1. Home
  2. ਖਬਰਾਂ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਗੈਸ ਸਿਲੰਡਰ ਲਈ ਨਵਾਂ ਨਿਯਮ ਜਾਰੀ

ਐਲ.ਪੀ.ਜੀ ਗੈਸ ਸਿਲੰਡਰ ਲਈ ਨਵਾਂ ਨਿਯਮ ਜਾਰੀ, ਹੁਣ ਸਿਰਫ 2 ਵਾਰ ਹੀ ਹੋਵੇਗੀ ਬੁਕਿੰਗ...

Priya Shukla
Priya Shukla
ਐਲ.ਪੀ.ਜੀ ਗੈਸ ਸਿਲੰਡਰ ਲਈ ਨਵਾਂ ਨਿਯਮ ਜਾਰੀ

ਐਲ.ਪੀ.ਜੀ ਗੈਸ ਸਿਲੰਡਰ ਲਈ ਨਵਾਂ ਨਿਯਮ ਜਾਰੀ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOC) ਨੇ ਐਲ.ਪੀ.ਜੀ (LPG) ਗੈਸ ਸਿਲੰਡਰ ਨੂੰ ਲੈ ਕੇ ਨਵਾਂ ਨਿਯਮ ਜਾਰੀ ਕੀਤਾ ਹੈ। ਜਿਸਦੇ ਚਲਦਿਆਂ ਹੁਣ ਜ਼ਿਆਦਾ ਮਾਤਰਾ 'ਚ ਗੈਸ ਸਿਲੰਡਰ ਵਰਤਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲੇਖ ਰਾਹੀਂ ਜਾਣੋ ਕਿ ਇੱਕ ਸਾਲ `ਚ ਤੁਹਾਨੂੰ ਹੁਣ ਕਿੰਨੇ ਸਿਲੰਡਰ ਮਿਲ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਆਈ.ਓ.ਸੀ ਨੇ ਘਰਾਂ 'ਚ ਵਰਤੇ ਜਾਣ ਵਾਲੇ ਗੈਸ ਸਿਲੰਡਰਾਂ ਦੇ ਵਾਧੇ 'ਤੇ ਰੋਕ ਲਗਾ ਦਿੱਤੀ ਹੈ। ਜਿੱਥੇ ਪਹਿਲਾਂ ਲੋਕ ਹਰ ਮਹੀਨੇ ਗੈਸ ਸਿਲੰਡਰ ਬੁੱਕ ਕਰ ਸਕਦੇ ਸੀ, ਓਥੇ ਹੁਣ ਇਸ ਸੁਵਿਧਾ ਨੂੰ ਹਟਾ ਦਿੱਤਾ ਗਿਆ ਹੈ। ਨਵੇਂ ਨਿਯਮ ਦੇ ਚਲਦਿਆਂ ਹੁਣ ਬੁਕਿੰਗ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਆਈ.ਓ.ਸੀ ਨੇ 1 ਅਕਤੂਬਰ 2022 ਤੋਂ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ।

ਜਾਰੀ ਕੀਤਾ ਨਵਾਂ ਨਿਯਮ:

● ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜਾਰੀ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ ਹੁਣ ਤੋਂ ਲੋਕਾਂ ਨੂੰ ਹਰ ਸਾਲ ਸਿਰਫ 15 ਸਿਲੰਡਰ ਹੀ ਦਿੱਤੇ ਜਾਣਗੇ।
● ਇਸ ਦੇ ਨਾਲ ਹੀ ਆਈ.ਓ.ਸੀ ਦਾ ਇਹ ਵੀ ਕਹਿਣਾ ਹੈ ਕਿ ਗਾਹਕ ਹੁਣ ਇਕ ਮਹੀਨੇ 'ਚ ਸਿਰਫ 2 ਸਿਲੰਡਰ ਹੀ ਬੁੱਕ ਕਰ ਸਕਣਗੇ।
ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਕੰਪਨੀ ਨੇ ਸਿਰਫ 12 ਰੱਖੀ ਹੈ।
● ਜੇਕਰ ਤੁਸੀਂ ਸਾਲ 'ਚ 15 ਸਿਲੰਡਰ ਦੀ ਖਪਤ ਕਰਦੇ ਹੋ ਤਾਂ ਤੁਹਾਨੂੰ ਸਿਰਫ 12 ਸਿਲੰਡਰਾਂ 'ਤੇ ਹੀ ਸਬਸਿਡੀ ਦੀ ਸਹੂਲਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪਰਾਲੀ ਤੋਂ ਮੋਟੀ ਕਮਾਈ ਕਰਨ ਲਈ ਕਿਸਾਨ ਭਰਾ ਅਪਨਾਉਣ ਇਹ ਆਸਾਨ ਤਰੀਕਾ

ਐਲ.ਪੀ.ਜੀ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ:

● ਦਿੱਲੀ: 1053 ਰੁਪਏ
● ਮੁੰਬਈ: 1052.5 ਰੁਪਏ
● ਚੇਨਈ: 1068.5 ਰੁਪਏ
● ਕੋਲਕਾਤਾ: 1079 ਰੁਪਏ
● ਪੰਜਾਬ: 1062.50 ਰੁਪਏ
● ਹਰਿਆਣਾ: 1061.50 ਰੁਪਏ

ਇਸ ਅਪਡੇਟ ਨਾਲ ਸਬੰਧਤ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਗੈਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਆਪਣੀ ਨਜ਼ਦੀਕੀ ਗੈਸ ਕੰਪਨੀ 'ਤੇ ਜਾ ਕੇ ਸੰਪਰਕ ਕਰ ਸਕਦੇ ਹੋ।

Summary in English: Indian Oil Corporation Limited issued new rules for gas cylinders

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters