Krishi Jagran Punjabi
Menu Close Menu

KCC Loan: ਜੇ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਲੋਨ ਲੀਤਾ ਹੈ, ਤਾਂ ਤੁਹਾਨੂੰ ਇਸ ਸਮੇਂ ਨਹੀਂ ਵਾਪਸ ਕਰਨਾ ਪਏਗਾ ਕਰਜ਼ਾ ਸਰਕਾਰ ਨੇ ਲੀਤਾ ਇਹ ਵੱਡਾ ਫੈਸਲਾ !

Wednesday, 20 May 2020 05:28 PM

ਵਿਸ਼ਵ ਵਿਆਪੀ ਤਾਲਾਬੰਦੀ ਕਾਰਨ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੂੰ ਉਤਪਾਦਾਂ ' ਅਤੇ ਉਹਨਾਂ ਦੇ ਬਦਲੇ ਮਿਲਣ ਵਾਲੀ ਰਾਸ਼ੀ ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਇਸ ਤਾਲਾਬੰਦੀ ਕਾਰਨ ਕਿਸਾਨਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕਰਜ਼ੇ ਦੇ ਬਕਾਏ ‘ਤੇ ਕੁਝ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸਰਕਾਰ ਨੇ ਫਿਲਹਾਲ 31 ਮਈ ਤੱਕ ਕਿਸਾਨਾਂ ਵੱਲੋਂ ਫਸਲਾਂ ਲਈ ਬੈੰਕਾਂ ਤੋਂ ਲਏ ਗਏ ਥੋੜ੍ਹੇ ਸਮੇਂ ਦੇ ਕਰਜ਼ਿਆਂ ਦੀ (EMI) ਦੀ ਅਦਾਇਗੀ ਰੋਕ ਦਿੱਤੀ ਹੈ। ਕਿਸਾਨ ਹੁਣ ਲੋਨ ਦੀ ਈਐਮਆਈ (EMI) ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਭਰ ਸਕਦੇ ਹਨ | ਇਸਦੇ ਨਾਲ ਹੀ, ਕੇਂਦਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਦੇਰ ਨਾਲ ਅਦਾਇਗੀ ਕਰਨ ਲਈ ਕਿਸੇ ਵੀ ਕਿਸਮ ਦਾ ਕੋਈ ਜ਼ੁਰਮਾਨਾ ਨਹੀਂ ਅਦਾ ਕਰਨਾ ਪਏਗਾ।

ਇਨ੍ਹਾਂ ਦੁਕਾਨਾਂ 'ਤੇ ਮਿਲੇਗੀ ਛੋਟ

ਖੇਤੀਬਾੜੀ 'ਤੇ ਪੈ ਰਹੇ ਤਾਲਾਬੰਦੀ ਦੇ ਮਾੜੇ ਪ੍ਰਭਾਵ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਲਈ ਕੁਝ ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ | ਤਾਂਕਿ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਜਰੂਰੀ ਚੀਜ਼ਾਂ ਦੀ ਘਾਟ ਨਾ ਪਵੇ ਜਿਵੇ ਕਿ ਖਾਦ ਦੀਆਂ ਦੁਕਾਨਾਂ, ਕੀਟਨਾਸ਼ਕਾਂ ਅਤੇ ਬੀਜ ਸਟੋਰ ਆਦਿ।

ਮਿਲੇਗਾ ਬਿਨਾਂ ਗਰੰਟੀ ਦੇ 1.60 ਲੱਖ ਦਾ ਲੋਨ

ਇਸਦੇ ਨਾਲ ਹੀ, ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨ ਕਰੈਡਿਟ ਕਾਰਡ ਪ੍ਰਦਾਨ ਕਰ ਰਹੀ ਹੈ | ਇਸ ਕਾਰਡ ਦੇ ਜ਼ਰੀਏ ਕਿਸਾਨਾਂ ਨੂੰ ਬੈਂਕ ਤੋਂ ਡੇਢ ਲੱਖ ਦਾ ਲੋਨ ਬਿਨਾਂ ਗਰੰਟੀ ਤੋਂ ਮਿਲ ਸਕੂਗਾ । ਜਿਸ ਨਾਲ ਉਨ੍ਹਾਂ ਨੂੰ ਇਸ ਆਰਥਿਕ ਸਮੱਸਿਆ ਨਾਲ ਲੜਨ ਵਿਚ ਕੁਝ ਹੱਦ ਤਕ ਰਾਹਤ ਮਿਲੇਗੀ। ਵੈਸੇ, ਕਿਸਾਨਾਂ ਨੂੰ 4 ਪ੍ਰਤੀਸ਼ਤ ਦੀ ਵਿਆਜ ਦਰ 'ਤੇ ਤਕਰੀਬਨ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ | ਇਸ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵਿੱਤੀ ਤੌਰ ਤੇ ਮਜ਼ਬੂਤ ​​ਕਰਨ ਲਈ 1.60 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਗਰੰਟੀ ਦੇ ਦੇਣ ਦਾ ਫੈਸਲਾ ਕੀਤਾ ਹੈ।

Lockdown Kisan credit card loan Covid -19 Central Government Announcement Central Government punjabi news
English Summary: KCC Loan: If you have taken a Kisan Credit Card loan, then you will not have to repay the loan at the moment, the government has taken a big decision!

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.