1. Home
  2. ਖਬਰਾਂ

Punjab Agricultural University ਵਿੱਚ ਪਲੇਸਮੈਂਟ ਬਾਰੇ ਜਾਣਕਾਰੀ

ਵਿਦਿਆਰਥੀਆਂ ਨੂੰ ਰੁਜਗਾਰ ਯੋਗ ਬਣਾਉਣ ਦੇ ਨਾਲ-ਨਾਲ ਨੌਕਰੀ ਲਈ ਤਿਆਰ ਹੋਣ ਦੇ ਨੁਕਤੇ ਸਾਂਝੇ।

Gurpreet Kaur Virk
Gurpreet Kaur Virk
ਪੀਏਯੂ ਵਿੱਚ ਵਿਦਿਆਰਥੀਆਂ ਲਈ ਪਲੇਸਮੈਂਟ ਸੈਸ਼ਨ

ਪੀਏਯੂ ਵਿੱਚ ਵਿਦਿਆਰਥੀਆਂ ਲਈ ਪਲੇਸਮੈਂਟ ਸੈਸ਼ਨ

Placement Session: ਡਾਇਰੈਕਟੋਰੇਟ ਆਫ਼ ਸਟੂਡੈਂਟ ਵੈਲਫੇਅਰ, ਪੀਏਯੂ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਨੇ ਹਾਲ ਹੀ ਵਿੱਚ ਐਗਰੀਕਲਚਰ ਕਾਲਜ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਮਾਨਸਿਕ ਸਿਹਤ ਬਾਰੇ ਇੱਕ ਸੈਸ਼ਨ ਦਾ ਆਯੋਜਨ ਕੀਤਾ।

ਇਸ ਸੈਸ਼ਨ ਦਾ ਮੁੱਖ ਉਦੇਸ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਨੂੰ ਰੁਜਗਾਰ ਯੋਗ ਬਣਾਉਣ ਦੇ ਨਾਲ-ਨਾਲ ਨੌਕਰੀ ਲਈ ਤਿਆਰ ਹੋਣ ਦੇ ਨੁਕਤੇ ਦੱਸਣਾ ਸੀ। ਸੈਸਨ ਦੌਰਾਨ ਡਾ. ਵੰਦਨਾ ਕੰਵਰ, ਸਹਾਇਕ ਪ੍ਰੋਫੈਸਰ ਨੇ ਮਾਨਸਿਕ ਤੰਦਰੁਸਤੀ ’ਤੇ ਭਾਸਣ ਦਿੱਤਾ। ਡਾ. ਵੰਦਨਾ ਨੇ ਵਿਦਿਆਰਥੀਆਂ ਵਿੱਚ ਤਣਾਅ ਦੇ ਕੁਝ ਆਮ ਕਾਰਨ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਲਈ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣ ਦੇ ਕੁਝ ਆਮ ਤਰੀਕਿਆਂ ਬਾਰੇ ਵੀ ਚਾਨਣਾ ਪਾਇਆ।

ਗਾਈਡੈਂਸ ਪਲੇਸਮੈਂਟ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਰਨੀ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਸੈੱਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਦਯੋਗ ਦੀ ਮੰਗ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਧਰਨੀ ਨੇ ਵਿਦਿਆਰਥੀਆਂ ਅੰਦਰ ਉਹ ਹੁਨਰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਜਿਸ ਨਾਲ ਉਹ ਮੁਕਾਬਲੇ ਵਿੱਚ ਖੜ੍ਹੇ ਹੋ ਸਕਣ ਅਤੇ ਬਿਹਤਰ ਰੋਜ਼ੀ ਰੋਟੀ ਕਮਾਉਣ ਯੋਗ ਹੋ ਸਕਣ। ਉਹਨਾਂ ਨੇ ਖਾਸ ਤੌਰ ’ਤੇ ਪ੍ਰਭਾਵਸਾਲੀ ਵਿਵਰਣ ਪੱਤਰ ਲਿਖਣ ਅਤੇ ਨੌਕਰੀ ਦੀਆਂ ਇੰਟਰਵਿਊਆਂ ਦਾ ਸਾਹਮਣਾ ਕਰਨ ਲਈ ਢੁੱਕਵੇਂ ਹੁਨਰ ਨੂੰ ਵਿਕਸਤ ਕਰਨ ’ਤੇ ਜੋਰ ਦਿੱਤਾ।

ਇਹ ਵੀ ਪੜ੍ਹੋ : ਪੀਏਯੂ ਵੱਲੋਂ ਪੇਂਡੂ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਕੋਰਸ

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਨਾਲ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਵਿਦਿਆਰਥੀਆਂ ਲਈ ਵਿਸੇਸ ਗਤੀਵਿਧੀਆਂ ਦੀ ਯੋਜਨਾ ਬਣਾਈ ਜਾ ਸਕੇ। ਸਮਾਗਮ ਦੀ ਸਮਾਪਤੀ ਗੁਰਪ੍ਰੀਤ ਸਿੰਘ ਵਿਰਕ, ਭਲਾਈ ਅਫਸਰ (ਲੜਕੇ) ਵੱਲੋਂ ਧੰਨਵਾਦ ਕਰਨ ਨਾਲ ਹੋਈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Information about placement in Punjab Agricultural University

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters