ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਜੇ ਤੁਸੀਂ ਅਜੇ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਨਹੀਂ ਜੋੜਿਆ ਹੈ, ਤਾਂ ਇਹ ਤੁਹਾਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ | ਤੁਹਾਨੂੰ ਇਸ ਦੀ ਚੰਗੀ ਖਾਸੀ ਕੀਮਤ ਅਦਾ ਕਰਨੀ ਪੈ ਸਕਦੀ ਹੈ | PAN-Aadhaar Link ਤੋਂ ਲੈ ਕੇ ਆਮਦਨ ਕਰ ਵਿਭਾਗ Income Tax Department ਨੇ ਸਖਤ ਨਿਰਦੇਸ਼ ਦਿੱਤੇ ਹਨ ਕਿ ਜੇ ਕਿਸੀ ਦੇ ਪੈਨ ਕਾਰਡ ਨੂੰ ਸੀਮਤ ਸਮੇਂ ਦੇ ਅੰਦਰ ਆਧਾਰ ਕਾਰਡ ਨਾਲ ਨਹੀਂ ਜੋੜਿਆ ਗਿਆ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਭੁਗਤਣਾ ਪੈ ਸਕਦਾ ਹੈ |
ਪੈਨ-ਆਧਾਰ ਲਿੰਕਿੰਗ ਲਈ ਵਿਭਾਗ ਨੇ ਲੋਕਾਂ ਨੂੰ 30 ਜੂਨ 2020 ਤੱਕ ਦਾ ਸਮਾਂ ਦਿੱਤਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੋਵਿਡ 19 ਦੇ ਕਾਰਨ ਹੋਈ ਤਾਲਾਬੰਦੀ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਜਿਨ੍ਹਾਂ ਨੇ ਅਜੇ ਇਹ ਪੈਨ-ਆਧਾਰ ਕਾਰਡ ਲਿੰਕਿੰਗ PAN-Aadhaar Card Linking ਨਹੀਂ ਕੀਤੀ ਹੈ, ਉਨ੍ਹਾਂ ਕੋਲ ਹੁਣ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ |
ਤੁਹਾਡੀ ਜਾਣਕਾਰੀ ਲਈ, ਦੱਸ ਦੇਈਏ ਕਿ ਸਾਲ 2018 ਵਿੱਚ ਆਧਾਰ ਕਾਰਡ ਤੇ ਸੁਪਰੀਮ ਕੋਰਟ ਦੇ ਵਲੋਂ ਆਏ ਇੱਕ ਫੈਸਲੇ ਅਨੁਸਾਰ ਆਮਦਨੀ ਟੈਕਸ ਰਿਟਰਨ ਭਰਨ ਲਈ 12-ਅੰਕਾਂ ਦੀ ਪਛਾਣ ਨੰਬਰ ਯਾਨੀ ਆਧਾਰ ਨੰਬਰ ਲਾਜ਼ਮੀ ਕਰ ਦਿੱਤਾ ਗਿਆ ਸੀ। ਨਾਲ ਹੀ ਪੈਨ ਕਾਰਡ ਨੂੰ ਆਧਾਰ ਨਾਲ ਜੋੜਨਾ ਵੀ ਜ਼ਰੂਰੀ ਕਿਹਾ ਗਿਆ ਸੀ |
ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਪੈਨ ਕਾਰਡ ਆਧਾਰ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ-
1. ਇਸ ਦੇ ਲਈ, ਸਬਤੋ ਪਹਿਲਾਂ ਇਨਕਮ ਟੈਕਸ ਦੀ ਵੈਬਸਾਈਟ -https://www.incometaxindiaefiling.gov.in/home'ਤੇ ਜਾਓ |
2. ਹੁਣ ਖੱਬੇ ਪਾਸੇ ਦਿੱਤੇ Link Aadhaar ਵਿਕਲਪ 'ਤੇ ਕਲਿਕ ਕਰੋ |
3. ਹੁਣ ਤੁਹਾਨੂੰ Quick links ਵਿਕਲਪ ਦੇ Link Aadhaar 'ਤੇ ਕਲਿਕ ਕਰਨਾ ਹੋਵੇਗਾ |
4. ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ ਅਤੇ ਸਕ੍ਰੀਨ ਦੇ ਸਬਤੋ ਉਪਰ ਤੇ ਇੱਕ ਹਾਈਪਰ ਲਿੰਕ ਦਿਖਾਈ ਦੇਵੇਗਾ |
5. ਤੁਸੀਂ ਉਸ ਹਾਈਪਰ ਲਿੰਕ ਤੇ ਕਲਿਕ ਕਰੋ |
6. ਹਾਈਪਰ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ, ਆਪਣਾ ਪੈਨ ਕਾਰਡ ਅਤੇ ਆਧਾਰ ਕਾਰਡ ਨੰਬਰ ਅਤੇ ਪੁੱਛੀ ਗਈ ਜਾਣਕਾਰੀ ਦਰਜ ਕਰੋ |
7. ਹੁਣ ਐਂਟਰ (enter) ਤੇ ਕਲਿਕ ਕਰੋ |
8. View Link Aadhaar Status 'ਤੇ ਕਲਿੱਕ ਕਰੋ |
9. ਇਸ ਸਥਿਤੀ ਟੈਬ ਤੇ ਆਉਣ ਤੋਂ ਬਾਅਦ, ਤੁਸੀਂ ਆਪਣੀ ਲਿੰਕ ਸਥਿਤੀ ਨੂੰ ਵੇਖਣ ਦੇ ਯੋਗ ਹੋਵੋਗੇ
ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਕਿਵੇਂ ਜੋੜਿਆ ਜਾਵੇ
ਤੁਸੀਂ ਆਮਦਨ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ - https://www.incometaxindiaefiling.gov.in/home ਰਾਹੀਂ ਪੈਨ ਨੂੰ ਅਸਾਨੀ ਨਾਲ ਆਧਾਰ ਨਾਲ ਜੋੜ ਸਕਦੇ ਹੋ |
Summary in English: link your Pan with Aadhaar card till 30 june else be ready for penality of 10,000.