1. Home
  2. ਖਬਰਾਂ

ਮਿਲੋ ਡਾ. ਸੰਗੀਤਾ ਚੋਪੜਾ ਨੂੰ ਜਿਨ੍ਹਾਂ ਨੇ ਬਣਾਈ 'ਪੂਸਾ ਫਾਰਮ ਸਨਫ੍ਰੀਜ਼', ਜਾਣੋ ਇਸਦੀ ਵਿਸ਼ੇਸ਼ਤਾ

ਅੱਜ, ਦੇ ਸਮੇ ਵਿੱਚ ਔਰਤਾਂ ਆਪਣੀ ਯੋਗਤਾ ਦੇ ਅਧਾਰ ਤੇ ਹਰ ਖੇਤਰ ਵਿੱਚ ਇੱਕ ਵੱਖਰੀ ਪਛਾਣ ਸਥਾਪਤ ਕਰ ਚੁੱਕੀਆਂ ਹਨ।

KJ Staff
KJ Staff
Dr. Sangeeta Chopra

Dr. Sangeeta Chopra

ਅੱਜ, ਦੇ ਸਮੇ ਵਿੱਚ ਔਰਤਾਂ ਆਪਣੀ ਯੋਗਤਾ ਦੇ ਅਧਾਰ ਤੇ ਹਰ ਖੇਤਰ ਵਿੱਚ ਇੱਕ ਵੱਖਰੀ ਪਛਾਣ ਸਥਾਪਤ ਕਰ ਚੁੱਕੀਆਂ ਹਨ।

ਕੱਲ੍ਹ ਤੱਕ, ਔਰਤਾਂ ਜੋ ਹਰ ਖੇਤਰ ਵਿੱਚ ਅਣਗੌਲੀਆਂ ਮਹਿਸੂਸ ਕਰਦਿਆਂ ਸਨ ਉਹਨਾਂ ਨੇ ਆਪਣੀ ਪ੍ਰਤਿਭਾ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਹਨ।

ਉਹਦਾ ਤਾਂ ਤੁਸੀਂ ਅਣਗਿਣਤ ਔਰਤਾਂ ਨੂੰ ਮਿਲ ਹੀ ਚੁੱਕੇ ਹੋਵੋਗੇ, ਜੋ ਔਰਤਾਂ ਦੇ ਸਸ਼ਕਤੀਕਰਨ ਦੀ ਕਹਾਣੀ ਸੁਣਾਉਂਦੀ ਹੁੰਦੀਆਂ ਹਨ, ਪਰ ਅੱਜ ਅਸੀਂ ਤੁਹਾਨੂੰ ਜਿਸ ਔਰਤ ਨਾਲ ਰੂਬਰੂ ਕਰਾਣ ਜਾ ਰਹੇ ਹਾਂ ਉਹ ਵਿਸ਼ੇਸ਼, ਵਿਲੱਖਣ ਹੈ।

ਮਿਲੋ ਇਨ੍ਹਾਂ ਨੂੰ, ਨਾਮ ਹੈ ਇਨ੍ਹਾਂ ਦਾ ਸੰਗੀਤਾ ਚੋਪੜਾ, ਹੁਣੀ ਹਾਲ ਹੀ ਵਿੱਚ ਪੂਸਾ ਕ੍ਰਿਸ਼ੀ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ ਵਿਗਿਆਨੀਆਂ ਦੀਆਂ ਸਾਰੀਆਂ ਗਤੀਵਿਧੀਆਂ ਪ੍ਰਦਰਸ਼ਤ ਕੀਤੀਆਂ ਗਈਆਂ ਸਨ। ਵੱਡੀ ਗਿਣਤੀ ਵਿੱਚ ਇਸ ਵਿੱਚ ਕਿਸਾਨ ਸ਼ਾਮਿਲ ਹੋਏ ਸਨ। ਇਨ੍ਹਾਂ ਗਤੀਵਿਧੀਆਂ ਵਿਚ ਕਿਸਾਨਾਂ ਅਤੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ । ਹਾਲਾਂਕਿ ਇਸ ਮੇਲੇ ਵਿਚ ਇਸ ਤਰ੍ਹਾਂ ਦੀਆਂ ਕਈ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਸਨ, ਜਿਸ ਨੇ ਲੋਕਾਂ ਦੇ ਦਿਲਾਂ ਨੂੰ ਜਾਦੂ ਕਰ ਦਿੱਤਾ, ਪਰ ਇਸ ਮੇਲੇ ਵਿਚ ਸਭ ਤੋਂ ਵੱਧ ਚਰਚਾ ਵਿਚ ਰਿਹਾ ਸੀ 'ਪੂਸਾ ਫਾਰਮ ਸਨਫ੍ਰੀਜ਼' ਇਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਵੇਖ ਕੇ ਲੋਕ ਇਸ ਵੱਲ ਖਿੱਚੇ ਚਲੇ ਆ ਰਹੇ ਸਨ। ਲੋਕ ਇਸਦੇ ਗੁਣਾਂ ਨੂੰ ਵੇਖ ਕੇ ਆਕਰਸ਼ਤ ਹੋ ਰਹੇ ਸਨ।

ਕੁਦਰਤੀ ਤੌਰ 'ਤੇ, ਜਦੋਂ ਲੋਕ ਇਸ ਫ੍ਰੀਜ ਨੂੰ ਵੇਖ ਕੇ ਇੰਨੇ ਖੁਸ਼ ਹੋ ਰਹੇ ਸਨ, ਤਾ ਇਸਨੂੰ ਬਣਾਉਣ ਵਾਲੇ ਦੀ ਚਰਚਾ ਵੀ ਹੋਈ ਹੋਵੇਗੀ, ਜਿਵੇਂ ਹੀ ਲੋਕਾਂ ਦੇ ਮਨਾਂ ਵਿਚ ਇਸ ਦੇ ਨਿਰਮਾਤਾ ਬਾਰੇ ਪ੍ਰਸ਼ਨ ਉਠੇ, ਤਾਂ ਇਸ ਦੇ ਜਵਾਬ ਵਜੋਂ, ਹਰ ਇਕ ਦੀ ਜ਼ਬਾਨ ਤੇ ਸੰਗੀਤਾ ਚੋਪੜਾ ਦਾ ਨਾਮ ਹੀ ਸੀ। ਇਹ ਵਿਭੂਤੀ ਕੋਈ ਹੋਰ ਨਹੀਂ ਬਲਕਿ ਸੰਗੀਤਾ ਚੋਪੜਾ ਹੀ ਹੈ, ਜਿਸ ਨੇ ਇਸ ਸ਼ਾਨਦਾਰ ਫ੍ਰੀਜ਼ ਨੂੰ ਤਿਆਰ ਕਰਕੇ ਪ੍ਰਸਿੱਧੀ ਹਾਸਲ ਕੀਤੀ ਹੈ। ਸੰਗੀਤਾ ਚੋਪੜਾ ਉਰਜਾ ਵਿਗਿਆਨ ਤਕਨਾਲੋਜੀ ਦੀ ਮੁੱਖ ਵਿਗਿਆਨੀ ਹੈ। ਸੰਗੀਤਾ ਚੋਪੜਾ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਸਾਰਿਆਂ ਨੂੰ ਉਹਨਾਂ ਦੀ ਯੋਗਤਾ ਦਾ ਦੀਵਾਨਾ ਬਣਾ ਦੀਤਾ।

ਉਹ ਵੀ, ਅਜਿਹੇ ਮੌਕੇ ਤੇ ਜਦੋਂ ਮਹਿਲਾ ਦਿਵਸ ਆਉਣ ਹੀ ਵਾਲਾ ਹੈ, ਤਾਂ ਲਾਜ਼ਮੀ ਹੈ ਕਿ ਸੰਗੀਤਾ ਚੋਪੜਾ ਦੀ ਚਰਚਾ ਆਪਣੇ ਸਿਖਰ' ਤੇ ਪਹੁੰਚੇਗੀ ਹੀ। ਸੰਗੀਤਾ ਦੀ ਕਹਾਣੀ ਉਨ੍ਹਾਂ ਸਾਰੀਆਂ ਔਰਤਾਂ ਨੂੰ ਪ੍ਰੇਰਿਤ ਕਰਦੀ ਹੈ ਜੋ ਆਪਣੇ ਆਪ ਨੂੰ ਨਿਯਮਾਂ ਦੀ ਬੇੜੀਆਂ ਵਿਚ ਬੰਨ੍ਹਦਿਆਂ ਹੋਏ ਆਪਣੀ ਕਾਬਲੀਅਤ ਨੂੰ ਕੁਚਲਦੀਆਂ ਹਨ, ਅਤੇ ਜੋ ਉਹ ਕਰ ਸਕਦੀਆਂ ਹਨ ਉਹ ਕਰ ਨੀ ਪਾਂਦੀਆਂ, ਫਿਰ ਉਨ੍ਹਾਂ ਕੋਲ ਅਫ਼ਸੋਸ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੁੰਦਾ।

Pusa Farm Sunfridge

Pusa Farm Sunfridge

ਖੈਰ, ਸੰਗੀਤਾ ਚੋਪੜਾ ਨੇ ਇਨ੍ਹਾਂ ਗੰਭੀਰ ਸਮੱਸਿਆਵਾਂ 'ਤੇ ਚਾਨਣਾ ਪਾਉਂਦਿਆਂ ਹੋਏ ਕਿਹਾ ਕਿ ਔਰਤਾਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ, ਬੱਸ ਲੋੜ ਹੈ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਨਵੀ ਉਡਾਣ ਦੇਣ ਦੀ। ਉਹ ਕਹਿੰਦੀ ਹੈ ਕਿ ਉਹਵੇ ਤਾਂ ਬਹੁਤ ਸਾਰੀਆਂ ਔਰਤਾਂ ਅਤੇ ਬੰਦੇ ਵਿਗਿਆਨੀ ਹਨ, ਪਰ ਮਹਿਲਾ ਵਿਗਿਆਨੀਆਂ ਨੂੰ ਆਪਣੇ ਪੇਸ਼ੇਵਰ ਕੰਮ ਦੇ ਨਾਲ-ਨਾਲ ਘਰ ਦਾ ਕੰਮ ਵੀ ਵੇਖਣਾ ਪੈਂਦਾ ਹੈ। ਮੈਂ ਔਰਤਾਂ ਨੂੰ ਇਹ ਸਾਰੇ ਕੰਮ ਕਰਦਿਆਂ ਹੋਏ ਵੇਖਿਆ ਹੈ, ਮੈਂ ਉਨ੍ਹਾਂ ਨੂੰ ਸਵੇਰੇ ਜਲਦੀ ਉੱਠਦਿਆਂ, ਘਰ ਦਾ ਕੰਮ ਸਮੇਤ ਹੋਰ ਮਹੱਤਵਪੂਰਣ ਕੰਮ ਕਰਦਿਆਂ ਹੋਏ ਵੀ ਵੇਖਿਆ ਹੈ, ਪਰ ਅਫ਼ਸੋਸ ਹੈ ਕਿ ਉਨ੍ਹਾਂ ਔਰਤਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਿਹਰਾ ਨਹੀਂ ਮਿਲ ਪਾਂਦਾ ਹੈ। ਮੈਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਦੱਸਣਾ ਚਾਉਂਦੀ ਹਾਂ ਕਿ ਉਹ ਜੋ ਕੰਮ ਕਰ ਰਹੀਆਂ ਹਨ ਉਸਦਾ ਸਿਹਰਾ ਲੈਣ ਅਤੇ ਹਮੇਸ਼ਾਂ ਸਖਤ ਮਿਹਨਤ ਕਰਦੀਆਂ ਰਹਿਣ।

ਕਿਸਾਨਾਂ ਲਈ ਬਹੁਤ ਖਾਸ ਹੈ ਇਹ ਫ੍ਰੀਜ਼

ਇਹ ਫ੍ਰੀਜ਼ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ। ਇਸ ਫਰੀਜ ਵਿਚ ਕਿਸਾਨ 2 ਲੱਖ ਟਨ ਤੋਂ ਵੱਧ ਅਨਾਜ ਰੱਖ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਫਸਲਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਸ ਫ੍ਰੀਜ਼ ਦੇ ਆਉਣ ਤੋਂ ਪਹਿਲਾਂ, ਕਿਸਾਨਾਂ ਦੀ ਫਸਲ ਬਰਬਾਦ ਹੋ ਜਾਂਦੀ ਸੀ, ਕਿਉਂਕਿ ਉਨ੍ਹਾਂ ਕੋਲ ਅਜਿਹਾ ਕੋਈ ਸਾਧਨ ਨਹੀਂ ਸੀ, ਜਿਸ ਨਾਲ ਉਹ ਆਪਣੀਆਂ ਫਸਲਾਂ ਦੀ ਰੱਖਿਆ ਕਰ ਸਕਣ ਕੁਦਰਤੀ ਅਤੇ ਅਚਾਨਕ ਤਬਾਹੀਆਂ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਹੀ ਜਾਂਦਾ ਸੀ ਅਤੇ ਉਹਨਾਂ ਨੂੰ ਭਾਰੀ ਵਿੱਤੀ ਦਾ ਨੁਕਸਾਨ ਝੱਲਣਾ ਪੈਂਦਾ ਸੀ।

ਕਿੰਨੀ ਹੈ ਇਸ ਫਰੀਜ਼ ਦੀ ਕੀਮਤ

ਇਸ ਦੇ ਨਾਲ ਹੀ, ਜੇ ਇਸ ਫਰੀਜ਼ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 6 ਲੱਖ ਰੁਪਏ ਹੈ। ਡਾ. ਸੰਗੀਤਾ ਚੋਪੜਾ ਫਰੀਜ ਦੀ ਕੀਮਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਹਿੰਦੀ ਹੈ ਕਿ ਬਕਾਇਆ 3 ਲੱਖ ਰੁਪਏ ਸੋਲਰ ਪੈਨਲ, ਰਿਮੋਟ ਕੰਟਰੋਲ ਅਤੇ ਫਰੀਜ਼ ਮਸ਼ੀਨ ਦੀ ਦੇਖਭਾਲ ਲਈ ਹਨ।

ਇਹ ਵੀ ਪੜ੍ਹੋ :- ਝੋਨੇ ਦੀ ਖਰੀਦ ਪੰਜਾਬ ਵਿਚ ਸ਼ੁਰੂ

Summary in English: Let us meet Dr. Sangeeta Chopra who made Pusa Farm SunFridge, know its specialities.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters