1. Home
  2. ਖਬਰਾਂ

Kailash Singh, Tefla King: ਕ੍ਰਿਸ਼ੀ ਜਾਗਰਣ ਚੌਪਾਲ 'ਚ ਸ਼ਾਮਿਲ ਹੋਏ ਕੈਲਾਸ਼ ਸਿੰਘ! ਆਪਣਾ ਸਫਰ ਕੀਤਾ ਸਾਂਝਾ!

ਟੈਫਲਾ ਐਂਟਰਟੇਨਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕੈਲਾਸ਼ ਸਿੰਘ ਨੇ 10 ਜੂਨ 2022 ਨੂੰ ਕ੍ਰਿਸ਼ੀ ਜਾਗਰਣ ਚੌਪਾਲ ਵਿਖੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ।

Gurpreet Kaur Virk
Gurpreet Kaur Virk

ਕ੍ਰਿਸ਼ੀ ਜਾਗਰਣ ਦੀ ਚੌਪਾਲ ਚਰਚਾ ਵਿੱਚ ਪ੍ਰਸਿੱਧ ਸ਼ਖ਼ਸੀਅਤ ਟੈਫਲਾ ਕਿੰਗ ਕੈਲਾਸ਼ ਸਿੰਘ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕੁਝ ਖਾਸ ਕਿਹਾ, ਆਓ ਜਾਣਦੇ ਹਾਂ ਕਿ ਕੁਝ ਰਿਹਾ ਖ਼ਾਸ…

ਕ੍ਰਿਸ਼ੀ ਜਾਗਰਣ ਚੌਪਾਲ ਚਰਚਾ ਵਿੱਚ ਪਹੁੰਚੇ ਟੈਫਲਾ ਕਿੰਗ ਕੈਲਾਸ਼ ਸਿੰਘ

ਕ੍ਰਿਸ਼ੀ ਜਾਗਰਣ ਚੌਪਾਲ ਚਰਚਾ ਵਿੱਚ ਪਹੁੰਚੇ ਟੈਫਲਾ ਕਿੰਗ ਕੈਲਾਸ਼ ਸਿੰਘ

ਮੰਨ ਵਿੱਚ ਕੁਝ ਕਰ ਦਿਖਾਉਣ ਦੀ ਚਾਹਤ ਹੋਵੇ ਤਾਂ ਸਫਲਤਾ ਜ਼ਰੂਰ ਹਾਸਿਲ ਹੁੰਦੀ ਹੈ। ਇਸ ਸੰਦਰਭ ਵਿੱਚ ਕ੍ਰਿਸ਼ੀ ਜਾਗਰਣ ਆਪਣੇ ਚੌਪਾਲ ਸਮਾਗਮ ਵਿੱਚ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਸੱਦਾ ਦਿੰਦਾ ਰਹਿੰਦਾ ਹੈ, ਜਿਨ੍ਹਾਂ ਦੇ ਆਉਣ ਨਾਲ ਚੌਪਾਲ ਦੀ ਰੌਣਕ ਦੁਗਣੀ ਹੋ ਜਾਂਦੀ ਹੈ। ਇਸ ਕੜੀ ਵਿੱਚ ਟੈਫਲਾ ਐਂਟਰਟੇਨਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕੈਲਾਸ਼ ਸਿੰਘ ਨੇ 10 ਜੂਨ 2022 ਨੂੰ ਕ੍ਰਿਸ਼ੀ ਜਾਗਰਣ ਚੌਪਾਲ ਵਿਖੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ।

ਕ੍ਰਿਸ਼ੀ ਜਾਗਰਣ ਚੌਪਾਲ ਪੁੱਜੇ ਕੈਲਾਸ਼ ਸਿੰਘ

ਚੌਪਾਲ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ, ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਜਿਸ ਵਿੱਚ ਉਹਨਾਂ ਕਿਹਾ ਕਿ “ਮੈਂ ਬਹੁਤ ਸਾਰੇ ਲੋਕ ਦੇਖੇ ਹਨ ਜੋ ਕੁਝ ਵੱਖਰਾ ਕਰਦੇ ਹਨ, ਪਰ ਕੈਲਾਸ਼ ਸਿੰਘ ਜੀ ਇੱਕ ਅਜਿਹੇ ਵਿਅਕਤੀ ਹਨ ਜਿਹਨਾਂ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ”।

ਜਿਸ ਤੋਂ ਬਾਅਦ ਕੈਲਾਸ਼ ਸਿੰਘ ਜੀ ਨੇ ਕ੍ਰਿਸ਼ੀ ਜਾਗਰਣ ਦੀ ਟੀਮ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਉਹਨਾਂ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਟੈਫਲਾ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਆਪਣੇ ਸ਼ਬਦਾਂ ਦੀ ਸ਼ੁਰੂਆਤ ਆਪਣੇ ਜਵਾਨੀ ਦੇ ਦਿਨਾਂ ਦੇ ਤਜ਼ਰਬਿਆਂ ਨਾਲ ਕੀਤੀ, ਜਦੋਂ ਉਹ ਜੇਐਨਯੂ ਵਿੱਚ ਪੜਦੇ ਸਨ।

ਕੈਲਾਸ਼ ਸਿੰਘ ਜੀ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ

ਕੈਲਾਸ਼ ਸਿੰਘ ਜੀ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ

ਕੈਲਾਸ਼ ਸਿੰਘ ਜੀ ਦੇ ਮਜ਼ੇਦਾਰ ਕਿੱਸੇ

ਆਪਣੇ ਮਜ਼ੇਦਾਰ ਕਿੱਸੇ ਸੁਣਾਉਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਕੋਈ ਮੀਡੀਆ ਵਿਅਕਤੀ ਕਿਸੇ ਕੰਮ ਲਈ JNU ਆਇਆ ਸੀ, ਜਿੱਥੇ ਉਸਨੇ ਕੈਲਾਸ਼ ਜੀ ਦੇ ਹੱਥ ਦਾ ਕਬਾਬ ਚੱਖਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਅਖਬਾਰ ਵਿੱਚ ਉਨ੍ਹਾਂ ਨੇ ਆਪਣੀ ਕਹਾਣੀ ਛਪੀ ਦੇਖੀ, ਜਿਸ ਵਿਚ ਲਿਖਿਆ ਸੀ “ਕੈਲਾਸ਼ ਸਿੰਘ, ਕਬਾਬ ਕਿੰਗ”। ਇਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣੀ ਯੂਨੀਵਰਸਿਟੀ ਵਿੱਚ ਟਿਫਿਨ ਸੇਵਾ ਸ਼ੁਰੂ ਕੀਤੀ ਸੀ।

ਟਿਫਨ ਸੇਵਾ ਤੋਂ ਕੀਤੀ ਸ਼ੁਰੂਆਤ

ਉਨ੍ਹਾਂ ਨੇ ਟੈਂਪਟਿੰਗ ਟਿਫਨ ਸਰਵਿਸ ਦੇ ਨਾਮ ਤੋਂ ਜੇਐਨਯੂ ਵਿੱਚ ਵਿਦਿਆਰਥੀਆਂ ਤੋਂ ਲੈ ਕੇ ਮਾਸਟਰਾਂ ਤੱਕ ਕਬਾਬ ਖੁਆਉਣੇ ਸ਼ੁਰੂ ਕਰ ਦਿੱਤੇ ਸੀ। ਕੈਲਾਸ਼ ਸਿੰਘ ਦਾ ਕਹਿਣਾ ਸੀ ਕਿ ਜੇਐਨਯੂ ਵਰਗੀ ਯੂਨੀਵਰਸਿਟੀ ਵਿੱਚ ਪੜ੍ਹਣ ਵਾਲੇ ਵਿਅਕਤੀ ਵਿੱਚ ਕੁਝ ਵੀ ਕਰਨ ਦਾ ਵੱਖਰਾ ਜਨੂੰਨ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ।

ਟੈਫਲਾ ਕੰਪਨੀ ਦੀ ਕਹਾਣੀ

ਇਸ ਮੌਕੇ ਉਨ੍ਹਾਂ ਨੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਨੇ ਟੈਫਲਾ ਸ਼ਬਦ ਟੈਂਪਟਿੰਗ ਟਿਫਿਨ ਸਰਵਿਸ ਤੋਂ ਹੀ ਲਿਆ ਸੀ ਅਤੇ ਫਿਰ ਕੁਝ ਸਮੇਂ ਬਾਅਦ ਉਹ ਇੱਕ ਕਾਨਫਰੰਸ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਦੀ ਭਾਰੀ ਭੀੜ ਨੂੰ ਇਕੱਠੇ ਹੁੰਦਿਆਂ ਦੇਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਟੈਫਲਾ ਨੂੰ ਐਂਟਰਟੇਨਮੈਂਟ ਐਂਡ ਈਵੈਂਟ ਕੰਪਨੀ ਵਿੱਚ ਤਬਦੀਲ ਕਰ ਦਿੱਤਾ ਅਤੇ ਉਦੋਂ ਤੋਂ ਹੀ ਉਨ੍ਹਾਂ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ ਅਤੇ ਅੱਜ ਉਹ ਇਸ ਕੰਪਨੀ ਨੂੰ ਵੱਡੇ ਪੱਧਰ 'ਤੇ ਚਲਾ ਰਹੇ ਹਨ।

ਕੈਲਾਸ਼ ਸਿੰਘ ਜੀ ਨੇ ਦੱਸਿਆ ਟੈਫਲਾ ਕੰਪਨੀ ਦਾ ਸਫਰ

ਕੈਲਾਸ਼ ਸਿੰਘ ਜੀ ਨੇ ਦੱਸਿਆ ਟੈਫਲਾ ਕੰਪਨੀ ਦਾ ਸਫਰ

ਤੁਹਾਨੂੰ ਦੱਸ ਦੇਈਏ ਕਿ ਕੈਲਾਸ਼ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਇੰਟਰਨੈਸ਼ਨਲ ਸਟੱਡੀਜ਼ ਵਿੱਚ ਪੋਸਟ ਗ੍ਰੈਜੂਏਟ ਹਨ ਅਤੇ ਉਨ੍ਹਾਂ ਨੇ ਸਿਹਤ, ਰਿਹਾਇਸ਼, ਸਿੱਖਿਆ ਆਦਿ ਖੇਤਰਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਖੋਜ ਵਿੱਚ ਕਾਫੀ ਸਮਾਂ ਬਿਤਾਇਆ ਹੈ। ਉਨ੍ਹਾਂ ਦੀ ਖੋਜ ਨੇ ਉਨ੍ਹਾਂ ਨੂੰ ਸੰਕਲਪ ਅਤੇ ਯੋਜਨਾ ਬਣਾਉਣ ਵਿੱਚ ਕਾਫੀ ਮਦਦ ਕੀਤੀ ਹੈ।

ਕ੍ਰਿਸ਼ੀ ਜਾਗਰਣ ਅਤੇ ਟੈਫਲਾ ਨੇ ਵਧਾਇਆ ਕਦਮ

ਦੱਸ ਦੇਈਏ ਕਿ ਇੱਕ ਨਵੀਂ ਸ਼ੁਰੂਆਤ ਦੇ ਨਾਲ ਕ੍ਰਿਸ਼ੀ ਜਾਗਰਣ ਅਤੇ ਟੈਫਲਾ ਖੇਤੀ ਖੇਤਰ ਵਿੱਚ ਨਵੀਂ ਹਲਚਲ ਕਰਨ ਲਈ ਤਿਆਰ ਹਨ ਅਤੇ ਕ੍ਰਿਸ਼ੀ ਜਾਗਰਣ ਦੇ ਸਾਰੇ ਮੈਂਬਰਾਂ ਨੇ ਟੈਫਲਾ ਨਾਲ ਮਿਲ ਕੇ ਭਵਿੱਖ ਵਿੱਚ ਕ੍ਰਾਂਤੀ ਲਿਆਉਣ ਦਾ ਐਲਾਨ ਕੀਤਾ ਹੈ।

ਕ੍ਰਿਸ਼ੀ ਜਾਗਰਣ ਚੌਪਾਲ ਦੇ ਇਸ ਖ਼ਾਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਕ੍ਰਿਸ਼ੀ ਜਾਗਰਣ ਦੇ ਸੀ.ਓ.ਓ ਡਾ.ਪੰਤ ਜੀ ਨੇ ਜੇ.ਐਨ.ਯੂ ਦੀਆਂ ਆਪਣੀਆਂ ਕਹਾਣੀਆਂ ਸੁਣਾ ਕੇ ਕੈਲਾਸ਼ ਸਿੰਘ ਜੀ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਇਸ ਪ੍ਰੋਗਰਾਮ ਵਿੱਚ ਕ੍ਰਿਸ਼ੀ ਜਾਗਰਣ ਦੇ ਥੰਮ ਵੀ ਸ਼ਾਮਲ ਸਨ, ਜਿਸ ਵਿੱਚ ਸ਼੍ਰੀਮਤੀ ਸ਼ਾਇਨੀ ਡੋਮਿਨਿਕ (ਡਾਇਰੈਕਟਰ), ਪੀਐਸ ਸੈਣੀ (ਸੀਨੀਅਰ ਮੀਤ ਪ੍ਰਧਾਨ), ਮ੍ਰਿਦੁਲ ਉਪਰੇਤੀ (ਡੀਜੀਐਮ) ਅਤੇ ਹੋਰ ਮੈਂਬਰ ਸ਼ਾਮਲ ਹੋਏ।

ਕ੍ਰਿਸ਼ੀ ਜਾਗਰਣ ਅਤੇ ਟੈਫਲਾ ਨੇ ਵਧਾਇਆ ਕਦਮ

ਕ੍ਰਿਸ਼ੀ ਜਾਗਰਣ ਅਤੇ ਟੈਫਲਾ ਨੇ ਵਧਾਇਆ ਕਦਮ

ਟੈਫਲਾ ਐਂਟਰਟੇਨਮੈਂਟ

ਟੈਫਲਾ ਕਾਨਫਰੰਸਾਂ, ਪ੍ਰਦਰਸ਼ਨੀਆਂ ਅਤੇ ਸਮਾਗਮਾਂ ਰਾਹੀਂ ਗਲੋਬਲ ਵਪਾਰ ਲਈ ਇੱਕ ਪਲੇਟਫਾਰਮ ਤਿਆਰ ਕਰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦੀ ਗਲੋਬੋਇਲ ਇੰਡੀਆ, ਗਲੋਬੋਇਲ ਦਿੱਲੀ, ਗਲੋਬੋਇਲ ਇੰਟਰਨੈਸ਼ਨਲ, ਸੀਈਓ ਵੀਕੈਂਡ, ਸ਼ੂਗਰ ਸਮਿਟ, ਗਲੋਬਲ ਸਪਾਈਸ ਆਦਿ ਖਾਸ ਉਦਯੋਗਾਂ ਨਾਲ ਸਾਂਝੇਦਾਰੀ ਹੈ।

ਥਿੰਕ ਫਾਊਂਡੇਸ਼ਨ ਟੈਫਲਾ ਦੀ ਇੱਕ ਸਮਾਜਿਕ ਪਹਿਲਕਦਮੀ ਹੈ, ਜਿਸਦਾ ਉਦੇਸ਼ ਵਿਵਹਾਰਕ ਸੀਐਸਆਰ ਮਾਡਲਾਂ ਦੇ ਵਿਕਾਸ ਦੀ ਸਹੂਲਤ ਦੇਣਾ ਅਤੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੀਐਸਆਰ ਰਣਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਜਾਂ ਲਾਗੂ ਕਰਨ ਵਿੱਚ ਸਹਾਇਤਾ ਕਰਨਾ, ਸੰਸਥਾ ਦੀਆਂ ਸੀਐਸਆਰ ਪ੍ਰਤੀਬੱਧਤਾਵਾਂ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਅਤੇ ਲੇਖਾ-ਜੋਖਾ ਕਰਨਾ ਅਤੇ ਇੱਕ ਜਾਣਕਾਰੀ ਅਤੇ ਮੁਹਿੰਮ ਵਜੋਂ ਕੰਮ ਕਰਨਾ ਹੈ।

ਕੈਲਾਸ਼ ਸਿੰਘ ਜੀ, ਮੈਨੇਜਿੰਗ ਡਾਇਰੈਕਟਰ, ਟੈਫਲਾ ਐਂਟਰਟੇਨਮੈਂਟ

ਕੈਲਾਸ਼ ਸਿੰਘ ਜੀ, ਮੈਨੇਜਿੰਗ ਡਾਇਰੈਕਟਰ, ਟੈਫਲਾ ਐਂਟਰਟੇਨਮੈਂਟ

ਕ੍ਰਿਸ਼ੀ ਜਾਗਰਣ ਨੂੰ ਦਿੱਤਾ ਸੱਦਾ

ਕੈਲਾਸ਼ ਸਿੰਘ ਜੀ ਨੇ ਕ੍ਰਿਸ਼ੀ ਜਾਗਰਣ ਦੇ ਸਾਰੇ ਮੈਂਬਰਾਂ ਨੂੰ "ਗਲੋਬੋਇਲ ਇੰਡੀਆ ਆਗਰਾ ਐਡੀਸ਼ਨ" ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਿਵੇਂ ਕ੍ਰਿਸ਼ੀ ਜਾਗਰਣ ਟੈਫਲਾ ਨਾਲ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਸਾਂਝਾ ਕਰਕੇ ਇੱਕ ਦੂਜੇ ਦੀ ਮਦਦ ਕਰ ਸਕਦਾ ਹੈ।

Summary in English: Kailash Singh, Tefla King: Kailash Singh joins Krishi Jagran Chaupal! Share journey!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters