ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਦੋ ਦਿਨਾ ਆਨਲਾਈਨ ਅੰਤਰ-ਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ।ਜਿਸ ਦਾ ਵਿਸ਼ਾ ਸੀ ‘ਵੈਟਨਰੀ ਪੇਸ਼ੇ ਸੰਬੰਧੀ ਉਭਰਦੀਆਂ ਚੁਣੌਤੀਆਂ’।ਡਾ. ਯਸ਼ਪਾਲ ਸਿੰਘ ਮਲਿਕ, ਪ੍ਰਬੰਧਕੀ ਸਕੱਤਰ ਅਤੇ ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡੀਨ ਨੇ ਕਿਹਾ ਕਿ ਇਹ ਕਾਨਫਰੰਸ ਭਾਰਤੀ ਵੈਟਨਰੀ ਐਸੋਸੀਏਸ਼ਨ ਵਲੋਂ ਭਾਰਤੀ ਉਦਯੋਗ ਕਨਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਸੀ।
ਇਸ ਵਿਚ 26 ਮੁਲਕਾਂ ਦੇ 2000 ਪ੍ਰਤੀਭਾਗੀਆਂ ਨੇ ਆਪਣੇ ਨਾਮ ਦਰਜ ਕਰਵਾਏ।ਇਨ੍ਹਾਂ ਨੁਮਾਇੰਦਿਆਂ ਵਿਚ ਨੇਪਾਲ, ਮਲੇਸ਼ੀਆ, ਸ਼੍ਰੀਲੰਕਾ, ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਪ੍ਰਤੀਭਾਗੀਆਂ ਨੇ ਆਪਣੇ ਵਿਚਾਰ ਅਤੇ ਰਾਂਵਾਂ ਸਾਂਝੀਆਂ ਕੀਤੀਆਂ।ਤਕਨੀਕੀ ਸੈਸ਼ਨ ਵਿਚ ਵੱਖੋ-ਵੱਖਰੇ ਵਿਸ਼ਿਆਂ ਦੀ ਗੱਲ ਕੀਤੀ ਗਈ ਜਿਨ੍ਹਾਂ ਵਿਚ ‘ਪਸ਼ੂ ਸਿਹਤ, ਉਤਪਾਦਨ ਅਤੇ ਬੀਮਾਰੀਆਂ’, ‘ਐਂਟੀਮਾਈਕਰੋਬੀਅਲ ਪ੍ਰਤੀਰੋਧ ਅਤੇ ਵਿਕਲਪ’ ਅਤੇ ‘ਪਸ਼ੂ ਉਤਪਾਦਨ, ਉਤਪਾਦਕਤਾ ਵਧਾਉਣਾ, ਪ੍ਰਾਸੈਸਿੰਗ ਅਤੇ ਮੰਡੀਕਾਰੀ’ ਸ਼ਾਮਿਲ ਸਨ।ਇੰਗਲੈਂਡ, ਅਸਟ੍ਰੇਲੀਆ, ਵੈਸਟ ਇੰਡੀਜ਼ ਅਤੇ ਇਜ਼ਰਾਈਲ ਦੇ ਬੁਲਾਰਿਆਂ ਨੇ ਕਾਨਫਰੰਸ ਵਿਚ ਇਨ੍ਹਾਂ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਡਾ. ਪ੍ਰਵੀਨ ਮਲਿਕ, ਪਸ਼ੂ ਪਾਲਣ ਕਮਿਸ਼ਨਰ, ਭਾਰਤ ਸਰਕਾਰ, ਮਾਰਕ ਸਕਿਪ, ਮੁਖੀ, ਪਸ਼ੂ ਸਿਹਤ ਸੰਬੰਧੀ ਵਿਸ਼ਵ ਜਥੇਬੰਦੀ ਅਤੇ ਸ਼੍ਰੀ ਤਰੁਣ ਸ਼੍ਰੀਧਰ, ਸਾਬਕਾ ਸਕੱਤਰ, ਪਸ਼ੂ ਪਾਲਣ, ਭਾਰਤ ਸਰਕਾਰ ਨੇ ਉਦਘਾਟਨੀ ਸੈਸ਼ਨ ਵਿਚ ਸੰਬੋਧਨ ਕੀਤਾ।ਕਾਨਫਰੰਸ ਨੂੰ ਡਾ. ਕਜ਼ਾ ਨਿਜ਼ਾਮੂਦੀਨ, ਏਸ਼ੀਅਨ ਵੈਟਨਰੀ ਐਸੋਸੀਏਸ਼ਨ ਦੇ ਮੁਖੀ, ਡਾ. ਪੀਟਰ ਥਾਰਨਬਰ, ਡਾ. ਰਫੈਲ ਲੈਗੂਨ, ਡਾ. ਸੀਤਲ ਾਜੀ ਸੇ੍ਰਸ਼ਠਾ ਨੇ ਵੀ ਆਪਣਾ ਗਿਆਨ ਸਾਂਝਾ ਕੀਤਾ।ਕਾਨਫਰੰਸ ਵਿਚ ਵੈਟਨਰੀ ਪੇਸ਼ੇ ਵਿਚ ਬਿਹਤਰ ਕਾਰਗੁਜ਼ਾਰੀ ਵਿਖਾਉਣ ਵਾਲੇ ਵੈਟਨਰੀ ਵਿਗਿਆਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕਾਨਫਰੰਸ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਮੁਲਕ ਵਿਚ ਹਰੇਕ ਜ਼ਿਲ੍ਹੇ ਅਤੇ ਤਹਿਸੀਲ ਪੱਧਰ ’ਤੇ ਐਂਟੀਮਾਈਕਰੋਬੀਅਲ ਪ੍ਰਤੀਰੋਧ ਨਿਰੀਖਣ ਪ੍ਰਯੋਗਸ਼ਾਲਾ ਸਥਾਪਿਤ ਕਰਨੀ ਚਾਹੀਦੀ ਹੈ।ਉਦਮੀਪਨ ਨੂੰ ਮਜ਼ਬੂਤ ਕਰਨ ਲਈ ਮੀਟ ਅਤੇ ਆਂਡਿਆਂ ਦੀ ਪ੍ਰਾਸੈਸਿੰਗ ਅਤੇ ਮੰਡੀਕਾਰੀ ਬਿਹਤਰ ਕਰਨੀ ਚਾਹੀਦੀ ਹੈ ਅਤੇ ਸੰਯੁਕਤ ਸਿਹਤ ਭਾਵ ਵਨ ਹੈਲਥ ਪ੍ਰੋਗਰਾਮ ਨੂੰ ਹੋਰ ਸੁਦਿ੍ਰੜ ਕਰਨਾ ਚਾਹੀਦਾ ਹੈ।
ਡਾ. ਪ੍ਰਵੀਨ ਮਲਿਕ ਨੇ ਇਸ ਗੱਲ ਸੰਬੰਧੀ ਤਸੱਲੀ ਪ੍ਰਗਟਾਈ ਕਿ ਇਹ ਇਕ ਬੜਾ ਸੁੱਚਜਾ ਉਪਰਾਲਾ ਹੈ ਅਤੇ ਉਹ ਇਸ ਕਾਰਜ ਲਈ ਆਪਣਾ ਪੂਰਨ ਸਹਿਯੋਗ ਦੇਣਗੇ।ਡਾ. ਰਮੇਸ਼ਵਰ ਸਿੰਘ, ਉਪ-ਕੁਲਪਤੀ, ਬਿਹਾਰ ਐਨੀਮਲ ਸਾਇੰਸ ਯੂਨੀਵਰਸਿਟੀ ਅਤੇ ਡਾ. ਰਾਘਵਿੰਦਰ ਭੱਟਾ, ਬੰਗਲੌਰ ਨੇ ਇਹ ਕਾਨਫਰੰਸ ਕਰਵਾਉਣ ਸੰਬੰਧੀ ਆਯੋਜਕਾਂ ਦੀ ਸ਼ਲਾਘਾ ਕੀਤੀ।ਡਾ. ਚਿਤਰੰਤਨ ਕਾਦੀਆਂ ਨੇ ਕਿਹਾ ਕਿ ਨੌਜਵਾਨ ਪੇਸ਼ੇਵਰਾਂ ਨੂੰ ਵੈਟਨਰੀ ਪੇਸ਼ੇ ਦੀ ਵਿਰਾਸਤ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਇਸ ਵਿਚ ਆਉਂਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਯਤਨ ਕਰਨੇ ਚਾਹੀਦੇ ਹਨ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: International Online Conference held at Veterinary University