Krishi Jagran Punjabi
Menu Close Menu

ਜਾਣੋ National Milk Day ਕਿਉਂ ਮਨਾਇਆ ਜਾਂਦਾ ਹੈ

Thursday, 26 November 2020 05:37 PM

ਡਾ: ਵਰਗੀਸ ਕੁਰੀਅਨ, ਜਿਸ ਨੂੰ ਭਾਰਤ ਵਿਚ ਵ੍ਹਾਈਟ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਹੈ, ਉਹਨਾਂ ਦਾ ਜਨਮ 26 ਨਵੰਬਰ ਨੂੰ ਹੋਇਆ ਸੀ ਅਤੇ ਇਹ ਦਿਨ ਹਰ ਸਾਲ ਦੇਸ਼ ਭਰ ਵਿਚ ਰਾਸ਼ਟਰੀ ਮਿਲਕ ਡੇਅ (National Milk Day) ਵਜੋਂ ਮਨਾਇਆ ਜਾਂਦਾ ਹੈ। ਦੁੱਧ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ | ਦੁੱਧ ਵਿਚ ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਬੀ 12, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਫਾਸਫੋਰਸ, ਆਇਓਡੀਨ, ਪੋਟਾਸ਼ੀਅਮ, ਫੋਲੇਟ, ਪ੍ਰੋਟੀਨ ਆਦਿ ਦੇ ਨਾਲ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ | ਇਸਦੇ ਨਾਲ, ਦੁੱਧ ਸਾਡੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਨੂੰ ਵੀ ਖਤਮ ਕਰਦਾ ਹੈ | ਇਹ ਸਾਡੇ ਸਰੀਰ ਨੂੰ ਉਰਜਾ ਪ੍ਰਦਾਨ ਕਰਨ ਵਿਚ ਵੀ ਸਹਾਇਤਾ ਕਰਦਾ ਹੈ |

ਰਾਸ਼ਟਰੀ ਮਿਲਕ ਡੇਅ ਦਾ ਇਤਿਹਾਸ

ਇਹ ਦਿਨ ਪਹਿਲੀ ਵਾਰ ਇੰਡੀਅਨ ਡੇਅਰੀ ਐਸੋਸੀਏਸ਼ਨ (ਆਈਡੀਏ) ਨੇ ਸਾਲ 2014 ਵਿੱਚ ਮਨਾਇਆ ਸੀ। ਸੰਯੁਕਤ ਰਾਸ਼ਟਰ ਦੁਆਰਾ ਹਰ ਸਾਲ 1 ਜੂਨ ਨੂੰ ਵਿਸ਼ਵ ਮਿਲਕ ਡੇਅ ਮਨਾਇਆ ਜਾਂਦਾ ਹੈ | ਪਹਿਲਾ ਰਾਸ਼ਟਰੀ ਮਿਲਕ ਡੇਅ 26 ਨਵੰਬਰ 2014 ਨੂੰ ਮਨਾਇਆ ਗਿਆ ਸੀ । ਇਸ ਦਿਨ 22 ਰਾਜਾਂ ਦੇ ਵੱਖ-ਵੱਖ ਦੁੱਧ ਉਤਪਾਦਕਾਂ ਨੇ ਹਿੱਸਾ ਲਿਆ ਸੀ। ਅੱਜ, ਦੇਸ਼ ਭਰ ਵਿੱਚ ਦੁੱਧ ਦਾ ਵੱਡੇ ਪੱਧਰ ਤੇ ਵਪਾਰ ਹੁੰਦਾ ਹੈ | ਭਾਰਤ ਨੇ ਇਸ ਵਿਚ ਆਪਣਾ ਇਕ ਵੱਖਰਾ ਹੀ ਸਥਾਨ ਹਾਸਲ ਕੀਤਾ ਹੈ।

ਕੌਣ ਸੀ ਡਾ: ਵਰਗੀਸ ਕੁਰੀਅਨ

ਇਹਨਾਂ ਦਾ ਜਨਮ 21 ਨਵੰਬਰ 1921 ਨੂੰ ਕੇਰਲ ਦੇ ਕੋਜ਼ੀਕੋਡ ਵਿੱਚ ਇੱਕ ਸੀਰੀਅਨ ਈਸਾਈ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਉਹਨਾਂ ਨੂੰ ਡੇਅਰੀ ਵਿਚ ਪੜ੍ਹਾਈ ਲਈ ਭਾਰਤ ਸਰਕਾਰ ਨੇ ਸਕਾਲਰਸ਼ਿਪ ਦਿੱਤੀ। ਇਥੋਂ ਹੀ ਉਹਨਾਂ ਨੇ ਡੇਅਰੀ ਦੀ ਦੁਨੀਆ ਵਿੱਚ ਕਦਮ ਰੱਖਿਆ । ਸਾਲ 1949 ਦੀ ਗੱਲ ਹੈ, ਜਦੋਂ ਸਰਕਾਰ ਨੇ ਉਨ੍ਹਾਂ ਨੂੰ ਆਨੰਦ ਵਿਚ ਇਕ ਡੇਅਰੀ ਵਿਚ ਕੰਮ ਕਰਨ ਲਈ ਭੇਜਿਆ ਸੀ, ਪਰ ਮਨ ਦੀ ਘਾਟ ਕਾਰਨ ਉਹ ਆਪਣੀ ਸਰਕਾਰੀ ਨੌਕਰੀ ਛੱਡਣ ਵਾਲੇ ਸਨ, ਉਹਦੋਂ ਹੀ ਤ੍ਰਿਭਵਦਾਸ ਪਟੇਲ ਨੇ ਉਹਨਾਂ ਨੂੰ ਰੋਕ ਲਿਆ। ਇਸ ਤੋਂ ਬਾਅਦ, ਤ੍ਰਿਭਵਦਾਸ ਪਟੇਲ ਅਤੇ ਕੁਰੀਅਨ ਨੇ ਮਿਲ ਕੇ ਕੇਰਾਂ ਡਿਸਟ੍ਰਿਕ ਕਾਰਪਰੇਟਿਵ ਮਿਲਕ ਨਿਰਮਾਤਾ ਯੂਨੀਅਨ ਅਧੀਨ ਮਿਲਕ ਕੋਆਪਰੇਟਿਵ ਅੰਦੋਲਨ ਦੀ ਸ਼ੁਰੂਆਤ ਕੀਤੀ। ਜਿਸ ਨੂੰ ਅੱਜ ਅਮੂਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ | ਅੱਜ ਦੁਨੀਆ ਵਰਗੀਜ ਕੁਰੀਅਨ ਨੂੰ 'ਮਿਲਕਮੈਨ' ਵਜੋਂ ਯਾਦ ਕਰਦੀ ਹੈ | ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਸੀ। ਇਸ ਤੋਂ ਇਲਾਵਾ, ਉਹਨਾਂ ਨੂੰ ਫਰਾਂਸ ਦੇ ਖੇਤੀਬਾੜੀ ਮੰਤਰਾਲੇ ਦੁਆਰਾ ਆਰਡਰ ਆਫ਼ ਐਗਰੀਕਲਚਰ ਮੈਰਿਟ ਨਾਲ ਵੀ ਸਨਮਾਨਿਤ ਕੀਤਾ ਗਿਆ | ਉਹਨਾਂ ਨੂੰ ਰੈਮਨ ਮੈਗਸੇਸੇ ਅਵਾਰਡ ਵੀ ਮਿਲਿਆ।

ਰਾਸ਼ਟਰੀ ਮਿਲਕ ਡੇਅ ਮਨਾਉਣ ਦਾ ਉਦੇਸ਼

ਰਾਸ਼ਟਰੀ ਮਿਲਕ ਡੇਅ ਦੁੱਧ ਅਤੇ ਦੁੱਧ ਦੇ ਉਦਯੋਗ ਨਾਲ ਜੁੜੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਜੀਵਨ ਭਰ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਹੱਤਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਰਾਸ਼ਟਰੀ ਮਿਲਕ ਡੇ ਮਨਾਇਆ ਜਾਂਦਾ ਹੈ |

ਇਹ ਵੀ ਪੜ੍ਹੋ :- ਹੁਣ ਸੋਲਰ ਪੈਨਲ ਲਗਾਉਣ ਲਈ ਬੈਂਕ ਤੋਂ ਮਿਲੇਗਾ ਹੋਮ ਲੋਨ

National Milk Day punjabi news Dr. Varghese Kurien
English Summary: Know why National Milk Day is celebrated

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.