1. Home
  2. ਖਬਰਾਂ

ਕਿਸਾਨਾਂ ਲਈ ਚਾਨਣ ਮੁਨਾਰਾ- ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ

ਰੋਪੜ ਜ਼ਿਲ੍ਹੇ ਵਿੱਚ ਖੇਤੀ ਖੋਜ ਅਤੇ ਪਸਾਰ ਨੂੰ ਹੁੰਗਰਾ ਦੇਣ ਲਈ ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਦੁਆਰਾ ਸਾਲ 2004 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਰੋਪੜ ਦੀ ਸਥਾਪਨਾ ਕੀਤੀ ਗਈ।

KJ Staff
KJ Staff
Krishi Vigyan Kendra, Ropar

Krishi Vigyan Kendra, Ropar

ਰੋਪੜ ਜ਼ਿਲ੍ਹੇ ਵਿੱਚ ਖੇਤੀ ਖੋਜ ਅਤੇ ਪਸਾਰ ਨੂੰ ਹੁੰਗਰਾ ਦੇਣ ਲਈ ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਦੁਆਰਾ ਸਾਲ 2004 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਰੋਪੜ ਦੀ ਸਥਾਪਨਾ ਕੀਤੀ ਗਈ।

ਇਹ ਕੇਂਦਰ ਲੁਧਿਆਣਾ ਤੋਂ 85 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ-ਅੰਮ੍ਰਿਤਸਰ ਹਾਈਵੇ ਉੱਤੇ ਸਥਿਤ ਹੈ। ਕੇ.ਵੀ.ਕੇ. ਰੋਪੜ ਦਾ ਦਫਤਰ ਪਿੰਡ ਹਵੇਲੀ ਕਲ੍ਹਾਂ ਵਿਖੇ ਅਤੇ ਬੀਜ ਉਤਪਾਦਨ ਫਾਰਮ ਪਿੰਡ ਫੂਲ (ਨੇੜੇ ਆਈ. ਆਈ. ਟੀ. ਰੋਪੜ) ਵਿੱਖੇ ਸਥਿਤ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਦੇਸ਼

1. ਖੇਤਰੀ ਖੇਤੀ ਸਮੱਸਿਆਵਾਂ ਨਾਲ ਸਬੰਧਿਤ ਖੇਤੀ ਤਕਨੀਕਾਂ ਦੇ ਸੁਧਾਰ ਲਈ ਤਜ਼ਰਬੇ ਕਰਨਾ

2. ਨਵੀਆਂ ਖੇਤੀ ਵਿਕਸਤ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਦੇ ਖੇਤਾਂ ਵਿੱਚ ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀਆਂ ਲਗਾਉਣਾ

3. ਕਿਸਾਨਾਂ, ਕਿਸਾਨ ਬੀਬੀਆਂ, ਪੇਂਡੂ ਨੌਜਵਾਨਾਂ ਅਤੇ ਖੇਤੀ ਪਸਾਰ ਮਾਹਿਰਾਂ ਦੇ ਗਿਆਨ ਅਤੇ ਕੌਸ਼ਲ ਨੂੰ ਨਿਖਾਰਣ ਲਈ ਵੱਖ-ਵੱਖ ਸਿਖਲਾਈ ਕੋਰਸ /ਪ੍ਰੋਗਰਾਮ ਆਯੋਜਿਤ ਕਰਨਾ

4. ਜ਼ਿਲ੍ਹੇ ਦੀ ਖੇਤੀਬਾੜੀ ਆਰਥਿਕਤਾ ਨੂੰ ਬਿਹਤਰ ਬਣਾਉਣ ਲਈ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰ ਦੀਆਂ ਪਹਿਲਕਦਮੀਆਂ ਵਿੱਚ ਸਹਾਇਤਾ ਲਈ ਖੇਤੀਬਾੜੀ ਤਕਨਾਲੋਜੀ ਦੇ ਗਿਆਨ ਅਤੇ ਸਰੋਤ ਕੇਂਦਰ ਵਜੋਂ ਕੰਮ ਕਰਨਾ

5. ਵੱਖ- ਵੱਖ ਸੰਚਾਰ ਸਾਧਨਾਂ ਦੀ ਵਰਤੋਂ ਨਾਲ ਕਿਸਾਨਾਂ ਨੂੰ ਵਿਭਿੰਨ ਵਿਸ਼ਿਆਂ ਸੰਬੰਧਿਤ ਸਲਾਹ ਸੇਵਾਵਾਂ ਪ੍ਰਦਾਨ ਕਰਨਾ

ਇਸਤੋਂ ਇਲਾਵਾ ਸੁਧਰੇ ਬੀਜ, ਪੌਦ, ਮਿੱਤਰ ਜੀਵ ਅਤੇ ਪਸ਼ੂਆਂ ਦੀਆਂ ਵਧੀਆ ਨਸਲਾਂ ਤਿਆਰ ਕਰਨਾ/ ਮੁਹੱਈਆ ਕਰਵਾਉਣਾ, ਤਕਨਾਲੋਜੀ ਦੇ ਪਸਾਰ ਸੰਬਧੀ ਗਤੀਵਿਧੀਆਂ ਕਰਨਾ, ਖੇਤੀ ਸੰਬੰਧੀ ਨਵੀਆਂ ਕਾਢਾਂ ਨੂੰ ਪਰਖਣਾ ਅਤੇ ਦਰਜ ਕਰਨਾ ਅਤੇ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਕੇ.ਵੀ. ਕੇ. ਦੇ ਉਦੇਸ਼ਾਂ ਅਨੁਸਾਰ ਨੇਪਰੇ ਚਾੜ੍ਹਨਾ।

ਕੇ.ਵੀ.ਕੇ. ਰੋਪੜ ਵਿਖੇ ਬੁਨਿਆਦੀ ਸਹੂਲਤਾਂ

1. ਕੇ. ਵੀ. ਕੇ ਫਾਰਮ : 25 ਏਕੜ

2. ਪ੍ਰਦਰਸ਼ਨੀ ਯੂਨਿਟ:

ੳ. ਸ਼ਹਿਦ ਮੱਖੀ ਪਾਲਣ ਯੂਨਿਟ
ਬ. ਡੇਅਰੀ, ਪੋਲਟਰੀ ਅਤੇ ਬੱਕਰੀ ਪਾਲਣ ਯੂਨਿਟ
ਚ. ਗੰਡੋਇਆ ਖਾਦ ਯੂਨਿਟ
ਦ. ਅਮਰੂਦ ਦਾ ਬਾਗ
ੲ. ਆਟੋਮੈਟਿਕ ਮੌਸਮ ਸਟੇਸ਼ਨ
ਡ. ਹਰਬਲ ਗਾਰਡਨ
ਗ. ਰੂਫਟੌਪ ਗਾਰਡਨ ਅਤੇ ਕਿਚਨ ਗਾਰਡਨ

3. ਲ਼ੈਬ/ ਪ੍ਰਯੋਗਸ਼ਾਲਾਵਾਂ:

ੳ. ਮਿੱਟੀ ਪਰਖ ਪ੍ਰਯੋਗਸ਼ਾਲਾ
ਬ. ਪੌਦਾ ਸਿਹਤ ਕਲਿਨਿਕ
ਚ. ਪਸ਼ੂ ਪਾਲਣ ਲੈਬ
ਦ. ਗ੍ਰਹਿ ਵਿਗਿਆਨ ਲੈਬ

4. ਹੋਰ ਸੁਵਿਧਾਵਾਂ

ੳ. ਬੀਜ / ਪੌਦ/ ਜੈਵਿਕ ਖਾਦ ਦਾ ਵਿਕਰੀ ਕੇਂਦਰ
ਬ. ਨਵੀਨਤਮ ਖੇਤੀ ਮਸ਼ੀਨਰੀ ਦਾ ਕਸਟਮ ਹਾਇਰਿੰਗ ਸੈਂਟਰ
ਚ. ਪੀ.ਏ.ਯੂ. ਦੇ ਖੇਤੀ ਸਾਹਿਤ ਦਾ ਵਿਕਰੀ ਕੇਂਦਰ
ਦ. ਕੰਪਿਊਟਰ ਲੈਬ
ੲ. ਲਾਇਬ੍ਰੇਰੀ

ਕੇ.ਵੀ.ਕੇ. ਰੋਪੜ ਵਿਖੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਲਈ ਸਿਖਲਾਈ ਕੋਰਸ

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਇੱਕ ਰੋਜ਼ਾ ਅਤੇ ਲੰਬੇ ਸਮੇਂ ( 1 ਹਫਤੇ ਤੋਂ 1 ਮਹੀਨੇ) ਦੇ ਸਿਖਲਾਈ ਕੋਰਸ ਸਾਰਾ ਸਾਲ ਆਯੋਜਿਤ ਕੀਤੇ ਜਾਂਦੇ ਹਨ। ਇਹ ਸਿਖਲਾਈ ਕੋਰਸ ਵੱਖ ਵੱਖ ਵਿਸ਼ਿਆਂ ਜਿਵੇਂ ਕਿ ਵਣਖੇਤੀ / ਪਾਪਲਰ ਦੀ ਕਾਸ਼ਤ, ਸ਼ਹਿਦ ਮੱਖੀ ਪਾਲਣ, ਫਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੇ ਯੋਗ ਪ੍ਰਬੰਧ, ਮੁਰਗੀ ਪਾਲਣ, ਬਕਰੀ ਪਾਲਣ, ਸੂਰ ਪਾਲਣ, ਡੇਅਰੀ ਫਾਰਮਿੰਗ, ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ, ਖੁੰਬਾ ਦੀ ਕਾਸ਼ਤ, ਬੀਜ ਉਤਪਾਦਨ, ਪੇਂਡੂ ਸੁਆਣੀਆਂ ਲਈ ਸਿਲਾਈ ਘਢਾਈ, ਬੇਕਰੀ, ਅਚਾਰ ਮੁਰੱਬੇ, ਆਦਿ ਤੇ ਆਯੋਜਿਤ ਕੀਤੇ ਜਾਂਦੇ ਹਨ।

ਇਹਨਾਂ ਵੱਖ ਵੱਖ ਸਿਖਲਾਈ ਕੋਰਸਾਂ ਵਿੱਚ ਭਾਗ ਲੈ ਕੇ ਕਿਸਾਨ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਸਵੈ-ਰੋਜ਼ਗਾਰ ਅਪਨਾ ਸਕਦੇ ਹਨ ਅਤੇ ਆਪਣੀ ਖੇਤੀ ਨੂੰ ਵਿਗਿਆਨਿਕ ਲੀਹਾਂ ਅਨੁਸਾਰ ਢਾਲ ਕੇ ਖੇਤੀ ਖਰਚੇ ਘਟਾਉਂਦੇ ਹੋਏ ਵੱਧ ਮੁਨਾਫਾ ਕਮਾ ਸਕਦੇ ਹਨ।

ਵੱਖ ਵੱਖ ਫਸਲਾਂ ਦੇ ਸੁਧਰੇ ਬੀਜ

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਹਰ ਸਾਲ ਰੋਪੜ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕਿਸਮਾਂ ਦਾ ਸੁਧਰਿਆ ਬੀਜ ਉਪਲਬਧ ਕਰਵਾਉਂਦਾ ਹੈ। ਇਹਨਾਂ ਵਿੱਚ ਮੁੱਖ ਫਸਲਾਂ ਜਿਵੇਂ ਕਿ ਝੋਨਾ, ਬਾਸਮਤੀ, ਕਣਕ, ਮੱਕੀ, ਚਾਰੇ ਵਾਲੀ ਮੱਕੀ, ਮੂੰਗੀ, ਮਾਂਹ, ਛੋਲੇ, ਸਰ੍ਹੋਂ, ਤਿਲ਼, ਮੂੰਗਫਲੀ, ਚਾਰੇ ਵਾਲੀਆਂ ਫਸਲਾਂ ਆਦਿ ਦੇ ਬੀਜਾਂ ਲਈ ਕਿਸਾਨਾਂ ਦੀ ਭਾਰੀ ਮੰਗ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਪੂਰੀ ਕਰਦਾ ਹੈ।

ਕੇ.ਵੀ.ਕੇ. ਵੱਲੋਂ ਨਵੀਨਤਮ ਤਕਨੀਕਾਂ ਸਬੰਧੀ ਪ੍ਰਦਰਸ਼ਨੀਆਂ

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਹਰ ਸਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਨਵੀਨਤਮ ਖੇਤੀ ਤਕਨੀਕਾਂ ਨੂੰ ਜ਼ਿਲ਼੍ਹੇ ਦੇ ਕੋਨੇ ਕੋਨੇ ਵਿੱਚ ਬੈਠੇ ਕਿਸਾਨਾਂ ਤੱਕ ਪਹੁੰਚਆੳਣ ਲਈ ਕਿਸਾਨਾਂ ਦੇ ਖੇਤਾ ਦੇ ਵਿੱਚ ਪ੍ਰਦਰਸ਼ਨੀਆਂ ਲਗਾੳਂਦਾ ਹੈ। ਇਹਨਾਂ ਪ੍ਰਦਰਸ਼ਨੀਆਂ ਵਿੱਚ ਫਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ, ਖੇਤੀ ਵਿਭਿੰਨਤਾਂ ਨੂੰ ਉਤਸ਼ਾਹਿਤ ਕਰਨ ਲਈ ਤੇਲਬੀਜ ਫਸਲਾਂ, ਦਾਲਾਂ, ਜੰਗਲਾਤ ਦਰਖਤ ਦੇ ਨਾਲ ਨਾਲ ਹੋਰ ਕਈ ਨਵੀਨਤਮ ਤਕਨੀਕਾਂ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ।

ਕੇ.ਵੀ.ਕੇ. ਰੋਪੜ ਵੱਲੋਂ ਚਲਾਈਆਂ ਮੁਹਿੰਮਾਂ

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਜ਼ਿਲ੍ਹੇ ਵਿੱਚ ਖੇਤੀ ਸਬੰਧੀ ਲੋੜਾਂ ਅਤੇ ਚੁਣੌਤੀਆਂ ਅਨੁਸਾਰ ਵੱਖ ਵੱਖ ਮੁਹਿੰਮਾਂ ਉਲੀਕਦਾ ਰਹਿੰਦਾ ਹੈ।ਇਸ ਲੜੀ ਵਿੱਚ ਕੁੱਝ ਮੁਹਿੰਮਾਂ ਜਿਵੇਂ ਕਿ ਫਸਲਾਂ ਦੇ ਬੀਜ ਦੀ ਸੋਧ, ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ, ਕਣਕ ਦੀ ਪੀਲੀ ਕੂੰਗੀ, ਆਲੂ ਦਾ ਪਿਛੇਤਾ ਝੁਲਸ ਰੋਗ, ਘਰੇਲੂ ਬਗੀਚੀ ਵਿੱਚ ਜ਼ਹਿਰਾਂ ਮੁਕਤ ਸਬਜ਼ੀਆ ਦੀ ਪੈਦਾਵਾਰ, ਪਾਣੀ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ, ਫਸਲੀ ਵਿਭਿੰਨਤਾ, ਫਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ, ਸਵੱਛਤਾ ਅਭਿਆਨ, ਅਦਿ ਹਰ ਸਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਕੇ.ਵੀ.ਕੇ. ਰੋਪੜ ਵਿਖੇ ਚਲ ਰਹੇ ਪ੍ਰੋਜੈਕਟਾਂ ਦੀ ਸੂਚੀ

ੳ. ਪ੍ਰੋਮੋਸ਼ਨ ਆਫ ਐਗਰੀਕਲਚਰਲ ਮੈਕੇਨਾਈਜ਼ੇਸ਼ਨ ਫੌਰ ਇਨ-ਸੀਟੂ ਮੈਨੇਜਮੈਂਟ ਆਫ ਕਰੋਪ ਰੈਸੀਡਿਯੂ: ਇਸ ਪ੍ਰੌਜੈਕਟ ਅਧੀਨ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧਨ ਲਈ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਹਨ। ਇਹ ਪ੍ਰੌਜੈਕਟ ਸਾਲ 2018 ਵਿੱਚ ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਦੁਆਰਾ ਸ਼ੁਰੂ ਕੀਤਾ ਗਿਆ, ਜਿਸ ਦਾ ਮੁੱਖ ਮੰਤਵ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧ ਬਾਰੇ ਜਾਗਰੂਕ ਕਰਨਾ ਅਤੇ ਇਸ ਲਈ ਨਵੀਨਤਮ ਖੇਤੀ ਮਸ਼ੀਨਾਂ ਉਪਲੱਬਧ ਕਰਵਾਉਣਾ ਹੈ।

ਬ. ਨੈਸ਼ਨਲ ਇਨੀਸ਼ਿਏਟਿਵ ਆਨ ਕਲਾਈਮੇਟ ਰਿਜ਼ੀਲੀੲੈਂਟ ਐਗਰੀਕਲਚਰ: ਇਹ ਪ੍ਰੌਜੈਕਟ ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਦੁਆਰਾ ਕੇ.ਵੀ.ਕੇ. ਰੋਪੜ ਵਿਖੇ ਸਨ 2011 ਵਿੱਚ ਸ਼ੁਰੂ ਕੀਤਾ ਗਿਆ, ਜਿਸ ਦਾ ਮੁੱਖ ਮੰਤਵ ਬਦਲ ਰਹੇ ਮੌਸਮ ਕਾਰਨ ਫਸਲਾਂ ਦੀ ਪੈਦਾਵਾਰ, ਕੀਟ ਪ੍ਰਬੰਧਨ, ਪਸ਼ੂ ਪਾਲਣ, ਵਣਖੇਤੀ, ਅਤੇ ਹੋਰ ਵਿਸ਼ਿਆਂ ਸੰਬਧੀ ਪੈਦਾ ਹੋ ਰਹੀਆਂ ਨਵੀਆਂ ਚੁਣੌਤੀਆਂ ਦੇ ਹਲ ਦੇਣਾ ਹੈ।

ਚ. ਉੱਨਤ ਭਾਰਤ ਅਭਿਆਨ: ਇਸ ਪ੍ਰੋਜੈਕਟ ਅਧੀਨ ਕੇ.ਵੀ.ਕੇ. ਰੋਪੜ ਵੱਲੋਂ ਗੋਦ ਲਏ ਪਿੰਡਾਂ ਵਿੱਚ ਭਾਰਤ ਸਰਕਾਰ ਦੁਆਰਾ ਚਲਾਏ ਗਏ ਵੱਖ ਵੱਖ ਪ੍ਰੋਗਰਾਮ ਲਾਗੂ ਕੀਤੇ ਜਾਂਦੇ ਹਨ।

ਦ. ਡਿਸਟਰਿਕਟ ਐਗਰੋਮੈਟ. ਯੂਨਿਟ ਪ੍ਰੌਜੈਕਟ: ਇਹ ਪ੍ਰੌਜੈਕਟ ਇੰਡੀਆ ਮੈਟਰੋਲੌਜੀਕਲ ਡਿਪਾਰਟਮੈਂਟ ਦੀ ਸਰਪ੍ਰਸਤੀ ਅਧੀਨ ਕੇ.ਵੀ.ਕੇ. ਰੋਪੜ ਵਿਖੇ ਚੱਲ ਰਿਹਾ ਹੈ। ਇਸ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੌਸਮ ਅਨੁਸਾਰ ਖੇਤੀ ਸਲਾਹ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਕਿ ਕਿਸਾਨ ਮੌਸਮੀ ਫੇਰਬਦਲ ਦੀ ਅਗੇਤੀ ਜਾਣਕਾਰੀ ਦਾ ਲਾਭ ਲੈਂਦੇ ਹੋਏ ਖੇਤੀ ਕਾਰਜਾਂ ਦਾ ਯੋਗ ਪ੍ਰਬੰਧ ਕਰ ਸਕਣ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬੱਚ ਸਕਣ।

ਕੇ.ਵੀ.ਕੇ. ਰੋਪੜ ਦੁਆਰਾ ਕਿਸਾਨਾਂ ਤੱਕ ਪਹੁੰਚ ਦੇ ਵੱਖ ਵੱਖ ਸਾਧਨ:

1. ਕਿਸਾਨ ਮੋਬਾਈਲ ਐਡਵਾਈਸਰੀ ਸਰਵਿਸ ਸਕੀਮ (KMASS /M-KISAN): ਇਹ ਇੱਕ ਐਸ.ਐਮ.ਐਸ./ ਮੋਬਾਈਲ ਫੋਨ ਤੇ ਮੈਸੇਜ ਭੇਜਣ ਦੀ ਸੁਵਿਧਾ ਹੈ ਜਿਸ ਵਿੱਚ ਰੋਪੜ ਜ਼ਿਲ੍ਹੇ ਦੇ 4500 ਤੋਂ ਵੱਧ ਕਿਸਾਨ ਰਜਿਸਟਰ ਹਨ। ਇਸ ਸੇਵਾ ਰਾਹੀਂ ਕੇ.ਵੀ.ਕੇ. ਜ਼ਿਲ੍ਹੇ ਦੇ ਕਿਸਾਨਾਂ ਨੂੰ ਸਮੇਂ ਸਮੇਂ ਤੇ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਦਿੰਦਾ ਰਹਿੰਦਾ ਹੈ।

2. ਵਾਟਸ-ਐਪ ਗਰੁੱਪ: ਕੇ.ਵੀ.ਕੇ. ਰੋਪੜ ਦੁਆਰਾ ਲਗਭੱਗ 30 ਵਾਟਸ-ਐਪ ਗਰੁੱਪ ਤਿਆਰ ਕੀਤੇ ਗਏ ਹਨ ਜਿਸ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚ, ਸਿਖਲਾਈ ਲੈ ਚੁੱਕੇ ਕਿਸਾਨ, ਅਤੇ ਵੱਖ ਵੱਖ ਵਿਸ਼ਿਆਂ/ ਕਿੱਤਿਆਂ ਨਾਲ ਜੁੜੇ ਕਿਸਾਨ ਸ਼ਾਮਿਲ ਹਨ।

3. ਹਫਤਾਵਾਰ ਖੇਤੀ ਮੌਸਮ ਸਲਾਹ ਸੇਵਾ: ਕੇ.ਵੀ.ਕੇ. ਰੋਪੜ ਹਫਤੇ ਵਿੱਚ ਦੋ ਵਾਰ ਮੌਸਮ ਦੀ ਭਵਿੱਖਬਾਣੀ ਅਨੁਸਾਰ ਖੇਤੀ ਮੌਸਮ ਸਲਾਹ ਬੁਲੇਟਿਨ ਜਾਰੀ ਕਰਦਾ ਹੈ ਜਿਸ ਦੇ ਆਧਾਰ ਦੇ ਕਿਸਾਨ ਅਪਣੀ ਖੇਤੀ ਕਾਰਜਾਂ ਦਾ ਮੌਸਮ ਯੋਗ ਪ੍ਰਬੰਧ ਕਰ ਸਕਦੇ ਹਨ।

ਇਹਨਾਂ ਤੋਂ ਇਲਾਵਾ ਰੋਪੜ ਜਿਲ਼੍ਹੇ ਦੇ ਕਿਸਾਨ ਹੇਠਾਂ ਦਰਸਾਏ ਮਾਧਿਅਮਾਂ ਰਾਹੀਂ ਵੀ ਖੇਤੀ ਨਾਲ ਜੁੜੀ ਨਵੇਕਲੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਨ:

4. ਕੇ.ਵੀ.ਕੇ. ਵੈਬਸਾਈਟ : www.kvkropar.com

5. ਯੂਟਿਯੂਬ ਚੈਨਲ: https://www.youtube.com/channel/UCgwJjJwu4y7zVMO13I5WTHA  

6. ਫੇਸਬੁੱਕ ਪੇਜ: https://www.facebook.com/kvkropar/

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਕਿਰਸਾਨੀ ਦੀ ਸੇਵਾ, ਨਵੀਨਤਮ ਤਕਨੀਕਾਂ ਦੇ ਪਸਾਰ ਅਤੇ ਲਾਭਦਾਇਕ ਖੇਤੀ ਲਈ ਢੁਕਵੇਂ ਹਲ ਅਤੇ ਸੇਵਾਵਾਂ ਦੇਣ ਲਈ ਵਚਨਬੱਧ ਹੈ।

ਡਾ. ਜੀ. ਐਸ. ਮੱਕੜ ਅਤੇ ਅੰਕੁਰਦੀਪ ਪ੍ਰੀਤੀ

Summary in English: Lighthouse for Farmers - Krishi Vigyan Kendra, Ropar

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters