1. Home
  2. ਖਬਰਾਂ

Haryana ਦੇ Gurugram ਜ਼ਿਲ੍ਹੇ ਵਿੱਚ Krishi Jagran ਵੱਲੋਂ MFOI Samridh Kisan Utsav ਦਾ ਆਯੋਜਨ

ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ਵਿੱਚ ਕ੍ਰਿਸ਼ੀ ਜਾਗਰਣ ਦੁਆਰਾ ਸਮ੍ਰਿਧ ਕਿਸਾਨ ਉਤਸਵ 2024 ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ "ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦਾ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾਕਾਰੀ ਟਰੈਕਟਰ ਪ੍ਰਬੰਧਨ ਅਤੇ ਬਾਜਰੇ ਦੀ ਕਾਸ਼ਤ" ਵਿਸ਼ੇ 'ਤੇ ਵਿਸ਼ੇਸ਼ ਚਰਚਾ ਕੀਤੀ ਗਈ। ਦੱਸ ਦੇਈਏ ਕਿ ਪ੍ਰੋਗਰਾਮ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਭਾਗ ਲਿਆ ਗਿਆ, ਉੱਥੇ ਹੀ ਕਈ ਕੰਪਨੀਆਂ ਵੱਲੋਂ ਵੀ ਸਟਾਲ ਲਗਾਏ ਗਏ।

Gurpreet Kaur Virk
Gurpreet Kaur Virk
ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024

ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024

MFOI Samridh Kisan Utsav 2024: ਦੇਸ਼ ਦਾ ਪ੍ਰਮੁੱਖ ਐਗਰੀ ਮੀਡੀਆ ਹਾਊਸ ਕ੍ਰਿਸ਼ੀ ਜਾਗਰਣ ਪਿਛਲੇ 27 ਸਾਲਾਂ ਤੋਂ ਖੇਤੀ ਖੇਤਰ ਵਿੱਚ ਨਿਰਵਿਘਨ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਕ੍ਰਿਸ਼ੀ ਜਾਗਰਣ ਕੰਪਨੀ ਸਮੇਂ-ਸਮੇਂ 'ਤੇ ਖੇਤੀਬਾੜੀ ਮੇਲੇ ਲਗਾਉਂਦੀ ਰਹਿੰਦੀ ਹੈ, ਜਿਸ ਦਾ ਉਦੇਸ਼ ਖੇਤੀ ਮਾਹਿਰਾਂ ਰਾਹੀਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਪ੍ਰਦਾਨ ਕਰਨਾ, ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ, ਤਾਂ ਜੋ ਕਿਸਾਨ ਜਾਗਰੂਕ ਹੋਣ ਦੇ ਨਾਲ-ਨਾਲ ਆਪਣੇ ਵਿਚਾਰ ਹੋਰ ਕਿਸਾਨਾਂ ਨਾਲ ਸਾਂਝੇ ਕਰ ਸਕਣ।

ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਯਾਨੀ 9 ਜਨਵਰੀ 2024 ਨੂੰ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਕ੍ਰਿਸ਼ੀ ਜਾਗਰਣ ਵੱਲੋਂ ਸਮ੍ਰਿਧ ਕਿਸਾਨ ਉਤਸਵ ਦਾ ਆਯੋਜਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 6 ਤੋਂ 8 ਦਸੰਬਰ, 2023 ਤੱਕ ਪੂਸਾ ਆਈਏਆਰਆਈ ਮੇਲਾ ਗਰਾਊਂਡ, ਨਵੀਂ ਦਿੱਲੀ ਵਿਖੇ 'ਮਹਿੰਦਰਾ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡਜ਼-2023' ਦਾ ਆਯੋਜਨ ਕੀਤਾ ਗਿਆ ਸੀ। ਜਿਸ ਦਾ ਆਯੋਜਨ ਕ੍ਰਿਸ਼ੀ ਜਾਗਰਣ ਵੱਲੋਂ ਕੀਤਾ ਗਿਆ ਅਤੇ ਮਹਿੰਦਰਾ ਟਰੈਕਟਰਜ਼ ਵੱਲੋਂ ਸਪਾਂਸਰ ਕੀਤਾ ਗਿਆ। ਇਸ ਤਿੰਨ ਰੋਜ਼ਾ ਮਿਲੀਅਨੇਅਰ ਫਾਰਮ ਮਹਾਕੁੰਭ ਵਿੱਚ ਖੇਤੀ ਜਗਤ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਸ ਕਿਸਾਨ ਮਹਾਕੁੰਭ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨਾਂ ਨੇ ਭਾਗ ਲਿਆ। ਇਸ ਦੌਰਾਨ ਦੇਸ਼ ਭਰ ਦੇ ਸੈਂਕੜੇ ਕਿਸਾਨਾਂ ਨੂੰ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡਜ਼-2023' ਨਾਲ ਸਨਮਾਨਿਤ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਕ੍ਰਿਸ਼ੀ ਜਾਗਰਣ ਵੱਲੋਂ ਸਮ੍ਰਿਧ ਕਿਸਾਨ ਉਤਸਵ ਮੇਲਾ ਲਗਾਇਆ ਗਿਆ ਹੈ।

ਇਸ ਸਮ੍ਰਿਧ ਕਿਸਾਨ ਉਤਸਵ ਵਿੱਚ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਮਹਿੰਦਰਾ ਟਰੈਕਟਰ ਅਤੇ ਹੁੰਡਈ ਸਮੇਤ ਕਈ ਕੰਪਨੀਆਂ ਨੇ ਇਸ ਉਤਸਵ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਇਸ ਖੇਤੀ ਉਤਸਵ ਦਾ ਵਿਸ਼ਾ ਸੀ- 'ਹਾੜੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦਾ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾ, ਟਰੈਕਟਰ ਪ੍ਰਬੰਧਨ ਅਤੇ ਮੋਟੇ ਅਨਾਜ ਦੀ ਕਾਸ਼ਤ'। ਅਜਿਹੇ 'ਚ ਆਓ ਜਾਣਦੇ ਹਾਂ 'ਸਮ੍ਰਿਧ ਕਿਸਾਨ ਉਤਸਵ' ਬਾਰੇ ਵਿਸਥਾਰ ਨਾਲ-

ਸਮ੍ਰਿਧ ਕਿਸਾਨ ਉਤਸਵ

ਆਯੋਜਿਤ ਕੀਤਾ ਗਿਆ। ਇਸ ਇੱਕ ਰੋਜ਼ਾ ਸਮ੍ਰਿਧ ਕਿਸਾਨ ਉਤਸਵ ਦਾ ਵਿਸ਼ਾ ਸੀ 'ਹਾੜੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦਾ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾ, ਟਰੈਕਟਰ ਪ੍ਰਬੰਧਨ ਅਤੇ ਮੋਟੇ ਅਨਾਜ ਦੀ ਕਾਸ਼ਤ'। ਇਸ ਤੋਂ ਇਲਾਵਾ ਇਸ ਖੇਤੀ ਮੇਲੇ ਵਿੱਚ 250 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਖੇਤੀ ਉਤਸਵ ਵਿੱਚ ਮਹਿੰਦਰਾ ਟਰੈਕਟਰ ਅਤੇ ਹੁੰਡਈ ਸਮੇਤ ਕਈ ਕੰਪਨੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਖੇਤੀਬਾੜੀ ਨਾਲ ਸਬੰਧਤ ਕਈ ਸੈਸ਼ਨ ਵੀ ਕਰਵਾਏ ਜਾਣਗੇ।

ਇਹ ਵੀ ਪੜੋ: 'Mahindra Millionaire Farmer of India Award' 2024 ਦੀਆਂ ਤਰੀਕਾਂ ਦਾ ਐਲਾਨ, ਰਜਿਸਟ੍ਰੇਸ਼ਨ ਲਈ ਇੱਥੇ ਕਲਿੱਕ ਕਰੋ

ਇਸ ਦੇ ਨਾਲ ਹੀ ਇਸ ਸਮ੍ਰਿਧ ਕਿਸਾਨ ਉਤਸਵ ਵਿੱਚ ਕ੍ਰਿਸ਼ੀ ਜਾਗਰਣ ਅਤੇ ਐਗਰੀਕਲਚਰ ਵਰਲਡ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ, ਸ਼ਾਇਨੀ ਡੋਮਿਨਿਕ, ਮੈਨੇਜਿੰਗ ਡਾਇਰੈਕਟਰ ਕ੍ਰਿਸ਼ੀ ਜਾਗਰਣ, ਡਾ. ਭਰਤ ਸਿੰਘ, ਐਸ.ਐਮ.ਐਸ., ਨੇਹਾ ਯਾਦਵ, ਜ਼ਿਲ੍ਹਾ ਬਾਗਬਾਨੀ ਅਫ਼ਸਰ, ਬਾਗਬਾਨੀ ਵਿਭਾਗ, ਗੁਰੂਗ੍ਰਾਮ, ਪੂਜਾ, ਐਸ.ਐਚ.ਜੀ., ਰਾਓ ਮਾਨ ਸਿੰਘ, ਪ੍ਰਧਾਨ, ਪ੍ਰਗਤੀਸ਼ੀਲ ਕਿਸਾਨ, ਕਿਸਾਨ ਕਲੱਬ, ਜ਼ਿਲ੍ਹਾ ਗੁਰੂਗ੍ਰਾਮ, ਹਰਿਆਣਾ, ਡਾ. ਅਨਾਮਿਕਾ ਸ਼ਰਮਾ ਕੇ.ਵੀ.ਕੇ., ਡਾ. ਅਨਿਲ ਕੁਮਾਰ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਗੁਰੂਗ੍ਰਾਮ ਆਦਿ ਨੇ ਸ਼ਿਰਕਤ ਕੀਤੀ।

Summary in English: MFOI Samridh Kisan Utsav organized by Krishi Jagran in Gurugram district of Haryana

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters