1. Home
  2. ਖਬਰਾਂ

Mahindra Tractor Sales Report: ਭਾਰਤ ਵਿੱਚ ਕੁੱਲ 26,024 ਟਰੈਕਟਰ ਵੇਚੇ ਗਏ, ਨਿਰਯਾਤ ਵਿਕਰੀ ਵਿੱਚ 26% ਵਾਧਾ

Mahindra Tractors ਨੇ ਮਾਰਚ 2024 ਲਈ ਆਪਣੇ ਟਰੈਕਟਰਾਂ ਦੀ ਵਿਕਰੀ ਦੇ ਅੰਕੜੇ ਜਨਤਕ ਕੀਤੇ ਹਨ। ਮਹਿੰਦਰਾ ਟਰੈਕਟਰਜ਼ ਨੇ ਮਾਰਚ 2024 ਵਿੱਚ ਘਰੇਲੂ ਵਿਕਰੀ ਵਿੱਚ 28% ਦੀ ਗਿਰਾਵਟ ਦਰਜ ਕੀਤੀ ਹੈ ਅਤੇ ਨਿਰਯਾਤ ਵਿਕਰੀ ਵਿੱਚ 26% ਵਾਧਾ ਦਰਜ ਕੀਤਾ ਹੈ।

Gurpreet Kaur Virk
Gurpreet Kaur Virk
ਭਾਰਤ ਵਿੱਚ ਕੁੱਲ 26,024 ਟਰੈਕਟਰ ਵੇਚੇ ਗਏ, ਨਿਰਯਾਤ ਵਿਕਰੀ ਵਿੱਚ 26% ਵਾਧਾ

ਭਾਰਤ ਵਿੱਚ ਕੁੱਲ 26,024 ਟਰੈਕਟਰ ਵੇਚੇ ਗਏ, ਨਿਰਯਾਤ ਵਿਕਰੀ ਵਿੱਚ 26% ਵਾਧਾ

Mahindra Tractor Sales Report March 2024: ਮਹਿੰਦਰਾ ਟਰੈਕਟਰਜ਼, ਭਾਰਤੀ ਬਾਜ਼ਾਰ ਵਿੱਚ ਚੋਟੀ ਦੇ ਟਰੈਕਟਰ ਨਿਰਮਾਤਾ, ਨੇ ਮਾਰਚ 2024 ਵਿੱਚ ਆਪਣੇ ਟਰੈਕਟਰਾਂ ਦੀ ਵਿਕਰੀ ਦੇ ਅੰਕੜੇ ਸਾਂਝੇ ਕੀਤੇ ਹਨ। ਹਾਲਾਂਕਿ, ਕੰਪਨੀ ਨੇ ਮਾਰਚ 2024 ਵਿੱਚ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕੀਤਾ ਹੈ। ਮਹਿੰਦਰਾ ਟਰੈਕਟਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਕੰਪਨੀ ਨੇ ਮਾਰਚ 2024 ਲਈ ਘਰੇਲੂ ਵਿਕਰੀ ਵਿੱਚ 28% ਦੀ ਗਿਰਾਵਟ ਦਰਜ ਕੀਤੀ ਹੈ ਅਤੇ ਨਿਰਯਾਤ ਵਿਕਰੀ ਵਿੱਚ 26% ਦਾ ਵਾਧਾ ਦਰਜ ਕੀਤਾ ਹੈ।

ਕ੍ਰਿਸ਼ੀ ਜਾਗਰਣ ਦੇ ਇਸ ਲੇਖ ਵਿੱਚ, ਆਓ ਜਾਣਦੇ ਹਾਂ ਕਿ ਮਹਿੰਦਰਾ ਟਰੈਕਟਰਜ਼ (Mahindra Tractors) ਨੇ ਮਾਰਚ 2024 ਵਿੱਚ ਕਿੰਨੇ ਟਰੈਕਟਰ ਘਰੇਲੂ ਅਤੇ ਨਿਰਯਾਤ ਵਿੱਚ ਵੇਚੇ ਹਨ।

ਭਾਰਤ ਵਿੱਚ 26,024 ਟਰੈਕਟਰ ਵੇਚੇ

ਕੰਪਨੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਮਹਿੰਦਰਾ ਟਰੈਕਟਰਜ਼ ਨੂੰ ਮਾਰਚ 2024 ਲਈ ਘਰੇਲੂ ਵਿਕਰੀ ਵਿੱਚ 28% ਦੀ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਨੇ ਮਾਰਚ 2024 ਵਿੱਚ ਘਰੇਲੂ ਤੌਰ 'ਤੇ 24,276 ਟਰੈਕਟਰ ਵੇਚੇ ਹਨ, ਜਦੋਂਕਿ ਮਾਰਚ 2023 ਵਿੱਚ ਭਾਰਤ ਵਿੱਚ 33,622 ਮਹਿੰਦਰਾ ਟਰੈਕਟਰ ਵੇਚੇ ਗਏ ਸਨ।

ਨਿਰਯਾਤ ਵਿਕਰੀ ਵਿੱਚ 26% ਵਾਧਾ

ਮਹਿੰਦਰਾ ਟਰੈਕਟਰਜ਼ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਕੰਪਨੀ ਨੇ ਮਾਰਚ 2024 ਵਿੱਚ ਟਰੈਕਟਰਾਂ ਦੀ ਬਰਾਮਦ ਵਿਕਰੀ ਵਿੱਚ 26% ਦਾ ਵਾਧਾ ਦਰਜ ਕੀਤਾ ਹੈ। ਮਹਿੰਦਰਾ ਟਰੈਕਟਰਜ਼ ਨੇ ਮਾਰਚ 2024 ਵਿੱਚ ਭਾਰਤ ਤੋਂ ਬਾਹਰ 1,748 ਟਰੈਕਟਰ ਵੇਚੇ ਹਨ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 1,392 ਟਰੈਕਟਰਾਂ ਦੀ ਨਿਰਯਾਤ ਵਿਕਰੀ ਹੋਈ ਸੀ।

ਇਹ ਵੀ ਪੜੋ : Mahindra Arjun 555 DI Vs Mahindra 595 DI: ਜਾਣੋ 50 ਐਚਪੀ ਵਿੱਚ ਕਿਹੜਾ ਹੈ ਸਭ ਤੋਂ ਸ਼ਕਤੀਸ਼ਾਲੀ ਟਰੈਕਟਰ?

ਕੁੱਲ ਘਰੇਲੂ ਅਤੇ ਨਿਰਯਾਤ ਵਿਕਰੀ

ਕੰਪਨੀ ਦੁਆਰਾ ਜਾਰੀ ਵਿਕਰੀ ਰਿਪੋਰਟ ਦੇ ਅਨੁਸਾਰ, ਮਹਿੰਦਰਾ ਟਰੈਕਟਰਜ਼ ਨੂੰ ਮਾਰਚ ਮਹੀਨੇ ਵਿੱਚ ਕੁੱਲ ਟਰੈਕਟਰਾਂ ਯਾਨੀ ਘਰੇਲੂ + ਨਿਰਯਾਤ ਵਿਕਰੀ ਵਿੱਚ 26% ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਨੇ ਮਾਰਚ 2024 ਵਿੱਚ ਕੁੱਲ 26,024 ਟਰੈਕਟਰ ਵੇਚੇ ਹਨ, ਜਦੋਂਕਿ ਮਾਰਚ 2023 ਵਿੱਚ 35,014 ਟਰੈਕਟਰ ਵੇਚੇ ਗਏ ਸਨ।

Summary in English: Mahindra Tractor Sales Report: Total 26,024 tractors sold in India, 26% growth in export sales

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters