Paddy Straw Management: ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਪਰਾਲੀ ਪ੍ਰਬੰਧਨ ਮੁਹਿੰਮ ਅਧੀਨ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਜਗਦੀਸ਼ ਚੰਦਰ ਡੀ.ਏ.ਵੀ.ਕਾਲਜ, ਦਸੂਹਾ, ਹੁਸ਼ਿਆਰਪੁਰ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੁਕਤਾ ਕੈਂਪ ਦਾ ਆਯੋਜਨ ਮਿਤੀ 23-10-2024 ਨੂੰ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੇ.ਸੀ.ਡੀ.ਏ.ਵੀ.ਕਾਲਜ, ਦਸੂਹਾ ਦੇ ਪ੍ਰਿੰਸੀਪਲ, ਪ੍ਰੋਫੈੈਸਰ ਰਾਕੇਸ਼ ਕੁਮਾਰ ਨੇ ਆਏ ਮਾਹਿਰਾਂ ਦਾ ਸੁਆਗਤ ਕੀਤਾ ਅਤੇ ਝੋਨੇ ਦੀ ਪਰਾਲੀ ਸੰਭਾਲਣ ਲਈ ਜਾਗਰੁਕਤਾ ਮੁਹਿੰਮ ਚਲਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਹਨਾਂ ਇਸ ਨੇਕ ਮਨੋਰਥ ਵਿੱਚ ਵਿਦਿਆਰਥੀਆਂ ਦੇ ਪੂਰਣ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਵਿਦਿਆਰਥੀਆਂ ਨਾਲ ਰੂਬਰੂੂ ਹੁੰਦਿਆਂ ਡਾ. ਮਨਿੰਦਰ ਸਿੰਘ ਬੌੰਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੀ ਲੋੜ ਅਤੇ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੋਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਡਾ. ਬੌਂਸ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਝੋਨੇ ਦੀ ਪਰਾਲੀ ਦੀ ਬਾਇੳੇੁ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਇਸ ਕਾਲਜ ਮੁਹਿੰਮ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਸੰਭਾਲਣ ਦੇ ਇਸ ਨੇਕ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਵੀ ਲਾਮਬੰਦ ਕੀਤਾ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਭਾਸ਼ਣ, ਲੇਖ ਲਿਖਣਾ ਅਤੇ ਪੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਸਾਰੇ ਮੁਕਾਬਲਿਆਂ ਵਿੱਚ ਵੱਧ-ਚੱੜਕੇ ਸ਼ਮੂਲੀਅਤ ਕੀਤੀ ਗਈ। ਇਹਨਾਂ ਮੁਕਾਬਿਲਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਇਨਾਮ ਪ੍ਰਾਪਤ ਕਰਨ ਵਾਲੇ ਕ੍ਰੰਮਵਾਰ ਵਿਦਿਆਰਥੀ ਸਨ-ਭਾਸ਼ਣ ਮੁਕਾਬਲੇ ਵਿੱਚ ਯੁਤੀ ਠਾਕੁਰ, ਬੀ.ਏ.-ਤੀਜਾ ਸਾਲ, ਰਾਜਵਿੰਦਰ ਕੌਰ, ਐਮ.ਏ.-ਪਹਿਲਾ ਸਾਲ ਤੇ ਅੰਜਲੀ ਚੌਧਰੀ, ਬੀ.ਐਸ.ਸੀ.-ਪਹਿਲਾ ਸਾਲ, ਪੇਟਿੰਗ ਦੇ ਮੁਕਾਬਲੇ ਵਿੱਚ ਹਰਸ਼ਿਤਾ, ਬੀ.ਏ.-ਤੀਜਾ ਸਾਲ, ਜਸਮੀਨ, ਬੀ.ਐਸ.ਸੀ.,ਨਾਨ ਮੈਡੀਕਲ-ਪਹਿਲਾ ਸਾਲ ਤੇ ਜਸਵੀਰ ਕੌਰ, ਬੀ.ਐਸ.ਸੀ.-ਪਹਿਲਾ ਸਾਲ ਅਤੇ ਲੇਖ ਲਿਖਣਾ ਮੁਕਾਬਲੇ ਵਿੱਚ ਜੁਝਾਰ ਸਿੰਘ, ਐਮ.ਏ.-ਪਹਿਲਾ ਸਾਲ, ਸਿਧਾਂਤ ਗੁਪਤਾ, ਬੀ.ਏ.-ਦੂਜਾ ਸਾਲ ਤੇ ਪੂਰਵਾ, ਬੀ.ਐਸ.ਸੀ.-ਦੂਜਾ ਸਾਲ ।ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਣ ਲਈ ਮਹਿਮਾਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ: Straw Management Machine: ਪਰਾਲੀ ਨੂੰ ਖੇਤ ਵਿੱਚ ਰਲਾਉਣ ਲਈ ਨਵੀਂ ਮਸ਼ੀਨ 'ਮਿੱਤਰ ਸੀਡਰ' ਦਾ ਵਿਕਾਸ
ਕਾਲਜ ਦੇ ਵਿਦਿਆਰਥੀਆਂ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਅਤੇ ਅੱਗ ਲਗਾਉਣ ਨਾਲ ਵਾਤਾਵਰਣ, ਜ਼ਮੀਨ ਦੀ ਸਿਹਤ ਅਤੇ ਮਨੁੱਖਤਾ ਤੇ ਬੁਰੇ ਪ੍ਰਭਾਵ ਸਬੰਧੀ ਜਾਗਰੁਕਤਾ ਰੈਲੀ ਵੀ ਕੱਢੀ ਗਈ। ਵੱਖ-ਵੱਖ ਮੁਕਾਬਲੇ, ਡਾ. ਸੁਮਨਜੀਤ ਕੌਰ, ਇੰਚਾਰਜ, ਐਮ.ਐਸ. ਰੰਧਾਵਾ ਫਲ ਖੋਜ ਕੇਂਦਰ, ਗੰਗੀਆਂ, ਕ੍ਰਿਸੀ ਵਿਗਿਆਨ ਕੇਂਦਰ ਦੇ ਸਟਾਫ, ਡਾ. ਸੁਖਦੀਪ ਕੌਰ, ਸਹਾਇਕ ਪ੍ਰੋਫੈਸਰ (ਗੂਹਿ ਵਿਗਿਆਨ) ਤੇ ਸ਼੍ਰੀਮਤੀ ਸੁਨੀਤਾ, ਪ੍ਰੋਗਰਾਮ ਸਹਾਇਕ (ਲੈਬ ਟੈਕਨੀਸ਼ਿਅਨ) ਅਤੇ ਜੇ.ਸੀ.ਡੀ.ਏ.ਵੀ.ਕਾਲਜ, ਦਸੂਹਾ ਦੇ ਸਟਾਫ, ਪ੍ਰੋਫੈਸਰ ਸੀਤਲ ਸਿੰਘ, ਰਜਿਸਟ੍ਰਾਰ, ਪ੍ਰੋਫੈਸਰ ਨਿਵੇਦਿਕਾ, ਵਾਇਸ ਪ੍ਰਿੰਸੀਪਲ, ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ, ਪ੍ਰੋਫੈਸਰ ਨਰਿੰਦਰਜੀਤ ਸਿੰਘ ਤੇ ਡਾ. ਅਨੂੰ ਬਜਾਜ ਅਤੇ ਰੈਡ ਰਿਬਨ ਕਲਬ ਦੇ ਇੰਚਾਰਜ, ਪ੍ਰੋਫੈਸਰ ਜਗਦੀਪ ਸਿੰਘ ਦੀ ਦੇਖ-ਰੇਖ ਅਧੀਨ ਹੋਏ।
ਪ੍ਰੋਗਰਾਮ ਦਾ ਸੰਚਾਲਨ ਬਾਖੂਬੀ ਨਾਲ ਪ੍ਰੋਫੈਸਰ ਨਿਵੇਦਿਕਾ, ਵਾਇਸ ਪ੍ਰਿੰਸੀਪਲ ਦੁਆਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਅੰਤ ਵਿੱਚ ਪਹੁੰਚੇ ਮਾਹਿਰਾਂ ਦਾ ਕਾਲਜ ਵਿੱਚ ਇਸ ਕੈਂਪ ਨੂੰ ਆਯੋਜਿਤ ਕਰਨ ਲਈ ਧੰਨਵਾਦ ਵੀ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਦੀ ਇਸ ਸਮੁੱਚੇ ਪ੍ਰੋੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਲਈ ਸ਼ਲਾਘਾ ਵੀ ਕੀਤੀ।
Summary in English: Krishi Vigyan Kendra, Hoshiarpur organized an awareness camp on straw management, Dr Maninder Singh Bons shared methods of straw management.