1. Home
  2. ਖਬਰਾਂ

Foundation day of Khalsa Panth: ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥

"ਖਾਲਸਾ" ਦਾ ਸ਼ਾਬਦਿਕ ਅਰਥ ਸ਼ੁੱਧ ਯਾਨੀ ਪਵਿੱਤਰ ਹੁੰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਪੰਥ ਦੀ ਸਥਾਪਨਾ ਦਾ ਉਨ੍ਹਾਂ ਦਾ ਉਦੇਸ਼ ਇਸ ਨੂੰ ਤਤਕਾਲੀ ਮੁਗਲ ਸ਼ਾਸਕਾਂ ਦੇ ਜ਼ੁਲਮਾਂ ​​ਤੋਂ ਮੁਕਤ ਕਰਨਾ ਸੀ। ਸਮਾਜ ਵਿੱਚ ਊਚ-ਨੀਚ ਦੀ ਭਾਵਨਾ ਨੂੰ ਖਤਮ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ 'ਪੰਚ ਪਿਆਰੇ' ਨਾਮ ਦੀ ਉਪਾਧੀ ਦਿੱਤੀ ਹੈ।

Gurpreet Kaur Virk
Gurpreet Kaur Virk
"ਵਿਸਾਖੀ" ਅਤੇ "ਖਾਲਸਾ ਸਾਜਨਾ ਦਿਵਸ" ਸਿੱਖ ਧਰਮ ਲਈ ਖ਼ਾਸ, ਜਾਣੋ ਇਸਦਾ ਇਤਿਹਾਸ ਅਤੇ ਮਹੱਤਤਾ

"ਵਿਸਾਖੀ" ਅਤੇ "ਖਾਲਸਾ ਸਾਜਨਾ ਦਿਵਸ" ਸਿੱਖ ਧਰਮ ਲਈ ਖ਼ਾਸ, ਜਾਣੋ ਇਸਦਾ ਇਤਿਹਾਸ ਅਤੇ ਮਹੱਤਤਾ

Khalsa Sajna Diwas and Vaisakhi Special: ਖੇਤਾਂ ਵਿੱਚ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਪੱਕ ਕੇ ਤਿਆਰ ਹੁੰਦਾ ਵੇਖ ਜਦੋਂ ਕਿਸਾਨ ਖ਼ੁਸ਼ੀਆਂ ਮਨਾਉਂਦਾ ਹੈ, ਤਾਂ ਇਸੇ ਖੁਸ਼ੀ ਨੂੰ ਜ਼ਾਹਿਰ ਕਰਨ ਲਈ ਉਹ ਇਸ ਨੂੰ ਵਿਸਾਖੀ ਦੇ ਤਿਉਹਾਰ ਵੱਜੋਂ ਮਨਾਉਂਦਾ ਹੈ।

ਇੱਕ ਪਾਸੇ ਜਿੱਥੇ ਇਹ ਤਿਉਹਾਰ ਖੇਤੀ ਅਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਤਾਂ ਦੂਜੇ ਪਾਸੇ, ਇਸ ਨੂੰ ਖਾਲਸਾ ਪੰਥ ਦੀ ਸਥਾਪਨਾ ਯਾਨੀ "ਖਾਲਸਾ ਸਾਜਣਾ ਦਿਵਸ" ਵੱਜੋਂ ਵੀ ਮਨਾਇਆ ਜਾਂਦਾ ਹੈ, ਇਸ ਲਈ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।

ਹਰ ਸਾਲ ਮੇਖ ਸੰਕ੍ਰਾਂਤੀ ਵਾਲੇ ਦਿਨ ਵਿਸਾਖੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਸਾਖੀ ਦਾ ਤਿਓਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ, ਪਰ ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਇਸ ਤਿਉਹਾਰ ਦੀ ਵੱਖਰੀ ਹੀ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਸਿੱਖ ਧਰਮ ਨਾਲ ਜੁੜੇ ਲੋਕ ਅਤੇ ਕਿਸਾਨ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਭਾਵੇਂ ਕਿ ਵਿਸਾਖੀ ਦੀ ਭਾਰਤੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਹੈ। ਵਿਸ਼ੇਸ਼ ਇਸ ਕਰਕੇ ਕਿਉਂਕਿ ਸਿੱਖ ਧਰਮ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਵੀ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਦਾ ਇਤਿਹਾਸ ਅਤੇ ਇਸ ਦੀ ਮਹੱਤਤਾ...

ਖਾਲਸਾ ਸਾਜਣਾ ਦਿਵਸ ਦਾ ਇਤਿਹਾਸ

13 ਅਪ੍ਰੈਲ 1699 ਨੂੰ ਵਿੱਚ ਵਿਸਾਖੀ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਇਕ ਮਹਾਨ ਸਭਾ ਬੁਲਾਈ ਸੀ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਜੀ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।

ਗੁਰੂ ਸਾਹਿਬ ਜੀ ਨੇ ਉਨ੍ਹਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਜੀ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।

ਇਹ ਵੀ ਪੜ੍ਹੋ: ਸਿੱਖ ਧਰਮ ਲਈ ਖਾਸ ਹੈ "Vaisakhi" ਅਤੇ "Khalsa Sajna Diwas", ਜਾਣੋ ਇਤਿਹਾਸ ਅਤੇ ਮਹੱਤਤਾ

ਵਿਸਾਖੀ ਦਾ ਇਤਿਹਾਸ

ਵਿਸਾਖੀ ਕਿਸਾਨਾਂ ਦਾ ਤਿਓਹਾਰ ਕਿਹਾ ਜਾਂਦਾ ਹੈ ਕਿਓਂਕਿ ਫਸਲ ਦੇ ਮੌਸਮ ਦੇ ਅੰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਕਿਸਾਨਾਂ ਲਈ ਵਿਸ਼ੇਸ਼ ਰੂਪ ਤੋਂ ਖੁਸ਼ਹਾਲੀ ਦਾ ਸਮਾਂ ਹੈ। ਸੂਰਜ ਦੀ ਤਪਸ਼ ਕਾਰਨ ਹਾੜ੍ਹੀ ਦੀ ਫ਼ਸਲ ਪੱਕ ਜਾਂਦੀ ਹੈ, ਇਸ ਲਈ ਕਿਸਾਨਾਂ ਵੱਲੋਂ ਇਸ ਨੂੰ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ। ਅਪ੍ਰੈਲ ਦੇ ਮਹੀਨੇ ਸਰਦੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਅਤੇ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਮੌਸਮ ਵਿੱਚ ਕੁਦਰਤੀ ਤਬਦੀਲੀ ਕਾਰਨ ਵੀ ਇਹ ਤਿਓਹਾਰ ਮਨਾਇਆ ਜਾਂਦਾ ਹੈ।

ਦੇਸ਼ ਦੇ ਹੋਰ ਸੂਬਿਆਂ 'ਚ ਵਿਸਾਖੀ ਦਾ ਤਿਉਹਾਰ

ਪੰਜਾਬ ਵਿੱਚ ਵਿਸਾਖੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਪੰਜਾਬ ਵਿੱਚ ਇਸ ਦਾ ਵੱਖਰਾ ਹੀ ਨਜਾਰਾਂ ਦੇਖਣ ਨੂੰ ਮਿਲਦਾ ਹੈ। ਪਰ ਇਹ ਤਿਓਹਾਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਨਾਵਾਂ ਤੋਂ ਵੀ ਮਨਾਇਆ ਜਾਂਦਾ ਹੈ, ਜਿਵੇਂ ਕਿ ਬੰਗਾਲ ਵਿੱਚ 'ਪੋਇਲਾ ਬੋਇਸ਼ਾਖ' ਯਾਨੀ ਕਿ ਨਵਾਂ ਸਾਲ, ਕੇਰਲ ਵਿੱਚ 'ਵਿਸ਼ੂ', ਅਸਾਮ ਵਿੱਚ 'ਬਿਹੂ' ਦੇ ਨਾਂ ਤੋਂ ਲੋਕ ਇਸ ਤਿਓਹਾਰ ਨੂੰ ਮਨਾਉਂਦੇ ਹਨ। ਇਹ ਦਿਨ ਕੇਰਲ, ਉੜੀਸਾ ਅਤੇ ਅਸਾਮ ਸੂਬਿਆਂ ਵਿੱਚ ਨਵੇਂ ਸਾਲ ਦੀ ਆਮਦ ਨੂੰ ਦਰਸਾਉਂਦਾ ਹੈ। ਇਸ ਦਿਨ ਨਵੇਂ ਸਾਲ ਦੀ ਆਮਦ ਨੂੰ ਮਨਾਉਣ ਲਈ ਸਮਾਜ ਵਿੱਚ ਸੰਕਲਪ ਅਤੇ ਨਵੇਂ ਕਾਰਜ ਆਰੰਭੇ ਜਾਂਦੇ ਹਨ।

Summary in English: Khalsa Sajna Diwas and Vaisakhi Special, Foundation day of Khalsa Panth

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters