1. Home
  2. ਖਬਰਾਂ

LPG ਸਿਲੰਡਰ ਸਿੱਧਾ ਇੰਨੇ ਰੁਪਏ ਹੋਇਆ ਸਸਤਾ, ਆਮ ਆਦਮੀ ਨੂੰ ਮਿਲੀ ਰਾਹਤ

ਨਵੇਂ ਸਾਲ ਤੇ ਇੰਡੀਅਨ ਆਇਲ (Indian Oil) ਨੇ ਲੋਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ । ਇੰਡੀਅਨ ਆਇਲ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ (Cylinder price) ਵਿੱਚ 100 ਰੁਪਏ ਘੱਟ ਕਰਨ ਦਾ ਫੈਸਲਾ ਕੀਤਾ ਹੈ । ਇਸ ਵਿੱਚ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਹਾਲਾਂਕਿ , ਘਰੇਲੂ ਐਲਪੀਜੀ ਸਿਲੰਡਰ ਦੀ ਦਰਾਂ ਵਿੱਚ ਕੁਝ ਬਦਲਾਵ ਨਹੀਂ ਕੀਤਾ ਗਿਆ ਹੈ ।

Pavneet Singh
Pavneet Singh
LPG Cylinders

LPG Cylinders

ਨਵੇਂ ਸਾਲ ਤੇ ਇੰਡੀਅਨ ਆਇਲ (Indian Oil) ਨੇ ਲੋਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ । ਇੰਡੀਅਨ ਆਇਲ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ (Cylinder price) ਵਿੱਚ 100 ਰੁਪਏ ਘੱਟ ਕਰਨ ਦਾ ਫੈਸਲਾ ਕੀਤਾ ਹੈ । ਇਸ ਵਿੱਚ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਹਾਲਾਂਕਿ , ਘਰੇਲੂ ਐਲਪੀਜੀ ਸਿਲੰਡਰ ਦੀ ਦਰਾਂ ਵਿੱਚ ਕੁਝ ਬਦਲਾਵ ਨਹੀਂ ਕੀਤਾ ਗਿਆ ਹੈ ।

ਸਿਲੰਡਰ ਦੀ ਕੀਮਤ ਘਟੀ (Cylinder price became cheaper )

ਦੱਸ ਦਇਏ ਕਿ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ (LPG cylinder) ਦੀ ਕੀਮਤਾਂ ਵਧਾ ਦਿੱਤੀ ਗਈ ਸੀ। ਦਸੰਬਰ ਵਿੱਚ ਰਸੋਈ ਗੈਸ ਸਿਲੰਡਰ ਦੀ ਕੀਮਤ 100 ਰੁਪਏ ਵਧਾ ਦਿੱਤੀ ਗਈ ਸੀ । ਹਾਲਾਂਕਿ , ਲੋਕਾਂ ਦੇ ਲਈ ਰਾਹਤ ਵਾਲੀ ਗੱਲ ਇਹ ਸੀ ਕਿ ਤੱਦ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਵ ਨਹੀਂ ਹੋਇਆ ਸੀ । ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਘਾਟੇ ਤੋਂ ਰੈਸਟੋਰੈਂਟ ਦੇ ਮਾਲਕਾਂ ਨੂੰ ਰਾਹਤ ਮਿੱਲੀ ਹੈ ।

ਕਿੰਨੀ ਹੋਈ ਕੀਮਤ (How much did it cost )

ਇਸਦੇ ਨਾਲ ਹੀ 100 ਰੁਪਏ ਦੇ ਕਟੌਤੀ ਦੇ ਬਾਅਦ ਦਿੱਲੀ (delhi) ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 2001 ਰੁਪਏ ਹੋ ਚੁਕੀ ਹੈ । ਕਲਕੱਤੇ (Kolkata) ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 2077 ਰੁਪਏ ਹੋ ਚੁਕੀ ਹੈ । ਮੁੰਬਈ (Mumbai) ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 1951 ਰੁਪਏ ਹੋ ਚੁਕੀ ਹੈ ।

ਘਰੇਲੂ ਰਸੋਈ ਗੈਸ ਸਿਲੰਡਰ ਵਿੱਚ ਕੋਈ ਬਦਲਾਵ ਨਹੀਂ ਹੋਇਆ ਹੈ (No change in the price of domestic LPG cylinder )

ਇਸ ਵਾਰ ਵੀ ਘਰੇਲੂ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਵ ਨਹੀਂ ਕਿੱਤਾ ਗਿਆ ਹੈ। ਪਿੱਛਲੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤਾਂ ਅਕਤੂਬਰ ਵਿੱਚ ਵਧਾ ਦਿੱਤੀ ਗਈ ਸੀ ।

ਬਿਨਾ ਸਬਸਿਡੀ ਵਾਲ਼ੇ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਦਿੱਲੀ ਅਤੇ ਮੁੰਬਈ ਵਿੱਚ ਕੀਮਤ 899.50 ਰੁਪਏ ਹਨ । ਕਲਕੱਤਾ ਵਿੱਚ ਇਸ ਦੀ ਕੀਮਤ 926 ਰੁਪਏ ਹਨ , ਜਦ ਕਿ ਚੇਨਈ ਵਿੱਚ ਤੁਹਾਨੂੰ 14.2 ਕਿਲੋ ਦਾ ਘਰੇਲੂ ਐਲਪੀਜੀ ਸਿਲੰਡਰ
915.50 ਰੁਪਏ ਵਿੱਚ ਮਿਲੇਗਾ ।

ਸਿਲੰਡਰ ਦੀ ਕੀਮਤ ਕਰੋ ਚੈੱਕ (check cylinder price )

ਜੇਕਰ ਤੁਸੀ ਆਪਣੇ ਸ਼ਹਿਰ ਵਿਚ ਗੈਸ ਸਿਲੰਡਰ ਦੀ ਨਵੀ ਕੀਮਤਾਂ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ , ਤਾਂ ਤੁਸੀ ਇਸ ਸਰਕਾਰੀ ਤੇਲ ਕੰਪਨੀ ਦੀ ਅਧਿਕਾਰਕ ਵੈਬਸਾਈਟ ਤੇ ਵੇਖ ਸਕਦੇ ਹੋ ।

ਇਸ ਦੇ ਲਈ ਤੁਸੀ ਆਈਓਸੀਐਲ ਦੀ ਵੈਬਸਾਈਟ ਤੇ ਜਾ ਸਕਦੇ ਹੋ

cx.indianoil.in/webcenter/portal/Customer/pages_productprice ਤੇ ਜਾਓ । ਇਸ ਤੋਂ ਬਾਅਦ ਵੈਬਸਾਈਟ ਤੇ ਸਟੇਟ ,ਡਿਸਟ੍ਰਿਕਟ ਅਤੇ ਡਿਸਟ੍ਰੀਬਿਊਟਰ ਤੇ ਕਲਿੱਕ ਕਰੋ ਅਤੇ ਫਿਰ ਸਰਚ ਆਪਸ਼ਨ ਤੇ ਕਲਿਕ ਕਰੋ । ਇਸ ਤੋਂ ਬਾਅਦ ਤੁਹਾਡੇ ਸਾਮਣੇ ਗੈਸ ਸਿਲੰਡਰ ਦੀ ਕੀਮਤ ਆ ਜਾਵੇਗੀ ।

ਇਹ ਵੀ ਪੜ੍ਹੋ : ਪੰਜਾਬ ਦੌਰੇ ਤੇ ਮੋਦੀ ਕਰਣਗੇ ਇਹ ਵੱਡੇ ਐਲਾਨ

Summary in English: LPG cylinders became so cheap that the common man got relief

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters