Krishi Jagran Punjabi
Menu Close Menu

ਮੋਦੀ ਸਰਕਾਰ ਖੇਤੀ ਸੈਕਟਰ ਨੂੰ ਤੇਜ਼ ਕਰਨ ਲਈ ਬਣਾ ਰਹੀ ਹੈ ਨਵੀਂ ਰਣਨੀਤੀ , ਜਾਣੋ ਕਿਸ ਤਰ੍ਹਾਂ ਵਧੇਗੀ ਕਿਸਾਨਾਂ ਦੀ ਆਮਦਨੀ

Tuesday, 05 May 2020 02:51 PM

ਕੋਰੋਨਾ ਸੰਕਟ ਦੇ ਚਲਦੇ ਇਕ ਵਾਰ ਫੇਰ ਤਾਲਾਬੰਦੀ ਦਾ ਦੌਰ ਵਧਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ ਗਈ | ਇਸ ਵਿੱਚ ਖੇਤੀਬਾੜੀ ਸੈਕਟਰ ਵਿੱਚ ਖੇਤੀਬਾੜੀ ਸੁਧਾਰਾਂ ਬਾਰੇ ਵਿਚਾਰ ਵਟਾਂਦਰੇ ਹੋਏ, ਜਿਸ ਵਿੱਚ ਖੇਤੀਬਾੜੀ ਮਾਰਕੀਟਿੰਗ, ਕਿਸਾਨਾਂ ਨੂੰ ਸੰਸਥਾਗਤ ਕਰਜ਼ਾ ਅਤੇ ਕਾਨੂੰਨੀ ਵਿਵਸਥਾਵਾਂ ਦੀ ਸਹਾਇਤਾ ਨਾਲ ਹੋਰ ਪਾਬੰਦੀਆਂ ਹਟਾਉਣ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਦੱਸ ਦੇਈਏ ਕਿ ਦੇਸ਼ ਦੀ ਜੀਡੀਪੀ ਵਿਚ ਖੇਤੀ ਸੈਕਟਰ ਦਾ 15 ਪ੍ਰਤੀਸ਼ਤ ਹਿੱਸਾ ਹੈ, ਕਿਉਂਕਿ ਇਥੇ ਦੀ ਅੱਧੀ ਆਬਾਦੀ ਦੀ ਰੋਜ਼ੀ ਰੋਟੀ ਖੇਤੀਬਾੜੀ ਹੈ। ਅਜਿਹੀ ਸਥਿਤੀ ਵਿਚ, ਸਰਕਾਰ ਨੇ ਕੋਰੋਨਾ ਅਤੇ ਲਾਕਡਾਉਨ ਦੇ ਵਿਚਾਲੇ ਜ਼ੋਰ ਦੀਤਾ ਹੈ, ਕਿ ਖੇਤੀ ਸੈਕਟਰ ਜਾਰੀ ਰਹੇਗਾ | ਕਈ ਸਾਰੇ ਸੈਕਟਰਾਂ ਤੇ ਕੋਰੋਨਾ ਦਾ ਪ੍ਰਭਾਵ ਦਿੱਖ ਰਿਹਾ ਹੈ, ਪਰ ਮੌਜੂਦਾ ਵਿੱਤੀ ਵਿੱਚ ਖੇਤੀ ਸੈਕਟਰ 'ਤੇ ਇਸਦਾ ਜ਼ਿਆਦਾ ਅਸਰ ਨਹੀਂ ਹੋਇਆ ਹੈ |

ਫਸਲਾਂ ਦੀ ਮਾਰਕੀਟਿੰਗ ਦਾ ਬਦਲ ਸਕਦਾ ਹੈ ਢੰਗ

ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਸ ਮੀਟਿੰਗ ਵਿਚ ਫਸਲਾਂ ਦੀ ਮਾਰਕੀਟਿੰਗ ਵਿਚ ਰਣਨੀਤੀ ਵਿਚ ਤਬਦੀਲੀ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ। ਦਸ ਦਈਏ ਕਿ ਫਸਲਾਂ ਵਿੱਚ ਬਾਇਓ-ਟੈਕਨਾਲੌਜੀ ਦੇ ਫਾਇਦਿਆਂ ਅਤੇ ਨੁਕਸਾਨਾਂ, ਉਤਪਾਦਕਤਾ ਵਿੱਚ ਵਾਧਾ, ਇਨਪੁਟ ਖਰਚਿਆਂ ਨੂੰ ਘਟਾਉਣਾ ਸ਼ਾਮਲ ਹੈ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ |

ਕਈ ਹੋਰ ਰਣਨੀਤੀਆਂ ਉੱਤੇ ਵਟਾਂਦਰੇ ਕੀਤੇ ਗਏ ਵਿਚਾਰ

1 ) ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਲਈ, ਖੇਤੀਬਾੜੀ ਇਂਫਾਸਟਰਕਚਰ ਨੂੰ ਮਜ਼ਬੂਤ ​​ਕਰਨ 'ਤੇ ਵਿਚਾਰ ਕੀਤਾ ਗਿਆ ਹੈ |

2 ) ਸਰਕਾਰ ਦੁਆਰਾ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ (PM-Kisan Samman Nidhi Yojna) ਦੇ ਤਹਿਤ ਵਿਸ਼ੇਸ਼ ਕਿਸਾਨ ਕਰੈਡਿਟ ਕਾਰਡ ਵਿਚ ਸੁਧਾਰ ਕੀਤਾ ਜਾਵੇਗਾ।

3 ) ਇਸਦੇ ਨਾਲ ਹੀ ਖੇਤੀ ਉਤਪਾਦਾਂ ਦੀ ਅੰਤਰ-ਰਾਜ ਲਹਿਰ ਵਿੱਚ ਸੁਧਾਰ ਕੀਤਾ ਜਾਵੇਗਾ |

4 ) ਨੈਸ਼ਨਲ ਐਗਰੀਕਲਚਰਲ ਮਾਰਕੀਟ (E-NAM) ਨੂੰ 'ਪਲੇਟਫਾਰਮ ਆਂਫ ਪਲੇਟਫਾਰਮਸ ਵਿੱਚ ਬਦਲਿਆ ਜਾ ਸਕਦਾ ਹੈ |

5 ) ਯੂਨੀਫਾਰਮ ਸਟੈਚੁਟਰੀ ਫਰੇਮਵਰਕ (Uniform Statutory Framework) ਤਿਆਰ ਕੀਤਾ ਜਾਵੇਗਾ, ਤਾਂਕਿ ਖੇਤੀ ਦੀ ਨਵੀਂ ਤਕਨੀਕ ਵਿਕਸਤ ਕੀਤੀ ਜਾ ਸਕੇ |

6 ) ਇਸ ਤੋਂ ਇਲਾਵਾ, ਮਾਡਲ ਐਗਰੀਕਲਚਰ ਲੈਂਡ ਲੀਜ਼ਿੰਗ ਐਕਟ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ | ਇਹ ਛੋਟੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ |

7 ) ਫਸਲਾਂ ਦੇ ਉਤਪਾਦਨ ਤੋਂ ਬਾਅਦ ਬੁਨਿਆਦੀ ਢਾਂਚੇ ਲਈ ਨਿੱਜੀ ਨਿਵੇਸ਼ ਵੱਡੇ ਪੱਧਰ 'ਤੇ ਲਿਆਂਦਾ ਜਾ ਸਕਦਾ ਹੈ |

8 ) ਖੇਤੀਬਾੜੀ ਸੈਕਟਰ ਦੀ ਟੈਕਨੋਲੋਜੀ 'ਤੇ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਕਿਸਾਨਾਂ ਲਈ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਨਾ ਜ਼ਰੂਰੀ ਹੈ |

9 ) ਐੱਫਪੀਓ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕਦਾ ਹੈ, ਜੋ ਖੇਤੀ ਆਰਥਿਕਤਾ ਨੂੰ ਤੇਜ਼ ਕਰ ਸਕਦੇ ਹਨ |

10 ) ਖੇਤੀਬਾੜੀ ਵਪਾਰ 'ਤੇ ਪਾਰਦਰਸ਼ਤਾ ਲਿਆਂਦੀ ਜਾ ਸਕਦੀ ਹੈ, ਤਾਂਕਿ ਕਿਸਾਨਾਂ ਨੂੰ ਵਧੇਰੇ ਲਾਭ ਮਿਲ ਸਕਣ।

Farmers double income E-NAM Uniform Statutory Framework PM Kisan Samman Nidhi Yojana punjabi news kisan credit card
English Summary: Modi government is making new strategy to speed up agriculture sector, know how farmers' income will increase

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.