1. Home
  2. ਖਬਰਾਂ

JOB Fair : ਲੁਧਿਆਣਾ 'ਚ ਲੱਗੇਗਾ ਰੁਜ਼ਗਾਰ ਮੇਲਾ! 100 ਕੰਪਨੀਆਂ ਕਰਨਗੀਆਂ 2 ਹਜ਼ਾਰ ਨੌਜਵਾਨਾਂ ਦੀ ਭਰਤੀ!

ਜੇਕਰ ਤੁਸੀ ਵੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਮਈ ਨੂੰ ਇੱਕ ਮੈਗਾ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ।

Gurpreet Kaur Virk
Gurpreet Kaur Virk
ਨੌਜਵਾਨਾਂ ਲਈ ਸੁਨਹਿਰਾ ਮੌਕਾ

ਨੌਜਵਾਨਾਂ ਲਈ ਸੁਨਹਿਰਾ ਮੌਕਾ

JOB Fair: ਅਕਸਰ ਨੌਜਵਾਨਾਂ ਨੂੰ ਨੌਕਰੀ ਦੀ ਭਾਲ ਲਈ ਹੋਰਨਾਂ ਸੂਬਿਆਂ ਵੱਲ ਰੁੱਖ ਕਰਨਾ ਪੈਂਦਾ ਹੈ। ਜਿਸਦੇ ਚਲਦਿਆਂ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਹੈ। ਹੁਣ ਨੌਕਰੀ ਦੀ ਭਾਲ ਲਈ ਨੌਜਵਾਨਾਂ ਨੂੰ ਆਪਣੇ ਸੂਬੇ ਤੋਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਪਵੇਗੀ। ਉਸ ਦੀ ਵਜ੍ਹਾ ਹੈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਿਲਾਘਯੋਗ ਪਹਿਲ। ਜੀ ਹਾਂ, ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮੈਗਾ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ।

Job Fair In Ludhiana: ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਮਈ ਨੂੰ ਇੱਕ ਮੈਗਾ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ। ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਅਹਾਤੇ ਵਿੱਚ ਹੋਣ ਵਾਲੇ ਇਸ ਨੌਕਰੀ ਮੇਲੇ ਵਿੱਚ 100 ਤੋਂ ਵੱਧ ਕੰਪਨੀਆਂ ਪਹੁੰਚ ਰਹੀਆਂ ਹਨ, ਜੋ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਗੀਆਂ।

ਡੀਸੀ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਜਾਰੀ ਕੀਤੇ ਨਿਰਦੇਸ਼

ਡੀਸੀ ਨੇ ਮੇਲੇ ਦੇ ਆਯੋਜਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਨੌਜਵਾਨਾਂ ਨੂੰ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਵੱਖ-ਵੱਖ ਕੰਪਨੀਆਂ ਵੈਲਡਰ, ਫਿਟਰ, ਹੈਲਪਰ, ਟਰਨਰ, ਮਸ਼ੀਨਿਸਟ, ਸੀਐਨਸੀ ਮਸ਼ੀਨ ਆਪਰੇਟਰ, ਇਲੈਕਟ੍ਰੀਸ਼ੀਅਨ, ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਐਚਆਰ ਮੈਨੇਜਰ, ਅਸਿਸਟੈਂਟ ਮੈਨੇਜਰ ਆਦਿ ਦੀਆਂ ਅਸਾਮੀਆਂ ਲਈ ਭਰਤੀ ਕਰਨਗੀਆਂ।

ਕਰਮਚਾਰੀਆਂ ਦੇ ਨਾਲ-ਨਾਲ ਪੇਸ਼ੇਵਰਾਂ ਦੀ ਮੰਗ

ਜਿਕਰਯੋਗ ਹੈ ਕਿ ਇਸ ਸਮੇਂ ਉਦਯੋਗ ਵਿੱਚ ਮਨੁੱਖੀ ਸ਼ਕਤੀ ਦੀ ਵੱਡੀ ਘਾਟ ਹੈ ਅਤੇ ਹੁਨਰਮੰਦ ਕਾਮਿਆਂ ਦੇ ਨਾਲ-ਨਾਲ ਪੇਸ਼ੇਵਰਾਂ ਦੀ ਵੀ ਮੰਗ ਹੈ। ਕੋਈ ਵੀ ਨੌਕਰੀ ਚਾਹਵਾਨ ਬਿਨਾਂ ਕਿਸੇ ਫੀਸ ਦੇ ਇਸ ਨੌਕਰੀ ਮੇਲੇ ਵਿੱਚ ਭਾਗ ਲੈ ਸਕਦਾ ਹੈ। ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ 2 ਹਜ਼ਾਰ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਇਸ ਵਿੱਚ 10 ਹਜ਼ਾਰ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: Punjab News: ਪੰਜਾਬ ਦੇ ਗਰੁੱਪ ਸੀ ਅਤੇ ਡੀ ਦੀ ਭਰਤੀ 'ਚ ਪੰਜਾਬੀ ਭਾਸ਼ਾ ਦਾ ਟੈਸਟ ਦੇਣਾ ਲਾਜ਼ਮੀ!

100 ਕੰਪਨੀਆਂ, 2 ਹਜ਼ਾਰ ਨੌਕਰੀਆਂ

ਸੀ.ਆਈ.ਸੀ.ਯੂ. ਦੀ ਤਰਫੋਂ ਫੋਕਲ ਪੁਆਇੰਟ ਸਥਿਤ ਸੀ.ਆਈ.ਸੀ.ਯੂ. ਦੀ ਇਮਾਰਤ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨੌਕਰੀ ਮੇਲਾ ਲਗਾਇਆ ਜਾਵੇਗਾ। ਇਸ ਦੌਰਾਨ 100 ਕੰਪਨੀਆਂ ਹਿੱਸਾ ਲੈਣਗੀਆਂ ਅਤੇ ਮੌਕੇ 'ਤੇ ਆਫਰ ਲੈਟਰ ਦਿੱਤੇ ਜਾਣਗੇ।

Summary in English: JOB Fair: Employment Fair to be held in Ludhiana! 100 companies to recruit 2,000 young people!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters