1. Home
  2. ਖਬਰਾਂ

ਖੇਤੀ ਨੂੰ ਬਣਾਓ ਸੌਖਾ ਹੁਣ 350 ਵਿਚ ਮਿਲੇਗਾ ਕਿਰਾਏ ਤੇ ਡਰੋਨ

ਖੇਤੀਬਾੜੀ ਵਿਚ ਆਧੁਨਿਕੀਕਰਨ (Modern Agriculture) ਵਧਾਉਣ ਨੂੰ ਲੈਕੇ ਕੇਂਦਰ ਸਰਕਾਰ ਜ਼ੋਰ ਦੇ ਰਹੀ ਹੈ | ਵੱਧਦੀ ਤਕਨੀਕੀ ਕਿਸਾਨਾਂ ਦੇ ਨਿੱਤ ਦੀ ਜਰੂਰਤ ਬਣ ਗਈ ਹੈ । ਅਜਿਹੇ ਵਿਚ ਡਰੋਨ ਦੀ ਵਰਤੋਂ (Use of Drones in Agriculture)ਨੂੰ ਲੈਕੇ ਕਈ ਕਿਸਾਨਾਂ ਦਾ ਕਹਿਣਾ ਹੈ

Pavneet Singh
Pavneet Singh
Drones

Drones

ਖੇਤੀਬਾੜੀ ਵਿਚ ਆਧੁਨਿਕੀਕਰਨ (Modern Agriculture) ਵਧਾਉਣ ਨੂੰ ਲੈਕੇ ਕੇਂਦਰ ਸਰਕਾਰ ਜ਼ੋਰ ਦੇ ਰਹੀ ਹੈ | ਵੱਧਦੀ ਤਕਨੀਕੀ ਕਿਸਾਨਾਂ ਦੇ ਨਿੱਤ ਦੀ ਜਰੂਰਤ ਬਣ ਗਈ ਹੈ । ਅਜਿਹੇ ਵਿਚ ਡਰੋਨ ਦੀ ਵਰਤੋਂ (Use of Drones in Agriculture)ਨੂੰ ਲੈਕੇ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫ਼ਸਲਾਂ ਤੇ ਕੀਟਨਾਸ਼ਕ ਅਤੇ ਪੌਸ਼ਟਿਕ ਤੱਤਾਂ ਦਾ ਛਿੜਕਾਵ ਕਰਣ ਦੇ ਲਈ 'ਕਿਸਾਨ ਡਰੋਨ ' (Kisan Drone) ਦੀ ਵਰਤੋਂ ਕਰਨ ਦੇ ਇੱਛੁਕ ਹਨ , ਉਹ ਸਸਤੇ ਦਰ ਤੇ ਕਰਾਏ ਤੇ ਉਪਲੱਭਦ ਹਨ ।

ਖੇਤ ਵਿਚ ਡਰੋਨ ਦੀ ਵਰਤੋਂ ਕਿਓਂ ਜਰੂਰੀ ਹੈ ? (Why is it important to use drones in the field)

ਕਿਸਾਨਾਂ ਨੂੰ ਡਰੋਨ ਦੀ ਵਰਤੋਂ ਕਰਨ ਵਿਚ ਕੋਈ ਦਿੱਕਤ ਨਾ ਹੋਵੇ ਇਸ ਦੇ ਲਈ ਇਕ ਫੈਸਲਾ ਲਿੱਤਾ ਗਿਆ ਹੈ , ਫੈਡਰੇਸ਼ਨ ਆਫ ਔਲ ਇੰਡੀਆ ਫਾਰਮਰਜ਼ ਐਸੋਸੀਏਸ਼ਨ ਦਾ ਰਾਸ਼ਟਰੀ ਪ੍ਰਵਕਤਾ ਯਸ਼ਵੰਤ ਚਿਦੀਪੋਥੁ (Yashwant Chidipothu, National Spokesperson of Federation of All India Farmers Association) ਨੇ ਕਿਹਾ , ਕਿਸਾਨ ਡਰੋਨ ਦੀ ਵਰਤੋਂ ਤੋਂ ਖੇਤੀ ਮਜ਼ਦੂਰੀ ਘਟ ਹੋਵੇਗੀ । ਹਾਲਾਂਕਿ , ਕਿਸਾਨ ਆਪਣੇ ਦਮ ਤੇ ਡਰੋਨ ਨਹੀਂ ਖਰੀਦ ਸਕਦੇ ਹਨ । ਬਲਕਿ ਉਸਨੂੰ ਕਰਾਏ (Drone on Rent) ਤੇ ਲੈ ਸਕਦੇ ਹਨ ।

ਡਰੋਨ ਨੂੰ ਕਰਾਏ ਤੇ ਲੈਣ ਕਿਸਾਨ (Farmers can now hire drones)

ਦੱਸ ਦਈਏ ਕਿ ਸਰਕਾਰ ਕੁਝ ਅਜੇਹੀ ਏਜੇਂਸੀਆਂ ਖੋਲ ਸਕਦੀ ਹੈ ਜੋ ਡਰੋਨ ਖਰੀਦ ਸਕਦੀ ਹੈ । ਜਿਸਦੇ ਬਾਅਦ ਕਿਸਾਨਾਂ ਨੂੰ ਇਕ ਏਕੜ ਜਮੀਨ ਵਿਚ ਕੀਟਨਾਸ਼ਕ ਅਤੇ ਖਾਦ ਦੇ ਛਿੜਕਾਵ(Spraying of Pesticides and Fertilizers) ਦੇ ਲਈ 350 ਰੁਪਏ ਤਕ ਦੇ ਦਰ ਤੋਂ ਕਰਾਏ ਤੇ ਦੇ ਸਕਦੀ ਹੈ ।

ਡਰੋਨ ਦੀ ਵਰਤੋਂ ਦੇ ਲਾਭ (Benefits of using drones)

  • ਉਤਪਾਦਨ ਵਿੱਚ 10 ਤੋਂ 40 ਫੀਸਦੀ ਵਾਧਾ ਹੁੰਦਾ ਹੈ।

  • ਲਾਗ ਦਾ ਪਤਾ ਕਿਤੇ ਵੀ ਪਾਇਆ ਜਾ ਸਕਦਾ ਹੈ।

  • ਖਾਦ ਹਰ ਥਾਂ ਬਰਾਬਰ ਵੰਡੀ ਜਾਂਦੀ ਹੈ।

  • ਇਸ ਨੂੰ ਸਾਧਾਰਨ ਖਾਦ ਦੀ ਵਰਤੋਂ ਦੇ ਮੁਕਾਬਲੇ ਅੱਧੀ ਖਾਦ ਦੀ ਲੋੜ ਹੁੰਦੀ ਹੈ।

  • ਕਾਸ਼ਤ ਦੀ ਲਾਗਤ ਬਹੁਤ ਘਟਾਈ ਜਾ ਸਕਦੀ ਹੈ।

  • ਇਸਦਾ ਮੁੱਖ ਵਿਸ਼ੇਸ਼ਤਾ ਘੱਟ ਸਮੇਂ ਵਿੱਚ ਵਧੇਰੇ ਖੇਤਰਾਂ ਨੂੰ ਖਾਦ ਪਾਉਣਾ ਹੈ।


ਡਰੋਨ ਤੇ ਕਿਸਾਨਾਂ ਦੀ ਸਲਾਹ (Farmers opinion on drones)

ਕੁਝ ਕਿਸਾਨਾਂ ਨੇ ਕਿਹਾ ਹੈ ਕਿ ਅੱਸੀ ਖਾਦ ਦੇ ਛਿੜਕਾਵ ਅਤੇ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਦੇ ਲਈ ਡਰੋਨ ਦੀ ਵਰਤੋਂ ਲਈ ਇੱਛੁਕ ਹਾਂ , ਕਦੇ-ਕਦੇ ਸਾਨੂੰ ਅਜਿਹਾ ਕਰਨ ਦੇ ਲਈ ਖੇਤ ਮਜਦੂਰ ਨਹੀਂ ਮਿਲਦੇ ਹਨ । ਸੋਇਆਬੀਨ ਬੈਲਟ ਦੇ ਕਿਸਾਨਾਂ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਉਨ੍ਹਾਂ ਨੂੰ ਖੇਤਾਂ ਵਿੱਚ ਖਾਦ ਅਤੇ ਕੀੜਿਆਂ ਲਈ ਛਿੜਕਾਵ ਵਿਚ ਦਿੱਕਤਾਂ ਦਾ ਸਾਮਣਾ ਕਰਨਾ ਪਿਆ ਸੀ ।

 

ਇਨ੍ਹਾਂ ਕੱਮਾ ਵਿਚ ਕਿਸਾਨਾਂ ਦੀ ਮਦਦ ਕਰੇਗਾ ਡਰੋਨ (Drones will help farmers in these works)
ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਕ ਵਾਰ ਬਿਜਾਈ ਖਤਮ ਹੋਣ ਤੋਂ ਬਾਅਦ ਮਜਦੂਰ ਸ਼ਹਿਰਾਂ ਵਿਚ ਕੰਮ ਕਰਨ ਚਲੇ ਜਾਂਦੇ ਹਨ ਅਤੇ ਫਿਰ ਫ਼ਸਲ ਦੇ ਇਸ ਮਹੱਤਵਪੂਰਨ ਪੜਾਵ ਦੇ ਦੌਰਾਨ ਕਿਸਾਨ ਡਰੋਨ ਫਾਇਦੇਮੰਦ ਹੋਵੇਗਾ ਜੋ ਕਿਸਾਨਾਂ ਦਾ ਕੰਮ ਕੁਝ ਮਿੰਟਾ ਵਿਚ ਕਰ ਸਕੇਗਾ ।

ਖਾਸ ਗੱਲ ਇਹ ਹੈ ਕਿ ਡਰੋਨ ਦੀ ਵਰਤੋਂ ਸਿਰਫ ਖੇਤਾਂ ਵਿਚ ਨਹੀਂ ਪਰ ਚਾਹ ਉਦਯੋਗ ਵਿੱਚ ਵੀ ਹੋ ਸਕਦੀ ਹੈ । ਘਟ ਮਜਦੂਰ ਹੋਣ ਦੇ ਕਾਰਨ ਚਾਹ ਦੇ ਬਾਗਾਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਦੇ ਲਈ ਕਿਸਾਨ ਡਰੋਨ ਦੀ ਵਰਤੋਂ ਨੂੰ ਬੜਾਵਾ ਮਿੱਲ ਸਕਦਾ ਹੈ ।

ਕਿਸਾਨਾਂ ਨੂੰ ਡਰੋਨ ਦੁਆਰਾ ਸਪਰੇਅ (Spray by drone) ਤੋਂ ਪਾਣੀ ਦੀ ਬੱਚਤ ਦੇ ਨਾਲ ਫ਼ਸਲ ਸੁਰੱਖਿਆ ਅਤੇ ਪੌਸ਼ਟਿਕ ਉਤਪਾਦਾਂ ਦੀ ਇਕਰੂਪਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਵਿੱਚ ਮਦਦ ਮਿਲ ਸਕੇਗੀ ।ਦੁੱਜੀ ਤਰਫ ਡਿਜੀਟਾਈਜੇਸ਼ਨ ਨਾਲ ਪੇਂਡੂ ਖੇਤਰਾਂ ਵਿੱਚ ਜ਼ਮੀਨਾਂ ਨਾਲ ਸਬੰਧਤ ਕਈ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਮਿੱਲ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿੱਚ ਆਯੂਸ਼ਮਾਨ ਸਕੀਮ ਤਹਿਤ ਮੁਫ਼ਤ ਇਲਾਜ ਬੰਦ,ਜਾਣੋ ਇਹਦਾ ਕਿਉਂ ਹੋਇਆ?

Summary in English: Make Farming Easier Now Get Rental Drones In 350

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters