1. Home
  2. ਖਬਰਾਂ

ਮਾਨਸੂਨ 2020: ਮਾਨਸੂਨ ਦੀ ਬਾਰਸ਼ ਨਾਲ ਹੋਵੇਗਾ ਸਾਉਣੀ ਦੀਆਂ ਫਸਲਾਂ ਦੇ ਰਕਬੇ ਵਿੱਚ ਵਾਧਾ, ਕਿਸਾਨਾਂ ਨੂੰ ਮਿਲੇਗੀ ਵੱਧ ਝਾੜ

ਮਾਨਸੂਨ ਨੇ ਦੇਸ਼ ਦੇ ਕਈ ਰਾਜਾਂ ਵਿੱਚ ਦਸਤਕ ਦੇ ਦਿੱਤੀ ਹੈ। ਇਸ ਨਾਲ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਕਰਣ ਵਿੱਚ ਕਾਫੀ ਮਦਦ ਮਿਲੇਗੀ। ਇਸ ਦੇ ਨਾਲ ਹੀ ਫਸਲਾਂ ਦੇ ਖੇਤਰ ਵਿੱਚ ਵਾਧਾ ਹੋ ਸਕਦਾ ਹੈ | ਮਾਨਸੂਨ ਦੀ ਦਸਤਕ ਤੋਂ ਬਾਅਦ ਕਿਸਾਨ ਆਪਣੇ ਖੇਤਾਂ ਨੂੰ ਲੈ ਕੇ ਬਹੁਤ ਸਰਗਰਮ ਹੋ ਗਏ ਹਨ। ਕਈ ਕਿਸਾਨਾਂ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

KJ Staff
KJ Staff

ਮਾਨਸੂਨ ਨੇ ਦੇਸ਼ ਦੇ ਕਈ ਰਾਜਾਂ ਵਿੱਚ ਦਸਤਕ ਦੇ ਦਿੱਤੀ ਹੈ। ਇਸ ਨਾਲ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਕਰਣ ਵਿੱਚ ਕਾਫੀ ਮਦਦ ਮਿਲੇਗੀ। ਇਸ ਦੇ ਨਾਲ ਹੀ ਫਸਲਾਂ ਦੇ ਖੇਤਰ ਵਿੱਚ ਵਾਧਾ ਹੋ ਸਕਦਾ ਹੈ | ਮਾਨਸੂਨ ਦੀ ਦਸਤਕ ਤੋਂ ਬਾਅਦ ਕਿਸਾਨ ਆਪਣੇ ਖੇਤਾਂ ਨੂੰ ਲੈ ਕੇ ਬਹੁਤ ਸਰਗਰਮ ਹੋ ਗਏ ਹਨ। ਕਈ ਕਿਸਾਨਾਂ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਨਸੂਨ ਦੀ ਬਾਰਸ਼ ਝੋਨੇ, ਮੱਕੀ, ਸੋਇਆਬੀਨ, ਅਰਹਰ ਅਤੇ ਉੜ ਸਮੇਤ ਕਈ ਸਬਜ਼ੀਆਂ ਦੀਆਂ ਫਸਲਾਂ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਸਾਦੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸਾਉਣੀ ਦੀ ਫਸਲ ਮਾਨਸੂਨ'ਤੇ ਨਿਰਭਰ ਕਰਦੀ ਹੈ | ਮਾਨਸੂਨ ਜੂਨ ਦੇ ਆਖਰੀ ਦਿਨਾਂ ਦੌਰਾਨ ਵਧੇਰੇ ਸਰਗਰਮ ਹੁੰਦਾ ਹੈ | ਇਸਦੇ ਸਰਗਰਮ ਹੋਣ ਤੋਂ ਪਹਿਲਾਂ ਪ੍ਰੀ-ਮਾਨਸੂਨ ਜੂਨ ਦੇ ਪਹਿਲੇ ਹਫਤੇ ਹੁੰਦਾ ਹੈ | ਇਸ ਨਾਲ ਕਿਸਾਨਾਂ ਨੂੰ ਆਪਣੇ ਖੇਤ ਤਿਆਰ ਕਰਨ ਲਈ ਸਮਾਂ ਮਿਲ ਜਾਂਦਾ ਹੈ |

ਅਜੋਕੇ ਸਮੇਂ ਵਿੱਚ, ਕਿਸਾਨਾਂ ਨੇ ਹਲ ਅਤੇ ਬਲਦਾਂ ਦੀ ਬਜਾਏ ਟਰੈਕਟਰਾਂ ਨਾਲ ਜੁਤਾਂਈ ਕਰਨੀ ਸ਼ੁਰੂ ਕਰ ਦੀਤੀ ਹੈ। ਸਮੇਂ ਦੇ ਨਾਲ, ਬਲਦਾਂ ਦਾ ਖੇਤੀ ਨਾਲ ਸਬੰਧ ਹੁਣ ਕੋਈ ਖ਼ਾਸ ਨਹੀਂ ਦਿਖਦਾ | ਪਹਿਲੇ ਸਮਿਆਂ ਵਿੱਚ ਬਲਦਾਂ ਦੀ ਵਰਤੋਂ ਖੇਤੀ ਵਿੱਚ ਕੀਤੀ ਜਾਂਦੀ ਸੀ, ਪਰ ਬਦਲਦੇ ਸਮੇਂ ਵਿੱਚ ਬਲਦਾਂ ਦੀ ਵਰਤੋਂ ਕਾਫ਼ੀ ਘੱਟ ਗਈ ਹੈ। ਇਹ ਪ੍ਰੀ-ਮਾਨਸੂਨ ਦੀ ਵਜ੍ਹਾ ਨਾਲ ਸੰਭਵ ਹੋਇਆ ਹੈ | ਮਾਨਸੂਨ ਦੀ ਬਾਰਸ਼ ਕਾਰਨ ਕਿਸਾਨਾਂ ਲਈ ਖੇਤ ਨੂੰ ਵਾਹਣਾ ਸੌਖਾ ਹੋ ਗਿਆ ਹੈ। ਜਦੋਂ ਤੱਕ ਮਾਨਸੂਨ ਕਿਰਿਆਸ਼ੀਲ ਹੁੰਦਾ ਹੈ, ਉਦੋਂ ਤਕ ਫਸਲਾਂ ਦੀ ਬਿਜਾਈ ਹੋ ਜਾਂਦੀ ਹੈ | ਫੇਰ ਮੀਹ ਪੈਣ ਨਾਲ ਫਸਲਾਂ ਦੀ ਝਾੜ ਚੰਗੀ ਮਿਲਦੀ ਹੈ |

ਝੋਨਾ, ਅਰਹਰ, ਸੋਇਆਬੀਨ, ਉੜ ਦੀਆਂ ਫਸਲਾਂ ਨੂੰ ਮਿਲੇਗਾ ਲਾਭ

ਸਾਉਣੀ ਦੇ ਮੌਸਮ ਦੌਰਾਨ ਬਹੁਤ ਸਾਰੀਆਂ ਫਸਲਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ | ਇਸ ਵਿੱਚ ਝੋਨਾ, ਅਰਹਰ, ਸੋਇਆਬੀਨ, ਉੜ ਮੂੰਗ ਆਦਿ ਸ਼ਾਮਲ ਹਨ। ਇਨ੍ਹਾਂ ਫਸਲਾਂ ਦੀ ਬਿਜਾਈ ਜੂਨ ਦੇ ਅੰਤ ਤੋਂ 15 ਜੁਲਾਈ ਤੱਕ ਚੱਲਦੀ ਹੈ | ਇਸ ਦੌਰਾਨ ਮਾਨਸੂਨ ਦੀ ਬਾਰਸ਼ ਕਾਰਨ ਫਸਲਾਂ ਨੂੰ ਚੰਗੇ ਲਾਭ ਮਿਲਦੇ ਹਨ।

Summary in English: Monsoon 2020: monsoon rains will increase kharif crops acreage, farmers will get bumper yields

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters