ਨਾਮ ਕਮਾਇਆ ਹੈ। ਅੱਜ ਭਾਰਤ ਪੂਰੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਬਣ ਗਿਆ ਹੈ, ਜੋ ਕਿ ਭਾਰਤ ਵਾਸੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ।
ਕਣਕ ਉਤਪਾਦਨ `ਚ ਵਾਧਾ:
ਭਾਰਤ ਸਰਕਾਰ ਦੇ ਅਨੁਸਾਰ, ਹਰੀ ਕ੍ਰਾਂਤੀ ਦੀ ਸ਼ੁਰੂਆਤ `ਚ ਦੇਸ਼ ਦਾ ਕੁੱਲ ਕਣਕ ਦਾ ਉਤਪਾਦਨ 98.5 ਲੱਖ ਟਨ ਸੀ, ਜੋ ਅੱਜ ਵੱਧ ਕੇ 1068.4 ਲੱਖ ਟਨ ਹੋ ਗਿਆ ਹੈ। ਇਸਦੇ ਨਾਲ ਹੀ ਭਾਰਤ ਨੇ ਪਿਛਲੇ ਵਿੱਤੀ ਸਾਲ 'ਚ 70 ਲੱਖ ਟਨ ਅਨਾਜ ਦਾ ਨਿਰਯਾਤ ਕੀਤਾ ਸੀ।
ਇਹ ਵੀ ਪੜ੍ਹੋ : Urea-DAP-NPK-MOP 'ਤੇ ਆਈ ਵੱਡੀ ਖ਼ਬਰ, ਕਣਕ ਦੀ ਬਿਜਾਈ ਤੋਂ ਪਹਿਲਾਂ ਖਾਦਾਂ ਦੀਆਂ ਕੀਮਤਾਂ 'ਚ ਬਦਲਾਅ
ਹਰੀ ਕ੍ਰਾਂਤੀ ਦੀ ਕਣਕ ਉਤਪਾਦਨ `ਚ ਭੂਮਿਕਾ:
ਭਾਰਤ `ਚ ਕਣਕ ਉਤਪਾਦਨ ਨੂੰ ਵਧਾਉਣ `ਚ ਹਰੀ ਕ੍ਰਾਂਤੀ ਦਾ ਬਹੁਤ ਵਡਾ ਯੋਗਦਾਨ ਹੈ। ਦੇਸ਼ `ਚ ਹਰੀ ਕ੍ਰਾਂਤੀ ਦੀ ਸ਼ੁਰੂਆਤ 1960 `ਚ ਹੋਈ ਸੀ। ਉਦੋਂ ਤੋਂ ਅੱਜ ਤੱਕ ਦੇਸ਼ `ਚ ਕਣਕ ਉਤਪਾਦਨ `ਚ ਲਗਭਗ 1000 ਫ਼ੀਸਦੀ ਵਾਧਾ ਹੋਇਆ ਹੈ। ਜਿਸਦੇ ਚਲਦਿਆਂ ਹਰੀ ਕ੍ਰਾਂਤੀ ਤੋਂ ਲਗਭਗ 60 ਸਾਲਾਂ ਬਾਅਦ ਭਾਰਤ ਪੂਰੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਬਣ ਗਿਆ ਹੈ।
2021 -2022 `ਚ ਕਣਕ ਉਤਪਾਦਨ ਦਾ ਅਨੁਮਾਨ:
ਵਿੱਤੀ ਸਾਲ 2021-22 ਦੌਰਾਨ ਦੇਸ਼ `ਚ 315.7 ਮਿਲੀਅਨ ਟਨ ਅਨਾਜ ਪੈਦਾ ਹੋਣ ਦੀ ਉਮੀਦ ਹੈ। ਇਸ ਅਨੁਮਾਨ ਅਨੁਸਾਰ ਇਹ ਅੰਕੜਾ 2020-21 ਦੇ ਫਸਲੀ ਸੀਜ਼ਨ ਨਾਲੋਂ 49.8 ਲੱਖ ਟਨ ਜ਼ਿਆਦਾ ਹੈ। ਇਸਦੇ ਨਾਲ ਹੀ 2021-22 `ਚ ਉਤਪਾਦਨ ਪਿਛਲੇ 5 ਸਾਲਾਂ ਦੇ ਔਸਤ ਉਤਪਾਦਨ ਨਾਲੋਂ 25 ਮਿਲੀਅਨ ਟਨ ਵੱਧ ਹੋ ਸਕਦਾ ਹੈ।
Summary in English: India has gained worldwide success in wheat production