1. Home
  2. ਖਬਰਾਂ

ਮਹਿੰਦਰਾ ਫਾਈਨਾਂਸ ਨੇ ਲੌਂਚ ਕਿੱਤੀ ਵਿਸ਼ੇਸ਼ ਡਿਪਾਜ਼ਿਟ ਸਕੀਮ !

ਮਹਿੰਦਰਾ ਫਾਈਨਾਂਸ(Mahindra Finance) ਨੇ ਗਾਹਕਾਂ ਲਈ ਵਿਸ਼ੇਸ਼ ਡਿਪਾਜ਼ਿਟ ਸਕੀਮ(Special Deposit Scheme) ਪੇਸ਼ ਕੀਤੀ ਹੈ। ਇਹ ਸਕੀਮ ਖਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਹੈ ਜੋ ਡਿਜੀਟਲ ਤੌਰ 'ਤੇ ਜ਼ਿਆਦਾ ਸਰਗਰਮ ਹਨ।

Pavneet Singh
Pavneet Singh
Mahindra Finance

Mahindra Finance

ਮਹਿੰਦਰਾ ਫਾਈਨਾਂਸ(Mahindra Finance) ਨੇ ਗਾਹਕਾਂ ਲਈ ਵਿਸ਼ੇਸ਼ ਡਿਪਾਜ਼ਿਟ ਸਕੀਮ(Special Deposit Scheme) ਪੇਸ਼ ਕੀਤੀ ਹੈ। ਇਹ ਸਕੀਮ ਖਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਹੈ ਜੋ ਡਿਜੀਟਲ ਤੌਰ 'ਤੇ ਜ਼ਿਆਦਾ ਸਰਗਰਮ ਹਨ। ਮਹਿੰਦਰਾ ਵਿੱਤੀ ਸੇਵਾਵਾਂ ਦਾ ਧਿਆਨ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰ 'ਤੇ ਕੇਂਦਰਿਤ ਹੈ। ਕੰਪਨੀ ਵੈੱਬਸਾਈਟ ਰਾਹੀਂ ਡਿਪਾਜ਼ਿਟਰਾਂ ਨੂੰ ਡਿਜੀਟਲ ਮੋਡ ਵਿੱਚ ਵਿਸ਼ੇਸ਼ ਡਿਪਾਜ਼ਿਟ ਸਕੀਮ ਦੀ ਪੇਸ਼ਕਸ਼ ਕਰੇਗੀ। ਅੱਜ ਦੇ ਡਿਜੀਟਲ ਸੰਸਾਰ ਵਿੱਚ, ਜਮ੍ਹਾਂਕਰਤਾਵਾਂ ਨੂੰ ਜਮ੍ਹਾ ਲੈਣ ਵਾਲੀਆਂ ਕੰਪਨੀਆਂ ਨਾਲ ਸੰਪਰਕ ਕਰਨ ਦਾ ਮੌਕਾ ਮਿਲੇਗਾ। ਇਹ ਸਕੀਮ ਮੌਜੂਦਾ ਸਕੀਮ ਤੋਂ ਵੱਖਰੀ ਹੈ। ਮਹਿੰਦਰਾ ਫਾਈਨਾਂਸ ਦੀ ਫਿਕਸਡ ਡਿਪਾਜ਼ਿਟ ਸਕੀਮ ਨੂੰ (CRISIL)ਤੋਂ FAAA ਰੇਟਿੰਗ ਮਿਲੀ ਹੈ। ਇਹ ਰੇਟਿੰਗ ਸਭ ਤੋਂ ਵੱਧ ਸੁਰੱਖਿਆ ਨੂੰ ਦਰਸਾਉਂਦੀ ਹੈ।

0.20% ਵੱਧ ਮਿਲੇਗਾ ਵਿਆਜ

ਇਸ ਸਕੀਮ ਦੇ ਤਹਿਤ ਗਾਹਕਾਂ ਨੂੰ ਸਾਲਾਨਾ 0.20% ਵੱਧ ਵਿਆਜ ਮਿਲੇਗਾ। ਇਸਦੇ ਤਹਿਤ ਗਾਹਕਾਂ ਨੂੰ 30 ਮਹੀਨੇ ਦੇ ਜਮਾ ਤੇ 6.20% ਜਦਕਿ 42 ਮਹੀਨੇ ਦੇ ਜਮਾ ਤੇ 6.50 %ਵਿਆਜ ਮਿਲੇਗਾ। ਕੰਪਨੀ ਨੇ ਇਹ ਯੋਜਨਾ ਡਿਜੀਟਾਈਜੇਸ਼ਨ ਪਹਿਲ ਦੇ ਤਹਿਤ ਲਾਂਚ ਕੀਤੀ ਹੈ। ਇਸ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਨੂੰ 20 bps ਵਾਧੂ ਵਿਆਜ ਮਿਲੇਗਾ।

ਮਹਿੰਦਰਾ ਫਾਈਨਾਂਸ ਦੇ ਮੁੱਖ ਵਿੱਤੀ ਅਧਿਕਾਰੀ ਵਿਵੇਕ ਕਰਵੇ ਦੇ ਅਨੁਸਾਰ, ਕੰਪਨੀ ਦੀ ਇਹ ਯੋਜਨਾ ਡਿਜੀਟਲ ਮੋਡ ਰਾਹੀਂ ਗਾਹਕਾਂ ਨੂੰ ਕਈ ਤਰ੍ਹਾਂ ਦੇ ਵਿੱਤੀ ਅਤੇ ਨਿਵੇਸ਼ ਉਤਪਾਦ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਮਹਿੰਦਰਾ ਫਾਈਨਾਂਸ ਦੀ ਫਿਕਸਡ ਡਿਪਾਜ਼ਿਟ ਸਕੀਮ ਨੂੰ CRISIL ਤੋਂ FAAA ਰੇਟਿੰਗ ਮਿਲੀ ਹੈ। ਇਹ ਰੇਟਿੰਗ ਸਭ ਤੋਂ ਵੱਧ ਸੁਰੱਖਿਆ ਨੂੰ ਦਰਸਾਉਂਦੀ ਹੈ।

ਆਨਲਾਈਨ ਨਿਵੇਸ਼ ਦੀ ਸਹੂਲਤ ਮਿਲੇਗੀ

ਜਮ੍ਹਾਂਕਰਤਾਵਾਂ ਲਈ, ਇਹ ਸਕੀਮ ਵੈਬਸਾਈਟ ਰਾਹੀਂ ਉਪਲਬਧ ਹੋਵੇਗੀ। ਨਿਵੇਸ਼ ਲਈ, ਗਾਹਕਾਂ ਨੂੰ ਅਧਿਕਾਰਕ ਵੈਬਸਾਈਟ https://www.mahindrafinance.com 'ਤੇ ਜਾਣਾ ਪਵੇਗਾ।

ਕੰਪਨੀ ਦਾ ਮੰਨਣਾ ਹੈ ਕਿ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਡਿਜੀਟਾਈਜ਼ਡ ਅਤੇ ਆਟੋਮੇਸ਼ਨ ਨਾਲ ਜੁੜੀਆਂ ਸਹੂਲਤਾਂ ਵੀ ਮਿਲਣਗੀਆਂ। ਨਾਲ ਹੀ, ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਇੱਕ ਸਹਿਜ ਅਨੁਭਵ ਮਿਲੇਗਾ।

ਸਕੀਮ ਦੀਆਂ ਵਿਸ਼ੇਸ਼ਤਾਵਾਂ

  •   ਸਪੈਸ਼ਲ ਡਿਪਾਜ਼ਿਟ ਸਕੀਮ ਵਿੱਚ ਗਾਹਕਾਂ ਨੂੰ 20 ਬੇਸਿਸ ਪੁਆਇੰਟ ਜ਼ਿਆਦਾ ਵਿਆਜ ਮਿਲੇਗਾ। 

  •   30 ਮਹੀਨਿਆਂ ਅਤੇ 42 ਮਹੀਨਿਆਂ ਦੀ ਜਮ੍ਹਾ ਰਾਸ਼ੀ 'ਤੇ ਕ੍ਰਮਵਾਰ 6.20%ਅਤੇ 6.50% ਵਿਆਜ ਮਿਲੇਗਾ।

  •   ਇਹ ਸਕੀਮ ਕੰਪਨੀ ਦੀਆਂ ਡਿਜੀਟਲਾਈਜ਼ੇਸ਼ਨ ਪਹਿਲਕਦਮੀਆਂ ਨੂੰ ਧਿਆਨ ਵਿੱਚ ਰੱਖਦਿਆਂ ਪੇਸ਼ ਕੀਤੀ ਗਈ ਹੈ।

  •   ਸੀਨੀਅਰ ਨਾਗਰਿਕਾਂ ਨੂੰ ਮਿਲੇਗਾ 0.20%ਵਾਧੂ ਵਿਆਜ।

ਇਹ ਵੀ ਪੜ੍ਹੋ :  ਸਾਲ 2022 ਵਿਚ ਇਹਨਾਂ ਟਾਪ 5 ਟਰੈਕਟਰ ਕੰਪਨੀਆਂ ਨੇ ਲੌਂਚ ਕਿੱਤੇ ਵਧੀਆ ਟਰੈਕਟਰ !

Summary in English: Mahindra Finance launches special deposit scheme!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters