1. Home
  2. ਖਬਰਾਂ

Agriculture News: ਕ੍ਰਿਸ਼ੀ ਜਾਗਰਣ ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ FTB Organic Platform, ਜੈਵਿਕ ਉਤਪਾਦਕਾਂ ਨੂੰ ਹੋਵੇਗਾ ਫਾਇਦਾ!

ਕ੍ਰਿਸ਼ੀ ਜਾਗਰਣ ਦੁਆਰਾ 7 ਜੂਨ ਨੂੰ ਸਵੇਰੇ 11 ਵਜੇ ਕ੍ਰਿਸ਼ੀ ਜਾਗਰਣ ਦੇ ਫੇਸਬੁੱਕ ਪੇਜ ਤੇ FTB Organic Platform ਲਾਂਚ ਕੀਤਾ ਗਿਆ। ਇਸ ਦਾ ਵਰਚੁਅਲ ਉਦਘਾਟਨ ਕ੍ਰਿਸ਼ੀ ਜਾਗਰਣ ਦੀ ਡਾਇਰੈਕਟਰ ਸ਼ਾਇਨੀ ਡੋਮਿਨਿਕ ਦੁਆਰਾ ਕੀਤਾ ਗਿਆ, ਉਹਦਾ ਹੀ ਪ੍ਰੋਗਰਾਮ ਦੇ ਸਪੀਕਰ ਕ੍ਰਿਸ਼ੀ ਜਾਗਰਣ ਐਂਡ ਐਗਰੀਕਲਚਰ ਵਰਡ ਦੇ ਐਡੀਟਰ-ਇਨ-ਚੀਫ਼ ,ਐਮ.ਸੀ. ਡੋਮਿਨਿਕ ਸ਼ਾਮਲ ਹੋਏ।

KJ Staff
KJ Staff
FTB Organic Platform

FTB Organic Platform

ਕ੍ਰਿਸ਼ੀ ਜਾਗਰਣ ਦੁਆਰਾ 7 ਜੂਨ ਨੂੰ ਸਵੇਰੇ 11 ਵਜੇ ਕ੍ਰਿਸ਼ੀ ਜਾਗਰਣ ਦੇ ਫੇਸਬੁੱਕ ਪੇਜ ਤੇ FTB Organic Platform ਲਾਂਚ ਕੀਤਾ ਗਿਆ। ਇਸ ਦਾ ਵਰਚੁਅਲ ਉਦਘਾਟਨ ਕ੍ਰਿਸ਼ੀ ਜਾਗਰਣ ਦੀ ਡਾਇਰੈਕਟਰ ਸ਼ਾਇਨੀ ਡੋਮਿਨਿਕ ਦੁਆਰਾ ਕੀਤਾ ਗਿਆ, ਉਹਦਾ ਹੀ ਪ੍ਰੋਗਰਾਮ ਦੇ ਸਪੀਕਰ ਕ੍ਰਿਸ਼ੀ ਜਾਗਰਣ ਐਂਡ ਐਗਰੀਕਲਚਰ ਵਰਡ ਦੇ ਐਡੀਟਰ-ਇਨ-ਚੀਫ਼ ,ਐਮ.ਸੀ. ਡੋਮਿਨਿਕ ਸ਼ਾਮਲ ਹੋਏ।

ਇਸ ਪ੍ਰੋਗਰਾਮ ਦੀ ਹੋਸਟ ਖੀਲੀ ਧਵਨ ਰਹੀ, ਉਹਵੇ ਹੀ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਪੁਰਸਕਾਰ ਭਾਰਤ ਭੂਸ਼ਣ ਵੀ ਸ਼ਾਮਲ ਹੋਏ।

ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਕ੍ਰਿਸ਼ੀ ਜਾਗਰਣ ਦੇ ਉਪ-ਪ੍ਰਧਾਨ (ਸੰਖੇਪ) ਸੰਜੇ ਕੁਮਾਰ, ਡਿਜੀਟਲ ਹੈਡ ਕ੍ਰਿਸ਼ਨਾ ਬਹਾਦੁਰ, ਨਿਸ਼ਾਂਤ ਟਾਕ, ਮ੍ਰਿਦੁਲ ਉਪਰੇਤੀ ਅਤੇ ਕ੍ਰਿਸ਼ੀ ਜਾਗਰਣ ਦੀ ਪੂਰੀ ਟੀਮ ਸਮੇਤ ਦੇਸ਼ ਭਰ ਦੇ ਬਹੁਤ ਸਾਰੇ ਬ੍ਰਾਂਡਿਡ ਕਿਸਾਨਾਂ ਨੇ ਵੀ ਹਿੱਸਾ ਲਿਆ।

FTB Organic Platform ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕ੍ਰਿਸ਼ੀ ਜਾਗਰਣ ਦੀ ਨਿਰਦੇਸ਼ਕ ਸ਼ਾਇਨੀ ਡੋਮਿਨਿਕ, ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ, ਕਿਉਂਕਿ ਅੱਜ ਇਕ ਵਾਰ ਫਿਰ ਅਸੀਂ ਕਿਸਾਨਾਂ ਲਈ ਕੁਝ ਨਵਾਂ ਪਲੇਟਫਾਰਮ ਲੈ ਕੇ ਆਏ ਹਾਂ।

ਉਹਵੇ ਹੀ, ਕ੍ਰਿਸ਼ੀ ਜਾਗਰਣ ਐਂਡ ਐਗਰੀਕਲਚਰ ਵਰਡ ਦੇ ਐਡੀਟਰ-ਇਨ-ਚੀਫ਼ ਐਮ.ਸੀ. ਡੋਮਿਨਿਕ ਨੇ ਕਿਹਾ, ਕਿ ਇਹ ਦਿਨ ਉਨ੍ਹਾਂ ਲਈ ਬਹੁਤ ਖੁਸ਼ੀ ਦਾ ਹੈ। FTB Organic ਵਰਗੇ ਨਾਮ ਤੋਂ ਹੀ ਪਤਾ ਚਲਦਾ ਹੈ, ਕਿ ਇਕ ਅਜਿਹਾ ਪਲੇਟਫਾਰਮ, ਜਿਸ ਵਿੱਚ ਕਿਸੇ ਵੀ ਕਿਸਮ ਦੀ ਕੋਈ ਮਿਲਾਵਟ ਨਹੀਂ ਹੈ।

FTB Organic Platform

FTB Organic Platform

ਉਹਨਾਂ ਨੇ ਅੱਗੇ ਕਿਹਾ, “ਇਕ ਦਿਨ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਅਤੇ ਕਿਸੀ ਕਿਸਾਨ ਤੋਂ ਦੁੱਧ ਖਰੀਦ ਕੇ ਲਿਆਓ ਉਹਨਾਂ ਦੁਆਰਾ ਇਹ ਕਹਿਣ ਦਾ ਇਕੋ ਉਦੇਸ਼ ਸੀ ਕਿ ਅਗਰ ਕਿਸੀ ਕਿਸਾਨ ਤੋਂ ਅਸੀਂ ਸਿੱਧੇ ਤੌਰ 'ਤੇ ਦੁੱਧ ਖਰੀਦਦੇ ਹਾਂ, ਤਾਂ ਦੁੱਧ ਦੀ ਕੁਆਲਟੀ ਪੂਰੀ ਹੋਵੇਗੀ। ਉਹਨਾਂ ਦਾ ਕਹਿਣਾ ਸਹੀ ਵੀ ਸੀ, ਕਿਉਂਕਿ ਜੇ ਅਸੀਂ ਬ੍ਰਾਂਡਿੰਗ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਾਨੂੰ ਇਹੀ ਵੇਖਣ ਨੂੰ ਮਿਲਦਾ ਹੈ ਕਿ ਬ੍ਰਾਂਡ ਦੀ ਸ਼ੁਰੂਆਤ ਖੇਤੀਬਾੜੀ ਖੇਤਰ ਵਿੱਚ ਹੋਈ ਹੈ।'

ਉਹਵੇ ਹੀ, FTB Organic Platform ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਪਦਮ ਸ਼੍ਰੀ ਪੁਰਸਕਾਰ ਭਾਰਤ ਭੂਸ਼ਣ ਨੇ ਕਿਹਾ ਕਿ ਅਜਿਹਾ ਪਲੇਟਫਾਰਮ ਪਹਿਲੀ ਵਾਰ ਲਾਂਚ ਕੀਤਾ ਜਾ ਰਿਹਾ ਹੈ। ਕ੍ਰਿਸ਼ੀ ਜਾਗਰਣ ਦੇ ਇਸ ਉਪਰਾਲੇ ਨਾਲ ਵਿਸ਼ਵ ਭਰ ਦੇ ਅਗਾਂਹਵਧੂ ਕਿਸਾਨਾਂ ਨੂੰ ਲਾਭ ਹੋਵੇਗਾ।

ਜਾਣਕਾਰੀ ਲਈ, ਦੱਸ ਦੇਈਏ ਕਿ FTB Organic ਇਕ E-Commerce Platform ਹੈ। ਜਿਥੇ ਬ੍ਰਾਂਡਡ Organic ਅਤੇ ਕੁਦਰਤੀ Farmers ਨੂੰ ਇੱਕ Virtual Space Provide ਕੀਤਾ ਗਿਆ। ਜਿਸਦੇ ਜ਼ਰੀਏ ਉਹ ਆਪਣੇ ਉਤਪਾਦ ਨੂੰ ਵਿਸ਼ਵ ਪੱਧਰ 'ਤੇ ਵੇਚ ਸਕਣਗੇ।

ਵਧੇਰੇ ਜਾਣਕਾਰੀ ਲਈ ਇੱਥੇ ਸੰਪਰਕ ਕਰੋ?

ਵਧੇਰੇ ਜਾਣਕਾਰੀ ਲਈ ਤੁਸੀਂ ਮੋਬਾਈਲ ਨੰਬਰ ਤੇ +91 8800023204 ਤੇ ਸੋਮਵਾਰ ਤੋਂ ਲੈ ਕੇ ਐਤਵਾਰ ਤੋਂ ਸਵੇਰੇ 9: 00 ਵਜੇ ਤੋਂ ਸ਼ਾਮ 6:00 ਵਜੇ ਤੱਕ ਕਾਲ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ info@ftborganic.com 'ਤੇ ਮੇਲ ਵੀ ਲਿਖ ਸਕਦੇ ਹੋ।

ਪੂਰੀ ਵੀਡੀਓ ਦੇਖਣ ਲਈ ਇਸ ਲਿੰਕ ਤੇ ਜਾਓ: https://bit.ly/3z5PoFz 

Summary in English: Krishi Jagran Launches Country's First FTB Organic Platform

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News