Krishi Jagran Punjabi
Menu Close Menu

ਫਸਲੀ ਕਰਜ਼ੇ ਲੈਣ ਲਈ ਇਹਦਾ ਦਵੋ ਆਨਲਾਈਨ ਅਤੇ ਆਫਲਾਈਨ ਅਰਜ਼ੀ

Sunday, 23 August 2020 05:15 PM

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਖੇਤੀਬਾੜੀ ਸਭ ਤੋਂ ਮਹੱਤਵਪੂਰਨ ਖੇਤਰ ਹੈ, ਪਰੰਤੂ ਫਿਰ ਵੀ ਇੱਥੋਂ ਦੇ ਕਿਸਾਨ ਖੇਤੀ ਕਰਦਿਆਂ ਕਈ ਕਿਸਮਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਜਿਵੇਂ ਕਿ ਉਨ੍ਹਾਂ ਕੋਲ ਉੱਚ ਪੱਧਰੀ ਬੀਜ ਅਤੇ ਖਾਦ ਹਨ ਅਤੇ ਮਸ਼ੀਨਰੀ ਆਦਿ ਖਰੀਦਣ ਲਈ ਪੈਸੇ ਨਹੀਂ ਹੁੰਦੇ | ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਜ਼ਿਆਦਾ ਲਾਭ ਨਹੀਂ ਦੇ ਪਾਂਦੀਆਂ ਹਨ । ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਬੈਂਕਾਂ ਨੇ ਕਿਸਾਨਾਂ ਦੀ ਆਰਥਿਕ ਮਦਦ ਕਰਨ ਲਈ ਬੈਂਕ ਫਸਲੀ ਕਰਜ਼ੇ ਦੇਣਾ ਸ਼ੁਰੂ ਕਰ ਦਿੱਤਾ। ਤਾਂ ਆਓ ਜਾਣਦੇ ਹਾਂ ਇਸ ਖੇਤੀਬਾੜੀ ਕਰਜ਼ੇ ਬਾਰੇ ਵਿਸਥਾਰ ਵਿੱਚ ....

ਫਸਲੀ ਕਰਜ਼ਾ ਕੀ ਹੈ?

ਫਸਲੀ ਕਰਜ਼ਾ ਅਸਲ ਵਿੱਚ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦੁਆਰਾ ਕਿਸਾਨਾਂ ਨੂੰ ਦਿੱਤਾ ਜਾਂਦਾ ਇੱਕ ਥੋੜ੍ਹੇ ਸਮੇਂ ਦਾ ਕਰਜ਼ਾ ਹੈ। ਕਿਸਾਨ ਇਸ ਕਰਜ਼ੇ ਦੀ ਵਰਤੋਂ ਕਈ ਚੀਜ਼ਾਂ ਜਿਵੇਂ ਕਿ ਬਿਹਤਰ ਬੀਜ, ਖਾਦ, ਮਸ਼ੀਨਰੀ ਆਦਿ ਖਰੀਦਣ ਲਈ ਕਰ ਸਕਦਾ ਹੈ | ਇਹ ਕਰਜ਼ਾ ਆਮ ਤੌਰ ਤੇ ਫਸਲਾਂ ਦੇ ਉਤਪਾਦਨ ਦੇ ਬਾਅਦ ਇੱਕ ਕਿਸ਼ਤ ਵਿੱਚ ਵਾਪਸ ਕਰ ਦਿੱਤਾ ਜਾਂਦਾ ਹੈ |

ਕਿਵੇਂ ਲੈ ਸਕਦੇ ਹਾਂ ਇਹ ਕਰਜ਼ਾ

ਜੇ ਤੁਹਾਡੇ ਕੋਲ ਜ਼ਮੀਨ ਹੈ, ਤਾਂ ਉਸ ਨੂੰ ਤੁਸੀਂ ਬਿਨਾ ਕੀਤੇ ਗਿਰਵੀ ਰੱਖੇ ਇਹ ਫ਼ਸਲ ਲੋਨ ਲੈ ਸਕਦੇ ਹੋ | ਇਸ ਕਰਜ਼ੇ ਲਈ ਗਰੰਟੀ ਦੀ ਲੋੜ ਨਹੀਂ ਹੁੰਦੀ | ਇਸ ਦੀ ਸੀਮਾ ਇਕ ਲੱਖ ਰੁਪਏ ਰੱਖੀ ਗਈ ਸੀ, ਜਿਸ ਨੂੰ ਹੁਣ ਆਰਬੀਆਈ (RBI) ਨੇ ਵਧਾ ਕੇ 1.60 ਲੱਖ ਰੁਪਏ ਕਰ ਦਿੱਤਾ ਹੈ।

ਜੇ ਤੁਸੀਂ 1 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲੈਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਜਮੀਨ ਗਿਰਵੀ ਰੱਖਣ ਦੇ ਨਾਲ ਤੁਹਾਨੂੰ ਗਰੰਟੀ ਵੀ ਦੇਣੀ ਪਵੇਗੀ |

ਫਸਲੀ ਕਰਜ਼ੇ ਲੈਣ ਲਈ ਆਫਲਾਈਨ ਅਰਜ਼ੀ

ਆਫਲਾਈਨ ਅਰਜ਼ੀ ਦੇਣ ਲਈ, ਤੁਹਾਨੂੰ ਆਪਣੀ ਨਜ਼ਦੀਕੀ ਬੈਂਕ ਬ੍ਰਾਂਚ ਵਿੱਚ ਜਾਣਾ ਪਏਗਾ | ਫਿਰ ਬੈਂਕ ਕਾਰਜਕਾਰੀ ਤੁਹਾਨੂੰ ਬਿਨੈ-ਪੱਤਰ ਦੇਣਗੇ ਅਤੇ ਇਸਦੀ ਸਾਰੀ ਪ੍ਰਕਿਰਿਆ ਬਾਰੇ ਦੱਸਣਗੇ | ਜਿਸ ਤੋਂ ਬਾਅਦ ਤੁਸੀਂ ਲੋੜੀਂਦੀ ਜਾਣਕਾਰੀ ਭਰ ਕੇ ਬਿਨੈਪੱਤਰ ਨੂੰ ਬੈਂਕ ਵਿਚ ਜਮ੍ਹਾ ਕਰ ਸਕਦੇ ਹੋ |

ਫਸਲੀ ਕਰਜ਼ੇ ਲੈਣ ਲਈ ਆਨਲਾਈਨ ਅਰਜ਼ੀ

ਸਭ ਤੋਂ ਪਹਿਲਾਂ, ਆਪਣੇ ਬੈਂਕਾਂ ਦੀ ਅਧਿਕਾਰਤ ਵੈਬਸਾਈਟ ਤੇ ਜਾਓ ਅਤੇ ਸਾਰੀਆਂ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਜ਼ਰੂਰੀ ਜਾਣਕਾਰੀ ਭਰੋ ਅਤੇ ਅਰਜ਼ੀ ਦਿਓ |

bank laon crop loan Know how to get crop loan loan punjabi news
English Summary: Know how to get crop loan, online Or offline

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.