1. Home
  2. ਖਬਰਾਂ

ਗਊ ਮੂਤਰ ਤੋਂ ਬਣਾਓ ਕੀਟਨਾਸ਼ਕ ਦਵਾਈ, ਜਾਣੋ ਸਹੀ ਪ੍ਰਕਿਰਿਆ ਤੇ ਫਾਇਦੇ!

ਹੁਣ ਕਿਸਾਨ ਆਪਣੇ ਘਰਾਂ `ਚ ਆਸਾਨੀ ਨਾਲ ਗਊ ਮੂਤਰ ਤੋਂ ਕੀਟਨਾਸ਼ਕ ਦਵਾਈ ਬਣਾ ਸਕਦੇ ਹਨ, ਜਿਸ ਨਾਲ ਲਾਗਤ ਵੀ ਘੱਟ ਹੋਵੇਗੀ ਅਤੇ ਕਿਸਾਨਾਂ ਨੂੰ ਵੱਧ ਮੁਨਾਫਾ ਮਿਲੇਗਾ।

Priya Shukla
Priya Shukla
ਕੀਟਨਾਸ਼ਕ ਦਾ  ਫ਼ਸਲ 'ਤੇ ਛਿੜਕਾਅ

ਕੀਟਨਾਸ਼ਕ ਦਾ ਫ਼ਸਲ 'ਤੇ ਛਿੜਕਾਅ

ਰਸਾਇਣਕ ਖਾਦਾਂ ਦਾ ਫ਼ਸਲਾਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਜਿਸ ਕਰਕੇ ਸਰਕਾਰ ਕਿਸਾਨਾਂ ਨੂੰ ਜੈਵਿਕ ਖਾਦ ਤੇ ਕੀਟਨਾਸ਼ਕ ਦੀ ਵਰਤੋਂ ਕਰਨ ਦੀ ਸਲਾਹ ਦਿੰਦੀ ਹੈ। ਜੈਵਿਕ ਖੇਤੀ `ਚ ਉਤਪਾਦ ਦੀ ਲਾਗਤ ਵੀ ਘੱਟ ਲਗਦੀ ਹੈ ਤੇ ਗੁਣਵੱਤਾ ਭਰਪੂਰ ਝਾੜ ਵੀ ਪ੍ਰਾਪਤ ਹੁੰਦਾ ਹੈ। ਜੈਵਿਕ ਖਾਦ ਤੇ ਕੀਟਨਾਸ਼ਕ ਕਿਸਾਨ ਆਸਾਨੀ ਨਾਲ ਆਪਣੇ ਘਰ 'ਚ ਵੀ ਬਣਾ ਸਕਦੇ ਹਨ।

ਗਊ ਮੂਤਰ

ਗਊ ਮੂਤਰ

ਗਊ ਮੂਤਰ, ਬਾਜ਼ਾਰ `ਚ ਮਿਲਣ ਵਾਲੇ ਰਸਾਇਣਕ ਕੀਟਨਾਸ਼ਕਾਂ ਦੀ ਥਾਂ 'ਤੇ ਇੱਕ ਵਧੀਆ ਵਿਕਲਪ ਹੈ। ਇਸਦੀ ਰੋਗ ਰੋਕਥਾਮ ਸਮਰੱਥਾ ਰਸਾਇਣਕ ਕੀਟਨਾਸ਼ਕਾਂ ਨਾਲੋਂ ਕਈ ਗੁਣਾ ਵੱਧ ਹੈ। ਇਸ ਦੀ ਵਰਤੋਂ ਵਧੇਰੇ ਨੁਕਸਾਨਦੇਹ ਕੀੜਿਆਂ ਜਿਵੇਂ ਕਿ ਪੱਤਾ ਖਾਣ ਵਾਲੇ, ਫਲਾਂ ਨੂੰ ਬੋਰ ਕਰਨ ਵਾਲੇ ਅਤੇ ਤਣੇ ਨੂੰ ਬੋਰ ਕਰਨ ਵਾਲੇ ਕੀੜਿਆਂ ਦੇ ਵਿਰੁੱਧ ਵਧੇਰੇ ਲਾਭਦਾਇਕ ਹੈ।

ਗਊ ਮੂਤਰ ਤੋਂ ਕੀਟਨਾਸ਼ਕ ਬਨਾਉਣ `ਚ ਕਿਹੜੀਆਂ ਚੀਜ਼ਾਂ ਦੀ ਲੋੜ ਪਾਊਗੀ?

-ਪਾਣੀ (Water)
-ਗਊ ਮੂਤਰ (Cow Urine)
-ਨਿੰਮ ਦੇ ਪੱਤੇ (Neem leaves)
-ਸੀਤਾਫਲ ਦੇ ਪੱਤੇ(Pumpkin leaves)
-ਪਪੀਤੇ ਦੇ ਪੱਤੇ (Papaya leaves)
-ਅਮਰੂਦ ਦੇ ਪੱਤੇ (Guava leaves)
-ਕਰੰਜ ਦੇ ਪੱਤੇ (Karanj leaves)

ਕੀਟਨਾਸ਼ਕ ਬਨਾਉਣ ਦਾ ਤਰੀਕਾ:

ਗਊ ਮੂਤਰ ਤੋਂ ਕੀਟਨਾਸ਼ਕ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ 10 ਲੀਟਰ ਗਊ ਮੂਤਰ `ਚ 2-2 ਕਿਲੋ ਸੀਤਾਫਲ, ਪਪੀਤਾ, ਅਮਰੂਦ ਤੇ ਕਰੰਜ ਦੇ ਪੱਤੇ ਅਤੇ 2-3 ਕਿਲੋ ਨਿੰਮ ਦੀਆਂ ਪੱਤੀਆਂ ਨੂੰ ਮਿਲਾ ਕੇ ਉਬਾਲੋ। ਜਦੋਂ ਇਸ ਦੀ ਮਾਤਰਾ 5 ਲੀਟਰ ਤੱਕ ਪਹੁੰਚ ਜਾਵੇ, ਤਾਂ ਇਸ ਨੂੰ ਛਾਣ ਕੇ ਅਤੇ ਠੰਡਾ ਕਰਕੇ ਬੋਤਲ ਵਿੱਚ ਪੈਕ ਕਰ ਦਿੱਤਾ ਜਾਵੇ। ਇਹ ਕੀਟਨਾਸ਼ਕ ਹੁਣ ਫ਼ਸਲਾਂ 'ਤੇ ਵਰਤਣ ਲਈ ਤਿਆਰ ਹੋ ਗਿਆ ਹੈ।

ਇਹ ਵੀ ਪੜੋ: ਹੁਣ ਸਤੰਬਰ ਤੱਕ ਮਿਲੇਗਾ ਮੁਫਤ ਰਾਸ਼ਨ, ਪੜ੍ਹੋ ਪੂਰੀ ਖ਼ਬਰ

ਫਸਲਾਂ 'ਤੇ ਕੀਟਨਾਸ਼ਕ ਦੀ ਵਰਤੋਂ ਕਿਵੇਂ ਕਰੀਏ:

-2 ਤੋਂ 2.5 ਲੀਟਰ ਤਿਆਰ ਕੀਟਨਾਸ਼ਕ ਨੂੰ 100 ਲੀਟਰ ਪਾਣੀ `ਚ ਮਿਲਾ ਲਓ।
-ਤਿਆਰ ਘੋਲ ਦਾ 10 ਤੋਂ 15 ਦਿਨਾਂ ਦੇ ਅੰਤਰਾਲ 'ਤੇ ਸਵੇਰੇ-ਸ਼ਾਮ ਖੜ੍ਹੀ ਫ਼ਸਲ 'ਤੇ ਛਿੜਕਾਅ ਕੀਤਾ ਜਾਵੇ।
-ਇਹ ਕੀਟਨਾਸ਼ਕ ਫ਼ਸਲ ਨੂੰ ਬਿਮਾਰੀਆਂ ਅਤੇ ਤਣੇ ਨੂੰ ਬੋਰ ਕਰਨ ਵਾਲੇ ਕੀੜਿਆਂ ਤੋਂ ਬਚਾਉਂਦਾ ਹੈ।
-ਜੇਕਰ ਅਸੀਂ ਕੀਟਨਾਸ਼ਕ ਦੀ ਵਰਤੋਂ ਕੀੜੇ ਦੇ ਪ੍ਰਕੋਪ ਤੋਂ ਪਹਿਲਾਂ ਕਰਦੇ ਹਾਂ ਤਾਂ ਇਹ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ।
-ਇਹ ਵਾਤਾਵਰਣ ਤੇ ਫ਼ਸਲ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
-ਗਊ ਮੂਤਰ ਕੀਟਨਾਸ਼ਕ ਮਿੱਤਰ ਕੀੜਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।

Summary in English: Learn about the process of making pesticide from cow urine!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters