1. Home
  2. ਖਬਰਾਂ

National Farmers Day ਦੇ ਮੌਕੇ 'ਤੇ ਜਾਣੋ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਜੀ ਦੀ ਕਹਾਣੀ

ਦੀਵਾ ਕੀਤੇ ਵੀ ਰਹੇ ਰੋਸ਼ਨੀ ਤਾ ਦੇਵੇਗਾ ਹੀ | ਇਸੇ ਤਰਾਂ ਸੂਰਜ ਨੂੰ ਬਾਦਲ ਕਿੰਨਾ ਵੀ ਢੱਕ ਲੈਣ, ਸੂਰਜ ਦੀ ਰੋਸ਼ਨੀ ਨੂੰ ਕਦੇ ਘੱਟ ਨਹੀ ਕਰ ਸਕਦੇ | ਇਹ ਸਤਰ ਲਿਖਦੇ ਹੋਏ ਜਦੋ ਅਸੀਂ ਕਿਸਾਨਾਂ ਦੇ ਬਾਰੇ 'ਚ ਸੋਚਦੇ ਹਾਂ ਤਾ ਮਹਿਸੂਸ ਹੁੰਦਾ ਹੈ ਕਿ ਧਰਤੀ ਪੁੱਤਰ ਦੀ ਗੱਲ ਕਰਨੀ ਹੋਵੇ ਤਾ ਚੌਧਰੀ ਚਰਨ ਸਿੰਘ ਤੋਂ ਸਿਵਾਏ ਕਿਸ ਦੇ ਬਾਰੇ ਵਿਚ ਸੋਚਿਆ ਜਾ ਸਕਦਾ ਹੈ | ਚੋਧਰੀ ਚਰਨ ਸਿੰਘ ਜੀ ਹੀ ਉਹ ਪਹਿਲੇ ਇਨਸਾਨ ਹਨ, ਜਿਨ੍ਹਾਂ ਨੇ ਕਿਸਾਨਾਂ ਨੂੰ ਸਵੈ-ਮਾਣ ਨਾਲ ਜੀਉਣ ਬਾਰੇ ਦੱਸਿਆ ਅਤੇ ਸਮਾਜ 'ਚ ਕਿਸਾਨਾਂ ਨੂੰ ਉਹ ਉਚਾ ਮੁਕਾਮ ਦੁਆਇਆ, ਜਿਸ ਦਾ ਕਿਸਾਨ ਨੂੰ ਸਦਾ ਤੋਂ ਇੰਤਜਾਰ ਰਿਹਾ ਹੈ | ਇਸੇ ਲਈ ਹੀ ਉਨ੍ਹਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ |

KJ Staff
KJ Staff
Chaudhary Charan Singh

Chaudhary Charan Singh

ਦੀਵਾ ਕੀਤੇ ਵੀ ਰਹੇ ਰੋਸ਼ਨੀ ਤਾ ਦੇਵੇਗਾ ਹੀ | ਇਸੇ ਤਰਾਂ ਸੂਰਜ ਨੂੰ ਬਾਦਲ ਕਿੰਨਾ ਵੀ ਢੱਕ ਲੈਣ, ਸੂਰਜ ਦੀ ਰੋਸ਼ਨੀ ਨੂੰ ਕਦੇ ਘੱਟ ਨਹੀ ਕਰ ਸਕਦੇ | ਇਹ ਸਤਰ ਲਿਖਦੇ ਹੋਏ ਜਦੋ ਅਸੀਂ ਕਿਸਾਨਾਂ ਦੇ ਬਾਰੇ 'ਚ ਸੋਚਦੇ ਹਾਂ ਤਾ ਮਹਿਸੂਸ ਹੁੰਦਾ ਹੈ ਕਿ ਧਰਤੀ ਪੁੱਤਰ ਦੀ ਗੱਲ ਕਰਨੀ ਹੋਵੇ ਤਾ ਚੌਧਰੀ ਚਰਨ ਸਿੰਘ ਤੋਂ ਸਿਵਾਏ ਕਿਸ ਦੇ ਬਾਰੇ ਵਿਚ ਸੋਚਿਆ ਜਾ ਸਕਦਾ ਹੈ |

 ਚੋਧਰੀ ਚਰਨ ਸਿੰਘ ਜੀ ਹੀ ਉਹ ਪਹਿਲੇ ਇਨਸਾਨ ਹਨ, ਜਿਨ੍ਹਾਂ ਨੇ ਕਿਸਾਨਾਂ ਨੂੰ ਸਵੈ-ਮਾਣ ਨਾਲ ਜੀਉਣ ਬਾਰੇ ਦੱਸਿਆ ਅਤੇ ਸਮਾਜ 'ਚ ਕਿਸਾਨਾਂ ਨੂੰ ਉਹ ਉਚਾ ਮੁਕਾਮ ਦੁਆਇਆ, ਜਿਸ ਦਾ ਕਿਸਾਨ ਨੂੰ ਸਦਾ ਤੋਂ ਇੰਤਜਾਰ ਰਿਹਾ ਹੈ | ਇਸੇ ਲਈ ਹੀ ਉਨ੍ਹਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ |

ਚੌਧਰੀ ਸਾਹਿਬ ਨੇ ਸਹੀ ਕਿਹਾ ਸੀ ਕਿ ਦੇਸ਼ ਦੀ ਤਰੱਕੀ ਦਾ ਰਾਹ ਖੇਤਾਂ ਵਿੱਚੋ ਹੋ ਕੇ ਲੰਘਦਾ ਹੈ | ਹਾਲਾਂਕਿ ਅੱਜਕਲ੍ਹ ਮੂੰਹ ਮਿੱਠਾ ਕਰਨ ਲਈ ਚਾਕਲੇਟ ਬਾਰੇ ਸੋਚਿਆ ਜਾਂਦਾ ਹੈ ਜੋ ਕਿ ਪੱਛਮੀ ਸੋਚ ਦਾ ਚਾਲਕ ਹੈ | ਇਹ ਗੱਲ ਚਾਹੇ ਅਜੀਬ ਲਗੇ ਪਰ ਜਦੋ ਚੌਧਰੀ ਚਰਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਮਿਠਾਈ ਦੀ ਜਗ੍ਹਾ ਗੁੜ ਵੰਡ ਕੇ ਉਨ੍ਹਾਂ ਨੇ ਗੰਨਾ ਕਿਸਾਨਾਂ ਅਤੇ ਖੁਦ ਦੇ ਕਿਸਾਨਾਂ ਨਾਲ ਸਿੱਧੇ ਜੁੜੇ ਹੋਣ ਦਾ ਪ੍ਰਮਾਣ ਦਿੱਤਾ ਸੀ |

ਕਿਸਾਨਾਂ ਦੇ ਹਿਤਾਂ ਦੇ ਸਭ ਤੋਂ ਮਜਬੂਤ ਰੱਖਿਅਕਾਂ ਵਿੱਚੋ ਇਕ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਦਾ ਜਨਮ ਇਕ ਜਾਟ ਪਰਿਵਾਰ ਵਿੱਚ 23 ਦਸੰਬਰ, 1902 ਨੂੰ ਹੋਇਆ ਸੀ | ਉਨ੍ਹਾਂ ਦੇ ਜਨਮਦਿਨ ਤੇ ਪ੍ਰਣਾਮ |

ਦੇਸ਼ ਦੀ ਖੁਸ਼ਹਾਲੀ ਦਾ ਰਾਹ ਪਿੰਡਾਂ ਦੇ ਖੇਤਾਂ ਵਿੱਚੋ ਹੋ ਕੇ ਲੰਘਦਾ ਹੈ, ਚੌਧਰੀ ਚਰਨ ਸਿੰਘ ਇਹ ਗੱਲ ਕਹਿੰਦੇ ਸਨ | ਉਨ੍ਹਾਂ ਦਾ ਮੰਨਣਾ  ਸੀ ਕਿ ਭ੍ਰਿਸ਼ਟਾਚਾਰ ਦੀ ਕੋਈ ਸੀਮਾ ਨਹੀਂ ਹੈ | ਭਾਵੇ ਕੋਈ ਵੀ ਲੀਡਰ ਆ ਜਾਏ | ਭਾਵੇ ਕਿੰਨਾ ਵੀ ਚੰਗਾ ਪ੍ਰੋਗਰਾਮ ਚਲਾਓ | ਜਿਸ ਦੇਸ਼ ਦੇ ਲੋਕ ਭ੍ਰਿਸ਼ਟ ਹੋਣਗੇ ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ | ਪਿੰਡ ਦੀ ਇਕ ਢਾਣੀ 'ਚ ਜਨਮੇ ਚੌਧਰੀ ਚਰਨ ਸਿੰਘ ਪਿੰਡ, ਗਰੀਬਾਂ ਤੇ ਕਿਸਾਨਾਂ ਦੇ ਤਾਰਣਹਾਰ ਬਣੇ | ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪਿੰਡਾਂ ਦੇ ਗਰੀਬਾਂ ਲਈ ਸਮਰਪਿਤ ਕਰ ਦਿਤਾ | 

Chaudhary Charan Singh

Chaudhary Charan Singh

ਚੌਧਰੀ ਚਰਨ ਸਿੰਘ ਕਿਸਾਨਾਂ ਦੇ ਨੇਤਾ ਰਹੇ ਸਨ | ਉਨ੍ਹਾਂ ਵਲੋਂ ਤਿਆਰ ਕੀਤੀ ਗਈ ਜਿਮੀਂਦਾਰੀ ਅਨੁਮੂਲਨ ਵਿਧੇਅਕ ਰਾਜ ਦੇ ਕਲਿਆਣਕਾਰੀ ਸਿਧਾਂਤ 'ਤੇ ਅਧਾਰਤ ਸੀ | ਇਕ ਜੁਲਾਈ 1952 ਨੂੰ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੀ ਬਦੌਲਤ ਜਿਮੀਂਦਾਰੀ ਪ੍ਰਥਾ ਦਾ ਖ਼ਾਤਮਾ ਹੋਇਆ ਅਤੇ ਗਰੀਬਾਂ ਨੂੰ ਹੱਕ ਮਿਲਿਆ | ਕਿਸਾਨਾਂ ਦੇ ਹਿੱਤ ਵਿੱਚ ਉਨ੍ਹਾਂ ਨੇ 1954 ਵਿੱਚ ਉੱਤਰ ਪ੍ਰਦੇਸ਼ ਭੂਮੀ ਸੰਰਕਸ਼ਣ ਕਾਨੂੰਨ ਨੂੰ ਪਾਸ ਕਰਵਾਇਆ | ਕਾਂਗਰਸ ਵਿੱਚ ਉਨ੍ਹਾਂ ਦੀ ਛਵੀ ਇਕ ਕੁਸ਼ਲ ਕਾਰਜਕਰਤਾ ਦੇ ਰੂਪ ਵਿੱਚ ਸਥਾਪਤ ਹੋਈ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਰਾਸ਼ਟਰੀ ਪੱਧਰੀ ਦੇ ਨੇਤਾ ਤਾ ਨਹੀਂ ਬਣ ਸਕੇ, ਪਰ ਰਾਜ ਵਿਧਾਨ ਸਭਾ ਵਿੱਚ ਉਨ੍ਹਾਂ ਦਾ ਪ੍ਰਭਾਵ ਸਪੱਸ਼ਟ ਮਹਿਸੂਸ ਕੀਤਾ ਜਾਂਦਾ ਸੀ | ਆਜ਼ਾਦੀ ਤੋਂ ਬਾਅਦ 1952, 1962 ਅਤੇ 1967 ਵਿੱਚ ਹੋਇਆ ਚੋਣਾਂ ਵਿੱਚ ਚੌਧਰੀ ਚਰਨ ਸਿੰਘ ਰਾਜ ਵਿਧਾਨ ਸਭਾ ਲਈ ਚੁਣੇ ਗਏ |

ਚਰਨ ਸਿੰਘ ਨੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਨਰਾਜ਼ਗੀ ਦੇ ਚਲਦੇ ਸੰਨ 1967 ਵਿੱਚ ਕਾਂਗਰਸ ਪਾਰਟੀ ਛੱਡ ਦਿੱਤੀ ਅਤੇ ਇਕ ਨਵੀ ਰਾਜਨੀਤਕ ਪਾਰਟੀ ' ਭਾਰਤੀ ਕ੍ਰਾਂਤੀ ਦਲ' ਦੀ ਸਥਾਪਨਾ ਕੀਤੀ | ਰਾਜ ਨਾਰਾਇਣ ਅਤੇ ਰਾਮ ਮਨੋਹਰ ਲੋਹੀਆ ਵਰਗੇ ਨੇਤਾਵਾਂ ਦੀ ਮਦਦ ਨਾਲ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਾਈ ਅਤੇ 3 ਅਪ੍ਰੈਲ 1967 ਨੂੰ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਬਣੇ |

17 ਅਪ੍ਰੈਲ 1968 ਨੂੰ ਉਨ੍ਹਾਂ ਨੇ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ | ਮੁੜ ਹੋਇਆ ਚੋਣਾਂ ਵਿੱਚ ਉਨ੍ਹਾਂ ਨੂੰ ਚੰਗੀ ਸਫਲਤਾ ਮਿਲੀ ਅਤੇ ਦੁਬਾਰਾ 17 ਫਰਵਰੀ 1970 ਨੂੰ ਉਹ ਮੁਖ ਮੰਤਰੀ ਬਣੇ | 1979 ਵਿੱਚ ਵਿਤ ਮੰਤਰੀ ਅਤੇ ਉਪ-ਪ੍ਰਧਾਨ ਮੰਤਰੀ ਦੇ ਰੂਪ ਵਿੱਚ ਰਾਸ਼ਟਰੀ ਖੇਤੀ ਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ ) ਦੀ ਸਥਾਪਨਾ ਕੀਤੀ | 28 ਜੁਲਾਈ 1979 ਨੂੰ ਚੌਧਰੀ ਚਰਨ ਸਿੰਘ ਸਮਾਜਵਾਦੀ ਪਾਰਟੀਆਂ ਅਤੇ ਕਾਂਗਰਸ (ਯੂ) ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣੇ |

1977 ਦੀਆਂ ਚੋਣਾਂ ਤੋਂ ਬਾਅਦ ਜਦੋ ਕੇਂਦਰ ਵਿੱਚ ਜਨਤਾ ਪਾਰਟੀ ਸੱਤਾ 'ਚ ਆਈ ਤਾਂ ਕਿੰਗ ਮੇਕਰ ਜੇ ਪ੍ਕਾਸ਼ ਨਾਰਾਇਣ ਦੇ ਸਹਿਯੋਗ ਨਾਲ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਅਤੇ ਚਰਨ ਸਿੰਘ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਗਿਆ | ਕੇਂਦਰ ਸਰਕਾਰ 'ਚ ਗ੍ਰਹਿ ਮੰਤਰੀ ਬਣੇ ਤਾਂ ਉਨ੍ਹਾਂ ਨੇ ਮੰਡਲ ਅਤੇ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ |

ਚੌਧਰੀ ਚਰਨ ਸਿੰਘ ਨੂੰ ਕਿਤੇ ਨਾ ਕਿਤੇ ਲਗਦਾ ਸੀ ਕਿ ਨਹਿਰੂ ਗਾਂਧੀ ਦਾ ਰਟਾਇਆ ਹੋਇਆ ਵਾਕ 'ਅਸਲ ਭਾਰਤ ਪਿੰਡਾਂ 'ਚ ਵੱਸਦਾ ਹੈ' ਤਾਂ ਦੁਹਰਾਉਂਦੇ ਰਹਿੰਦੇ ਸਨ, ਪਰ ਉਨ੍ਹਾਂ ਨੂੰ ਪਿੰਡਾਂ ਅਤੇ ਅਸਲ ਭਾਰਤ ਦੇ ਬਾਰੇ ਵਿੱਚ ਕੁਛ ਨਹੀਂ ਸੀ ਪਤਾ | ਨਹਿਰੂ ਨੇ ਜਦੋ ਦੇਸ਼ 'ਚ ਸਹਿਕਾਰੀ ਖੇਤੀ ਲਿਆਉਣੀ ਚਾਹੀ ਤਾਂ ਚੌਧਰੀ ਚਰਨ ਸਿੰਘ ਨੇ ਪੁਰਜ਼ੋਰ ਵਿਰੋਧ ਕੀਤਾ ਅਤੇ ਨਹਿਰੂ, ਚਰਨ ਸਿੰਘ ਦੇ ਕਿਸਾਨੀ ਕੱਦ ਬਾਰੇ ਜਾਣਦੇ ਸਨ, ਇਸਲਈ ਚਰਨ ਸਿੰਘ ਦੇ ਵਿਰੋਧ ਕਾਰਨ ਉਨ੍ਹਾਂ ਨੇ ਸਹਿਕਾਰੀ ਖੇਤੀ ਨੂੰ ਪ੍ਰੋਤਸਾਹਨ ਦਾ ਇਰਾਦਾ ਛੱਡ ਦੀਤਾ |

ਚੌਧਰੀ ਚਰਨ ਸਿੰਘ ਦੀ ਨੀਤੀ ਕਿਸਾਨਾਂ ਤੇ ਗਰੀਬਾਂ ਨੂੰ ਉਪਰ ਚੁੱਕਣ ਦੀ ਸੀ | ਉਨ੍ਹਾਂ ਨੇ ਹਮੇਸ਼ਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਨਾਂ ਕਿਸਾਨਾਂ ਨੂੰ ਖੁਸ਼ਹਾਲ ਕੀਤੀਆਂ ਦੇਸ਼ ਤੇ ਪ੍ਰਦੇਸ਼ ਦਾ ਵਿਕਾਸ ਨਹੀਂ ਹੋ ਸਕਦਾ | ਚੌਧਰੀ ਚਰਨ ਸਿੰਘ ਨੇ ਕਿਸਾਨਾਂ ਦੀ ਖੁਸ਼ਹਾਲੀ ਲਈ ਖੇਤੀ ਉਤੇ ਜ਼ੋਰ ਦਿੱਤਾ ਸੀ | ਕਿਸਾਨਾਂ ਨੂੰ ਪੈਦਾਵਾਰ ਦੀ ਸਹੀ ਕੀਮਤ ਮਿਲ ਸਕੇ, ਇਸ ਦੇ ਲਈ ਵੀ ਉਹ ਗੰਭੀਰ ਸਨ |

ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦਾ ਸੰਪੂਰਨ ਵਿਕਾਸ ਉਦੋਂ ਹੋਵੇਗਾ ਜਦੋ ਕਿਸਾਨ, ਮਜਦੂਰ, ਗਰੀਬ ਸਾਰੇ ਖੁਸ਼ਹਾਲ ਹੋਣਗੇ | ਸੁੰਤਤ ਰਤਾ ਪ੍ਰਾਪਤੀ ਮਗਰੋਂ  ਗਾਂਧੀ ਟੋਪੀ ਨੂੰ ਕਈ ਵੱਡੇ ਨੇਤਾਵਾਂ ਨੇ ਤਿਆਗ ਦਿੱਤਾ ਸੀ ਪਰ ਚੌਧਰੀ ਚਰਨ ਸਿੰਘ ਇਸ ਨੂੰ ਜਿੰਦਗੀ ਭਰ ਪਹਿਨਦੇ ਰਹੇ | 

ਇਹ ਵੀ ਪੜ੍ਹੋ :-  ਟਰੈਕਟਰ ਹਾਈਡ੍ਰੌਲਿਕ ਸਿਸਟਮ ਕੀ ਹੈ? ਅਤੇ ਇਹ ਕਿਵੇਂ ਕੰਮ ਕਰਦਾ ਹੈ?

Summary in English: Know the story of Chaudhary Charan Singh on the occasion of National Farmers Day

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters